Punjabi Essay on “ਮੇਰਾ ਦੇਸ – ਭਾਰਤ ”, “Mera Desh Bharat”, Punjabi Essay, Paragraph, Speech for Class 8, 9, 10, 12 Students Examination.

ਮੇਰਾ ਦੇਸ – ਭਾਰਤ 

 “ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ,

ਹਮ ਬੁਲਬੁਲੇ ਹੈਂ ਇਸ ਕੀ ਯਹ ਗੁਲਸਤਾਂ ਹਮਾਰਾ।”

  1. ਭੂਮਿਕਾ— ਆਪਣੇ ਦੇਸ ਤੇ ਕਿਸ ਨੂੰ ਮਾਣ ਨਹੀਂ ਹੁੰਦਾ! ਆਪਣੇ ਦੇਸ ਨਾਲ ਕੌਣ ਪਿਆਰ ਨਹੀਂ ਕਰਦਾ ! ਭਾਵ ਹਰੇਕ ਦੇਸ ਦੇ ਨਿਵਾਸੀ ਉਸ ਨਾਲ ਪਿਆਰ ਕਰਦੇ ਹਨ ਅਤੇ ਉਸਦੀ ਰੱਖਿਆ ਲਈ ਆਪਣਾ ਜੀਵਨ ਭੇਂਟ ਕਰ ਦਿੰਦੇ ਹਨ। ਪਰ ਸਾਰੇ ਸੰਸਾਰ ਵਿਚ ਭਾਰਤ ਇਕ ਵਿਸ਼ੇਸ਼ ਦੇਸ ਹੈ। ਇਸ ਦੀ ਭੂਗੋਲਿਕ ਸਥਿਤੀ, ਇਸ ਦੀ ਪ੍ਰਕਿਰਤੀ, ਇਸ ਦੀ ਸਭਿਅਤਾ ਅਤੇ ਸਭਿਆਚਾਰ ਇਸ ਨੂੰ ਸੰਸਾਰ ਦੇ ਦੇਸਾਂ ਵਿਚ ਅਨੌਖਾ ਸਥਾਨ ਦਿੰਦੀ ਹੈ।
  2. ਭੂਗੋਲਿਕ ਸਥਿਤੀ— ਮੇਰਾ ਭਾਰਤ ਉੱਤਰ ਵਿਚ ਹਿਮਾਲਾ ਦੀਆਂ ਚੋਟੀਆਂ ਨਾਲ ਘਿਰਿਆ ਹੋਇਆ ਹੈ, ਇਸ ਦੀ ਗੋਦੀ ਵਿਚ ਸੰਸਾਰ ਦਾ ਸਵਰਗ ਕਸ਼ਮੀਰ ਹੈ। ਇਹ ਦੱਖਣ ਵਿਚ ਕੰਨਿਆ ਕੁਮਾਰੀ ਤੀਕ ਫੈਲਿਆ ਹੋਇਆ ਹੈ, ਜਿਸ ਦੇ ਚਰਨਾਂ ਨੂੰ ਹਿੰਦ ਮਹਾਂ ਸਾਗਰ ਧੋਂਦਾ ਹੈ। ਪੂਰਬ ਵਿਚ ਅਸਾਮ, ਬੰਗਾਲ ਅਤੇ ਪੱਛਮ ਵਿਚ ਪੰਜਾਬ ਸਥਿਤ ਹੈ। ਕੁੱਝ ਲੋਕਾਂ ਦਾ ਵਿਚਾਰ ਹੈ ਕਿ ਇਸ ਦਾ ਨਾਂ ਰਿਸ਼ਭ ਸੁਆਮੀ ਦੇ ਪੁੱਤਰ ਭਰਤ ਦੇ ਨਾਂ ਤੇ ਭਾਰਤ ਪਿਆ ਅਤੇ ਕੁੱਝ ਲੋਕ ਮੰਨਦੇ ਹਨ ਕਿ ਦੁਸ਼ਅੰਤ-ਸ਼ਕੁੰਤਲਾ ਦੇ ਪੁਤੱਰ ਭਰਤ ਦੇ ਨਾਂ ਤੇ ਇਸ ਦਾ ਨਾਂ ਭਾਰਤ ਪਿਆ। ਇਸ ਵੇਲੇ ਸਾਡੇ ਦੇਸ ਦੀ ਅਬਾਦੀ ਲਗਭਗ 139.34 ਕਰੋੜ ਹੈ। ਸਾਰਾ ਭਾਰਤ 28 ਪ੍ਰਾਂਤਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸਾਂ ਵਿਚ ਵੰਡਿਆ ਹੋਇਆ ਹੈ।
  3. ਪ੍ਰਾਕਿਰਤਕ ਸੁੰਦਰਤਾ- ਭਾਰਤ ਪ੍ਰਾਕਿਰਤਕ ਸੁੰਦਰਤਾ ਦੀ ਦ੍ਰਿਸ਼ਟੀ ਤੋਂ ਵੀ ਬਹੁਤ ਚੰਗਾ ਹੈ। ਇੱਥੇ ਛੇ ਰੁੱਤਾਂ ਵਾਰੀ-ਵਾਰੀ ਆ ਕੇ ਆਪਣਾ ਰੰਗ ਦਿਖਾਉਂਦੀਆਂ ਹਨ। ਅਜਿਹਾ ਕੋਈ ਦੇਸ ਨਹੀਂ ਜਿੱਥੇ ਰੁੱਤਾਂ ਦੇ ਇੰਨੇ ਰੂਪ ਦੇਖਣ ਨੂੰ ਮਿਲਣ। ਭਾਰਤ ਦੀਆਂ ਜਿੰਨੀਆਂ ਨਦੀਆਂ ਹਨ ਉਨ੍ਹਾਂ ਦੀ ਸ਼ਾਇਦ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਨਦੀਆਂ ਦੇ ਕਾਰਨ ਹੀ ਭਾਰਤ ਦੀ ਭੂਮੀ ਸਦਾ ਹਰੀ-ਭਰੀ ਰਹਿੰਦੀ ਹੈ। ਗੰਗਾ, ਜਮੁਨਾ, ਸਰਸਵਤੀ, ਨਰਬਦਾ, ਕਾਵੇਰੀ, ਕ੍ਰਿਸ਼ਨਾ, ਗੰਡਕ, ਰਾਵੀ, ਬਿਆਸ, ਸਤਲੁਜ, ਤਾਪਤੀ, ਮਹਾਂ ਨਦੀ ਆਦਿ ਨਦੀਆਂ ਦਾ ਜਾਲ ਵਿੱਢਿਆ ਹੋਇਆ ਹੈ। ਜਿਨ੍ਹਾਂ ਦਾ ਪਾਣੀ ਠੰਢਾ, ਮਿੱਠਾ ਅਤੇ ਸਵਾਦ ਹੈ।ਭਾਰਤ ਦੇ ਪਹਾੜ ਇੰਨੇ ਵੱਡੇ-ਵੱਡੇ ਹਨ ਕਿ ਉਹਨਾਂ ਦੀਆਂ ਚੋਟੀਆਂ ਨੂੰ ਦੁਸ਼ਮਣ ਪਾਰ ਨਹੀਂ ਕਰ ਸਕਦੇ। ਫੁੱਲਾਂ ਦੀ ਬਹਾਰ, ਪਸ਼ੂ-ਪੰਛੀਆਂ ਦਾ ਪਰਿਵਾਰ, ਦਰੱਖਤਾਂ ਦਾ ਭੰਡਾਰ ਦਾ ਅਥਾਹ ਸਾਗਰ, ਸਭਿਆ ਮਨੁੱਖ ਦਾ ਸੰਸਾਰ, ਭਾਵ ਸਭ ਚੀਜ਼ਾਂ ਇਕ ਥਾਂ ਇਕੱਠੀਆਂ ਦੇਖਣੀਆਂ ਹੋਣ ਤਾਂ ਭਾਰਤ ਦਾ ਨਾਂ ਲਓ। ਇਸ ਨੇ ਬੇ-ਸਹਾਰਿਆਂ ਨੂੰ ਸਹਾਰਾ ਦਿੱਤਾ ਅਤੇ ਸ਼ਰਨਾਰਥੀਆਂ ਦੀ ਰੱਖਿਆ ਕੀਤੀ।
