Punjabi Letter “Clerk di post layi General Manager nu Benti Patra”, “ਕ੍ਲੇਰਕ ਦੀ ਪੋਸਟ ਲਈ ਜਰਨਲ ਮੈਨੇਜਰ ਬਿਨੈ-ਪੱਤਰ“, Punjabi Letter for Class 10, Class 12, PSEB Classes.

ਤੁਹਾਡਾ ਨਾਂ ਨਵਨੀਤ ਸਿੰਘ ਹੈ। ਪੰਜਾਬ ਐਂਡ ਸਿੰਧ ਬੈਂਕ, ਲੁਧਿਆਣਾ ਦੇ ਜਨਰਲ ਮੈਨੇਜਰ ਨੂੰ ਆਪਣੀ ਯੋਗਤਾ ਦੱਸ ਕੇ ਕਲਰਕ ਦੀ ਖ਼ਾਲੀ ਆਸਾਮੀ ਲਈ ਬਿਨੈ-ਪੱਤਰ ਲਿਖੋ।

 

ਸੇਵਾ ਵਿਖੇ,

 

ਮਿਤੀ 10 ਜੂਨ 2010

ਸ੍ਰੀਮਾਨ ਜਨਰਲ ਮੈਨੇਜਰ ਸਾਹਿਬ ਜੀ,

ਪੰਜਾਬ ਐਂਡ ਸਿੰਧ ਬੈਂਕ,

ਲੁਧਿਆਣਾ।

 

ਸ੍ਰੀਮਾਨ ਜੀ,

 

ਵਿਸ਼ਾ- ਕਲਰਕ ਦੀ ਨੌਕਰੀ ਲਈ ਬਿਨੈ-ਪੱਤਰ ।

ਬੇਨਤੀ ਇਹ ਹੈ ਕਿ ਕੱਲ੍ਹ ਦੀ ਪੰਜਾਬੀ ਦੀ ਬਿਊਨ ਪੜ੍ਹ ਕੇ ਪਤਾ ਲੱਗਿਆ ਕਿ ਤੁਹਾਡੇ ਬੈਂਕ ਨੂੰ ਕੁਝ ਕਲਰਕਾਂ ਦੀ ਜ਼ਰੂਰਤ ਹੈ। ਮੈਂ ਉਹਨਾਂ ਅਸਾਮੀਆਂ ਵਿੱਚੋਂ ਇੱਕ ਲਈ ਆਪਣੀਆਂ ਸੇਵਾਵਾਂ ਪੇਸ਼ ਕਰਨਾ ਚਾਹੁੰਦਾ ਹਾਂ। ਮੇਰੀ ਵਿਦਿਅਕ ਯੋਗਤਾ ਅਤੇ ਹੋਰ ਵੇਰਵਾ ਇਸ ਪ੍ਰਕਾਰ ਹੈ– –

–ਅਸਾਮੀ                   – ਕਲਰਕ

-ਨਾਮ                         – ਨਵਨੀਤ ਸਿੰਘ

-ਉਮਰ                        – 23 ਸਾਲ (28.6.1988)

-ਪਿਤਾ ਦਾ ਨਾਂ              -ਸ: ਸੁਖਚੈਨ ਸਿੰਘ

– ਵਿੱਦਿਅਕ ਯੋਗਤਾ        -ਬੀ. ਕਾਮ (80% ਖਾਲਸਾ ਕਾਲਜ,ਲੁਧਿਆਣਾ)

-ਕੰਪਿਊਟਰ ਕੋਰਸ         ਮੇਰੇ ਕੋਲ ਪੀ. ਜੀ. ਡੀ. ਸੀ. ਦਾ ਸਰਟੀਫਿਕੇਟ ਹੈ ਮੈਂ ਸੀ ਪਲਸ-ਪਲਸ ਅਤੇ ਜਾਵਾ ਭਾਸ਼ਾ ਵੀ ਜਾਣਦਾ ਹਾਂ|

ਖੇਡਾਂ ਤੇ ਹੋਰ ਕਾਰਜ       -ਮੈਂ ਆਪਣੇ ਕਾਲਜ ਦੀ ਫੁੱਟਬਾਲ ਟੀਮ ਦਾ ਕਪਤਾਨ ਵੀ ਰਿਹਾ ਹਾਂ। ਮੈਂ ਆਪਣੇ ਕਾਲਜ ਦੀ ਭੰਗੜਾ ਟੀਮ ਦਾ ਵੀ ਕਪਤਾਨ ਰਿਹਾ ਹਾਂ।

ਤਜ਼ਰਬਾ                   -ਆਰਜ਼ੀ ਤੌਰ ਤੇ ਛੇ ਮਹੀਨੇ ਵਿੱਚ ਐਚ.ਡੀ. ਐਫ. ਸੀ. ਬੈਂਕ ਵਿੱਚ ਕਲਰਕ

ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਜੇ ਮੈਨੂੰ ਆਪ ਦੀ ਸਰਪ੍ਰਸਤੀ ਹੇਠਾਂ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਾਂਗਾ ਤੇ ਤੁਹਾਡੀਆਂ ਆਸਾਂ ਉਪਰ ਪੂਰਾ ਉਤਰਨ ਦੀ ਕੋਸ਼ਸ਼ ਕਰਾਂਗਾ।

ਧੰਨਵਾਦ ਸਹਿਤ|

ਆਪ ਜੀ ਦਾ ਵਿਸ਼ਵਾਸ ਪਾਤਰ

ਨਵਨੀਤ ਸਿੰਘ

869- ਆਈ. ਭਾਈ

ਰਣਧੀਰ ਸਿੰਘ ਨਗਰ ਲੁਧਿਆਣਾ|

Leave a Reply