Punjabi Essay on “Navan Chale Tirathi Mann Khote Tan Chor”, “ਨਾਵਣ ਚਲੇ ਤੀਰਥੀ ਮਨ ਖੋਟੇ ਤਨ ਚੋਰ”, Punjabi Essay for Class 10, Class 12 ,B.A Students and Competitive Examinations.

ਨਾਵਣ ਚਲੇ ਤੀਰਥੀ ਮਨ ਖੋਟੇ ਤਨ ਚੋਰ

Navan Chale Tirathi Mann Khote Tan Chor

 

ਤੀਰਥ ਦਾ ਅਰਥ : ਭਾਈ ਕਾਹਨ ਸਿੰਘ ਨਾਭਾ ਰਚਿਤ ‘ਮਹਾਨ ਕੋਸ਼ ਅਨੁਸਾਰ ਤੀਰਥ ਦਾ ਅਰਥ ਹੈ ‘ਉਹ ਪਵਿੱਤਰ ਅਸਥਾਨ ਜਿੱਥੇ ਧਰਮ-ਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ। ਭਾਰਤ ਦੇਸ ਰਿਸ਼ੀਆਂ-ਮੁਨੀਆਂ, ਦੇਵੀ-ਦੇਵਤਿਆਂ ਅਤੇ ਪੀਰਾਂ-ਪੈਗੰਬਰਾਂ ਦਾ ਦੋਸ਼ ਹੈ। ਇਨ੍ਹਾਂ ਨਾਲ ਸਬੰਧਤ ਅਸਥਾਨ ਸਾਡੇ ਤੀਰਥ ਅਸਥਾਨ ਅਖਵਾਉਂਦੇ ਹਨ।

ਪਰਮਾਤਮਾ ਨੂੰ ਪਾਉਣ ਦੇ ਤਰੀਕੇ : ਆਦਿ ਕਾਲ ਤੋਂ ਹੀ ਮਨੁੱਖ ਰੱਬ ਨੂੰ ਪਾਉਣ ਅਤੇ ਮੁਕਤੀ ਪ੍ਰਾਪਤ ਕਰਨ ਲਈ ਕਈ ਕਰਮ-ਕਾਂਡ, ਪੂਜਾ-ਵਿਧੀਆਂ ਆਦਿ ਕਰਦਾ ਆ ਰਿਹਾ ਹੈ। ਜਿਵੇਂ ਜੰਗੀ ਬਣ ਜਾਣਾ, ਕਠਨ ਤੋਂ ਕਠਨ ਤਪੱਸਿਆ ਕਰਨੀ, ਸਰੀਰ ਨੂੰ ਕਸ਼ਟ ਦੇਣ, ਵਰਤ ਰੱਖਣੇ, ਫਾਕੇ ਕੱਟਣੇ, ਧੂਣੀਆਂ ਧੁਖਾਉਣੀਆਂ, ਰਿਧੀਆਂ-ਸਿੱਧੀਆਂ ਲਈ ਕਈ ਤਰ੍ਹਾਂ ਦੇ ਜਤਨ ਕਰਨੇ ਅਤੇ ਤੀਰਥਾਂ ਦੇ ਦਰਸ਼ਨ-ਇਸ਼ਨਾ ਆਦਿ। ਇਨ੍ਹਾਂ ਵਿਚੋਂ ਤੀਰਥ-ਇਸ਼ਨਾਨ ਦਾ ਵਿਸ਼ਵਾਸ ਵਧੇਰੇ ਪ੍ਰਚਲਤ ਸੀ।

