Punjabi Essay on “Je me Principal Hunda ”, “ਜੇ ਮੈਂ ਪ੍ਰਿੰਸੀਪਲ ਹੁੰਦਾ”, Punjabi Essay for Class 10, Class 12 ,B.A Students and Competitive Examinations.

ਜੇ ਮੈਂ ਪ੍ਰਿੰਸੀਪਲ ਹੁੰਦਾ

Je me Principal Hunda 

ਸੰਸਥਾ ਦਾ ਮੁਖੀ : ਕਿਸੇ ਸੰਸਥਾ ਦਾ ਮੁਖੀ ਇਕ ਅਜਿਹਾ ਧੁਰਾ ਹੈ ਜਿਸਦੇ ਦੁਆਲੇ ਸੰਸਥਾ ਦਾ ਸਾਰਾ ਪ੍ਰਬੰਧ ਇਕ ਪਹੀਏ ਦੀ ਤਰ੍ਹਾਂ ਘੁੰਮਦਾ ਹੈ। ਉਹ ਸੰਸਥਾ ਦੀ ਕਿਸਮਤ ਅਤੇ ਭਵਿੱਖ ਨੂੰ ਨਿਸ਼ਚਿਤ ਕਰਦਾ ਹੈ ਅਤੇ ਉਹ ਹੀ ਸੰਸਥਾ ਨੂੰ ਜ਼ਿੰਦਗੀ ਅਤੇ ਅਗਵਾਈ ਦੇਣ ਵਾਲਾ ਹੁੰਦਾ ਹੈ। ਇਸ ਸੰਬੰਧੀ ਬਹੁਤਾ ਕੁਝ ਉਸਦੀ ਆਪਣੀ ਸ਼ਖਸੀਅਤ, ਚਰਿੱਤਰ ਅਤੇ ਯੋਗਤਾ ਉੱਤੇ ਨਿਰਭਰ ਕਰਦਾ ਹੈ। ਕਿਸੇ ਕਾਲਜ ਵਿਚ ਅਨੁਸ਼ਾਸਨ ਦੀ ਜੋ ਸਥਿਤੀ ਹੁੰਦੀ ਹੈ, ਉਹ ਉੱਥੋਂ ਦੇ ਕਾਲਜ ਦੇ ਪ੍ਰਿੰਸੀਪਲ ਦੀ ਯੋਗਤਾ ਨੂੰ ਹੀ ਪ੍ਰਗਟਾਉਂਦੀ ਹੈ।

ਮੇਰੀ ਪਿੰਸੀਪਲ ਬਣਨ ਦੀ ਇੱਛਾ : ਮੇਰੇ ਮਨ ਵਿਚ ਇਕ ਬੜੀ ਤੀਬਰ ਇੱਛਾ ਹੈ ਕਿ ਮੈਂ ਕਿਸੇ ਕਾਲਜ ਦਾ ਪ੍ਰਿੰਸੀਪਲ ਹੋਵਾਂ। ਮੈਂ ਜਾਣਦਾ ਹਾਂ ਕਿ ਪ੍ਰਿੰਸੀਪਲ ਦਾ ਅਹੁਦਾ ਕੰਡਿਆਂ ਦੀ ਸੇਜ ਹੈ ਅਤੇ ਇਹ ਭਾਰੀਆਂ ਜ਼ਿੰਮੇਵਾਰੀਆਂ ਅਤੇ ਪ੍ਰੇਸ਼ਾਨੀਆਂ ਨਾਲ ਭਰਪੂਰ ਹੁੰਦਾ ਹੈ। ਅੱਜ ਕਲ੍ਹ ਵਿਦਿਆਰਥੀ ਛੋਟੀਆਂ-ਛੋਟੀਆਂ ਗੱਲਾਂ ਉੱਤੇ ਹੜਤਾਲਾਂ ਅਤੇ ਮੁਜ਼ਾਹਰੇ ਕਰਦੇ ਹਨ, ਪਰੰਤੂ ਇਸਦੇ ਬਾਵਜੂਦ ਮੇਰੀ ਇੱਛਾ ਹੈ ਕਿ ਮੈਂ ਕਿਸੇ ਕਾਲਜ ਦਾ ਪਿੰਸੀਪਲ ਬਣਾਂ। ਜੇਕਰ ਕਿਸਮਤ ਨੇ ਮੇਰਾ ਸਾਥ ਦਿੱਤਾ ਅਤੇ ਮੇਰੇ ਇਸ ਸੁਪਨੇ ਨੂੰ ਹਕੀਕਤ ਦਾ ਜਾਮਾ ਪਹਿਨਾਇਆ ਤਾਂ ਮੈਂ ਕਾਲਜ ਵਿਚ ਆਪਣੇ ਆਪ ਨੂੰ ਇਕ ਆਦਰਸ਼ ਪਿੰਸੀਪਲ ਦੇ ਰੂਪ ਵਿਚ ਸਥਾਪਿਤ ਕਰਾਂਗਾ। ਮੈਂ ਕਾਲਜ ਵਿਚ ਸਹੀ ਅਰਥਾਂ ਵਿਚ ਵਿੱਦਿਅਕ ਮਾਹੌਲ ਪੈਦਾ ਕਰਨ ਲਈ ਲੋੜੀਂਦੀਆਂ ਤਬਦੀਲੀਆਂ ਅਤੇ ਯੋਗ ਸੁਧਾਰ ਕਰਾਂਗਾ। ਮੈਂ ਕੇਵਲ ਵੱਡੀ ਤਨਖਾਹ ਲੈਣ ਲਈ ਜਾਂ ਫੋਕੇ ਮਾਣ ਦੀ ਖ਼ਾਤਰ ਹੀ ਇਹ ਅਹੁਦਾ ਨਹੀਂ ਪ੍ਰਾਪਤ ਕਰਨਾ ਚਾਹੁੰਦਾ, ਸਗੋਂ ਮੇਂ ਕਾਲਜ ਦੇ ਵਿਦਿਆਰਥੀਆਂ ਅਤੇ ਸੰਸਥਾ ਲਈ ਕੁਝ ਲਾਭਕਾਰੀ ਤੇ ਉਸਾਰੂ ਕੰਮ ਕਰਾਂਗਾ। ਖੁੱਲ੍ਹੇ ਲਾਅਨ, ਵੱਡੀਆਂ-ਵੱਡੀਆਂ ਇਮਾਰਤਾਂ, ਕੀਮਤੀ ਸਾਮਾਨ ਅਤੇ ਫ਼ਰਨੀਚਰ ਕਿਸੇ ਕਾਲਜ ਨੂੰ ਆਦਰਸ਼ ਰੂਪ ਨਹੀਂ ਬਖਸ਼ਦੇ, ਸਗੋਂ ਚੰਗੇ ਅਤੇ ਸੂਝਵਾਨ ਅਧਿਆਪਕ ਹੀ ਕਾਲਜ ਦੀ ਜ਼ਿੰਦ-ਜਾਨ ਹੁੰਦੇ ਹਨ। ਇਸ ਕਰਕੇ ਮੈਂ ਸਭ ਤੋਂ ਪਹਿਲਾ ਕੰਮ ਤਾਂ ਇਹ ਕਰਾਂਗਾ ਕਿ ਆਪਣੇ ਕਾਲਜ ਲਈ ਅਧਿਆਪਕਾਂ ਦੀ ਚੋਣ ਬਿਲਕਲ ਯੋਗਤਾ ਦੇ ਆਧਾਰ ਤੇ ਕਰਨ ਲਈ ਦ੍ਰਿੜ੍ਹ ਰਹਾਂ ਤੇ ਅਧਿਆਪਕਾਂ ਦੀ ਚੋਣ ਕਰਨ ਵਾਲੇ ਪੈਨਲ ਨੂੰ ਅਯੋਗ ਅਧਿਆਪਕਾਂ ਦੀ ਚੋਣ ਕਰਨ ਦੀ ਖੁਲ ਨਾ ਦਿਆਂ। ਅੱਜ ਕਲ ਕਾਲਜ ਅਧਿਆਪਕਾਂ ਦੀਆਂ ਤਨਖਾਹਾਂ ਵੀ ਬਹੁਤ ਹਨ। ਉਹ ਆਰਥਿਕ ਤੌਰ ਤੇ ਸੁਖੀ  ਹਨ। ਲੋੜ ਕੇਵਲ ਇਸ ਗੱਲ ਦੀ ਹੈ ਕਿ ਅਧਿਆਪਕ ਯੋਗ ਅਤੇ ਸੁਹਿਰਦ ਹੋਣ। ਉਹਨਾਂ ਦੇ ਅੰਦਰ ਜ਼ਿੰਮੇਵਾਰੀ ਨਾਲ ਵਿੱਦਿਆ ਦੇ ਕੇ ਆਪਣਾ ਫਰਜ਼ ਨਿਭਾਉਣ ਦਾ ਅਹਿਸਾਸ ਹੋਣਾ ਚਾਹੀਦਾ ਹੈ। ਮੈਂ ਉਹਨਾਂ ਦੇ ਕੰਮ ਨੂੰ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਬਣਾਉਣ ਦੇ ਯਤਨ ਕਰਾਂਗਾ, ਜਿਸ ਨਾਲ ਉਹ ਆਪਣੀ ਯੋਗਤਾ, ਲੰਮੇ ਤਜ਼ਰਬੇ ਅਤੇ ਈਮਾਨਦਾਰੀ ਕਰਕੇ ਵਿਦਿਆਰਥੀਆਂ ਅਤੇ ਆਲੇ-ਦੁਆਲੇ ਦੇ ਲੋਕਾਂ ਵਿਚ ਯੋਗ ਮਾਣ ਪ੍ਰਾਪਤ ਕਰਨ। ਮੇਰੇ ਕਾਲਜ ਵਿਚ ਦਫਤਰ ਨੂੰ ਵੱਧ ਤੋਂ ਵੱਧ ਠੀਕ ਕੰਮ ਕਰਨ ਦੇ ਯੋਗ ਬਣਾਇਆ ਜਾਵੇਗਾ। ਕਾਲਜ ਦੇ ਕਲਰਕਾਂ ਨੂੰ ਈਮਾਨਦਾਰੀ ਨਾਲ ਕੰਮ ਕਰਨ ਦੀ ਪ੍ਰਨਾ ਦਿੱਤੀ ਜਾਵੇਗੀ। ਮੈਂ ਉਹਨਾਂ ਨੂੰ ਵਿਦਿਆਰਥੀਆਂ ਨਾਲ ਸਖਤੀ ਕਰਨ ਜਾਂ ਕੌੜਾ ਬੋਲਣ ਦੀ ਇਜਾਜ਼ਤ ਨਹੀਂ ਦੇਵਾਂਗਾ। ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੇਰੇ ਕਾਲਜ ਦੇ ਦਫ਼ਤਰ ਦੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਹੋਵੇਗੀ।

ਅਨੁਸ਼ਾਸਨ ਲਾਗੂ ਕਰਨਾ : ਕਿਸੇ ਕਾਲਜ ਦਾ ਵਾਤਾਵਰਨ ਤਾਂ ਹੀ ਪੜਾਈ ਲਈ ਉੱਚਿਤ ਬਣ ਸਕਦਾ ਹੈ, ਜੇਕਰ ਉੱਥੇ ਵਿਦਿਆਰਥੀਆਂ ਵੱਲੋਂ ਅਨੁਸ਼ਾਸਨ ਦੀ ਠੀਕ ਤਰ੍ਹਾਂ ਨਾਲ ਪਾਲਣਾ ਕੀਤੀ ਜਾਂਦੀ ਹੋਵੇ। ਮੈਂ ਕਾਲਜ ਵਿਚ ਅਜਿਹਾ ਅਨੁਸ਼ਾਸਨ ਲਾਗੂ ਕਰਾਂਗਾ, ਜਿਹੜਾ ਕਿ ਡਰ ਦੀ ਭਾਵਨਾ ਉੱਤੇ ਨਹੀਂ, ਸਗੋਂ ਪਿਆਰ ਅਤੇ ਫ਼ਰਜ਼ ਦੀ ਭਾਵਨਾ ਉੱਤੇ ਆਧਾਰਿਤ ਹੋਵੇਗਾ। ਉੱਥੇ ਸਾਰੇ ਨਿਯਮ ਅਤੇ ਕਾਨੂੰਨ ਹੋਣਗੇ, ਪਰੰਤੂ ਉਹ ਨਿਯਮ ਕਿਸੇ ਉੱਪਰ ਸਖਤੀ ਅਤੇ ਬੇਕਿਰਕੀ ਨਾਲ ਲਾਗੂ ਨਹੀਂ ਕੀਤੇ ਜਾਣਗੇ। ਅੱਜ-ਕਲ੍ਹ ਬਹੁਤ ਸਾਰੇ ਕਾਲਜਾਂ ਵਿਚ ਅਨੁਸ਼ਾਸਨ ਦੀ ਘਾਟ ਦਿਸਦੀ ਹੈ। ਵਿਦਿਆਰਥੀ ਪਿੰਸੀਪਲ ਲਈ ਇਕ ਭਾਰੀ ਸਮੱਸਿਆ ਅਤੇ ਸਿਰਦਰਦੀ ਬਣੇ ਹੋਏ ਹਨ। ਮੈਂ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਆਪਣੇ ਨੇੜੇ ਰੱਖਾਂਗਾ ਤੇ ਉਹਨਾਂ ਨਾਲ ਆਪਣੇ ਬੱਚਿਆਂ ਵਰਗਾ ਸਲੂਕ ਕਰਦਾ ਹੋਇਆ ਕਾਲਜ ਵਿਚ ਇਕ ਪਰਿਵਾਰ ਵਰਗਾ ਮਾਹੌਲ ਪੈਦਾ ਕਰਾਂਗਾ।

ਵਿਦਿਆਰਥੀਆਂ ਦੇ ਚਰਿੱਤਰ ਦੀ ਉਸਾਰੀ : ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਕਾਲਜਾਂ ਵਿਚ ਕੇਵਲ ਪੁਸਤਕਾਂ ਵਾਲਾ ਗਿਆਨ ਹੀ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਦੀ ਚਰਿੱਤਰ-ਉਸਾਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਬਹੁਤੇ ਕਾਲਜ ਕੇਵਲ ਚੰਗੇ ਯੂਨੀਵਰਸਿਟੀ ਨਤੀਜੇ ਕੱਢਣ ਵੱਲ ਹੀ ਲੱਗੇ ਰਹਿੰਦੇ ਹਨ। ਇਹ ਠੀਕ ਹੈ ਕਿ ਮੈਂ ਵੀ ਚੰਗੇ ਯੂਨੀਵਰਸਿਟੀ ਨਤੀਜੇ ਕੱਢਣ ਵੱਲ ਵਿਸ਼ੇਸ਼ ਧਿਆਨ ਦੇਵਾਂਗਾ, ਪਰੰਤੂ ਇਸ ਦੇ ਨਾਲ ਹੀ ਮੈਂ ਆਪਣੇ ਕਾਲਜ ਵਿਚ ਧਾਰਮਿਕ ਅਤੇ ਨੈਤਿਕ ਵਿੱਦਿਆ ਦੇਣ ਦਾ ਕੁਝ ਇੰਤਜ਼ਾਮ ਵੀ ਕਰਾਂਗਾ। ਮੈਂ ਵਿਦਿਆਰਥੀਆਂ ਨੂੰ ਸਾਊਪੁਣੇ ਅਤੇ ਸਭਿਆ ਹੋਣ ਦੇ ਮਹੱਤਵ ਤੋਂ ਜਾਣੂ ਕਰਾਵਾਂਗਾ, ਤਾਂ ਜੋ ਉਹ ਭਵਿੱਖ ਵਿਚ ਦੇਸ਼ ਦੇ ਆਦਰਸ਼ ਨਾਗਰਿਕ ਬਣਨ। ਉਹਨਾਂ ਦੇ ਮਾਨਸਿਕ, ਸਰੀਰਕ ਅਤੇ ਨੈਤਿਕ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਪੁਸਤਕਾਂ ਪੜ੍ਹਨ ਦੀ ਚੇਟਕ ਲਾਉਣਾ : ਮੈਂ ਵਿਦਿਆਰਥੀਆਂ ਦੇ ਦਿਲਾਂ ਵਿਚ ਲਾਇਬਰੇਰੀ ਦੀਆਂ ਪੁਸਤਕਾਂ ਨੂੰ ਪੜ੍ਹਨ ਦਾ ਸ਼ੌਕ ਪੈਦਾ ਕਰਾਂਗਾ। ਮੈਂ ਜਾਣਦਾ ਹਾਂ ਕਿ ਅੱਜ ਕਲ੍ਹ ਦੇ ਵਿਦਿਆਰਥੀ ਕੇਵਲ ਪਾਠ-ਕ੍ਰਮ ਵਿਚ ਨਿਰਧਾਰਿਤ ਪੁਸਤਕਾਂ ਹੀ ਪੜ੍ਹਦੇ ਹਨ ਅਤੇ ਉਨ੍ਹਾਂ ਦਾ ਗਿਆਨ ਬੜਾ ਸੀਮਿਤ ਰਹਿੰਦਾ ਹੈ। ਮੈਂ ਕਾਲਜ ਵਿਚ ਇਕ ਲਾਇਬਰੇਰੀ ਪੀਰੀਅਡ ਜ਼ਰੂਰੀ ਰੱਖਾਂਗਾ। ਇਸੇ ਤਰ੍ਹਾਂ ਮੇਰੇ ਕਾਲਜ ਵਿਚ ਖੇਡਾਂ ਵੀ ਜ਼ਰੂਰੀ ਹੋਣਗੀਆਂ। ਮੈਂ ਇਸ ਸੰਬੰਧੀ ਇਕ ਯੋਗ ਡੀ.ਪੀ.ਈ. ਦੀਆਂ ਸੇਵਾਵਾਂ ਪ੍ਰਾਪਤ ਕਰਾਂਗਾ, ਜਿਹੜਾ ਇਸ ਗੱਲ ਵੱਲ ਪੂਰੀ ਤਰਾਂ ਧਿਆਨ ਦੋਵੇਗਾ ਕਿ ਹਰ ਵਿਦਿਆਰਥੀ ਆਪਣੀ ਮਨਪਸੰਦ ਖੇਡ ਵਿਚ ਭਾਗ ਲੈ ਰਿਹਾ   ਹੈ ਜਾਂ ਨਹੀਂ। ਇਕ ਵਿਦਿਆਰਥੀ ਦੇ ਸਰੀਰ ਦਾ ਠੀਕ-ਠੀਕ ਵਿਕਾਸ ਵੀ ਓਨਾ ਹੀ ਜ਼ਰੂਰੀ , ਹੈ ਜਿੰਨਾ ਉਸਦੀ ਮਾਨਸਿਕ ਅਤੇ ਨੈਤਿਕ ਤਰੱਕੀ।

ਲੋੜਵੰਦਾਂ ਦੀ ਮਦਦ : ਮੇਰੇ ਕਾਲਜ ਵਿਚ, ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇਗੀ। ਗਰੀਬੀ ਮੇਰੇ ਕਾਲਜ ਦੇ ਵਿਦਿਆਰਥੀ ਦੀ ਵਿੱਦਿਆ ਪ੍ਰਾਪਤੀ ਦੇ ਰਸਤੇ ਵਿਚ ਰੁਕਾਵਟ ਨਹੀਂ ਬਣੇਗੀ। ਮੈਂ ਉਨ੍ਹਾਂ ਨੂੰ ਵਜ਼ੀਫੇ ਅਤੇ ਹੋਰ ਮੱਦਦ ਦੇਵਾਂਗਾ। ਗਾਇਕ, ਬੁਲਾਰੇ, ਐਕਟਰ ਅਤੇ ਖਿਡਾਰੀ ਕਾਲਜ ਦੀ ਬਹੁਮੁੱਲੀ ਪੁੰਜੀ ਹੁੰਦੇ ਹਨ। ਅਜਿਹੇ ਕਲਾਕਾਰ ਅਤੇ ਯੋਗ ਵਿਦਿਆਰਥੀਆਂ ਨੂੰ ਵਿਸ਼ੇਸ਼ ਮਾਣ ਤੇ ਮੱਦਦ ਦਿੱਤੀ ਜਾਵੇਗੀ। ਮੈਂ ਹਰ ਵਿਦਿਆਰਥੀ ਲਈ ਜ਼ਰੂਰੀ ਬਣਾਵਾਂਗਾ ਕਿ ਉਹ ਕਿਸੇ ਨਾ ਕਿਸੇ ਸਾਹਿਤਕ ਜਾਂ ਸੱਭਿਆਚਾਰਕ ਸਰਗਰਮੀ ਵਿਚ ਹਿੱਸਾ ਲਵੇ। ਕਾਲਜ ਵਿਚ ਚੋਣਾਂ ਰਾਹੀਂ ਸੱਭਿਆਚਾਰਕ ਅਤੇ ਸਾਹਿਤਕ ਸੰਸਥਾਵਾਂ ਬਣਾਈਆਂ ਜਾਣਗੀਆਂ। ਕਾਲਜ ਵਿਚ ਵਿਦਿਆਰਥੀਆਂ ਨੂੰ ਕੌਮੀ ਸੇਵਾ ਯੋਜਨਾ ਅਤੇ ਯੂਥ ਕਲੱਬ ਦੇ ਮੈਂਬਰ ਬਣਾ ਕੇ ਉਹਨਾਂ ਨੂੰ ਸਮਾਜ ਸੇਵਾ ਦੇ ਕਾਰਜਾਂ ਵਿਚ ਲਾਇਆ ਜਾਵੇਗਾ। ਵਿਦਿਆਰਥੀਆਂ ਨੂੰ ਆਪਣੇ ਪ੍ਰਤੀਨਿਧ ਵੋਟਾਂ ਰਾਹੀਂ ਚੁਣਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤਰਾਂ ਉਹ ਲੋਕ-ਰਾਜ ਦੀ ਸਿਖਲਾਈ ਵੀ ਪ੍ਰਾਪਤ ਕਰਨਗੇ। ਇਹਦੇ ਨਾਲ ਹੀ ਵਿਦਿਆਰਥੀਆਂ ਦੀ ਸਿਹਤ-ਸੰਭਾਲ ਲਈ ਮੈਂ ਕਾਲਜ ਵਿਚ ਇਕ ਸਿਆਣੇ ਡਾਕਟਰ ਦਾ ਪ੍ਰਬੰਧ ਵੀ ਕਰਾਂਗਾ। ਬੀਮਾਰ ਹੋਏ ਗ਼ਰੀਬ ਵਿਦਿਆਰਥੀਆਂ ਦੀ . ਪੈਸਿਆਂ ਅਤੇ ਦਵਾਈਆਂ ਨਾਲ ਮੱਦਦ ਕੀਤੀ ਜਾਵੇਗੀ।

ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਸੰਬੰਧ : ਮੈਂ ਕਾਲਜ ਵਿਚ ਇਕ ਅਜਿਹਾ ਮਾਹੌਲ ਪੈਦਾ ਕਰਾਂਗਾ ਕਿ ਉੱਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਯਾਨ ਇਕ ਰੁਹਾਨੀ ਰਿਸ਼ਤਾ ਕਾਇਮ ਹੋਵੇ। ਅਧਿਆਪਕਾਂ ਵਿਚ ਪੁਰਾਣੇ ਗੁਰੂਆਂ ਵਰਗੀਆਂ ਯੋਗਤਾਵਾਂ ਹੋਣਗੀਆਂ ਅਤੇ ਵਿਦਿਆਰਥੀ ਪੁਰਾਣੇ ਚੇਲਿਆਂ ਵਰਗੇ ਹੋਣਗੇ। ਮੈਂ ਆਪਣੇ ਕਾਲਜ ਵਿਚ ਅਮੀਰ-ਗਰੀਬ ਦਾ ਕੋਈ ਵਿਤਕਰਾ ਕੀਤੇ ਬਿਨਾਂ ਵਿਦਿਆਰਥੀਆਂ ਨੂੰ ਦਾਖਲ ਕਰਾਂਗਾ। ਮੈਂ ਕਾਲਜ ਨੂੰ ਵਪਾਰਕ ਤਰੀਕੇ ਨਾਲ ਨਹੀਂ ਚਲਾਵਾਂਗਾ, ਸਗੋਂ ਸੇਵਾ ਦੀ ਭਾਵਨਾ ਨਾਲ ਚਲਾਵਾਂਗਾ। ਮੇਰੇ ਕਾਲਜ ਦੇ ਵਿਦਿਆਰਥੀ ਭਾਰਤੀ ਭਾਵਨਾਵਾਂ ਵਾਲੇ ਹੋਣਗੇ ਅਤੇ ਉਹਨਾਂ ਨੂੰ ਪੱਛਮ ਦੇ ਬੇਹੁਦਾ ਅਸਰਾਂ ਤੋਂ ਬਚਾ ਕੇ ਰੱਖਿਆ ਜਾਵੇਗਾ। ਮੈਂ ਸਮੇਂ-ਸਮੇਂ ਅਨੁਸਾਰ ਆਪਣੇ ਕਾਲਜ ਵਿਚ ਪ੍ਰਸਿੱਧ ਕਵੀਆਂ, ਵਿਦਵਾਨਾਂ ਅਤੇ ਆਗੂਆਂ ਨੂੰ ਬੁਲਾ ਕੇ ਉਹਨਾਂ ਦੇ ਵਿਦਿਆਰਥੀਆਂ ਨਾਲ ਅਨੇਕ ਚਲੰਤ ਮਸਲਿਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦਾ ਪ੍ਰਬੰਧ ਕਰਾਂਗਾ। ਇਸ ਤਰ੍ਹਾਂ ਮੇਰੇ ਵਿਦਿਆਰਥੀ ਪ੍ਰਸਿੱਧ ਵਿਅਕਤੀਆਂ ਦੇ ਲੰਮੇ ਤਜ਼ਰਬੇ ਦੇ ਪੱਕੇ ਹੋਏ ਵਿਚਾਰਾਂ ਦਾ ਲਾਭ ਉਠਾਉਣਗੇ।

ਨੈਤਿਕ ਸਿੱਖਿਆ ਉੱਤੇ ਜ਼ੋਰ : ਮੈਂ ਕਾਲਜ ਵਿਚ ਨੈਤਿਕ ਸਿੱਖਿਆ ਉੱਤੇ ਵੱਧ ਤੋਂ ਵੱਧ ਜ਼ੋਰ ਦੇਵਾਂਗਾ। ਮੇਰੇ ਕਾਲਜ ਵਿਚ ਵਿਦਿਆਰਥੀਆਂ ਦੇ ਆਚਰਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੇਰਾ ਉਦੇਸ਼ ਵਿਦਿਆਰਥੀ ਦੀ ਸ਼ਖਸੀਅਤ ਦਾ ਸਰਵ-ਪੱਖੀ ਵਿਕਾਸ ਕਰਨਾ ਹੋਵੇਗਾ। ਸਮਾਜ-ਸੇਵਾ ਲਈ ਅਜਿਹੇ ਕੈਂਪਾਂ ਦਾ ਪ੍ਰਬੰਧ ਵੀ ਕਰਾਂਗਾ, ਜਿੱਥੇ ਵਿਦਿਆਰਥੀ ਕਿਰਤ ਦੀ ਮਹਾਨਤਾ ਨੂੰ ਸਿੱਖਣਗੇ। ਮੈਂ ਕਦੇ ਵੀ ਕੋਈ ਕਦਮ ਜਲਦੀ ਵਿਚ ਨਹੀਂ ਚੁੱਕਾਂਗਾ। ਸੁਧਾਰਾਂ ਨੂੰ ਹੌਲੀ-ਹੌਲੀ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਾਂਗਾ। ਇਸ ਲਿਆਉਣੀ ਚਾਹੁੰਦਾ ਹਾਂ। ਪ੍ਰਕਾਰ ਮੈਂ ਇਕ ਆਦਰਸ਼ ਪਿੰਸੀਪਲ ਬਣ ਕੇ ਵਿੱਦਿਅਕ ਖੇਤਰ ਵਿਚ ਇਕ ਕ੍ਰਾਂਤੀ

Leave a Reply