Punjabi Essay on “Internet de Labh te Haniya ”, “ਇੰਟਰਨੈੱਟ ਦੇ ਲਾਭ ਤੇ ਹਾਨਿਯਾ”, Punjabi Essay for Class 10, Class 12 ,B.A Students and Competitive Examinations.

ਇੰਟਰਨੈੱਟ ਦੇ ਲਾਭ ਤੇ ਹਾਨਿਯਾ

Internet de Labh te Haniya 

 

ਰੂਪ-ਰੇਖਾ- ਭੂਮਿਕਾ, ਇੰਟਰਨੈੱਟ ਦੀ ਪਰਿਭਾਸ਼ਾ, ਪਹਿਲੀ ਪੀੜ੍ਹੀ ਦਾ ਇੰਟਰਨੈੱਟ, ਦੂਜੀ ਪੀੜ੍ਹੀ ਦਾ ਇੰਟਰਨੈੱਟ, ਸੇਵਾਵਾਂ, ਈ-ਕਾਮਰਸ, ਸੁਚੇਤ ਰਹਿਣ ਦੀ ਲੋੜ, ਸਾਰ-ਅੰਸ਼

 

ਭੂਮਿਕਾ- ਇੰਟਰਨੈੱਟ ਦਾ ਭਾਵ ਹੈ ਇੱਕ ਦੂਸਰੇ ਨਾਲ ਜੁੜਨਾ, ਇਹ ਉਹ ਵਿਵਸਥਾ ਹੈ, ਜਿਸ ਰਾਹੀਂ ਦੁਨੀਆਂ ਭਰ ਦੇ ਕੰਪਿਊਟਰ ਇੱਕ-ਦੂਜੇ ਨਾਲ ਜੁੜੇ ਹੋਏ ਹਨ ਤੇ ਉਹ ਇੱਕ-ਦੂਜੇ ਨੂੰ ਸੁਨੇਹਾ ਭੇਜ ਸਕਦੇ ਹਨ ਤੇ ਪ੍ਰਾਪਤ ਕਰ ਸਕਦੇ ਹਨ। ਇਸ ਵਿੱਚ ਇੱਕ ਤਰ੍ਹਾਂ ਉਹ ਫਾਈਬਰ ਆਪਟਿਕ ਫ਼ੋਨ-ਲਾਈਨਾਂ, ਸੈਟੇਲਾਈਟ ਸਬੰਧਾਂ ਤੇ ਹੋਰਨਾਂ ਮਾਧਿਅਮਾਂ ਦੁਆਰਾ ਆਪਸ ਵਿੱਚ ਗੱਲਾਂ ਕਰਦੇ ਹਨ। ਇਹ ਅਜਿਹਾ ਮਾਧਿਅਮ ਹੈ, ਜਿਸ ਰਾਹੀਂ ਅਸੀਂ ਦੁਨੀਆਂ ਵਿੱਚ ਕਿਸੇ ਵੀ ਥਾਂ ਬੈਠੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਗੱਲਾਂ-ਬਾਤਾਂ ਕਰ ਸਕਦੇ ਹਾਂ ਜਾਂ ਉਹਨਾਂ ਨੂੰ ਸੁਨੇਹਾ ਭੇਜ ਸਕਦੇ ਹਾਂ। ਇਹ ਇੱਕ ਸਮੁੰਦਰ ਦੀ ਤਰ੍ਹਾਂ ਹੈ ਜਿਸ ਵਿੱਚ ਜਦੋਂ ਚਾਹੋ ਰਤਨ ਕੱਢ ਲਓ। ਇਸ ਵਿੱਚ ਵਪਾਰੀਆਂ ਲਈ ਭਿੰਨ-ਭਿੰਨ ਤਰ੍ਹਾਂ ਦੇ ਫ਼ਾਇਦੇ ਵਾਲੇ ਸੌਦੇ ਮੌਜੂਦ ਹਨ। ਇਹ ਇੱਕ ਵੱਡੀ ਲਾਇਬ੍ਰੇਤ੍ਰੀ ਦੀ ਤਰ੍ਹਾਂ ਹੈ, ਜੋ ਬਟਨ ਦਬਾਇਆ ਖੁੱਲ ਜਾਂਦੀ ਹੈ। ਵਿਦਵਾਨਾਂ ਲਈ ਇਹ ਖੋਜ ਦਾ ਇੱਕ ਵੱਡਾ ਸਾਧਨ ਹੈ, ਵਪਾਰੀਆਂ ਲਈ ਇਹ ਇੱਕ ਬਹੁਮੁੱਲਾ ਸਾਧਨ ਹੈ। ਇਸ ਵਿੱਚ ਕੁਝ ਸ਼ੈਤਾਨੀ ਸਮੱਗਰੀ ਵੀ ਮੌਜੂਦ ਹੁੰਦੀ ਹੈ। ਇਹ ਸਮੇਂ ਦਾ ਨਾਸ਼ ਵੀ ਕਰਦਾ ਹੈ ਪਰ ਇਹ ਇੱਕ ਅਜਿਹੀ ਤਕਨਾਲੌਜੀ ਹੈ, ਜਿਹੜੀ ਭਵਿੱਖ ਵਿੱਚ ਹੋਰ ਵੀ ਸੇਵਾਵਾਂ ਪ੍ਰਦਾਨ ਕਰੇਗੀ।

