Punjabi Letter “Mukhya Adhyapak ji nu fees mafi layi binti patra”, “ਮੁੱਖ ਅਧਿਆਪਕ ਨੂੰ ਫ਼ੀਸ ਮੁਆਫੀ ਲਈ ਬਿਨੈ-ਪੱਤਰ“, Punjabi Letter for Class 10, Class 12, PSEB Classes.

ਆਪਣੇ ਸਕੂਲ ਦੇ ਮੁੱਖ ਅਧਿਆਪਕ ਜੀ ਨੂੰ ਆਪਣੇ ਘਰ ਦੀ ਮੰਦੀ ਆਰਥਿਕ ਹਾਲਤ ਦੱਸ ਕੇ ਫ਼ੀਸ ਮੁਆਫੀ ਲਈ ਬਿਨੈ-ਪੱਤਰ ਲਿਖੋ।

ਸੇਵਾ ਵਿਖੇ,

 

ਸ੍ਰੀ ਮਾਨ ਮੁੱਖ ਅਧਿਆਪਕ ਜੀ,

_________ਸਕੂਲ,

________ਸ਼ਹਿਰ।

 

ਸ੍ਰੀ ਮਾਨ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਬਾਰਵੀਂ (ਮੈਡੀਕਲ) ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਪ੍ਰਾਈਵੇਟ ਫਰਮ ਵਿੱਚ ਕਲਰਕ ਹਨ। ਉਹਨਾਂ ਦੀ ਤਨਖਾਹ ਕੇਵਲ 4000 ਰੁਪਏ ਪ੍ਰਤੀ ਮਹੀਨਾ ਹੈ। ਪਰਿਵਾਰ ਵਿੱਚ ਉਹ ਇਕੱਲੇ ਹੀ ਕਮਾਊ ਹਨ।

ਪਹਿਲਾ ਮੇਰੇ ਮਾਤਾ ਜੀ ਵੀ ਛੋਟੀ ਜਿਹੀ ਨੌਕਰੀ ਕਰਦੇ ਸਨ ਪਰ ਹੁਣ ਉਹ ਘਰ ਵਿੱਚ ਹੀ ਰਹਿੰਦੇ ਹਨ ਕਿਉਂਕਿ ਮੇਰੀ ਦਾਦੀ ਜੀ ਬਿਮਾਰ ਹਨ ਤੇ ਉਹਨਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਹੈ। ਮੇਰੇ ਦੋ ਹੋਰ ਛੋਟੇ ਭੈਣ-ਭਰਾ ਵੀ ਹਨ। ਪਿਤਾ ਜੀ ਦੀ ਇੰਨੀ ਥੋੜੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਨਹੀਂ ਚਲਦਾ।

ਮੈਂ ਸਾਰੇ ਅਧਿਆਪਕਾਵਾਂ ਦੀ ਨਜ਼ਰ ਵਿੱਚ ਚੰਗਾ ਮੁੰਡਾ ਗਿਣਿਆ ਜਾਂਦਾ | ਹਾਂ। ਮੈਂ ਪੜ੍ਹਨ ਵਿੱਚ ਵੀ ਹੁਸ਼ਿਆਰ ਹਾਂ ਖੇਡਾਂ ਵਿੱਚ ਵੀ ਵੱਧ ਚੜ ਕੇ ਭਾਗ ਲੈਂਦਾ ਹਾਂ। ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਮੈਂ ਡਕਟਰ ਬਣਨਾ ਚਾਹੁੰਦਾ ਹਾਂ | ਕਈ ਵਾਰ  ਮੈਨੂੰ ਡਰ ਲੱਗਦਾ ਹੈ ਕਿ ਮੇਰੇ ਪਿਤਾ ਜੀ ਮੰਦੀ ਹਾਲਤ ਕਰਕੇ ਮੈਨੂੰ ਪੜ੍ਹਾਈ ਛੱਡਣ ਲਈ ਨਾ ਕਹਿ ਦੇਣ। ਜੇ ਮੈਂ ਪੜ੍ਹਾਈ ਛੱਡ ਦਿੱਤੀ ਤਾਂ ਮੇਰਾ ਸੁਪਨਾ ਅਧੂਰਾ ਰਹਿ ਜਾਵੇਗਾ ਤੇ ਫੇਰ ਮੈਂ ਸਾਰੀ ਜਿੰਦਗੀ ਤਰੱਕੀ ਨਹੀਂ ਕਰ ਸਕਾਂਗਾ।

Read More  Punjabi Essay on “Jawahar Lal Nehru”, “ਪੰਡਿਤ ਜਵਾਹਰ ਲਾਲ ਨਹਿਰੂ”, Punjabi Essay for Class 10, Class 12 ,B.A Students and Competitive Examinations.

ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਮੇਰੇ ਘਰ ਦੀ ਹਾਲਤ ਤੇ ਮੇਰੇ ਪੜਾਈ ਦੇ ਸ਼ੌਕ ਨੂੰ ਮੁੱਖ ਰੱਖਦਿਆਂ, ਪਿਛਲੇ ਸਾਲ ਵਾਂਗ ਇਸ ਸਾਲ ਵੀ ਮੇਰੀ ਸਕੂਲ ਦੀ ਫ਼ੀਸ ਮੁਆਫ਼ ਕਰਨ ਦੀ ਮਿਹਰਬਾਨੀ ਕਰੋ। ਮੇਰਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ। ਮੈਂ ਤੁਹਾਡੀ ਇਸ ਦਿਆਲਤਾ ਕਾਰਨ ਸਦਾ

ਆਪ ਜੀ ਦਾ ਧੰਨਵਾਦੀ ਰਹਾਂਗਾ।

ਧੰਨਵਾਦ ਸਹਿਤ ਆਪ ਜੀ ਦਾ ਆਗਿਆਕਾਰੀ ਵਿਦਿਆਰਥੀ

ਕ, ਖ, ਗ

ਜਮਾਤ ਬਾਰੁਵੀਂ (ਮੈਡੀਕਲ)

ਰੋਲ ਨੰਬਰ 31

ਮਿਤੀ______

Leave a Reply