Punjabi Moral Story for Kids “Lalchi Kutta”, “ਲਾਲਚੀ ਕੁੱਤਾ” for Class 9, Class 10 and Class 12 PSEB.

ਲਾਲਚੀ ਕੁੱਤਾ

Lalchi Kutta 

ਇਕ ਵਾਰ ਇਕ ਕੁੱਤੇ ਨੂੰ ਕਿਸੇ ਪਾਸੇ ਤੋਂ ਇੱਕ ਮੀਟ ਦਾ ਟੁਕੜਾ ਮਿਲਿਆ । ਮੀਟ ਵੇਖ ਕੇ ਉਹ ਬੜਾ ਖੁਸ਼ ਹੋਇਆ । ਕਿਸੇ ਇਕਾਂਤ ਵਾਲੀ ਥਾਂ ਤੇ ਖਾਣ ਵਾਸਤੇ ਉਹ ਇਕ ਪਾਸੇ ਵੱਲ ਨੂੰ ਤੁਰ ਪਿਆ ।

ਤੁਰਦੇ-ਤੁਰਦੇ ਉਹ ਇਕ ਨਦੀ ਦੇ ਪੁਲ ਉੱਤੋਂ ਦੀ ਲੰਘਿਆ  ਪਾਣੀ ਵਿਚ ਜਦੋਂ ਉਸ ਨੇ ਆਪਣਾ ਪਛਾਵਾਂ ਦੇਖਿਆ ਤਾਂ ਉਸ ਨੂੰ ਇਕ ਹੋਰ ਕੁੱਤਾ ਦਿਸਿਆ ਜਿਸ ਦੇ ਮੂੰਹ ਵਿਚ ਮਾਸ ਦਾ ਟੁਕੜਾ ਸੀ ।

ਕਲਪਨਾ ਹੀ ਕਲਪਨਾ ਵਿੱਚ ਉਹ ਦੋਹਾਂ ਟੁਕੜਿਆਂ ਦਾ ਸੁਆਦ ਮਾਨਣ ਲੱਗ ਪਿਆ । ਉਹ ਪਲ ਉੱਤੇ ਖੜਾ ਹੋ ਗਿਆ ਤੇ ਸੋਚਣ ਲੱਗਾ ਕਿ ਉਸ ਦੇ ਭੌਕਣ ਤੇ ਦੂਸਰਾ ਕੁੱਤਾ ਮਾਸ ਦਾ ਟਕੜਾ ਛੱਡ ਕੇ ਦੌੜ ਜਾਵੇਗਾ ।

ਉਹ ਜ਼ੋਰ ਦੀ ਭੌਕਿਆ । ਜਿਉਂ ਹੀ ਉਸ ਨੇ ਆਪਣਾ ਮੂੰਹ ਖੋਲਿਆ ਉਸ ਦਾ ਆਪਣਾ ਮਾਸ ਦਾ ਟੁਕੜਾ ਪਾਣੀ ਵਿੱਚ ਡਿੱਗ ਪਿਆ। ਉਹ ਬਹੁਤ ਪਛਤਾਇਆ । ਲਾਲਚ ਕਾਰਨ ਉਹ ਆਪਣਾ ਟੁਕੜਾ ਵੀ ਗੁਆ ਬੈਠਾ ਸੀ ।

ਸਿੱਟਾ : ਲਾਲਚ ਬੁਰੀ ਬਲਾ ਹੈ

One Response

  1. Vishal January 4, 2020

Leave a Reply