 

ਇੰਟਰਨੈੱਟ ਦੀ ਪਰਿਭਾਸ਼ਾ- ਇੰਟਰਨੈੱਟ ਕੀ ਹੈ ? ਇਹ ਇੱਕ ਡਾਟਾ ਸੰਚਾਰ ਬਿਸਟਮ ਹੈ, ਜਿਹੜਾ ਕਿ ਵੱਖ-ਵੱਖ ਥਾਵਾਂ ਉੱਤੇ ਪਏ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਉਹਨਾਂ ਦਾ ਨੈੱਟਵਰਕ ਤਿਆਰ ਕਰਦਾ ਹੈ । ਇਹ ਨੈੱਟਵਰਕ ਲੋਕਲ ਖੇਤਰ (LAN), ਚੌੜਾ ਖੇਤਰ (WAN) ਜਾਂ ਵਿਸ਼ਵ ਵਿਆਪੀ ਖੇਤਰ (WWW) ਹੋ ਸਕਦਾ ਹੈ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਨੈੱਟਵਰਕ ਲਈ ਘੱਟੋ-ਘੱਟ ਦੋ ਕੰਪਿਊਟਰਾਂ ਦੀ ਜ਼ਰੂਰਤ ਹੈ, ਜਿਹੜੇ ਕਿ ਇੱਕ ਤਾਰ ਨਾਲ ਆਪਸ ਵਿੱਚ ਜੁੜ ਕੇ ਸੂਚਨਾ ਦਾ ਅਦਾਨ-ਪ੍ਰਦਾਨ ਕਰਦੇ ਹਨ।

  

ਪਹਿਲੀ ਪੀੜ੍ਹੀ ਦਾ ਇੰਟਰਨੈੱਟ- ਸ਼ੁਰੂ-ਸ਼ੁਰੂ ਵਿੱਚ ਇੰਟਰਨੈੱਟ ਦੀ ਵਰਤੋਂ ਹਰ : ਸਥਾਨ ਤੇ ਨਹੀਂ ਕੀਤੀ ਜਾਂਦੀ ਸੀ। ਇਸ ਨੂੰ ਗੁਪਤ ਤਰੀਕੇ ਨਾਲ ਵਰਤਿਆ ਜਾਂਦਾ ਸੀ। ਜ਼ਿਆਦਾਤਰ ਇਹ ਸਰਕਾਰੀ ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਤੇ ਖੋਜ ਸੰਸਥਾਵਾਂ ਦੁਆਰਾ ਹੀ ਜਾਣਿਆ ਅਤੇ ਵਰਤਿਆ ਜਾਂਦਾ ਸੀ। ਇਸ ਦੀ ਵਰਤੋਂ ਈ-ਮੇਲ (Electronic mail) ਲਈ ਵੀ ਕੀਤੀ ਜਾਂਦੀ ਸੀ।

  