ਇਸ਼ਨਾਨ ਦਾ ਪਿਛੋਕੜ : ਦਰਅਸਲ ਪੁਰਾਤਨ ਸਮਿਆਂ ਵਿਚ ਆਵਾਜਾਈ ਦੇ ਸਾਧਨ ਨਹੀਂ ਸਨ ਹੁੰਦੇ। ਲੋਕ ਤੀਰਥਾਂ ਦੇ ਦਰਸ਼ਨਾਂ ਲਈ ਕਈ-ਕਈ ਦਿਨ ਕਈ-ਕਈ ਮੀਲ ਲੰਮੇ ਪੈਂਡੇ ਤੈਅ ਕਰਕੇ ਪੈਦਲ ਹੀ ਜਾਂਦੇ ਸਨ ਤੇ ਤੀਰਥ-ਅਸਥਾਨਾਂ ਤੇ ਨਤਮਸਤਕ ਹੋਣ ਤੋਂ ਪਹਿਲਾਂ ਤੀਰਥਾਂ ਦੇ ਨਜ਼ਦੀਕ ਵਗ ਰਹੇ ਕਦਰਤੀ ਜਲ-ਸੋਮਿਆਂ ਤੋਂ ਪ੍ਰਾਪਤ ਪਾਣੀ ਵਿਚ ਇਸ਼ਨਾਨ ਕਰਦੇ ਸਨ ਤਾਂ ਜੋ ਤਨ ਦੀ ਮੈਲ ਦੂਰ ਹੋ ਸਕੇ । ਇਸ ਨਾਲ ਪਵਿੱਤਰਤਾ ਦਾ ਸੰਕਲਪ ਵੀ ਜੁੜਿਆ ਹੋਇਆ ਹੈ। ਉਸ ਸਮੇਂ ਸਰੋਵਰ, ਬਾਉਲੀਆਂ ਆਦਿ ਨਹੀਂ ਸਨ ਹੁੰਦੇ, ਇਸ ਲਈ ਕੁਦਰਤੀ ਵਗ ਰਹੇ ਪਾਣੀ ਵਿਚ ਹੀ ਇਸ਼ਨਾਨ ਕੀਤਾ ਜਾਂਦਾ ਸੀ। ਹੌਲੀ-ਹੌਲੀ ਲੋਕ-ਮਾਨਸਿਕਤਾ ਨੇ ਇਨ੍ਹਾਂ ਕੁਦਰਤੀ ਸੋਮਿਆਂ ਨੂੰ ਵੀ ਦੈਵੀ ਸ਼ਕਤੀ ਨਾਲ ਸਬੰਧਤ ਕਰ ਲਿਆ।

