Punjabi Letter “Principal nu Class da Section badalan layi patra”, “ਪ੍ਰਿੰਸੀਪਲ ਸਾਹਿਬ ਨੂੰ ਸੈਕਸ਼ਨ ਬਦਲਣ ਲਈ ਬਿਨੈ-ਪੱਤਰ ਲਿਖੋ“, Letter for Class 10, Class 12, PSEB Classes.

ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਸੈਕਸ਼ਨ ਬਦਲਣ ਲਈ ਬਿਨੈ-ਪੱਤਰ ਲਿਖੋ ।

Principal nu Class da Section badalan layi patra 

ਸੇਵਾ ਵਿਖੇ

ਪ੍ਰਿੰਸੀਪਲ ਸਾਹਿਬ,

ਸਕੂਲ,

ਸ਼ਹਿਰ ।

ਸ੍ਰੀਮਾਨ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਛੇਵੀਂ ‘ਸੀ’ ਵਿਚ ਪੜ੍ਹਦਾ ਹਾਂ । ਮੇਰੇ ਘਰ ਦੇ ਨੇੜੇ ਕੋਈ ਵੀ ਵਿਦਿਆਰਥੀ ਛੇਵੀਂ ‘ਸੀ’ ਦਾ ਨਹੀਂ ਰਹਿੰਦਾ । ਸਾਰੇ ਹੀ ਛੇਵੀਂ ‘ਬੀ’ ਵਾਲੇ ਹਨ ।

ਜਦੋਂ ਕਦੀ ਵੀ ਮੈਨੂੰ ਸਕੂਲੋਂ ਛੁੱਟੀ ਲੈਣੀ ਪੈਂਦੀ ਹੈ, ਮੈਨੂੰ ਘਰ ਵਾਸਤੇ ਦਿੱਤੇ ਕੰਮ ਦਾ ਕੋਈ ਵੀ ਪਤਾ ਨਹੀਂ ਲੱਗਦਾ । ਜਿਸ ਨਾਲ ਕਾਫੀ ਹਰਜਾ ਹੁੰਦਾ ਹੈ । ਸੋ ਕਿਰਪਾ ਕਰਕੇ ਤੁਸੀਂ ਮੇਰਾ ਸੈਕਸ਼ਨ ਬਦਲ ਦਿਉ ਤਾਂ ਕਿ ਮੇਰੀ ਪੜ੍ਹਾਈ ਦਾ ਹਰਜਾ ਨਾ ਹੋਵੇ । ਧੰਨਵਾਦ ਸਹਿਤ।

ਆਪ ਜੀ ਦਾ ਆਗਿਆਕਾਰੀ,

ਤਾਰੀਕ:- 15 ਅਪਰੈਲ,

ਹਰਦੇਵ ਸਿੰਘ,

ਜਮਾਤ ਛੇਵੀਂ ‘ਸੀ।

Leave a Reply