ਮਿੱਤਰ ਨੂੰ ਪਾਸ ਹੋਣ ਤੇ ਵਧਾਈ-ਪੱਤਰ ।
Mitra nu Pass hon te Vadhai Patra
25, ਭਗਤ ਸਿੰਘ ਕਾਲੋਨੀ,
ਜਲੰਧਰ
15 ਅਪ੍ਰੈਲ,
ਪਿਆਰੇ ਸੁਰਿੰਦਰ,
ਜੈ ਹਿੰਦ ! ਤੇਰੇ ਪਾਸ ਹੋਣ ਦਾ ਪੱਤਰ ਪੜ੍ਹ ਕੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ। ਮਾਤਾ ਜੀ ਤੇ ਪਿਤਾ ਜੀ ਦੀ ਖੁਸ਼ੀ ਦਾ ਕੋਈ ਅੰਤ ਹੀ ਨਹੀਂ ਰਿਹਾ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਤੂੰ 80 ਪ੍ਰਤੀਸ਼ਤ ਨੰਬਰ ਲਏ ਹਨ।
ਪਿਆਰੇ ਸੁਰਿੰਦਰ ! ਇਹ ਤੇਰੀ ਮਿਹਨਤ ਦਾ ਫਲ ਹੈ । ਮੈਨੂੰ ਪਤਾ ਹੈ ਕਿ ਤੂੰ ਰਾਤ ਦੇ ਬਾਰਾਂਬਾਰਾਂ ਵਜੇ ਤਕ ਪੜਦਾ ਰਹਿੰਦਾ ਸੀ। ਸਕੂਲੋਂ ਕਦੀ ਵੀ ਗੈਰ-ਹਾਜ਼ਰ ਨਹੀਂ ਹੁੰਦਾ ਸੀ । ਆਖਰ ਤੇਰੀ ਇਸ ਮਿਹਨਤ ਨੂੰ ਹੀ ਫਲ ਲੱਗਿਆ ਹੈ।
ਹਾਂ ਸੱਚ, ਪਾਸ ਹੋਣ ਦੀ ਖੁਸ਼ੀ ਵਿੱਚ ਪਾਰਟੀ ਕਦੋਂ ਦੇ ਰਿਹਾ ਹੈਂ ? ਆਂਟੀ ਅੰਕਲ ਨੂੰ ਨਮਸਕਾਰ ਤੇ ਵਧਾਈ ਕਹਿਣਾ ।
ਤੇਰਾ ਮਿੱਤਰ,
ਤਰਣ ਜੈਨ ।