ਦੂਜੀ ਪੀੜ੍ਹੀ ਦਾ ਇੰਟਰਨੈੱਟ- ਦੂਜੀ ਪੀੜੀ ਦੇ ਇੰਟਰਨੈੱਟ ਦੀ ਸ਼ੁਰੂਆਤ ਪਿਛਲੀ ਸਦੀ ਦੇ ਅਖੀਰਲੇ ਦਹਾਕੇ ਵਿੱਚ ਸ਼ੁਰੂ ਹੋਈ ਸੀ। ਪਹਿਲਾਂ-ਪਹਿਲ ਇਸ ਦੀ ਵਰਤੋਂ ਸਮੂਹਾਂ ਵਿੱਚ ਸ਼ੁਰੂ ਹੋਈ ਪਰ ਨਿੱਜੀ ਵਰਤੋਂ ਦੀ ਖੁੱਲ ਨਹੀਂ ਸੀ। ਅਮਰੀਕਾ ਵਿੱਚ ਬਹੁਤ ਸਾਰੀਆਂ ਕੰਪਿਊਟਰ ਸੰਚਾਰ-ਸੇਵਾ ਸੰਸਥਾਵਾਂ ਨੇ ਇੰਟਰਨੈੱਟ ਨਾਲ ਸੰਬੰਧ ਜੋੜਿਆ ਤੇ ਕਰੋੜਾਂ ਲੋਕ ਇਸ ਵੱਲ ਖਿੱਚੇ ਗਏ। ਉਸ ਤੋਂ ਬਾਅਦ ਵਪਾਰਕ ਸੰਸਥਾਵਾਂ ਵਿੱਚ ਇਸ ਦੀ ਵਰਤੋਂ ਸ਼ੁਰੂ ਹੋ ਗਈ ਫਿਰ ਇਹ ਆਮ ਲੋਕਾਂ ਤੱਕ ਪਹੁੰਚ ਗਿਆ। ਇਸ ਦੀ ਵਰਤੋਂ ਲਈ ਸਾਨੂੰ ਕੰਪਿਊਟਰ, ਮੋਡਮ, ਟੈਲੀਫੋਨ ਲਾਈਨ, ਸੰਚਾਰ ਸਾਫ਼ਟਵੇਅਰ ਤੇ ਇੰਟਰਨੈੱਟ ਸੈਟ ਦੇਣ ਵਾਲੀ ਸੰਸਥਾ ਤੋਂ ਅਕਾਊਂਟ ਨੰਬਰ ਦੀ ਜਰੂਰਤ ਹੁੰਦੀ ਹੈ। ਇੰਟਰਨੈੱਟ ਅਕਾਉਂਟ ਨੰਬਰ ਅਸੀਂ ਕਿਸੇ ਵੀ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਤੋਂ ਨਿਸ਼ਚਿਤ ਘੰਟਿਆਂ ਲਈ ਮਿੱਥੀ ਹੋਈ ਰਕਮ ਦੇ ਕੇ ਪ੍ਰਾਪਤ ਕਰ ਸਕਦੇ ਹਾਂ। ਇਸ ਦੇ ਨਾਲ ਹੀ User name (ਯੂਜ਼ਰ ਨੇਮ) ਦੀ ਮਨਜ਼ੂਰੀ ਵੀ ਲੈਣੀ ਪੈਂਦੀ ਹੈ। ਇੰਟਰਨੈੱਟ ਅਕਾਉਂਟ ਨੰਬਰ ਤੇ ਯੂਜ਼ਰ ਨੇਮ ਲੈਣ ਤੋਂ ਬਾਅਦ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਦਾ ਮਾਹਿਰ ਸਾਡੇ ਕੰਪਿਊਟਰ ਨੂੰ ਆਪਣੀ ਸੰਸਥਾ ਨਾਲ ਜੋੜ ਦਿੰਦਾ ਹੈ। ਅਸੀਂ ਆਪਣਾ ਯੂਜ਼ਰ ਤੇ ਕੋਡ ਨੰਬਰ (ਇਹ ਸਭ ਦਾ ਵੱਖਰਾ-ਵੱਖਰਾ ਤੇ ਗੁਪਤ ਹੁੰਦਾ ਹੈ) ਫੀਡ ਕਰਕ ਇੰਟਰਨੈੱਟ ਨਾਲ ਜੁੜ ਜਾਂਦੇ ਹਾਂ। ਅਸੀਂ ਕਿਸੇ ਵੀ ਕਿਸਮ ਦੀ ਸੂਚਨਾ ਪ੍ਰਾਪਤ ਕਰਨੀ ਹੋਵੇ ਤਾਂ ਅਸੀਂ ਉਸ ਵੈਬਸਾਈਟ ਦਾ ਐਡਰੈਸ ਫੀਡ ਕਰਦੇ ਹਾਂ, ਵੇਬਸਾਈਟ ਖੁਲਣ ਤੋਂ ਬਾਅਦ ਅਸੀਂ ਮਨਚਾਹੀ ਸੂਚਨਾ ਪ੍ਰਾਪਤ ਕਰ ਲੈਂਦੇ ਹਾਂ। ਜੇ ਅਸੀਂ ਹਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਗੁਗਲ ਤੇ ਪ੍ਰਸ਼ਨ ਪਾ ਕੇ ਸਾਰੀ ਜਾ ਪ੍ਰਾਪਤ ਕਰ ਸਕਦੇ ਹਾਂ। ਇੰਟਰਨੈੱਟ ਤੋਂ ਸੂਚਨਾ ਪ੍ਰਾਪਤ ਕਰਨ ਲਈ ਬਹੁਤ ਸਾਫ਼ਟਵੇਅਰ ਪ੍ਰੋਗਰਾਮ ਵਰਤੇ ਜਾਂਦੇ ਹਨ। ਇੰਟਰਨੈੱਟ ਨਾਲ ਜੁੜ ਕੇ ਅਸੀ

