Punjabi Moral Story for Kids “Murakh Bara Singa”, “ਮੂਰਖ ਬਾਰਾਂ-ਸਿੰਗਾ” for Class 9, Class 10 and Class 12 PSEB.

ਮੂਰਖ ਬਾਰਾਂ-ਸਿੰਗਾ

Murakh Bara Singa 

ਇਕ ਵਾਰ ਇਕ ਬਾਰਾਂਸਿੰਗਾ ਨਦੀ ਤੇ ਪਾਣੀ ਪੀ ਰਿਹਾ ਸੀ । ਪਾਣੀ ਪੀਂਦੇ ਪੀਂਦੇ ਉਸ ਨੂੰ ਪਾਣੀ ਵਿੱਚ ਆਪਣਾ ਪਰਛਾਵਾਂ ਦਿਸਿਆ । ਸਿੰਗਾਂ ਤੇ ਨਿਗਾ ਪੈਂਦੇ ਹੀ ਉਹ ਬਹੁਤ ਖੁਸ਼ ਹੋਇਆ। ਏਡੇ ਸੁਹਣੇ ਸਿੰਗ ਵੇਖ ਕੇ ਉਹ ਮਨ ਹੀ ਮਨ ਫੁੱਲ ਕੇ ਕੁੱਪਾ ਹੋ ਗਿਆ । ਉਸਨੂੰ ਆਪਣੇ ਆਪ ‘ਤੇ ਮਾਣ ਵੀ ਬਹੁਤ ਹੋਇਆ  ਪਰ ਜਿਉਂ ਹੀ ਉਸਦੀ ਲ ਆਪਣੀਆਂ ਲੱਤਾਂ ਵੱਲ ਗਈ ਤਾਂ ਉਹ ਬਹੁਤ ਨਿਰਾਸ਼ ਹੋ ਗਿਆ ।

ਏਨੀਆਂ ਪਤਲੀਆਂ ਤੇ ਕੋਝੀਆਂ ਲੱਤਾਂ ਵੇਖ ਕੇ ਉਸ ਦਾ ਮਨ ਖਰਾਬ ਹੋ ਗਿਆ  ਅਜੇ ਉਹ ਮਨ ਹੀ ਮਨ ਪ੍ਰਮਾਤਮਾ ਨੂੰ ਕੋਸ ਹੈ । ਰਿਹਾ ਸੀ ਕਿ ਉਸਨੂੰ ਦੂਰ ਕਿਧਰੇ ਸ਼ਿਕਾਰੀ ਕੁੱਤਿਆਂ ਦੇ ਭੌਕਣ ਦੀ ਆਵਾਜ਼ ਆਈ। ਉਹ ਚੌਕੰਨਾ ਹੋ ਗਿਆ ।

ਜਦੋਂ ਦੁਬਾਰਾ ਉਸ ਨੇ ਉਹੋ ਆਵਾਜ਼ ਸੁਣੀ ਤਾਂ ਉਹ ਇਕ ਪਾਸੇ ਨੂੰ ਛਾਲਾਂ ਮਾਰਦਾ ਭੱਜ ਗਿਆ । ਤੇਜ਼ ਦੌੜਦਾ ਹੋਇਆ ਉਹ ਜੰਗਲ ਵਿੱਚ ਪਹੁੰਚ ਗਿਆ । ਕੁੱਤਿਆਂ ਦੀ ਆਵਾਜ਼ ਅਜੇ ਵੀ ਉਸ ਨੂੰ ਆ ਰਹੀ ਸੀ ।ਉਹ ਹੋਰ ਤੇਜ਼ ਸੰਘਣੇ ਜੰਗਲ ਵੱਲ ਦੌੜ ਗਿਆ । ਉਸ ਦੇ ਸਿੰਗ ਇਕ ਝਾੜੀਦਾਰ ਦਰੱਖਤ ਵਿੱਚ ਫਸ ਗਏ । ਉਸਨੇ ਪੂਰੇ ਜ਼ੋਰ ਨਾਲ ਸਿੰਗ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਅੰਤ ਵਿਚ ਉਹ ਥੱਕ ਹਾਰ ਕੇ ਖੜੋ ਗਿਆ ਤੇ ਸੋਚਣ ਲੱਗਾ ਕਿ ਜਿਨ੍ਹਾਂ ਸਿੰਗਾਂ ਦੀ ਉਹ ਏਡੀ ਪ੍ਰਸ਼ੰਸਾ ਕਰ ਰਿਹਾ ਸੀ, ਉਹਨਾਂ ਸਿੰਗਾਂ ਕਾਰਨ ਹੀ ਅੱਜ ਉਹ ਮੌਤ ਦੇ ਮੂੰਹ ਵਿਚ ਜਾ ਰਿਹਾ ਹੈ ।

ਜਿਹੜੀਆਂ ਲੱਤਾਂ ਨੂੰ ਉਹ ਏਡੀਆਂ ਕੋਝੀਆਂਕਹਿ ਰਿਹਾ ਸੀ, ਅੱਜ ਉਨ੍ਹਾਂ ਨੇ ਉਸ ਦੀ ਭੱਜਣ ਵਿਚ ਬਹੁਤ ਮਦਦ ਕੀਤੀ ਸੀ। ਥੋੜੀ ਦੇਰ ਬਾਅਦ ਸ਼ਿਕਾਰੀ ਕੁੱਤੇ ਉਥੇ ਪਹੁੰਚ ਗਏ । ਉਹ ਬਾਰਾਂਸਿੰਗੇ ਤੇ ਝਪਟ ਪਏ ਤੇ ਉਸ ਨੂੰ ਮਾਰ ਮੁਕਾਇਆ।

ਸਿੱਟਾ : ਰੱਬ ਜੋ ਕਰਦਾ ਹੈ ਚੰਗਾ ਕਰਦਾ ਹੈ ।

Leave a Reply