Punjabi Essay on “Mithtu Nivi Nanaka Gun Changiyayia Tat”, “ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ”, Punjabi Essay for Class 10, Class 12 ,B.A Students and Competitive Examinations.

ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ

Mithtu Nivi Nanaka Gun Changiyayia Tat

ਜਾਣ-ਪਛਾਣ : ਇਹ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਹੈ। ਗੁਰੂ ਜੀ ਨੇ ਫਰਮਾਇਆ ਹੈ ਕਿ ਮਿਠਾਸ ਅਤੇ ਨਿਮਰਤਾ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਤੱਤ ਹੈ। ਇਹ ਦੋਵੇਂ ਗੁਣ ਮਨੁੱਖੀ ਵਿਹਾਰ ਦਾ ਆਧਾਰ ਹੋਣੇ ਚਾਹੀਦੇ ਹਨ। ਗੁਰੂ ਜੀ ਨੇ ਉੱਚੇ ਲੰਮੇ ਅਤੇ ਮੋਟੇ-ਤਾਜ਼ੇ ਸਿੰਮਲ ਰੁੱਖ ਦੀ ਉਦਾਹਰਨ ਦੇ ਕੇ ਇਹ ਸਿੱਧ ਕੀਤਾ ਹੈ ਕਿ ਮਿਠਾਸ ਨੀਵਿਆਂ ਵਿਚ ਹੁੰਦੀ ਹੈ ਅਤੇ ਇਹ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਨਿਚੋੜ ਹੈ।

ਜੀਵਨ ਪ੍ਰਭਾਵਾਂ ਦਾ ਸਮੂਹ : ਮਨੁੱਖੀ ਜੀਵਨ ਅਸਲ ਵਿਚ ਕਈ ਪ੍ਰਭਾਵਾਂ ਦਾ ਸਮੂਹ ਹੈ। ਮਨੁੱਖ ਉੱਤੇ ਆਲੇ-ਦੁਆਲੇ ਦਾ ਅਸਰ ਪੈਂਦਾ ਹੈ। ਜਿਸ ਤਰ੍ਹਾਂ ਦੀ ਸੰਗਤ, ਉਸੇ ਤਰ੍ਹਾਂ ਦੀ ਰੰਗਤ। ਕੌੜੇ ਸੁਭਾਅ ਵਾਲਾ ਵੀ ਨਿਮਰ ਸੁਭਾਅ ਵਾਲੇ ਵਿਅਕਤੀ ਦੀ ਸੰਗਤ ਵਿਚ ਰਹਿ ਕੇ ਕਿਸੇ ਹੱਦ ਤੱਕ ਮਿੱਠਾ ਬੋਲਣ ਵਾਲਾ ਹੋ ਜਾਂਦਾ ਹੈ।

ਨਿਮਰਤਾ ਲਈ ਅਭਿਆਸ ਦੀ ਜ਼ਰੂਰਤ : ਨਿਮਰਤਾ ਵਰਗੀ ਅਨਮੋਲ ਚੀਜ਼ ਐਵੇਂ ਕਿਵੇਂ ਅਤੇ ਇਕਦਮ ਨਹੀਂ ਆ ਜਾਂਦੀ। ਇਸ ਲਈ ਸਮੇਂ, ਅਭਿਆਸ ਅਤੇ ਸਬਰ-ਸੰਤੋਖ ਦੀ ਲੋੜ ਹੁੰਦੀ ਹੈ। ਇਸ ਨੇ ਕੌਮਾਂ ਅਤੇ ਦੇਸ਼ਾਂ ਵਿਚ ਆਉਂਦਿਆਂ-ਆਉਂਦਿਆਂ ਦੀਆਂ ਹੀ ਲਗਾ ਦਿੱਤੀਆਂ ਹਨ।

ਧਾਰਮਿਕ ਆਗੂ ਅਤੇ ਧਰਮ-ਗੰਥ ਇਸ ਪੱਖ ਵਿਚ : ਸਾਡੇ ਧਾਰਮਿਕ ਗ੍ਰੰਥ ਅਤੇ ਸਾਡੇ ਆਗੂ ਇਸ ਗੱਲ ਦੀ ਸਿਖਿਆ ਦਿੰਦੇ ਹਨ ਕਿ ਨਿਮਰਤਾ ਬਹੁਤ ਚੰਗੀ ਚੀਜ਼ ਹੈ। ਇਸ ਦੀ ਮਹਾਨਤਾ ਪ੍ਰਗਟਾਉਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ-