  4. ਹੋਰ ਵਿਸ਼ੇਸ਼ਤਾਵਾਂ— ਭਾਰਤ ਖੇਤੀ ਪ੍ਰਧਾਨ ਦੇਸ ਹੈ। ਇੱਥੇ 75 ਪ੍ਰਤੀਸ਼ਤ ਲੋਕ ਪਿੰਡਾਂ ਵਿਚ ਰਹਿੰਦੇ ਹਨ। ਪ੍ਰਾਚੀਨ ਕਾਲ ਵਿਚ ਸਾਡੇ ਪਿੰਡ ਆਤਮ-ਨਿਰਭਰ ਸਨ, ਪਰ ਵਿਦੇਸ਼ੀਆਂ ਨੇ ਇਹਨਾਂ ਦੀ ਸਵੈ-ਨਿਰਭਰਤਾ ਨੂੰ ਖ਼ਤਮ ਕਰ ਦਿੱਤਾ। ਪਿੰਡਾਂ ਵਿਚ ਹਰ ਕਿਸਮ ਦਾ ਅਨਾਜ ਪੈਦਾ ਕੀਤਾ ਜਾਂਦਾ ਹੈ। ਖਣਿਜਾਂ ਵਿਚ ਸਾਡਾ ਦੇਸ ਰਤਨਾਂ ਅਤੇ ਹੀਰਿਆਂ ਦੀ ਖਾਨ ਹੈ। ਅਜ਼ਾਦੀ ਪਿੱਛੋਂ ਸਾਡੀ ਕੌਮੀ ਸਰਕਾਰ ਨੇ ਕਈ ਤੇਲ, ਗੈਸ, ਲੋਹੇ ਅਤੇ ਕੋਲੇ ਦੀ ਖਾਨਾਂ ਦਾ ਪਤਾ ਲਾਇਆ ਹੈ। ਇਸੇ ਤਰ੍ਹਾਂ ਸਾਡੇ ਦੇਸ ਵਿਚ ਯੂਰੇਨੀਅਮ ਦੇ ਵੀ ਭੰਡਾਰ ਹਨ, ਜਿਸ ਨਾਲ ਪ੍ਰਮਾਣੂ ਸ਼ਕਤੀ ਦਾ ਨਿਰਮਾਣ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਕਈ ਤਰ੍ਹਾਂ ਦੀਆਂ ਧਾਤਾਂ ਦੇ ਭੰਡਾਰ ਵੀ ਮਿਲਦੇ ਹਨ।
  5. ਉਦਯੋਗ ਧੰਦੇ— ਸਾਡੇ ਦੇਸ ਵਿਚ ਉਦਯੋਗ ਧੰਦਿਆਂ ਦੀ ਕਮੀ ਨਹੀਂ ਹੈ। ਬਹੁਤ ਸਾਰੀਆਂ ਥਾਵਾਂ ਤੇ ਵੱਡੇ-ਵੱਡੇ ਕਾਰਖਾਨੇ ਲਾਏ ਗਏ ਹਨ। ਉਦਯੋਗਿਕ ਦ੍ਰਿਸ਼ਟੀ ਤੋਂ ਬੰਗਲੋਰ, ਰਾਊਰਕੇਲਾ, ਭਿਲਾਈ, ਕੋਲਕੱਤਾ, ਮੁੰਬਈ, ਅਹਿਮਦਾਬਾਦ, ਅਮ੍ਰਿਤਸਰ, ਦਿੱਲੀ, ਜਮਸ਼ੇਦਪੁਰ ਅਤੇ ਮੋਦੀ ਨਗਰ ਆਦਿ ਥਾਵਾਂ ਬਹੁਤ ਮਹੱਤਵਪੂਰਨ ਹਨ। ਸਾਡੇ ਦੇਸ ਵਿਚ ਕੱਪੜਾ ਉਦਯੋਗ ਬਹੁਤ ਉੱਨਤੀ ਕਰ ਰਿਹਾ ਹੈ।