Punjabi Letter “Rishtedar di Maut te Shok Prakat karde hoye Rishtedar nu Hosla Diyo ”,  “ਰਿਸ਼ਤੇਦਾਰ ਦੀ ਮੌਤ ਤੇ ਸੋਗ ਪ੍ਰਗਟ ਕਰਦੇ ਹੋਏ ਰਿਸ਼ਤੇਦਾਰ ਨੂੰ ਹੌਸਲਾ ਦਿਉ” for Class 6, 7, 8, 9, 10 and 12, PSEB Classes.

ਤੁਹਾਡੇ ਕਿਸੇ ਰਿਸ਼ਤੇਦਾਰ ਦੇ ਘਰ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ। ਇਕ ਪੱਤਰ ਰਾਹੀਂ ਸੋਗ ਪ੍ਰਗਟ ਕਰਦੇ ਹੋਏ ਆਪਣੇ ਰਿਸ਼ਤੇਦਾਰ ਨੂੰ ਹੌਸਲਾ ਦਿਉ।

81, ਰੰਜੀਤ ਐਵਨਿਉ,

ਅੰਮ੍ਰਿਤਸਰ ।

12 ਮਈ, 20……..

 

ਪਿਆਰੇ ਬੰਟੀ,

ਮੈਨੂੰ ਆਪ ਜੀ ਵੱਲੋਂ ਭੇਜਿਆ ਹੋਇਆ ‘ਸ਼ੋਕ ਪੱਤਰ’ ਪੁੱਜਾ। ਪੜ੍ਹ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਆਪ ਦੇ ਪੂਜਨੀਕ ਮਾਤਾ ਜੀ ਦਾ ਸਵਰਗਵਾਸ ਹੋ ਗਿਆ ਹੈ। ਸਿਆਣਿਆਂ ਨੇ ਆਖਿਆ ਹੈ ਕਿ “ਮਾਵਾਂ ਜੱਗ ਵਿਚ ਠੰਡੀਆਂ ਛਾਵਾਂ ਹੁੰਦੀਆਂ ਹਨ। ਮਨੁੱਖ ਨੂੰ ਬਜ਼ੁਰਗਾਂ ਦੀ ਅਗਵਾਈ ਅਤੇ ਛੱਤਰ-ਛਾਇਆ ਹਮੇਸ਼ਾ ਚਾਹੀਦੀ ਹੈ। ਪਰ ਪ੍ਰਭੂ ਦੇ ਭਾਣੇ ਅੱਗੇ ਸਿਰ ਨਿਵਾਉਣਾ ਹੀ ਪੈਂਦਾ ਹੈ। ਉਸ ਦੇ ਭਾਣੇ ਨੂੰ ਕੋਈ ਟਾਲ ਨਹੀਂ ਸਕਦਾ। ਆਪ ਦੇ ਮਾਤਾ ਜੀ ਦਾ ਸੁਭਾਅ ਬਹੁਤ ਹੀ ਚੰਗਾ ਸੀ। ਉਹ ਤਾਂ ਮੈਨੂੰ ਆਪਣੇ ਪੁੱਤਰਾਂ ਵਾਂਗ ਹੀ ਪਿਆਰ ਕਰਦੇ ਸਨ।

ਹਾਲੇ ਕੁਝ ਦਿਨ ਹੀ ਹੋਏ ਉਹ ਮੈਨੂੰ ਸ੍ਰੀ ਦਰਬਾਰ ਸਾਹਿਬ ਵਿਚ ਪਰਕਰਮਾ ’ਤੇ ਬੈਠੇ ਪਾਠ ਕਰਦੇ ਮਿਲੇ। ਮੈਨੂੰ ਮਿਲ ਕੇ ਮੇਰੇ ਨਾਲ ਬੜੀਆਂ ਪਿਆਰ ਭਰੀਆਂ ਗੱਲਾਂ ਕੀਤੀਆਂ। ਮੈਨੂੰ ਬੜੀਆਂ ਅਸੀਸਾਂ ਦਿੱਤੀਆਂ ਅਤੇ ਪ੍ਰਭੂ ਅੱਗੇ ਮੇਰੀ ਵੱਡੀ ਉਮਰ ਅਤੇ ਪੜ੍ਹਾਈ ਵਿਚ ਸਫਲਤਾ ਲਈ ਅਰਦਾਸਾਂ ਕੀਤੀਆਂ। ਮੈਨੂੰ ਇਹ ਕਦੀ ਚਿੱਤ-ਚੇਤਾ ਵੀ ਨਹੀਂ ਆ ਸਕਦਾ ਸੀ ਕਿ ਉਹ ਸਾਨੂੰ ਇੰਨੀ ਛੇਤੀ ਸਦੀਵੀਂ ਵਿਛੋੜਾ ਦੇ ਜਾਣਗੇ।

ਪਿਆਰੇ ਬੰਟੀ ! ਮਾਤਾ ਜੀ ਦਾ ਇਹ ਸਦੀਵੀਂ ਵਿਛੋੜਾ ਤੇਰੇ ਲਈ ਅਸਹਿ ਸਦਮਾ ਹੈ, ਸਬਰ ਕਰਨਾ ਹੀ ਪੈਣਾ ਹੈ। ਪਰ ਮੌਤ ਅਟੱਲ ਹੈ। ਇਸ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ। ਹੁਣ ਤਾਂ ਹੌਂਸਲਾ ਅਤੇ ਮੇਰੀ ਪਭੂ ਅੱਗੇ ਅਰਦਾਸ ਹੈ ਕਿ ਉਹ ਪੂਜਨੀਕ ਮਾਤਾ ਜੀ ਦੀ ਵਿਛੜੀ ਆਤਮਾ ਨੂੰ ਪਰਮਗਤੀ ਪ੍ਰਦਾਨ ਕਰੇ ਅਤੇ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਅਤਿਅੰਤ ਸ਼ੋਕ ਸਹਿਤ,

ਆਪ ਦਾ ਮਿੱਤਰ ,

ਹਰਜੀਤ |

Leave a Reply