ਧਰ ਤਰਾਜੂ ਤੋਲੀਐ, ਨਿਵੇ ਸੋ ਗਉਰਾ ਹੋਇ।

ਇਸ ਦਾ ਭਾਵ ਇਹ ਹੈ ਕਿ ਜੋ ਨਿਉਂਦਾ ਹੈ, ਉਹੀ ਭਾਰਾ ਹੁੰਦਾ ਹੈ। ਇਸੇ ਹੀ ਸ਼ਬਦ ਵਿਚ ਗੁਰੂ ਜੀ ਆਖਦੇ ਹਨ ਕਿ ਦੇਖਣ ਨੂੰ ਤਾਂ ਸ਼ਿਕਾਰੀ ਵੀ ਮਿਰਗ ਜਾਂ ਹਿਰਨ ਮਾਰਨ ਲਈ ਨੀਵਾਂ ਹੁੰਦਾ ਹੈ। ਅਜਿਹੀ ਨਿਮਰਤਾ ਕਿਸੇ ਕੰਮ ਨਹੀਂ, ਜਿਸ ਵਿਚ ਵਿਖਾਵਾ ਹੋਵੇ ਅਤੇ ਸੱਚਾਈ ਨਾ ਹੋਵੇ।ਉਂਜ ਵੀ ਵਿਖਾਵੇ ਲਈ ਨੀਵਾਂ ਹੋਣਾ ਪਾਪ ਹੈ। ਪਾਪੀ ਪੁਰਸ਼ ਸਭ ਤੋਂ ਵੱਧ ਨੀਵਾਂ ਹੁੰਦਾ ਹੈ, ਜਿਵੇਂ-

ਅਪਰਾਧੀ ਦੁਣਾ ਨਿਵੇ, ਜਿਉਂ ਹੰਤਾ ਮਿਘਾਏ

ਨਿਉਣਾ ਮੁਸ਼ਕਲ ਕੰਮ : ਜੇ ਦੇਖਿਆ ਜਾਵੇ ਤਾਂ ਇਹ ਠੀਕ ਹੈ ਨਿਉਣਾ ਜਾਂ ਨੀਵੇਂ ਹੋਣਾ ਬਹੁਤਾ ਮੁਸ਼ਕਲ ਕੰਮ ਹੈ। ਇਸ ਲਈ ਬਹੁਤ ਸਾਧਨਾਂ ਦੀ ਲੋੜ ਹੈ। ਇਹ ਨਿਮਰਤਾ ਮੁੱਲ ਪਾ ਹੀ ਦਿੰਦੀ ਹੈ।ਇਕ ਆਦਮੀ ਗੁੱਸੇ ਨਾਲ ਬਲਾਉਂਦਾ ਹੈ ਤਾਂ ਦੂਜਾ ਪਿਆਰ ਅਤੇ ਨਿਮਰਤਾ ਨਾਲ ਪੇਸ਼ ਆਉਂਦਾ ਹੈ ਤਾਂ ਪਹਿਲੇ ਦਾ ਗੁੱਸਾ ਉਤਰ ਜਾਂਦਾ ਹੈ।

ਭਾਈ ਗੁਰਦਾਸ ਦੀ ਤਸ਼ਬੀਹ : ਭਾਈ ਗੁਰਦਾਸ ਨੇ ਵੀ ਨਿਮਰਤਾ ਨੂੰ ਪਾਣੀ ਵਰਗਾ ਠੰਡਾ ਕਿਹਾ ਹੈ ਅਤੇ ਹੰਕਾਰ ਦੀ ਅੱਗ ਨਾਲ ਤੁਲਨਾ ਕੀਤੀ ਹੈ। ਗੁੱਸੇ ਵਾਲੇ ਮਨੁੱਖ ਦੇ ਆਲੇਦੁਆਲੇ ਸਦਾ ਹੀ ਲੜਾਈ ਹੁੰਦੀ ਰਹਿੰਦੀ ਹੈ, ਪਰ ਨਿਮਰਤਾ ਵਾਲਾ ਹਰ ਥਾਂ ਹੀ ਆਪਣਾ ਕੰਮ ਕੱਢ ਲੈਂਦਾ ਹੈ।

