Punjabi Essay on “Global Warming Ke Bhayanak Prabhav”, “ਗਲੋਬਲ ਵਾਰਮਿੰਗ ਦੇ ਪ੍ਰਤੱਖ ਪ੍ਰਭਾਵ”, Punjabi Essay for Class 10, Class 12 ,B.A Students and Competitive Examinations.

ਗਲੋਬਲ ਵਾਰਮਿੰਗ ਦੇ ਪ੍ਰਤੱਖ ਪ੍ਰਭਾਵ

Global Warming Ke Bhayanak Prabhav 

ਸੰਨ 2005 ਵਿਚ ਮੁੰਬਈ ਵਿਚ ਹੜਾਂ ਨੇ ਭਿਆਨਕ ਤਬਾਹੀ ਮਚਾਈ। 2010 ਵਿਚ ਲੇਹ ਵਿਚ ਬੱਦਲ ਕਾਹਦੇ ਫਟੇ , ਜਲ-ਥਲ ਹੋ ਗਈ ॥ ਫਿਰ 2013 ਵਿਚ ਉੱਤਰਾਖੰਡ ਵਿਚ ਭਾਰੀ ਬਾਰਸ਼ ਹੋਈ, ਬੱਦਲ ਫਟੇ, ਹੜਾਂ ਨੇ ਕਹਿਰ ਢਾਹ ਦਿੱਤਾ। ਅੰਤਾਂ ਦਾ ਜਾਨੀ-ਮਾਲੀ ਨੁਕਸਾਨ ਹੋਇਆ ਤੇ ਹੁਣ 2014 ਵਿਚ ਜੰਮੂ-ਕਸ਼ਮੀਰ ਵਿਚ ਵੀ ਹੜਾ ਦੀ ਮਾਰ ਨੇ ਸਭ ਕੁਝ ਮਲੀਆ-ਮੇਟ ਕਰ ਦਿੱਤਾ ਹੈ। ਸਮੁੱਚਾ ਜਨ-ਜੀਵਨ ਤਹਿਸ-ਨਹਿਸ ਹੋ ਗਿਆ। ਧਰਤੀ ਦਾ ਸਵਰਗ ਪਾਣੀ-ਪਾਣੀ ਹੋ ਗਿਆ। 2015 ਵਿਚ ਮਨੀਕਰਨ ਵਿਖੇ ਭਿਆਨਕ ਤਬਾਹੀ ਹੋਈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਏਨਾ ਭਿਆਨਕ ਕਹਿਰ ਕਿਉਂ ? ਕੀ ਇਹ ਵਾਕਿਆ ਹੀ ਕੁਦਰਤੀ ਕਰੋਪੀਆਂ ਹਨ? ਕੀ ਕੁਦਰਤ ਸੱਚਮੁੱਚ ਏਨੀ ਕਹਿਰਵਾਨ ਹੋ ਗਈ ਹੈ ਜਾਂ ਫਿਰ ਮਨੁੱਖ ਹੀ ਕੇਵਲ ਆਪਣੇ ਸੁਆਰਥ ਲਈ ਕੁਦਰਤ ਤੋਂ ਕਹਿਰ ਢਾਹ ਰਿਹਾ ਹੈ, ਜਿਸ ਦਾ ਖਮਿਆਜ਼ਾ ਵੀ ਸਾਰੀ ਮਨੁੱਖਤਾ ਨੂੰ ਹੀ ਭੁਗਤਣਾ ਪੈ ਰਿਹਾ ਹੈ ? ਬੇਸ਼ਕ ਹੜ, ਕਾਲ, ਸੋਕੇ ਤੇ ਭੂਚਾਲ ਵਰਗੀਆਂ ਕਰੋਪੀਆਂ ਅੱਜ ਤੋਂ ਪਹਿਲਾਂ ਵੀ ਆਉਂਦੀਆਂ ਸਨ ਪਰ ਜਿੰਨੀ ਤੇਜ਼ੀ ਤੋਂ ਭਿਅੰਕਰਤਾ ਨਾਲ ਹੁਣ ਆ ਰਹੀਆਂ ਹਨ, ਸਭ ਮੌਸਮ ਵਿਚ ਆਈ ਤਬਦੀਲੀ ਦਾ ਹੀ ਸਿੱਟਾ ਹਨ। ਹੁਣ ਸਾਨੂੰ ਇਹ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਮੌਸਮ ਵਿਚ ਆ ਰਹੀ ਬੇਤਰਤੀਬੀ ਤਬਦੀਲੀ ਨੇ ਸਮੁੱਚੀ ਕਾਇਨਾਤ ਤੋਂ ਬੁਰੇ ਪ੍ਰਭਾਵ ਪਾਉਣ ਸ਼ਰ ਕਰ ਦਿੱਤੇ ਹਨ। ਇਹ ਉਸ ਬਲਾ ਦਾ ਸਿੱਟਾ ਹੈ ਜਿਸ ਨੂੰ ਅਸੀਂ ‘ਗਲੋਬਲ ਵਾਰਮਿੰਗ ਦੇ ਨਾਂ ਨਾਲ ਚਿਰਾਂ ਤੋਂ ਸੁਣਦੇ ਆ ਰਹੇ ਸਾਂ।