ਸਾਰੀ ਜਾਣਕਾਰੀ ਪਤ ਕਰਨ ਲਈ ਬਹੁਤ ਸਾਰੇ ਜੁੜ ਕੇ ਅਸੀਂ ਚੈਟ ਜਾਂ ਟੈਲੀਫੋਨ ਵੀ ਕਰਦੇ ਹਾਂ। ਇਸ ਰਾਹੀਂ ਕਿਸੇ ਵੀ ਵੈਬਸਾਈਟ ਤੋਂ ਕੋਈ ਵੀ ਸੂਚਨਾ ਕੰਪਿਊਟਰ ਤੇ ਲਿਆਈ ਜਾ ਸਕਦੀ ਹੈ।

  

ਸੇਵਾਵਾਂ— ਇੰਟਰਨੈੱਟ ਰਾਹੀਂ ਪ੍ਰਾਪਤ ਹੋਣ ਵਾਲੀਆਂ ਸੰਚਾਰ ਸੇਵਾਵਾਂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ-

 ਈ-ਮੇਲ ਤੇ ਗੱਲ ਬਾਤ, (E-Mail & Chat)

 ਈ-ਮੇਲ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਵਿੱਚ ਇੱਕ ਵਿਅਕਤੀ ਦੀ ਦੂਜੇ ਵਿਅਕਤੀ ਨਾਲ ਗੱਲ ਹੁੰਦੀ ਹੈ। ਦੂਜੀ ਸੇਵਾ ਵਿਅਕਤੀ ਤੋਂ ਗਰੁੱਪ ਤੱਕ ਹੈ।ਇਸ ਵਿੱਚ ਇੱਕ ਵਿਅਕਤੀ ਸੰਸਾਰ ਦੇ ਵੱਖ-ਵੱਖ ਥਾਵਾਂ ਤੇ ਬੈਠੇ ਬਹੁਤ ਸਾਰੇ ਵਿਅਕਤੀਆਂ ਜਾਂ ਗਰੁੱਪਾਂ ਨਾਲ ਆਹਮੋ-ਸਾਹਮਣਾ ਵਿਚਾਰ ਵਟਾਂਦਰਾ ਕਰਦਾ ਹੈ। ਇੰਟਰਨੈੱਟ ਹਰ ਘਰ ਵਿੱਚ ਆਪਣਾ ਸਥਾਨ ਬਣਾ ਰਿਹਾ ਹੈ। (WWW) ਵਿਸ਼ਵ-ਵਿਆਪੀ-ਵੈਬ ਸਭ ਪਾਸੇ ਪਸਰਿਆ ਹੋਇਆ ਮਲਟੀਮੀਡੀਆ ਤੇ ਹਾਈਪਰਮੀਡੀਆ ਪ੍ਰਕਾਸ਼ਨ ਸਿਸਟਮ ਹੈ। ਇਹ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਵਿਕਸਿਤ ਹੋ ਰਿਹਾ ਹੈ।

 