ਸ਼ਰਧਾ ਤੇ ਅੰਧ-ਵਿਸ਼ਵਾਸ : ਹਿੰਦੂ ਮਿਥਿਹਾਸ ਵਿਚ ‘ਗੰਗਾ ਇਸ਼ਨਾਨ ਸਭ ਤੋਂ ਵੱਧ ਪਵਿੱਤਰ ਮੰਨਿਆ ਗਿਆ ਹੈ। ਲੋਕ ਗੰਗਾ ਨਦੀ ਨੂੰ ਰਗਾ ਮਈਆਂ ਦੇ ਰੂਪ ਵਿਚ ਪੂਰੀ ਸ਼ਰਧਾ ਨਾਲ ਪੁਜਦੇ ਹਨ ਤੇ ਗੰਗਾ ਇਸ਼ਨਾਨ ਕਰਕੇ ਆਪਣੇ-ਆਪ ਨੂੰ ਵਡਭਾਗੇ ਸਮਝਦੇ ਹਨ ਕਿਉਂਕੋ। ਗੰਗਾ ਦਾ ਪਾਣੀ ਅਥਾਹ ਸ਼ਕਤੀ ਵਾਲਾ, ਪਵਿੱਤਰ, ਸ਼ੁੱਧ ਤੇ ਨਿਰਮਲ ਸੀ ਪਰ ਅੱਜ ਇਸ ਦਾ ਅੰਮ੍ਰਿਤ ਪਾਣੀ ਦੂਸ਼ਤ ਹੋ ਗਿਆ ਹੈ। ਇਸੇ ਤਰਾਂ ਪੋਲੀ-ਪਾਰ ਅਤੇ ਹਜ਼ਾਰ-ਧਾਰੀ ਪਹਾੜੀਆਂ ਦਾ ਪਾਣੀ ਆਪਣੇ ਚਿਕਿਤਸਕ ਗੁਣਾਂ ਕਰਕੇ ਪੂਜਣਯੋਗ ਹੈ। ਇਨ੍ਹਾਂ ਪਾਣੀਆਂ ਦੀ ਵਰਤੋਂ ਰੋਗਾਂ ਤੋਂ ਨਵਿਰਤੀ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਇਨ੍ਹਾਂ ਵਿਚ ਕਈ ਤਰ੍ਹਾਂ ਦੇ ਤੱਤ ਰਲੇ ਹੁੰਦੇ ਹਨ ਜੋ ਸਰੀਰ ਨੂੰ ਅਰੋਗ ਕਰਨ ਵਿਚ ਸਹਾਈ ਹੁੰਦੇ ਹਨ ਪਰ ਪਾਪਾਂ ਤੋਂ ਮੁਕਤੀ ਦਾ ਸੰਕਲਪ ਲੋਕ-ਮਨਾਂ ਨੇ ਆਪੇ ਹੀ ਘੜ ਲਿਆ। ਲੋਕਾਂ ਨੇ ਤੀਰਥਾਂ ਦੇ ਦਰਸ਼ਨਾਂ ਨਾਲੋਂ ਵੱਧ ਤੀਰਥ ਇਸ਼ਨਾਨ ਨੂੰ ਮਹੱਤਤਾ ਦੇਣੀ ਅਰੰਭ ਕਰ ਦਿੱਤੀ ਤੇ ਵਹੀਰਾਂ ਘੱਤ ਕੇ ਤੀਰਥ ਇਸ਼ਨਾਨ ਕਰਨ ਲਈ ਜਾਣਾ ਸ਼ੁਰੂ ਕਰ ਦਿੱਤਾ। ਇੰਜ ਲੋਕਾਂ ਦੀ ਸ਼ਰਧਾ ਅੰਧਵਿਸ਼ਵਾਸ ਵਿਚ ਬਦਲ ਗਈ। ਹਿੰਦੂ ਧਰਮ ਵਿਚ ਅਠਸਠ (ਅੱਠ + ਸੱਠ = ਅਠਾਹਠ) ਤੀਰਥਾਂ ਦੇ ਇਸ਼ਨਾਨ ਦਾ ਜ਼ਿਕਰ ਮਿਲਦਾ ਹੈ।

ਗੁਰੂ ਜੀ ਵੱਲੋਂ ਉਪਦੇਸ਼ : ਲੋਕਾਂ ਵਿਚ ਤੀਰਥ-ਇਸ਼ਨਾਨਾਂ ਦੇ ਅੰਧ-ਵਿਸ਼ਵਾਸ ਨੂੰ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ‘ਵਾਰ ਸੂਹੀ ਮਹਲਾ ੧ ਵਿਚ ਸ਼ਬਦ ਉਚਾਰਨ ਕੀਤਾ : ਨਾਵਣ ਚਲੇ ਤੀਰਥੀ ਮਨ ਖੋਟੇ ਤਨ ਚੋਰ ॥ਭਾਵ ਕਿ ਅਸੀਂ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਹਾਂ। ਤਾਂ ਜੋ ਪਾਪਾਂ ਤੋਂ ਮੁਕਤੀ ਪ੍ਰਾਪਤ ਹੋ ਸਕੇ ਜਾਂ ਰੱਬ ਦੀ ਪ੍ਰਾਪਤੀ ਹੋ ਸਕੇ ਪਰ ਇਹ ਇਸ਼ਨਾਨ ਵਿਅਰਥ ਹੈ ਕਿਉਂਕਿ ਸਾਡੇ ਮਨ ਖੋਟੇ ਹਨ ਤੇ ਸਾਡੇ ਮਨਾਂ ‘ਤੇ ਵਿਸ਼ੇ-ਵਿਕਾਰਾਂ ਦੀ ਮੈਲ ਚੜੀ ਰਹਿੰਦੀ ਹੈ। ਮਨੁੱਖ ਦੁਨਿਆਵੀ ਮੋਹ-ਮਾਇਆ ਵਿਚ ਉਲਝਿਆ ਰਹਿੰਦਾ ਹੈ। ਉਸ ਵਿਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਵਿਕਾਰ ਹਮੇਸ਼ਾ ਹਾਵੀ ਹੋਏ ਰਹਿੰਦੇ ਹਨ । ਇਸ ਲਈ ਇਸ਼ਨਾਨ ਕਰਨ ਨਾਲ ਸਰੀਰ ਦੀ ਮੈਲ ਤਾਂ ਦੂਰ ਹੋ ਜਾਂਦੀ ਹੈ ਪਰ ਮਨ ਦੀ ਮੈਲ ਦੂਰ ਨਹੀਂ ਹੁੰਦੀ। ਜਦੋਂ ਕਿ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਮਨ ਦੀ ਮੈਲ ਦੂਰ ਕਰਨੀ ਮੁਢਲੀ ਲੋੜ ਹੈ। ‘ਜਪੁ ਜੀ ਸਾਹਿਬ ਜੀ ਵਿਚ ਵੀ ਆਪ ਨੇ ਫਰਮਾਇਆ ਹੈ :