ਗਲੋਬਲ ਵਾਰਮਿੰਗ ਅਚਨਚੇਤ ਪੈਦਾ ਨਹੀਂ ਹੋਈ। ਬਲਕਿ ਵਾਤਾਵਰਨ ਮਾਹਰਾਂ ਵੱਲੋਂ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਕਈ ਚਿਰ ਪਹਿਲਾਂ ਤੋਂ ਹੀ ਸੁਚੇਤ ਕੀਤਾ ਗਿਆ ਹੈ। ਯੂ ਐਨ ਓ. ਦੇ ਮੌਸਮ ਦੀ ਤਬਦੀਲੀ ਸਬੰਧੀ ਪੈਨਲ ਵੱਲੋਂ ਪਿਛਲੇ ਸਮੇਂ ਵਿਚ ਜਾਰੀ ਕੀਤੀਆਂ ਗਈਆਂ ਭਵਿੱਖਬਾਣੀ ਰੂਪੀ ਰਿਪੋਰਟਾਂ ਵਿਚ ਸਪਸ਼ਟ ਕਿਹਾ ਗਿਆ ਸੀ ਕਿ ਧਰਤੀ ਦਾ ਤਾਪਮਾਨ ਵਧਣ ਨਾਲ ਹਿਮਾਲਾ ਦੇ ਖੇਤਰ ਵਿਚ ਮੌਸਮ ਦਾ ਕਹਿਰ। ਭਰਿਆ ਰੂਪ ਵੇਖਣ ਨੂੰ ਮਿਲੇਗਾ। ਸਤੰਬਰ 2014 ਤੱਕ ਰੋਹ ਭਰੀ ਕੁਦਰਤ ਦਾ ਪ੍ਰਚੰਡ ਰੂਪ ਸਾਕਾਰ ਹੋ ਗਿਆ । ਵਿਗਿਆਨੀਆਂ ਦੀ ਭਵਿੱਖਬਾਣੀ ਸਚਹੋ ਗਈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੌਸਮ ਵਿਚ ਅਨਿਸਚਿਤਤਾ ਕਾਰਨ ਸੋਕੇ ਦੇ ਹਾਲਾਤ ਵੀ ਬਣ ਸਕਦੇ ਹਨ ਤੇ ਭਾਰੀ। ਬਾਰਸ਼ ਨਾਲ ਭਿਆਨਕ ਹੜ ਵੀ ਆ ਸਕਦੇ ਹਨ। ਫ਼ਸਲਾਂ ਦਾ ਝਾੜ ਘਟ ਜਾਵੇਗਾ। ਬਿਮਾਰੀਆਂ ਫੈਲ ਸਕਦੀਆਂ ਹਨ। ਜਿਨ੍ਹਾਂ ਵਿਚੋਂ ਮਲੇਰੀਆ, ਡੇਂਗੂ, ਚਿਕਨਗੁਨੀਆ ਨਾਮਕ ਬੁਖ਼ਾਰ ਵਰਗੀਆਂ ਬਿਮਾਰੀਆਂ ਵਧਣਗੀਆਂ। ਮੁੰਬਈ ਸਮੇਤ ਭਾਰਤ ਦੇ ਕਈ ਖੇਤਰਾਂ ਵਿਚ ਡੇਂਗੂ ਨੇ ਪੈਰ ਪਸਾਰ ਲਏ ਹਨ। ਇਸ ਤੋਂ ਪੀੜਤ ਰੋਗੀਆਂ ਦੀ ਮੌਤ ਦਰ ਵਧ ਰਹੀ ਹੈ।