ਕਈ-ਕਾਮਰਸ- ਈ. ਕਾਮਰਸ ਦੂਜੀ ਪੀੜੀ ਦੇ ਇੰਟਰਨੈੱਟ ਦੀ ਦੇਣ ਹੈ। ਇਹ ਸਭ ਤੋਂ ਹੈਰਾਨੀਜਨਕ ਦੇਣ ਹੈ। ਕਈ ਵੱਡੀਆਂ ਕੰਪਨੀਆਂ ਇੰਟਰਨੈੱਟ ਰਾਹੀਂ ਸ਼ੋਰੂਮ ਸਥਾਪਤ ਕਰ ਰਹੀਆਂ ਹਨ, ਜਿਨ੍ਹਾਂ ਤੱਕ ਦੁਨੀਆਂ ਵਿੱਚ ਕਿਸੇ ਥਾਂ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਵਿਅਕਤੀ ਉਸ ਨੂੰ ਕਲਿਕ ਕਰ ਕੇ ਪਹੁੰਚ ਸਕਦੇ ਹਾਂ। ਉਹ ਉਸ ਉੱਤੇ ਇਲੈੱਕਟ੍ਰਾਨਿਕ ਕੈਟਾਲਾਗ, ਉਤਪਾਦਨ ਤਸਵੀਰਾਂ, ਪ੍ਰਦਰਸ਼ਨ ਅਤੇ ਹੋਰ ਜਾਣਕਾਰੀ ਨੂੰ ਦੇਖ ਕੇ ਆਪਣੇ ਕੈਡਿਟ ਕਾਰਡ ਦੀ ਵਰਤੋਂ ਕਰ ਸਕਦੇ ਹਨ। ਇਸ ਤਰ੍ਹਾਂ ਉਹ ਕਿਸੇ ਵੀ ਚੀਜ਼ ਨੂੰ ਖ਼ਰੀਦਣ ਲਈ ਆਰਡਰ ਕਰ ਸਕਦੇ ਹਨ। ਇੱਥੋਂ ਤੱਕ ਕਿ ਅੱਜ ਕੱਲ ਮਨੁੱਖ ਘਰ ਬੈਠੇ-ਬੈਠੇ ਰੇਲਵੇ ਤੇ ਹਵਾਈ ਜ਼ਹਾਜ ਦੀਆਂ ਟਿਕਟਾਂ ਇਸ ਦੀ ਮਦਦ ਨਾਲ ਬੁੱਕ ਕਰਵਾ ਸਕਦਾ ਹੈ। ਬੈਂਕਾਂ ਵਿੱਚ ਲੈਣਦੇਣ ਦਾ ਏ. ਟੀ. ਐਮ (ATM) ਵੀ ਇਸ ਦਾ ਹੀ ਹਿੱਸਾ ਹੈ।

 

ਸੁਚੇਤ ਰਹਿਣ ਦੀ ਲੋੜ- ਇੰਟਰਨੈੱਟ ਦੀਆਂ ਕਈ ਵੈਬਸਾਈਟਾਂ ਉੱਤੇ ਬਹੁਤ ਅਸ਼ਲੀਲ ਸਮਗਰੀ ਵੀ ਉਪਲਬੱਧ ਹੈ। ਕਈ ਵਾਰ ਨੌਜੁਆਨ ਮੁੰਡੇ-ਕੁੜੀਆਂ ਇਹੋ ਜਿਹੀਆਂ ਅਸ਼ਲੀਲ ਸਮਗਰੀਆਂ ਨਾਲ ਗੁੰਮਰਾਹ ਹੋ ਜਾਂਦੇ ਹਨ। ਕਈ ਵਾਰ ਮਾਂਬਾਪ ਘਰ ਨਹੀਂ ਹੁੰਦੇ ਤੇ ਬੱਚੇ ਇੰਟਰਨੈੱਟ ਦੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋਏ। ਇਹੋ ਜਿਹੀਆਂ ਵੈਬਸਾਈਟਾਂ ਖੋਲ ਲੈਂਦੇ ਹਨ ਜੋ ਉਹਨਾਂ ਨੂੰ ਗ਼ਲਤ ਰਾਹ  ਦਿਖਾਉਂਦੀਆਂ ਹਨ। ਇਸ ਤੋਂ ਬੱਚਿਆਂ ਤੇ ਨੌਜਵਾਨ ਪੀੜੀ ਨੂੰ ਬਚਾ ਕੇ ਰੱਖਣ ਦੀ ਲੋੜ ਹੈ।

 

ਸਾਰ-ਅੰਸ਼- ਇੰਟਰਨੈੱਟ ਦੀਆਂ ਨਵੀਆਂ ਤਕਨੀਕਾਂ ਭਵਿੱਖ ਵਿੱਚ ਮਨੁੱਖ ਦੇ ਜੀਵਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਨਗੀਆਂ। ਮਲਟੀਮੀਡੀਆ ਇੰਟਰਨੈੱਟ ਦਾ ਇੱਕ ਅਟੁੱਟ ਹਿੱਸਾ ਬਣ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਇੰਟਰਨੈੱਟ ਹਰ ਖੇਤਰ ਵਿੱਚ ਫੈਲ ਜਾਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਨਾਲ ਤਣਾਓ ਵੱਧ ਵੀ ਸਕਦਾ ਹੈ। ਆਸ ਹੈ ਕਿ ਇਹ ਵਿਸ਼ਵ ਭਾਈਚਾਰੇ ਵਿੱਚ ਏਕਤਾ, ਸਾਂਝ ਤੇ ਮਿਲਵਰਤਣ ਦਾ ਵੀ ਪਸਾਰ ਕਰੇਗਾ।

Leave a Reply