ਸ਼੍ਰੀ ਗੁਰੂ ਅਮਰਦਾਸ ਜੀ ਦੀ ਉਦਾਹਰਣ : ਜਦੋਂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਬਖਸ਼ੀ ਤਾਂ ਉਸ ਵੇਲੇ 70 ਸਾਲ ਦੀ ਅਵਸਥਾ ਵਿਚ ਸਨ।

ਸੀ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਸੂ ਨੇ ਉਨ੍ਹਾਂ ਦੀ ਖਿਲਾਫਤ ਕਰਦੇ ਹੋਏ, ਉਨਾਂ ਨੂੰ ਲੱਤ ਕੱਢ ਮਾਰੀ। ਸ੍ਰੀ ਗੁਰੂ ਅਮਰਦਾਸ ਜੀ ਦਾਸੂ ਦਾ ਪੈਰ ਘੁੱਟਣ ਲੱਗ ਪਏ ਕਿ ਉਨਾਂ ਦੇ ਪੈਰ ਨੂੰ ਕਿਤੇ ਸੱਟ ਨਾ ਲੱਗੀ ਹੋਵੇ। ਇਹ ਹੈ ਨਿਮਰਤਾ ਅਤੇ ਇਹੀ ਸਭ ਗੁਣਾਂ ਅਤੇ ਚੰਗਿਆਈਆਂ ਦਾ ਤੱਤ ਹੋ ਜਾਂਦਾ ਹੈ।

ਨਿਮਰਤਾ ਵੱਡੇ ਲੋਕਾਂ ਦਾ ਖਾਸ ਗੁਣ : ਹਜ਼ਰਤ ਮੁਹੰਮਦ ਇੰਨੇ ਨਿਮਰ, ਸੁਭਾਅ ਵਾਲੇ ਸਨ ਕਿ ਉਹ ਸਦਾ ਦੂਜੇ ਨੂੰ ‘ਸਲਾਮ ਅਲੈਕਮ ਆਖਣ ਵਿਚ ਪਹਿਲ ਕਰਦੇ ਸਨ। ਸਿੱਖ ਗਰਆਂ ਦੁਆਰਾ ਤੌਰੀ ਗਈ ਲੰਗਰ ਦੀ ਰਵਾਇਤ ਹੋਰ ਗੱਲਾਂ ਤੋਂ ਇਲਾਵਾ ਇਸ ਗੱਲ ਨੂੰ ਵੀ ਉਜਾਗਰ ਕਰਦੀ ਹੈ ਕਿ ਹਰ ਵੱਡਾ-ਛੋਟਾ ਊਚ-ਨੀਚ ਦੇ ਭੇਦਭਾਵ ਨੂੰ ਭੁਲਾ ਕੇ ਸੰਗਤ ਕੇ ਵਿਚ ਬੈਠਦਾ ਹੈ। ਮਹਾਤਮਾ ਗਾਂਧੀ ਸਦਾ ਹਰੀਜਨਾਂ ਦੀਆਂ ਗੰਦੀਆਂ ਬਸਤੀਆਂ ਵਿਚ ਜਾ ਸਫਾਈ ਕਰਦੇ ਹੁੰਦੇ ਸਨ।