ਭਰੀਐ ਮਤੁ ਪਾਪਾਂ ਕੈ ਸੰਗ

ਉਹ ਧੋਪੈ ਨਾਵੈ ਕੈ ਰੰਗੁ॥

ਭਾਵ ਜੇਕਰ ਸਾਡੇ ਮਨ ਵਿਚ ਵਿਸ਼ੇ-ਵਿਕਾਰਾਂ ਦੀ ਮੈਲ ਹੈ ਤਾਂ ਉਹ ਪ੍ਰਭੂ ਦੇ ਨਾਮ ਨਾਲ ਹੀ ਉਤਰ ਸਕਦੀ ਹੈ। ਗੁਰੂ ਜੀ ਮਨ ਦੀ ਉਪਮਾ ਤੂਮੜੀ (ਕੌੜੇ ਫਲ) ਨਾਲ ਕਰਦੇ ਹੋਏ ਕਹਿੰਦੇ ਹਨ ਕਿ ਸਾਡਾ ਮਨ ਤਾਂ ਤੂਮੜੀ ਵਰਗਾ ਹੈ, ਜਿਵੇਂ ਤੂਮੜੀ ਨੂੰ ਸੌ ਵਾਰੀ ਪਾਣੀ ਵਿਚ ਪਾ ਕੇ ਇਸ਼ਨਾਨ ਕਰਵਾ ਲਵੇ ਪਰ ਉਸ ਦੇ ਅੰਦਰ ਦੀ ਕੁੜੱਤਣ ਨਹੀਂ ਜਾਂਦੀ, ਇਸੇ ਤਰ੍ਹਾਂ ਮਨੁੱਖ ਹੈ। ਉਹ ਆਪਣੇ ਸਰੀਰ ਦੀ ਮੈਲ ਉਤਾਰਨ ਲਈ ਭਾਵੇਂ ਸੌ ਵਾਰੀ ਇਸ਼ਨਾਨ ਕਰ (ਮੇਲ ਵੀ ਵਾਰ-ਵਾਰ ਉੱਤਰਦੀ ਰਹਿੰਦੀ ਹੈ। ਪਰ ਮਨ ਦੀ ਮੈਲ ਕਾਰਨ ਉਸ ਦਾ ਬਾਹਰੀ ਇਸ਼ਨਾਨ ਵਿਅਰਥ ਹੈ। ਇਸੇ ਤਰਾਂ ਜਿੰਨਾ ਚਿਰ ਸਾਡੇ ਅੰਦਰਲੇ ਵਿਚਾਰ ਨਹੀਂ ਬਦਲਦੇ, ਅਜਿਹੇ ਤੀਰਥ-ਇਸ਼ਨਾਨ ਨਿਰੇ ਅਡੰਬਰ ਹਨ ਤੇ ਪਖੰਡ ਹਨ।ਜਿਹੜੇ ਵਿਅਕਤੀ ਨੇ ਇਹ ਗੱਲ ਸਮਝ ਲਈ ਤੇ ਮਨ ਵਿਚਲੇ ਵਿਸ਼ੇ-ਵਿਕਾਰ ਦੂਰ ਕਰ ਦਿੱਤੇ, ਉਹ ਸਾਧ-ਸਰਪ ਹੋ ਜਾਂਦਾ ਹੈ। ਉਸ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ। ਨਾਮ ਦੀ ਵਰਖਾ ਨਾਲ ਹੀ ਉਸ ਦਾ ਇਸ਼ਨਾਨ ਹੋ ਜਾਂਦਾ ਹੈ। ਇਸ ਲਈ ਸਾਧਾਂ ਨੂੰ ਤੇ ਸਾਧ-ਸਰੂਪ ਮਨੁੱਖਾਂ ਨੂੰ ਬਾਹਰੀ ਵਿਖਾਵਿਆਂ ਦੀ ਲੋੜ ਨਹੀਂ ਹੁੰਦੀ। ਲੋੜ ਤਾਂ ਕੇਵਲ ਚੋਰਾਂ ਨੂੰ ਹੁੰਦੀ ਹੈ, ਉਹ ਚੋਰ ਜਿਨ੍ਹਾਂ ਦੇ ਮਨ ਵਿਚ ਪਾਪ ਹਨ, ਉਹ ਆਪਣੇ ਪਾਪ। ਲੋਕਾਉਣ ਲਈ ਬਾਹਰੀ ਵਿਖਾਵੇ ਕਰਦੇ ਹਨ। ਜਦੋਂ ਕਿ “ਸਾਧ ਭਲੇ ਅਣਨਾਤਿਆ’, ਉਹ ਤਾਂ ਮਨੁੱਖਤਾ ਨੂੰ ਵੀ ਇਹੋ ਹੀ ਸਮਝਾਉਂਦੇ ਹਨ। ‘ਤੀਰਥਾਂ ਤੇ ਜਾਣ ਵਾਲਿਆ ਮੇਰੀ ਤਮੜੀ ਗੰਗਾ ਨੂੰ ਲੈ ਜਾ ਭਾਵ ਮੇਰਾ ਹੰਕਾਰ ਦੂਰ ਕਰ ਦੇ। ਗੁਰਬਾਣੀ ਵਿਚ ਫਰਮਾਨ ਹੈ :

ਤੀਰਥ ਨਾਇ ਨ ਉਤਰਸਿ ਮੈਲੁ॥

ਕਰਮ ਧਰਮ ਸਭਿ ਹਉਮੈ ਫੈਲ॥

ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥

ਸਾਰੰਸ਼ : ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਅਸਲ ਵਿਚ ਗੁਰੂ-ਇਤਿਹਾਸ ਤੇ ਗੁਰੁ- ਉਪਦੇਸ ਨਾਲ ਜੁੜਨਾ ਹੀ ਇਤਿਹਾਸਕ ਸਥਾਨਾਂ ‘ਤੇ ਦਰਸ਼ਨ ਇਸ਼ਨਾਨ ਦਾ ਫਲ ਹੈ। ਪਾਪਾਂ ਨੂੰ ਧੋਣ ਲਈ ਪਸ਼ਚਾਤਾਪ, ਉੱਚ-ਆਚਰਨ ਧਾਰਨ ਕਰਨਾ, ਸਿਮਰਨ ਸੇਵਾ ਕਰਨੀ, ਦੁਨਿਆਵੀ ਮੋਹ-ਮਾਇਆ ਦਾ ਤਿਆਗ, ਸ਼ੁਭ ਕਰਮ ਕਰਨੇ, ਵਿਸ਼ੇ-ਵਿਕਾਰਾਂ ਦਾ ਤਿਆਗ, ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਤੇ ਬਾਹਰੀ ਭੇਖ, ਪਖੰਡ ਤੇ ਅਡੰਬਰਾਂ ਨੂੰ ਤਿਲਾਂਜਲੀ ਦੇਣਾ ਹੀ ਤੀਰਥ ਇਸ਼ਨਾਨ ਹੈ। ਅਜਿਹਾ ਕਰਨ ਨਾਲ ਮਨ ਮੰਦਰ ਸਰੂਪ ਹੋ ਜਾਂਦਾ ਹੈ ਤੇ ਨਾਮ ਦੀ ਵਰਖਾ ਨਾਲ ਸੀਤਲ ਹੋ ਜਾਂਦਾ ਹੈ।

 

ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ॥

Leave a Reply