ਧਰਤੀ ਦੀ ਲਗਾਤਾਰ ਵਧ ਰਹੀ ਤਪਸ਼ ਦਾ ਕਾਰਨ ਵਿਕਾਸ ਦੇ ਨਾਂ ਤੇ ਹੋ ਰਿਹਾ ਕੁਦਰਤੀ ਉਜਾੜਾ ਹੈ। ਰੁੱਖਾਂ ‘ਤੇ ਕੁਹਾੜਿਆਂ ਨੇ ਕਹਿਰ ਢਾਹਿਆ। ਜੰਗਲਾਂ ਦੇ ਜੰਗਲ ਅਲੋਪ ਹੋ ਗਏ । ਕੰਕਰੀਟ ਵਿਛ ਗਿਆ। ਪਹਾੜਾਂ ਤੇ ਵੀ ਇਮਾਰਤਸਾਜ਼ੀ ਹੋ ਰਹੀ ਹੈ। ਪਦਾਰਥਵਾਦੀ ਤੋਂ ਸੁਆਰਥੀ ਸੋਚ ਵਾਲਾ ਮਨੁੱਖ ਆਪਣੇ ਲਾਲਚ ਲਈ ਸਨਅਤਾਂ ਚਲਾਉਣ, ਬਿਜਲੀ ਪੈਦਾ ਕਰਨ ਤੇ ਆਵਾਜਾਈ ਦੇ ਸਾਧਨਾਂ ਦੀ ਅੰਨੇਵਾਹ ਤੇ ਬੇਲੋੜੀ ਵਰਤੋਂ ਕਰਦਾ ਹੋਇਆ ਪੈਟਰੋਲ, ਡੀਜ਼ਲ ਤੇ ਕੇਲੇ ਦੀ ਬੇਹਿਸਾਬੀ ਵਰਤੋਂ ਕਰ ਰਿਹਾ ਹੈ। ਏ ਸੀ , ਫਰਿੰਜਾਂ ਤੋਂ ਬਿਨਾਂ ਰਹਿਣਾ ਉਸ ਨੂੰ ਮਨਜ਼ਰ ਨਹੀਂ |ਆਪਣੀਐਸ਼ਪ੍ਰਸਤ ਜ਼ਿੰਦਗੀ ਜਿਉਣ ਲਈ ਉਹ ਧਰਤੀ ਅਤੇ ਵਾਤਾਵਰਨ ਤੇ ਕਹਿਰ ਢਾਹ ਰਿਹਾ ਹੈ। ਕਾਰਬਨ-ਡਾਈਆਕਸਾਈਡ ਵਰਗੀਆਂ ਗਰੀਨ ਹਾਊਸ ਗੈਸਾਂ ਵੱਧ ਤੋਂ ਵੱਧ ਪੈਦਾ ਹੋ ਰਹੀਆਂ ਹਨ ਜੋ ਜੀਵਨ ਨਹੀਂ ਬਲਕਿ ਮੌਤ ਦਿੰਦੀਆਂ ਹਨ। ਮਨੁੱਖੀ ਜੀਵਨ ਲਈ ਅਤਿ ਲੋੜੀਦੀ ਗੈਸ ਆਕਸੀਜਨ ਚਾਹੀਦੀ ਹੈ ਜੋ ਰੁੱਖਾਂ ਤੋਂ ਤੇ ਸਾਫ ਸ਼ੁੱਧ ਵਾਤਾਵਰਨ ਤੋਂ ਮਿਲਦੀ ਹੈ। ਇਹ ਸਾਰੇ ਸਰੋਤ ਹੀ ਅਲੋਪ ਹੋ ਗਏ ਹਨ। ਵਾਤਾਵਰਨ ਵਿਚ ਸ਼ੁੱਧਤਾ, ਕਿਥੋਂ ਆਵੇਗੀ ? ਧਰਤੀ ਨੂੰ ਤਪਸ਼ ਤੋਂ ਨਿਜਾਤ ਕਿਵੇਂ ਮਿਲੇ ?

ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਧਰਤੀ ਦੀ ਤਪਸ਼ ਇਸੇ ਤਰਾਂ ਵਧਦੀ ਰਹੀ ਤਾਂ ਭਾਰਤ ਦੇ ਸਮੁੰਦਰਾਂ ਅਤੇ ਦਰਿਆਵਾਂ ਦੇ ਕੰਢੇ ਵੱਸ ਸ਼ਹਿਰਾਂ ਵਿਚ ਅਣਕਿਆਸੇ ਖ਼ਤਰੇ ਵਾਲੇ ਨਹੀਂ ਜਾ ਸਕਦੇ। ਗਲੇਸ਼ੀਅਰ ਵੀ ਲਗਾਤਾਰ ਪਿਘਲ ਰਹੇ ਹਨ ਜਿਸ ਕਾਰਨ ਸਮੁੰਦਰਾਂ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਵੱਡੇ-ਵੱਡੇ ਥਰਮਲ ਪਲਾਂਟ, ਸਨਅਤਾਂ, ਖੇਤੀ ਦੀ ਉਪਜ ਵਿਚ ਵਾਧੇ ਲਈ ਰਸਾਇਣਾਂ ਦੀ ਵੱਧ ਤੋਂ ਵੱਧ ਵਰਤੋਂ, ਪਲਾਸਟਿਕ, ਪੋਲੀਥੀਨ, ਆਤਿਸ਼ਬਾਜ਼ੀ, ਪੈਟਰੋਲ, ਡੀਜ਼ਲ, ਫੈਕਟਰੀਆਂ ਦਾ ਧੂੰਆਂ ਅਤੇ ਕਈ ਹੋਰ ਮਾਰੂ ਪ੍ਰਭਾਵ ਵਾਲੀਆਂ ਪਦਾਰਥਕ ਵਸਤਾਂ ਨਿਰੰਤਰ ਵਧਦੀਆਂ ਹੀ ਜਾ ਰਹੀਆਂ ਹਨ। ਉਧਰ ਦੂਜੇ ਪਾਸੇ ਭਾਰਤ ਵਿਚ ਹੀ ਅੰਨੇਵਾਹ ਬੇਤਰਤੀਬਾ ਸ਼ਹਿਰੀਕਰਨ ਹੋ ਰਿਹਾ ਹੈ। ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ ਰੁੱਖਾਂ ਦੀ ਬਲੀ ਦਿੱਤੀ ਜਾ ਰਹੀ ਹੈ। ਮਨੁੱਖਤਾ ਨੂੰ ਮੌਤ ਵੰਡੀ ਜਾ ਰਹੀ ਹੈ। ਹਿਮਾਲਾ ਸਮੇਤ ਪਹਾੜੀ ਇਲਾਕਿਆਂ ਵਿਚ ਵੀ ਵੱਡੀਆਂ-ਵੱਡੀਆਂ ਕੰਕਰੀਟ ਦੀਆਂ ਇਮਾਰਤਾਂ, ਪੁਲ ਆਦਿ ਉਸਾਰੇ ਜਾ ਰਹੇ ਹਨ। ਹਾਈਡਲ ਪ੍ਰੋਜੈਕਟਾਂ ਦੀ ਹਨੇਰੀ ਨੇ ਸਰਦ ਹਿਮਾਲਾ ਨੂੰ ਗਰਮ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਹੜਾਂ ਦੀ ਭਿਆਨਕ ਤਬਾਹੀ ਦੌਰਾਨ ਹਵਾਈ ਸਰਵੇ ਕੀਤਾ ਗਿਆ ਤਾਂ ਪਤਾ ਲੱਗਾ ਹੈ ਕਿ ਪਹਾੜਾਂ ਦੀਆਂ ਸਿਖਰਲੀਆਂ ਚੋਟੀਆਂ ਤੇ ਪਾਣੀ ਹੀ ਪਾਣੀ ਹੈ। ਮੀਲ-ਮੀਲ ਲੰਮੀਆਂ ਝੀਲਾਂ ਬਣ ਗਈਆਂ। ਇਹ ਸਭ ਗਲੇਸ਼ੀਅਰ ਪਿਘਲਣ ਕਰਕੇ ਹੀ ਹੋਇਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਝੀਲਾਂ ਰੂਪੀ ਬੰਨ ਟੁੱਟ ਗਏ ਤਾਂ ਫਿਰ ਹੋਣ ਵਾਲੀ ਤਬਾਹੀ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ। ਉੱਤਰਾਖੰਡ ਵਿਚ ਵੀ ਇਹੋ ਹਾਲ ਹੋਇਆ। ਪਹਾੜੀ ਇਲਾਕਿਆਂ ਵਿਚ ਰੈਸਟੋਰੈਂਟ, ਵਸੇਬੇ ਆਦਿ ਉਸਾਰੇ ਜਾ ਰਹੇ ਹਨ। ਉੱਤਰਾਖੰਡ ਧਰਮ-ਆਸਥਾ ਦਾ ਕੇਂਦਰ ਹੈ। ਇਥੇ ਚਾਰ ਧਾਮ ਤੇ ਹੇਮਕੁੰਟ ਸਾਹਿਬ ਦੇ ਅਸਥਾਨ ਹਨ। ਸੰਗਤਾਂ ਦੀ ਆਮਦ ਵਧ ਰਹੀ ਹੈ ਜਿਸ ਨਾਲ ਵਾਹਨਾਂ ਦਾ ਪ੍ਰਦਸ਼ਣ ਫੈਲ ਰਿਹਾ ਹੈ ਤੇ ਇਲਾਕੇ ਨੂੰ ਖਤਰਾ ਪੈਦਾ ਹੋ ਰਿਹਾ ਹੈ। ਇਸ ਲਈ ਗੁਲਸ਼ੀਅਰਾਂ ਦੇ ਪਿਘਲਣ ਨਾਲ ਲੋਕਾਂ ਨੇ ਹੜਾਂ । ਵਰਗੀਆਂ ਕਰੋਪੀਆਂ ਦਾ ਵਾਰ-ਵਾਰ ਸਾਹਮਣਾ ਕਰਨਾ ਪੈ ਰਿਹਾ ਹੈ। ਨਦੀਆਂ-ਦਰਿਆਵਾਂ ਦੇ ਨਾਲ ਲਗਦੀਆਂ ਜਮੀਨਾਂ ‘ਤੇ ਨਜਾਇਜ਼ ਕਬਜੇ ਹੋ ਰਹੇ ਹਨ, ਵੱਡੀਆਂ-ਵੱਡੀਆਂ ਉਸਾਰੀਆਂ ਕਰਕੇ ਪਾਣੀ ਦੇ ਵਹਾਅ ਦਾ ਖੇਤਰ ਘਟ ਰਿਹਾ ਹੈ ਤਾਂ ਹੀ ਹੜਾਂ ਨਾਲ ਭਿਆਨਕ ਤਬਾਹੀਂ। ਹੋ ਰਹੀ ਹੈ। ਸੀਨਗਰ ਵਿਚ ਵੀ ਇੰਜ ਹੀ ਹੋਇਆ। ਨਦੀਆਂ ਦੇ ਕੰਢਿਆਂ ‘ਤੇ ਕਬਜ਼ੇ ਕੀਤੇ ਗਏ , ਸੜਕਾਂ ਤੇ ਇਮਾਰਤਾਂ ਬਣਾਈਆਂ ਗਈਆਂ। ਵਾਤਾਵਰਨ ਮਾਹਰਾਂ ਨੇ ਪਹਿਲਾਂ ਤੋਂ ਹੀ ਸੂਚਿਤ ਕੀਤਾ ਸੀ ਕਿ ਅਜਿਹਾ ਕੁਝ ਵਾਪਰਨ ਵਾਲਾ ਹੈ ਪਰ ਕਿਸੇ ਵੀ ਰਾਜ ਜਾਂ ਕੇਂਦਰ ਨੇ ਇਸ ਤੇ ਗੌਰ ਨਹੀਂ ਕੀਤਾ।