ਭਾਰਤੀ ਕੱਪੜੇ ਦੀ ਵਿਦੇਸੀ ਮੰਡੀਆਂ ਵਿਚ ਬਹੁਤ ਮੰਗ ਹੈ। ਹੁਣ ਤਾਂ ਕੱਚਾ ਲੋਹਾ, ਮਸ਼ੀਨਾਂ, ਖੰਡ, ਚਾਹ, ਸਾਈਕਲ, ਸਿਲਾਈ ਮਸ਼ੀਨਾਂ, ਇੰਜੀਨੀਅਰਿੰਗ ਦਾ ਸਾਮਾਨ, ਸੀਮੈਂਟ, ਤਿਆਰ ਕੱਪੜੇ, ਹੌਜਰੀ ਦਾ ਸਾਮਾਨ, ਪੱਖੇ ਅਤੇ ਰੇਡਿਓ ਵੀ ਬਾਹਰ ਭੇਜੇ ਜਾਂਦੇ ਹਨ।
  6. ਯੋਜਨਾਵਾਂ— ਭਾਰਤ ਨੇ ਬਹੁਤ ਸਾਰੀਆਂ ਬਹੁਮੁੱਖੀ ਯੋਜਨਾਵਾਂ ਨਾਲ ਸ਼ਲਾਘਾ ਯੋਗ ਉੱਨਤੀ ਕੀਤੀ ਹੈ। ਨਦੀ-ਘਾਟੀ ਯੋਜਨਾਵਾਂ ਦੁਆਰਾ ਢੇਰ ਸਾਰੀ ਬਿਜਲੀ-ਸ਼ਕਤੀ ਪ੍ਰਾਪਤ ਕੀਤੀ ਹੈ ਜਿਸ ਨਾਲ ਕਈ ਪ੍ਰਕਾਰ ਦੇ ਉਦਯੋਗ-ਧੰਦੇ ਸ਼ੁਰੂ ਕੀਤੇ ਗਏ ਹਨ।
  7. ਦੇਖਣਯੋਗ ਥਾਵਾਂ— ਭਾਰਤ ਬਹੁਤ ਸਾਰੀਆਂ ਦੇਖਣ ਯੋਗ ਥਾਵਾਂ ਨਾਲ ਭਰਪੂਰ ਹੈ। ਇਨ੍ਹਾਂ ਥਾਵਾਂ ਨੂੰ ਦੇਖਣ ਲਈ ਹਰ ਸਾਲ ਲੱਖਾਂ ਵਿਦੇਸ਼ੀ ਯਾਤਰੀ ਆਉਂਦੇ ਹਨ।
  8. ਸਾਰਾਂਸ਼— ਅੱਜ ਗਿਆਨ ਵਿਗਿਆਨ ਦੇ ਖੇਤਰ ਵਿਚ ਵੀ ਨਹੀਂ ਹੈ।ਪ੍ਰਮਾਣੂ ਵਿਗਿਆਨ, ਇਲੈਕਟ੍ਰਾਨ, ਬਨਾਵਟੀ ਉਪਗ੍ਰਹਿ, ਭੂ-ਗਰਭ ਵਿਗਿਆਨ ਆਦਿ ਖੇਤਰਾਂ ਵਿਚ ਵੀ ਭਾਰਤ ਉੱਨਤੀ ਕਰ ਰਿਹਾ ਹੈ। ਲੋੜ ਪੈਣ ਤੇ ਅਸੀਂ ਇਸ ਤੋਂ ਆਪਾ ਵਾਰ ਦਿਆਂਗੇ।

ਲੋੜ ਪਈ ਤਾਂ ਹਿੱਕਾਂ ਤੇ ਫਿਰ, ਦੇਸ ਦੇ ਮਹਿਲ ਉਸਾਰ ਦਿਆਂਗੇ।”

ਸਹੁੰ ਦਸ਼ਮੇਸ ਦੀ, ਹੱਸਦੇ ਹੱਸਦੇ, ਦੇਸ ਤੋਂ ਜਾਨਾਂ ਵਾਰ ਦਿਆਂਗੇ।”

Leave a Reply