ਥੋਥਾ ਚਣਾ ਵਾਜੇ ਘਣਾ : ਅਖਾਣ ਪ੍ਰਸਿੱਧ ਹੈ “ਥੋਥਾ ਚਣਾ ਵਾਜੇ ਘਣਾ ਭਾਵ ‘ਉਣਾ ਭਾਂਡਾ ਹੀ ਛਲਕਦਾ ਹੈ।’ ਢੋਲ ਦੀ ਆਵਾਜ਼ ਇਸ ਕਰਕੇ ਉੱਚੀ ਹੁੰਦੀ ਹੈ ਕਿ ਉਹ ਅੰਦਰੋਂ ਪੋਲਾ ਹੁੰਦਾ ਹੈ। ਰਾਜ਼ ਦਾ ਭਾਰਾ ਪਾਸਾ ਹੀ ਭੁੱਕਦਾ ਹੈ। ਇਵੇਂ ਹੀ ਫਲਾਂ ਨਾਲ ਲੱਦੀਆਂ ਟਹਿਣੀਆਂ ਵੀ ਝੁਕੀਆਂ ਹੁੰਦੀਆਂ ਹਨ। ਜਿਨ੍ਹਾਂ ਵਿਅਕਤੀਆਂ ਨੇ ਲਗਨ ਅਤੇ ਮਿਹਨਤ ਨਾਲ ਕੁਝ ਪ੍ਰਾਪਤ ਕੀਤਾ ਹੁੰਦਾ ਹੈ, ਉਹਨਾਂ ਵਿਚ ਸੁਭਾਵਿਕ ਤੌਰ `ਤੇ ਹੀ ਨਿਮਰਤਾ ਅਤੇ ਮਿਠਾਸ ਆ ਜਾਂਦੀ ਹੈ। ਨਿਮਰਤਾ ਅਤੇ ਮਿਠਾਸ ਅਜਿਹੇ ਮਨੁੱਖ ਦੀ ਕਲਪਨਾ ਕਰਦੇ ਹਨ ਜਿਸ ਦੀ ਸ਼ਖਸੀਅਤ ਪੂਰੀ ਤਰਾਂ ਪਪਕ ਹੋਈ ਹੋਵੇ।

ਇਸ ਗੁਣ ਦੀ ਪ੍ਰਾਪਤੀ ਭਲੇ ਪੁਰਸ਼ਾਂ ਦੀ ਸੰਗਤ : ਇਹ ਅਜਿਹਾ ਗੁਣ ਹੈ, ਜੋ ਭਲੇ ਲੋਕਾਂ ਦੀ ਸੰਗਤ ਵਿਚ ਰਹਿ ਕੇ ਹੀ ਸਿੱਖਿਆ ਜਾ ਸਕਦਾ ਹੈ। ਵੱਡੇ ਆਦਮੀ ਅਤੇ ਖਾਨਦਾਨੀ ਆਦਮੀ ਵਿਚ ਹੰਕਾਰ ਨਹੀਂ ਹੁੰਦਾ ਸਗੋਂ ਨਿਮਰਤਾ ਹੁੰਦੀ ਹੈ। ਇਸੇ ਲਈ ਉਹ ਬਹੁਤ ਮਾਣਸਤਿਕਾਰ ਪ੍ਰਾਪਤ ਕਰਦੇ ਹਨ।

ਗੁਰੂ ਜੀ ਨੇ ਇਸ ਤੁਕ ਰਾਹੀਂ ਸਾਨੂੰ ਜੀਵਨ ਦਾ ਇਕ ਡੂੰਘਾ ਭੇਦ ਸਮਝਾ ਦਿੱਤਾ ਹੈ। ਜੇ ਅਸੀਂ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਨ ਲਈ ਯਤਨ ਕਰੀਏ ਤਾਂ ਸਾਡੇ ਜੀਵਨ ਵਿਚ ਪਰਿਵਰਤਨ ਆ ਸਕਦਾ ਹੈ। ਜਿਹੜੇ ਵਿਅਕਤੀ ਗੁੱਸੇ ਨੂੰ ਖਤਮ ਕਰ ਲੈਂਦੇ ਹਨ ਅਤੇ ਨਿਮਰਤਾ ਧਾਰ ਲੈਂਦੇ ਹਨ, ਉਹ ਦੂਜਿਆਂ ਦੇ ਆਗੂ ਬਣ ਜਾਂਦੇ ਹਨ ਅਤੇ ਦੁਨੀਆਂ ਉਹਨਾਂ ਦੇ ਪਿੱਛੇ ਲੱਗਦੀ ਹੈ। ਉਹਨਾਂ ਵਿਚ ਇਹ ਸ਼ਕਤੀ, ਨਿਮਰਤਾ, ਮਿਠਾਸ ਨਾਲ ਆਉਂਦੀ ਹੈ। ਕਿਉਂਕਿ ਨਿਮਰਤਾ ਅਤੇ ਮਿਠਾਸ ਹੀ ਸਾਰੇ ਗੁਣਾਂ ਦਾ ਤੱਤ ਹਨ।

2 Comments

  1. Jaspreet kaur September 12, 2019
  2. Jaspreet kaur September 12, 2019

Leave a Reply