ਕਿਸਾਨ ਤੇ ਉਸਦੇ ਪੁੱਤਰ
Kisan te usde puttar
ਇਕ ਵਾਰ ਇਕ ਕਿਸਾਨ ਬਿਮਾਰ ਹੋ ਗਿਆ । ਉਸਨੇ ਆਪਣੇ ਚਾਰੇ ਪੁੱਤਰ ਆਪਣੇ ਕੋਲ ਸੱਦ ਲਏ । ਉਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਰਲ ਮਿਲ ਕੇ ਰਿਹਾ ਕਰੋ, ਇਸ ਵਿੱਚ ਬੜੀਬਰਕਤ ਹੈ । ਲੋਕ ਵੀ ਤੁਹਾਥੋਂ ਡਰ ਕੇ ਰਹਿਣਗੇ । ਪਰ ਚਾਰੇ ਪੁੱਤਰ ਉਥੇ ਖੜੇ ਵੀ ਇਕ ਦੂਜੇ ਨੂੰ ਕੁਝ ਨਾ ਕੁਝ ਕਹੀ ਜਾ ਰਹੇ ਸਨ । ਕਿਸਾਨ ਨੂੰ ਲੱਗਿਆ ਕਿ ਉਸ ਦੇ ਅੱਖਾਂ ਮੀਟਦੇ ਹੀ ਇਹ ਚਾਰੋਂ ਜਣੇ ਆਪਸ ਵਿਚ ਲੜਨ ਲੱਗ ਜਾਣਗੇ ।
ਚਾਰਾਂ ਨੂੰ ਸਮਝਾਉਣ ਦਾ ਉਸ ਨੂੰ ਇਕ ਉਪਾਅ ਸੁੱਝਿਆ । ਉਸ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਬਾਹਰੋਂ ਕੁੱਝ ਲੱਕੜਾਂ ਲੈ ਆਉ । ਉਹ ਲੱਕੜਾਂ ਦਾ ਇਕ ਗੱਠਾ ਲੈ ਆਏ ਤਾਂ ਉਸ ਨੇ ਕਿਹਾ ਕਿਹੁਣ ਇਸ ਨੂੰ ਤੋੜੋ । ਸਭ ਨੇ ਜ਼ੋਰ ਲਾਇਆ । ਪਰ ਕੋਈ ਵੀ ਉਸ ਲੱਕੜਾਂ ਦੇ ਗੱਠੇ ਨੂੰ ਤੋੜ ਨਾ ਸਕਿਆ। ਕਿ ਹੁਣ ਕਿਸਾਨ ਨੇ ਉਨ੍ਹਾਂ ਲੱਕੜਾਂ ਨੂੰ ਅਲੱਗ-ਅਲੱਗ ਤੋੜਨ ਵਾਸਤੇ ਕਿਹਾ। ਇਕ ਇਕ ਲੱਕੜ ਨੂੰ ਉਹਨਾਂ ਨੇਆਸਾਨੀ ਨਾਲ ਤੋੜ ਦਿੱਤਾ। ਕਿਸਾਨ ਨੇ ਪੁੱਤਰਾਂ ਨੂੰ ਸਮਝਾਉਂਦਿਆਂ ਹੋਇਆ ਕਿਹਾ ਕਿ ਜਦੋਂ ਲੱਕੜਾਂ ਇਕੱਠੀਆਂ ਸਨ, ਤੁਸੀਂ ਉਨ੍ਹਾਂ ਨੂੰ ਤੋੜ ਨਹੀਂ ਸਕੇ ।
ਪਰ ਜਦੋਂ ਉਹ ਇਕੱਲੀਆਂ ਇਕੱਲੀਆਂ ਸਨ ਤਾਂ ਤੁਸੀਂ ਬੜੀਆਸਾਨੀ ਨਾਲ ਤੋੜ ਦਿੱਤੀਆਂ ਹਨ । ਇਵੇਂ ਹੀ ਜੇਕਰ ਤੁਸੀਂ ਇਕੱਠੇ ਹੋਵੇਗੇ ਤਾਂ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕੇਗਾ ਪਰ ਜਦੋਂ ਤੁਸੀਂ ਇੱਕਲੇ ਇੱਕਲੇ ਹੋਵੋਗੇ ਤਾਂ ਕੋਈ ਵੀ ਤੁਹਾਨੂੰ ਹਰਾ, ਡਰਾ ਜਾਂ ਮਾਰ ਸਕੇਗਾ ।
ਚਾਰੇ ਪੁੱਤਰ ਹੁਣ ਕਿਸਾਨ ਦੀ ਗੱਲ ਸਮਝ ਚੁੱਕੇ ਸਨ । ਸੋ ਉਹਨਾਂ ਨੇ ਅੱਗੇ ਤੋਂ ਕਦੀ ਵੀ ਨਾ ਲੜਨ ਦਾ ਆਪਣੇ ਪਿਤਾ ਨਾਲ ਵਾਅਦਾ ਕੀਤਾ।
ਸਿੱਟਾ : ਏਕੇ ਵਿੱਚ ਬਰਕਤ ਹੈ ।
It s good sight for non English language i think give pictures also with matters like stories essay etc.