Punjabi Essay on “Harimandir Sahib Shri Amritsar di Yatra”, “ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਯਾਤਰਾ”, Punjabi Essay for Class 10, Class 12 ,B.A Students and Competitive Examinations.

ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਯਾਤਰਾ

Harimandir Sahib Shri Amritsar di Yatra 

ਭੁਮਿਕਾ : ਸਾਡਾ ਦੇਸ ਰਿਸ਼ੀਆਂ-ਮੁਨੀਆਂ, ਸੰਤਾਂ, ਭਗਤਾਂ, ਅਵਤਾਰਾਂ, ਗੁਰੂਆਂ ਅਤੇ ਸੂਫ਼ੀ ਸੰਤਾਂ, ਦਰਵੇਸ਼ਾਂ ਦਾ ਦੇਸ ਹੈ। ਸਾਡੇ ਭਾਰਤੀ ਜੀਵਨ ਦੀ ਬੁਨਿਆਦ ਹੀ ਧਾਰਮਿਕ-ਅਸੂਲਾਂ ‘ਤੇ ਨਿਰਭਰ ਕਰਦੀ ਹੈ। ਇਸ ਲਈ ਸਾਡੇ ਸੱਭਿਆਚਾਰ ਵਿਚ ਤੀਰਥ ਯਾਤਰਾ/ਤੀਰਥ ਇਸ਼ਨਾਨ । ਸਭ ਤੋਂ ਉੱਤਮ ਕੰਮ ਅਤੇ ਵੱਡਾ ਪੁੰਨ ਮੰਨਿਆ ਜਾਂਦਾ ਹੈ।

ਪਵਿੱਤਰ ਸਥਾਨਾਂ ਦੀ ਮਹੱਤਤਾ : ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਪਵਿੱਤਰ ਧਾਰਮਿਕ ਸਥਾਨ। ਹੈ। ਮੈਂ ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਆਪਣੇ ਪਿਤਾ ਜੀ ਤੇ ਪਰਿਵਾਰ ਨਾਲ ਸੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਸਾਂ। ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ ਪਹਿਲੀ ਵਾਰ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਗਿਆ ਸਾਂ। ਅਸੀਂ ਸਾਰਾ ਪਰਿਵਾਰ ਬੱਸ ਤੇ ਸਵਾਰ ਹੋ ਕੇ ਅੰਮ੍ਰਿਤਸਰ ਪੁੱਜੇ।ਇਹ 15 ਜੂਨ ਦਾ ਦਿਨ ਸੀ ਅਤੇ ਮੈਨੂੰ ਅੱਜ ਵੀ ਕੱਲ੍ਹ ਵਾਂਗ ਹੀ ਯਾਦ ਹੈ।

ਸ੍ਰੀ ਦਰਬਾਰ ਸਾਹਿਬ ਪਵਿੱਤਰ ਧਾਰਮਿਕ ਅਸਥਾਨ: ਬੱਸ ਵਿਚ ਸਫ਼ਰ ਕਰਦੇ ਸਮੇਂ ਪਿਤਾ ਜੀ ਨੇ ਮੈਨੂੰ ਦੱਸਿਆ ਸੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਸਾਡੀ ਸਾਰੀ ਕੌਮ ਦਾ ਪਵਿੱਤਰ ਧਾਰਮਿਕ ਤੀਰਥ ਅਸਥਾਨ ਹੈ। ਇਸ ਸਥਾਨ ਦੀ ਉਸਾਰੀ ਦਾ ਕਾਰਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਤੋਂ ਨੀਂਹ ਪੱਥਰ ਰਖਵਾ ਕੇ ਕੀਤਾ। ਇਸ ਨਗਰ ਦਾ ਪਹਿਲਾ ਨਾਮ ਰਾਮਦਾਸ ਪੁਰ ਸੀ। ਰਜਨੀ ਤੇ ਪਿੰਗਲੇ ਦੀ ਕਹਾਣੀ ਵੀ ਪਿਤਾ ਜੀ ਨੇ ਸੁਣਾਈ ਅਤੇ ਦੱਸਿਆ ਕਿ ਅੱਜ ਵਾਲੇ ਸ੍ਰੀ ਸਰੋਵਰ ਸਾਹਿਬ ਦੇ ਸਥਾਨ ਤੋਂ ਹੀ ਉਹ ਛਪੜੀ। ਸੀ ਜਿਥੋਂ ਪਿੰਗਲੇ ਦਾ ਕੋਹੜ ਦੂਰ ਹੋ ਗਿਆ ਸੀ।

ਇਸ ਤਰ੍ਹਾਂ ਨਿੱਕੀਆਂ-ਮੋਟੀਆਂ ਗੱਲਾਂ ਕਰਕੇ ਅਸੀਂ ਅੰਮ੍ਰਿਤਸਰ ਪਹੁੰਚ ਗਏ। ਅੰਡੇ ‘ਤੇ ਬੱਸ ਰੁਕੀ ਅਤੇ ਅਸੀਂ ਰਿਕਸ਼ੇ ਲੈ ਕੇ ਸੀ ਹਰਿਮੰਦਰ ਸਾਹਿਬ ਪਹੁੰਚ ਗਏ । ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਅਸੀਂ ਜੋੜਾ-ਘਰ ਵਿਚ ਜੋੜੇ ਜਮਾਂ ਕਰਵਾਏ ਅਤੇ ਸਮਾਨ-ਘਰ ਵਿਚ ਸਮਾਨ ਜਮਾਂ ਕਰਾਇਆ। ਇਸ ਤੋਂ ਬਾਅਦ ਅਸੀਂ ਹੱਥ-ਪੈਰ ਧੋਤੇ ਤੇ ਫਿਰ ਸ੍ਰੀ ਸਰੋਵਰ ਸਾਹਿਬ ਦੀਆਂ ਪ੍ਰਕਰਮਾਂ ਵਿਚ ਪੰਜ ਪਰਕਰਮਾ ਵਿੱਚ ਪੰਜ ਕੇ ਅਸੀਂ ਸਾਰੇ ਪਰਿਵਾਰ ਨੇ ਹਰਿਮੰਦਰ ਸਾਹਿਬ ਵੱਲ ਮੂੰਹ ਕਰਕੇ ਮੱਥਾ ਟੇਕਿਆ ਅਤੇ ਫਿਰ ਖੱਬੇ ਪਾਸੇ ਵੱਲੋਂ ਪਰਕਰਮਾ ਕਰਨੀ  ਅਰੰਭ ਕੀਤੀ। ਪਰਕਰਮਾ ਦਾ ਪਹਿਲਾ ਮੋੜ ਮੁੜ ਕੇ ਮਾਤਾ ਜੀ ਬੀਬੀਆਂ ਦੇ ਪੋਣੇ ਵਿਚ ਇਸ਼ਨਾਨ ਕਰਨ ਲਈ ਚਲੇ ਗਏ । ਮੈਂ, ਪਿਤਾ ਜੀ ਤੇ ਮੇਰਾ ਵੱਡਾ ਭਰਾ ਬਾਹਰ ਪੌੜੀਆਂ ਵਿਚ ਖਲੋ ਕੇ ਸੰਗਲ ਫੜ ਕੇ ਇਸ਼ਨਾਨ ਕਰਨ ਲੱਗ ਪਏ । ਦੁੱਖ-ਭੰਜਨੀ ਬੇਰੀ ਥੱਲਿਓ ਚਰਨਾਖਤ ਲਿਆ ਅਤੇ ਅਸੀਂ ਅੱਗੇ ਤੁਰ ਪਏ ।

ਦੂਸਰਾ ਮੋੜ ਮੁੜ ਕੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਸਥਾਨ ‘ਤੇ ਪੁੱਜੇ। ਇੱਥੇ ਨਮਸਕਾਰ ਕੀਤੀ। ਪਿਕਾ ਦੀ ਨੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਬਾਰੇ ਦੱਸਿਆ। ਰਸਤੇ ਵਿਚ ਅਸਾਂ ਵੇਖਿਆ ਕਿ ਕੋਨਿਆਂ ਵਿਚ ਠੰਢੇ ਪਾਣੀ ਦੀਆਂ ਛਬੀਲਾਂ ਲੱਗੀਆਂ। ਹੋਈਆਂ ਸਨ। ਪਥਰਾਂ ਉੱਪਰ ਦਾਨੀਆਂ ਦੇ ਨਾਮ ਉੱਕਰੇ ਹੋਏ ਸਨ।

ਦਰਸ਼ਨੀ ਡਿਓਢੀ : ਤੀਸਰੇ ਮੋੜ ਤੋਂ ਮੁੜ ਕੇ ਅਸੀਂ ਪ੍ਰਸ਼ਾਦ ਕਰਾਇਆ। ਪ੍ਰਸ਼ਾਦ ਲੈ ਕੇ ਅਸੀਂ ਦਰਸ਼ਨੀ ਡਿਓਢੀ ਪੁੱਜੇ। ਦਰਸ਼ਨੀ ਡਿਓਢੀ । ਦੀ ਸਰਦਲ ਤੇ ਸ਼ਰਧਾ ਨਾਲ ਸਭ ਨੇ ਸੀਸ ਨਿਵਾਇਆ। ਇੱਥੇ ਕਾਫੀ ਭੀੜ ਸੀ ਅਤੇ ਸੇਵਾਦਾਰ ਲਾਈਨਾਂ ਵਿਚ ਚੱਲਣ ਲਈ ਬੇਨਤੀ ਕਰ ਰਹੇ ਸਨ। ਕੜਾਹ ਪ੍ਰਸ਼ਾਦ ਦੀ ਪਰਚੀ ਇੱਥੇ ਰੱਖੇ ਡਰੰਮ ਵਿਚ ਪਾਈ ਅਤੇ ਦੇਗ਼ ਲੈ ਕੇ ਅਸੀਂ ਪੁਲ ਦੁਆਰਾ ਗੁਰਦੁਆਰਾ ਸਾਹਿਬ ਵੱਲ ਚੱਲ ਪਏ | ਅੰਦਰ ਜਾ ਕੇ ਸੁਨਹਿਰੀ ਹਰਿਮੰਦਰ ਸਾਹਿਬ ਦੀ ਬਾਹਰੀ ਸਜਾਵਟ ਵੇਖ ਕੇ ਮੈਂ ਹੈਰਾਨ ਹੀ ਰਹਿ ਗਿਆ। ਮੇਰਾ ਵੱਡਾ ਭਰਾ ਤਾਂ ਪਹਿਲਾਂ ਵੀ ਇਕ ਵਾਰ ਆ ਚੁੱਕਾ ਸੀ। ਸਾਰੀ ਇਮਾਰਤ ‘ਤੇ ਸੋਨੇ ਦੇ ਪੱਤਰੇ ਲੱਗੇ ਹੋਏ ਸਨ। ਇਸੇ ਲਈ ਤਾਂ ਇਸ ਸਥਾਨ ਨੂੰ ਦੁਨੀਆ ਵਿਚ ਸੁਨਹਿਰੀ ਮੰਦਰ (Golden Temple) ਕਰਕੇ ਜਾਣਿਆ ਜਾਂਦਾ ਹੈ।

 ਕੀਰਤਨ ਪਵਾਹ : ਅੰਦਰ ਕੀਰਤਨ ਹੋ ਰਿਹਾ ਸੀ। ਅਸੀਂ ਮੱਥਾ ਟੇਕ ਕੇ ਬਾਹਰ ਪ੍ਰਕਰਮਾਂ ਵਿਚ ਕੁਝ ਦੇਰ ਲਈ ਬੈਠੇ।ਪਿਤਾ ਜੀ ਨੇ ਦੱਸਿਆ ਕਿ ਇਥ ਦਿਨ-ਰਾਤ ਗੁਰਬਾਣੀ ਕੀਰਤਨ ਦਾ ਪ੍ਰਵਾਹ ਚਲਦਾ ਰਹਿੰਦਾ ਹੈ। ਸਾਰੀਆਂ ਸੰਗਤਾਂ ਇਕ-ਰਸ, ਇਕ-ਚਿਤ ਕੀਰਤਨ ਸੁਣ ਰਹੀਆਂ ਨ ਅਤੇ ਕਿਸੇ ਕਿਸਮ ਦਾ ਸ਼ੋਰ ਜਾਂ ਰੌਲਾ ਨਹੀਂ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਸੋਨੇ ਦੇ ਪੱਤਰਿਆਂ ਤੇ ਅਤੇ ਦੀਵਾਰਾਂ ਤੇ ਬੜੀ ਖੂਬਸੂਰਤ ਮੀਨਾਕਾਰੀ ਦਾ ਕੰਮ ਕੀਤਾ ਹੋਇਆ ਵੇਖ ਕੇ ਬਹੁਤ ਖੁਸ਼ੀ ਹੋਈ।

ਪਿਤਾ ਜੀ ਨੇ ਇਹ ਵੀ ਦੱਸਿਆ ਕਿ ਸਭ ਤੋਂ ਪਹਿਲਾਂ ਸੋਨੇ ਦੇ ਪੱਤਰਿਆਂ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ।ਪਰਕਰਮਾ ਕਰਕੇ ਅਤੇ ਚਰਨਾਮਤ ਲੈ ਕੇ ਅਸੀਂ ਫਿਰ ਪੁਲ ‘ਤੇ ਆ ਗਏ । ਦੋਵੇਂ ਪਾਸੇ ਸਰੋਵਰ ਵਿਚ ਮੱਛੀਆਂ ਤੈਰ ਰਹੀਆਂ ਸਨ। ਪਿਤਾ ਜੀ ਨੇ ਪਿਛਾਂਹ ਮੁੜ ਕੇ ਵੇਖਿਆ ਅਤੇ ਮੈਨੂੰ ਅਵਾਜ਼ ਮਾਰੀ। ਮੈਂ ਉਨ੍ਹਾਂ ਨਾਲ ਜਾ ਰਲਿਆ ਪਰ ਜੀਅ ਅਜੇ ਵੀ ਕਰਦਾ ਸੀ ਕਿ ਹੋਰ ਕਾਫ਼ੀ ਦੇਰ ਤੈਰਦੀਆਂ ਸੁੰਦਰ । ਮਛੀਆਂ ਨੂੰ ਵੇਖਦਾ ਰਹਾਂ।

