Punjabi Essay on “Seh Shiksha”, “ਸਹਿ-ਸਿੱਖਿਆ”, Punjabi Essay for Class 10, Class 12 ,B.A Students and Competitive Examinations.

ਸਹਿ-ਸਿੱਖਿਆ

Seh Shiksha

 

ਜਾਣ-ਪਛਾਣ : ਸਹਿ-ਸਿੱਖਿਆ ਦਾ ਮਤਲਬ ਹੈ , ਮੁੰਡਿਆਂ ਅਤੇ ਕੁੜੀਆਂ ਦਾ ਇਕੋ ਵਿੱਦਿਅਕ ਸੰਸਥਾ ਵਿਚ ਰਲ ਕੇ ਪੜਨਾ। ਸਹਿ-ਸਿੱਖਿਆ ਅੱਜ ਕਲ ਸਾਰੇ ਸੰਸਾਰ ਵਿਚ ਪ੍ਰਚੱਲਿਤ ਹੋ ਚੁੱਕੀ ਹੈ। ਸੰਸਾਰ ਦੇ ਵਿਕਸਿਤ ਦੇਸ਼ਾਂ ਵਿਚ ਕਿਤੇ ਵੀ ਮੁੰਡਿਆਂ ਅਤੇ ਕੁੜੀਆਂ ਲਈ ਵੱਖਰੇ-ਵੱਖਰੇ ਸਕੂਲ ਜਾਂ ਕਾਲਜ ਨਹੀਂ ਹਨ। ਸਾਡੇ ਦੇਸ਼ ਵਿਚ ਵੀ ਸਹਿ-ਸਿੱਖਿਆ ਕਾਫ਼ੀ ਪ੍ਰਚੱਲਿਤ ਹੈ, ਪਰ ਅਜੇ ਵੀ ਸਾਡੇ ਦੇਸ਼ ਵਿਚ ਮੁੰਡਿਆਂ ਅਤੇ ਕੁੜੀਆਂ ਲਈ ਬਹੁਤ ਸਾਰੇ ਵੱਖਰੇ-ਵੱਖਰੇ ਸਕੂਲ ਅਤੇ ਕਾਲਜ ਹਨ।

ਔਰਤਾਂ ਨੂੰ ਪੂਰਨ ਆਜ਼ਾਦੀ ਦੀ ਲਹਿਰ : ਅੱਜ ਕਲ੍ਹ ਔਰਤਾਂ ਨੂੰ ਪੂਰੀ ਆਜ਼ਾਦੀ ਅਤੇ ਪੂਰੇ ਅਧਿਕਾਰ ਦੇਣ ਦੀ ਲਹਿਰ ਚੱਲੀ ਹੋਈ ਹੈ। ਔਰਤਾਂ ਆਪ ਆਪਣੀ ਆਜ਼ਾਦੀ ਅਤੇ ਅਧਿਕਾਰਾਂ ਲਈ ਲੜਾਈ ਕਰ ਰਹੀਆਂ ਹਨ।ਉਹ ਮਰਦਾਂ ਨਾਲ ਜੀਵਨ ਦੇ ਹਰ ਖੇਤਰ ਵਿਚ ਬਰਾਬਰ ਕੰਮ ਕਰ ਰਹੀਆਂ ਹਨ। ਅੱਜਕਲ੍ਹ ਔਰਤਾਂ ਡਾਕਟਰ , ਇੰਜੀਨੀਅਰ, ਅਧਿਆਪਕ, ਬੈਂਕ ਕਲਰਕ, ਬੈਂਕ ਅਫਸਰ , ਹਵਾਈ ਜਹਾਜ਼ ਚਾਲਕ, ਅਰਥਾਤ ਹਰੇਕ ਖੇਤਰ ਵਿਚ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਇਸ ਲਈ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਮਰਦਾਂ ਨਾਲ ਮਿਲ ਕੇ ਵਿੱਦਿਆ-ਪ੍ਰਾਪਤੀ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਵਿਚ ਹੌਸਲੇ ਦਾ ਵਾਧਾ ਹੋਵੇ।

ਮਰਦਾਂ ਦੇ ਬਰਾਬਰ ਅਧਿਕਾਰ ਲਈ ਸੰਘਰਸ਼ : ਅੱਜਕਲ ਜਦ ਔਰਤਾਂ ਮਰਦਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਕਰਨ ਦਾ ਸੰਘਰਸ਼ ਕਰ ਰਹੀਆਂ ਹਨ ਤਾਂ ਉਨ੍ਹਾਂ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਅਧਿਕਾਰ ਵੀ ਮਰਦਾਂ ਦੇ ਬਰਾਬਰ ਮਿਲਣਾ ਚਾਹੀਦਾ ਹੈ। ਕੁੜੀਆਂ ਦੇ ਵੱਖਰੇ ਸਕੂਲਾਂ ਵਿਚ ਵਿੱਦਿਆ ਦੇਣ ਦੀਆਂ ਉਹ ਸਾਰੀਆਂ ਸਹੂਲਤਾਂ ਨਹੀਂ ਹੁੰਦੀਆਂ, ਜਿਹੜੀਆਂ ਇਕ ਅਜਿਹੇ ਵੱਡੇ ਸਕੂਲ ਵਿਚ ਹੁੰਦੀਆਂ ਹਨ, ਜਿੱਥੇ ਮੁੰਡੇ ਅਤੇ ਕੁੜੀਆਂ ਇਕੱਠੇ ਪੜਦੇ ਹਨ। ਕਿਸੇ ਵੱਡੇ ਸਕੂਲ ਵਿਚ ਚੰਗੀ ਲਾਇਬ੍ਰੇਰੀ, ਵਧੀਆ ਪ੍ਰਯੋਗਸ਼ਾਲਾ ਅਤੇ ਵਿਦਵਾਨ ਅਧਿਆਪਕਾਂ ਦਾ ਪ੍ਰਬੰਧ ਹੁੰਦਾ ਹੈ, ਪਰ ਕੋਈ ਸਕੂਲ ਜਿੰਨਾ ਛੋਟਾ ਹੋਵੇਗਾ, ਉਸ ਵਿਚ ਇਹੋ-ਜਿਹੀਆਂ ਸਹੂਲਤਾਂ ਉੱਨੀਆਂ ਹੀ ਘੱਟ ਹੋਣਗੀਆਂ। ਇਸ ਲਈ ਕੁੜੀਆਂ ਨੂੰ ਵੱਡੇ ਸਕਲਾਂ ਵਿਚ, ਜਿੱਥੇ ਸਹਿ-ਸਿੱਖਿਆ ਹੈ, ਪਨ ਦੇ ਪੂਰੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।

ਔਰਤਾਂ ਦੀਆਂ ਮੁਸ਼ਕਲਾਂ : ਕੁੜੀਆਂ ਦੇ ਵੱਖਰੇ ਸਕੂਲਾਂ ਵਿਚ ਜਿੱਥੇ ਸਭ ਅਧਿਆਪਕਾਂ ਦਾ ਪ੍ਰਬੰਧ ਹੁੰਦਾ ਹੈ, ਇਹ ਨੁਕਸ ਰਹਿ ਜਾਂਦਾ ਹੈ ਕਿ ਕਿਸੇ ਔਰਤ ਟੀਚਰ ਵਲੋਂ ਇਕ ਥਾਂ ਉੱਤੇ ਟਿੱਕ ਕੇ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜਦ ਕਿਸੇ ਔਰਤ ਅਧਿਆਪਕ ਦਾ ਵਿਆਹ ਹੋ ਜਾਏ ਤਾਂ ਉਸ ਨੂੰ ਸਹੁਰੇ ਘਰ ਜਾ ਕੇ ਰਹਿਣਾ ਪੈਂਦਾ ਹੈ ਅਤੇ ਉਹ ਆਪਣਾ ਤਬਾਦਲਾ ਕਰਵਾ ਲੈਂਦੀ ਹੈ। ਇਸ ਤੋਂ ਉਪਰੰਤ ਜੇ ਕਿਸੇ ਔਰਤ ਅਧਿਆਪਕ ਦੇ ਪਤੀ ਦਾ ਕਿਸੇ ਹੋਰ ਥਾਂ ਤਬਾਦਲਾ ਹੋ ਜਾਏ ਤਾਂ ਉਸ ਨੂੰ ਉਸ ਦੇ ਨਾਲ ਨਵੇਂ ਅਸਥਾਨ ਉੱਤੇ ਜਾਣਾ ਪੈਂਦਾ ਹੈ ਅਤੇ ਆਪਣੇ ਪਹਿਲੇ ਸਕੂਲ ਤੋਂ ਤਬਾਦਲਾ ਕਰਾਉਣਾ ਪੈਂਦਾ ਹੈ। ਇਨਾਂ ਇਨ੍ਹਾਂ ਤਬਦੀਲੀਆਂ ਨਾਲ ਕੁੜੀਆਂ ਦੀ ਪੜਾਈ ਵਿਚ ਬੜਾ ਵਿਘਨ ਪੈਂਦਾ ਹੈ, ਪਰ ਸਹਿ-ਸਿੱਖਿਆ ਵਾਲੇ ਬਕ ੜ ਤਰਾਂ ਦਾ ਵਿਘਨ ਘੱਟ ਹੀ ਪੈਂਦਾ ਹੈ, ਕਿਉਂਕਿ ਉਨ੍ਹਾਂ ਵਿਚ ਮਰਦ-ਅਧਿਅਕਾਂ ਔਰਤ ਅਧਿਆਪਕਾਂ ਦਾ ਕਾਫੀ ਸਟਾਫ ਹੁੰਦਾ ਹੈ।

