Punjabi Letter “Pustak Bechan vale nu Kuch Kitaba mangaun layi Patar”, “ਪੁਸਤਕ ਵੇਚਣ ਵਾਲੇ ਨੂੰ ਕੁਝ ਕਿਤਾਬਾਂ ਮੰਗਵਾਉਣ ਲਈ ਪੱਤਰ” for Class 6, 7, 8, 9, 10 and 12, PSEB Classes.

ਕਿਸੇ ਪੁਸਤਕ ਵੇਚਣ ਵਾਲੇ ਨੂੰ ਪੱਤਰ ਲਿਖੋ, ਜਿਸ ਵਿਚ ਕੁਝ ਕਿਤਾਬਾਂ ਮੰਗਵਾਉਣ ਲਈ ਆਖਿਆ ਗਿਆ ਹੋਵੇ।

 

ਸੇਵਾ ਵਿਖੇ

ਮੈਨੇਜਰ ਸਾਹਿਬ, ਦੀਪ ਪਬਲਿਸ਼ਰਜ਼, ਅੱਡਾ ਟਾਂਡਾ,

ਜਲੰਧਰ ਸ਼ਹਿਰ ।

 

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਨੂੰ ਹੇਠ ਲਿਖੀਆਂ ਕੁਝ ਕਿਤਾਬਾਂ ਦੀ ਬਹੁਤ ਲੋੜ ਹੈ। ਇਸ ਲਈ ਇਹ ਲੋੜੀਂਦੀਆਂ ਪੁਸਤਕਾਂ ਜਲਦੀ ਤੋਂ ਜਲਦੀ ਪਾਰਸਲ ਰਾਹੀਂ ਭੇਜ ਕੇ ਕੀਮਤ ਵਸੂਲ ਕਰ ਲੈਣੀ।

ਪੁਸਤਕਾਂ ਭੇਜਣ ਤੋਂ ਪਹਿਲਾਂ ਇਹ ਖਿਆਲ ਰੱਖਣਾ ਕਿ ਉਹ ਫਟੀਆਂ ਹੋਈਆਂ ਨਾ ਹੋਣ, ਨਵੇਂ ਸੰਸਕਰਣ ਦੀਆਂ ਹੋਣ ਅਤੇ ਪੰਨੇ ਅੱਗੇ ਪਿੱਛੇ ਨਾ ਲੱਗੇ ਹੋਣ। ਪੁਸਤਕ ਤੇ ਵੱਧ ਤੋਂ ਵੱਧ ਛੋਟ ਦੇਣ ਦੀ ਵੀ ਕਿਰਪਾਲਤਾ ਕਰਨੀ।

ਪੁਸਤਕਾਂ ਦੀ ਸੂਚੀ ਇਸ ਪ੍ਰਕਾਰ ਹੈ :1

ਪ੍ਰਦੀਪ ਸਟੈਂਡਰਡ ਕਸਾਈਜ਼ ਡਿਕਸ਼ਨਰੀ  160-00

  1. ਦੀਪ ਉਰੀਐਂਟ ਕਨਸਾਈਜ਼ ਡਿਕਸ਼ਨਰੀ 110-00
  2. ਪ੍ਰਦੀਪ ਸਕਾਲਰ ਕਨਸਾਈਜ਼ ਡਿਕਸ਼ਨਰੀ 18000
  3. ਪ੍ਰਦੀਪ ਕੁੱਕਰੀ ਬੁੱਕ

90-00 ਪੁਸਤਕਾਂ ਜਲਦੀ ਭੇਜਣ ਲਈ ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਦਾ ਸ਼ੁਭ ਚਿੰਤਕ,

ਨਵਦੀਪ ਸਿੰਘ

ਪਤਾ :

ਦਸਵੀਂ ਸ਼੍ਰੇਣੀ,

ਖਾਲਸਾ ਹਾਈ ਸਕੂਲ, ਮਿਤੀ : 2 ਮਈ, 20 ….

ਚੰਡੀਗੜ੍ਹ।

ਮਿਤੀ : 2 ਮਈ, 20 ….

Leave a Reply