ਚਾਰ ਦਰਵਾਜ਼ੇ ਸਭ ਧਰਮਾਂ ਦੇ ਪ੍ਰਤੀਕ : ਸੀ ਹਰਿਮੰਦਰ ਸਾਹਿਬ ਦੇ ਚਾਰੇ ਦਿਸ਼ਾਵਾਂ ਵੱਲ ਦਰਵਾਜ਼ੇ ਹਨ, ਇਹ ਤਾਂ ਮੈਂ ਵੇਖ ਚੌਕਾ ਸਾਂ। ਪਰ ਮੈਨੂੰ ਇਸ ਗੱਲ ਦਾ ਭੇਦ ਪਤਾ ਨਹੀਂ ਸੀ। ਪਿਤਾ ਜੀ ਨੇ ਦਸਿਆ ਕਿ ਇਹ ਚਾਰ ਦਰਵਾਜ਼ੇ ਚਾਰ ਧਰਮਾਂ ਦੇ ਪ੍ਰਤੀਕ ਹਨ-ਹਿੰਦੂ, ਸਿੱਖ , ਮੁਸਲਿਮ ਅਤੇ ਇਸਾਈ ਕਿਸੇ ਵੀ ਧਰਮ ਵਾਲਾ ਵਿਅਕਤੀ ਕਿਸੇ ਦਿਸ਼ਾ ਵੱਲੋਂ ਵੀ ਅੰਦਰ ਪ੍ਰਵੇਸ਼ ਕਰ ਸਕਦਾ ਹੈ।

ਇਹ ਸਥਾਨ ਸਭ ਧਰਮਾਂ ਦਾ ਸਰਬ-ਸਾਂਝਾ ਧਾਰਮਿਕ ਸਥਾਨ ਹੈ। ਇੱਥੇ ਕਿਸੇ ਧਰਮ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਪਿਤਾ ਜੀ ਪਾਸੋਂ ਇਹ ਸੁਣ ਕੇ ਵੀ ਮੈਂ ਹੈਰਾਨ ਰਹਿ ਗਿਆ ਕਿ ਇਸ ਪਵਿੱਤਰ ਸਥਾਨ ਦੀ ਨੀਂਹ ਇਕ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਜੀ ਨੇ ਰੱਖੀ ਸੀ।

ਬਾਹਰ ਆ ਕੇ ਦਰਸ਼ਨੀ ਡਿਓਢੀ ਦੇ ਸਾਹਮਣੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਮੱਥਾ ਟੇਕਣ ਲਈ ਗਏ। ਇਸ ਦੀ ਉਸਾਰੀ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਜੀ ਨੇ ਕਰਵਾਈ ਸੀ।ਇਹ ਸਿੱਖ ਕੌਮ ਦਾ ਸਿਆਸੀ ਤੇ ਸਮਾਜੀ ਕੇਂਦਰ ਹੈ।ਇਸ ਤੋਂ ਬਾਅਦ ਅਸੀਂ ਅਜਾਇਬ ਘਰ ਗਏ।ਇਥੇ ਸਿੱਖ ਧਰਮ ਨਾਲ ਸੰਬੰਧਤ ਪੁਰਾਤਨ ਤਸਵੀਰਾਂ ਤੇ ਹੱਥ-ਲਿਖਤਾਂ ਦੇ ਦਰਸ਼ਨ ਕੀਤੇ।

ਇਸ ਤੋਂ ਬਾਅਦ ਅਸੀਂ ਬਾਬਾ ਅਟੱਲ, ਕੌਲਸਰ, ਰਾਮਸਰ, ਬਿਬੇਕਸਰ ਤੇ ਸੰਤੋਖਸਰ ਦੇ ਦਰਸ਼ਨ ਕੀਤੇ। ਫਿਰ ਅਸੀਂ ਜਲ੍ਹਿਆਂਵਾਲੇ ਬਾਗ ਵੀ ਗਏ ਅਤੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਇਸ ਤਰ੍ਹਾਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਕਰਕੇ ਖੁਸ਼ੀ-ਖੁਸ਼ੀ ਸ਼ਾਮ ਨੂੰ ਆਪਣੇ ਘਰ ਪੁੱਜ ਗਏ। ਮੈਨੂੰ ਇਹ ਯਾਤਰਾ ਸਦਾ ਯਾਦ ਰਹੇਗੀ।

Leave a Reply