ਸਹਿ-ਸਿੱਖਿਆ ਦੇ ਲਾਭ : ਸਹਿ-ਸਿੱਖਿਆ ਦੇ ਹੋਰ ਵੀ ਬੜੇ ਲਾਭ ਹਨ। ਮੁੰਡੇ ਅਤੇ ਕੜੀਆਂ ਇਕ ਦੂਜੇ ਤੋਂ ਉਤਸ਼ਾਹ ਪ੍ਰਾਪਤ ਕਰ ਕੇ ਖੂਬ ਦਿਲ ਲਗਾ ਕੇ ਪੜ੍ਹਾਈ ਕਰਦੇ ਹਨ। ਉਨਾਂ ਵਿਚ ਇਕ ਦੂਜੇ ਤੋਂ ਵੱਧ ਕੇ ਨੰਬਰ ਪ੍ਰਾਪਤ ਕਰਨ ਦਾ ਮੁਕਾਬਲਾ ਪੈਦਾ ਹੋ ਜਾਂਦਾ ਹੈ। ਇਹ ਮੁਕਾਬਲਾ ਬੜਾ ਲਾਭਦਾਇਕ ਸਿੱਧ ਹੁੰਦਾ ਹੈ ਅਤੇ ਦੋਵੇਂ ਆਪਣੀ-ਆਪਣੀ ਪੜਾਈ ਵਿਚ ਪ੍ਰਗਤੀ ਕਰ ਕੇ ਵਿਖਾਉਂਦੇ ਹਨ।

ਸਹਿ-ਸਿੱਖਿਆ ਵਿਚ ਮੁੰਡਿਆਂ ਅਤੇ ਕੁੜੀਆਂ ਨੂੰ ਕਈ ਵਾਰ ਰਲ ਕੇ ਸਕੂਲ ਦੇ ਸਮਾਗਮਾਂ ਵਿਚ ਭਾਗ ਲੈਣਾ ਪੈਂਦਾ ਹੈ, ਜਿਵੇਂ ਇਨਾਮ-ਵੰਡ ਸਮਾਗਮ, ਵਾਦ-ਵਿਵਾਦ ਸਮਾਗਮ, ਕਵੀ-ਦਰਬਾਰ ਸਮਾਗਮ, ਆਦਿ। ਇਹੋ ਜਿਹੇ ਸਮਾਗਮਾਂ ਉੱਤੇ ਉਹ ਇਕ ਦੂਜੇ ਦੀ ਸਹਾਇਤਾ ਕਰਨ ਦੀ ਜਾਚ ਸਿੱਖਦੇ ਹਨ। ਇਸ ਤਰ੍ਹਾਂ ਉਹ ਸਮਾਜਿਕ ਜੀਵਨ ਵਿਚ ਇਕ ਦਜੇ ਦੀ ਸਹਾਇਤਾ ਨਾਲ ਸਮਾਜਿਕ ਸਹਿਯੋਗ ਦੀ ਸਿਖਲਾਈ ਪ੍ਰਾਪਤ ਕਰਦੇ ਹਨ।

ਦੋਸ਼ : ਕਈ ਪੁਰਾਣੇ ਖਿਆਲਾਂ ਵਾਲੇ ਵਿਅਕਤੀ ਸਹਿ-ਸਿੱਖਿਆ ਦਾ ਇਹ ਦੋਸ਼ ਵੀ ਪੇਸ਼ ਕਰਦੇ ਹਨ ਕਿ ਇਸ ਨਾਲ ਮੁੰਡਿਆਂ ਅਤੇ ਕੁੜੀਆਂ ਦੇ ਆਚਰਣ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ, ਪਰ ਇਹ ਵਿਚਾਰ ਬਿਲਕੁਲ ਨਿਰਮੂਲ ਹੈ ਕਿਉਂਕਿ ਜਦੋਂ ਮੁੰਡਿਆਂ ਅਤੇ ਕੁੜੀਆਂ ਨੂੰ ਇਕੱਠਿਆਂ ਪੜਨ ਅਤੇ ਮਿਲ ਕੇ ਕੰਮ ਕਰਨ ਦੇ ਮੌਕੇ ਪ੍ਰਾਪਤ ਹੁੰਦੇ ਤਾਂ ਉਹ ਆਪਣੀ ਜ਼ਿੰਮੇਵਾਰੀ ਅਨੁਭਵ ਕਰਦੇ ਹਨ ਅਤੇ ਇਕ ਦੂਜੇ ਸਾਹਮਣੇ ਚੰਗੇ ਤੋਂ ਚੰਗੇ ਆਚਰਣ ਦੇ ਮਾਲਕ ਬਣ ਕੇ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ।

ਸਾਰ-ਅੰਸ਼ : ਇਸ ਤੋਂ ਸਿੱਧ ਹੁੰਦਾ ਹੈ ਕਿ ਸਹਿ-ਸਿੱਖਿਆ ਜਿੱਥੇ ਵਰਤਮਾਨ ਸਮੇਂ ਦੀ ਮੰਗ ਹੈ, ਉੱਥੇ ਇਸ ਦੇ ਸਭ ਵਿਦਿਆਰਥੀਆਂ ਨੂੰ ਬੇਅੰਤ ਲਾਭ ਹਨ।

Leave a Reply