ਧਰਤੀ ਦੀ ਤਪਸ਼ ਵਧਣ ਨਾਲ ਮੌਸਮੀ ਤਬਦੀਲੀ ਵਿਸ਼ਵ ਪੱਧਰ ਤੇ ਹੋ ਰਹੀ ਹੈ, ਇਹ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ। ਇਸ ਦੇ ਭਿਆਨਕ ਤੇ ਮਾਰੂ ਪ੍ਰਭਾਵ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ਲਈ ਅਜੇ ਵੀ ਵੇਲਾ ਹੈ ਸੰਭਲ ਜਾਈਏ ।ਵੱਧ ਤੋਂ ਵੱਧ ਰੁੱਖ ਲਾਈਏ, ਏ ਸੀ.. ਪੈਟਰੋਲ ਡੀਜ਼ਲ, ਫੈਕਟਰੀਆਂ ਤੇ ਹੋਰ ਰਸਾਇਣਕ ਵਸਤਾਂ ਤੇ ਰਹਿੰਦ-ਖੂੰਹਦ ਦਾ ਕੋਈ ਬਦਲ ਲੱਭਿਆ ਜਾਵੇ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਮੌਸਮ ਦੀ ਤਬਦੀਲੀ ਦੀ ਸਚਾਈ ਵੇਖਦੇ ਹੋਏ ਅੰਨੇਵਾਹ ਕਾਰਪੋਰੇਟ ਵਿਕਾਸ ਮਾਡਲ’ ਨੂੰ ਬਦਲ ਦਿੱਤਾ ਜਾਵੇ, ਤਾਂ ਹੀ ਸਮੁੱਚੇ ਜਨ-ਜੀਵਨ ਦਾ ਭਲਾ ਹੋ ਸਕਦਾ ਹੈ। ਜੇਕਰ ਮਨੁੱਖ ਆਪਣੀ ਸੋਚ ਅਮਲੀ ਰੂਪ ਵਿਚ ਬਦਲ ਲਵੇ ਤਾਂ ਕੁਦਰਤ ਆਪੇ ਹੀ ਮਿਹਰਬਾਨ ਹੋ ਜਾਵੇਗੀ।

One Response

  1. JJ March 18, 2024

Leave a Reply