Punjabi Essay on “Vadadiya Sajadadiya Niabhaun sira de naal”, “ਵਾਦੜੀਆਂ ਸਜਾਦੜੀਆਂ ਨਿੱਭਣ ਸਿਰਾਂ ਦੇ ਨਾਲ ”, Punjabi Essay for Class 10, Class 12 ,B.A Students and Competitive Examinations.

ਵਾਦੜੀਆਂ ਸਜਾਦੜੀਆਂ ਨਿੱਭਣ ਸਿਰਾਂ ਦੇ ਨਾਲ 

Vadadiya Sajadadiya Niabhaun sira de naal

 

ਜਾਣ-ਪਛਾਣ : ‘ਵਾਦੜੀਆਂ ਸਜਾਦੜੀਆਂ ਨਿੱਭਣ ਸਿਰਾਂ ਦੇ ਨਾਲ ਪੰਜਾਬ ਦੀ ਇਕ ਮਸ਼ਹੂਰ ਕਹਾਵਤ ਹੈ। ਸਰਲ ਅਤੇ ਠੇਠ ਸ਼ਬਦਾਂ ਵਿਚ ਇਸ ਦਾ ਅਰਥ ਇਹ ਹੈ ਕਿ ਆਦਤਾਂ ਮਰਦੇ ਦਮ ਤਕ ਆਦਮੀ ਦੇ ਨਾਲ ਰਹਿੰਦੀਆਂ ਹਨ। ਮਨੁੱਖ ਇਨ੍ਹਾਂ ਤੋਂ ਕਦੀ ਵੀ ਛੁਟਕਾਰਾ ਨਹੀਂ ਪਾ ਸਕਦਾ।

ਆਦਤਾਂ ਦਰੱਖਤ ਦੇ ਵਿਕਾਸ ਵਾਂਗ : ਇਕ ਵਿਦਵਾਨ ਨੇ ਆਦਤਾਂ ਦੀ ਦਰੱਖਤ ਦੇ ਵਿਕਾਸ ਨਾਲ ਤੁਲਨਾ ਕੀਤੀ ਹੈ। ਇਕ ਛੋਟਾ ਜਿਹਾ ਬੂਟਾ ਬੜੀ ਆਸਾਨੀ ਨਾਲ ਪੁੱਟਿਆ ਜਾ ਸਕਦਾ ਹੈ। ਜਦੋਂ ਉਹ ਥੋੜਾ ਜਿਹਾ ਵੱਧ ਜਾਵੇ ਤਾਂ ਉਸ ਦੇ ਪੁੱਟਣ ਲਈ ਥੋੜੀ ਬਹੁਤ ਕੋਸ਼ਿਸ਼ ਕਰਨੀ ਪੈਂਦੀ ਹੈ, ਪਰ ਜਦੋਂ ਉਹ ਹੋਰ ਵੱਧ ਕੇ ਵੱਡਾ ਰੁੱਖ ਬਣ ਕੇ ਲੰਮੀਆਂ ਜੜਾਂ ਫੜ ਜਾਵੇ ਤਾਂ ਉਸਦਾ ਪੁੱਟਣਾ ਔਖਾ ਹੋ ਜਾਂਦਾ ਹੈ। ਉਹ ਕੱਟਿਆ ਜਾਵੇ ਤਾਂ ਕੱਟਿਆ ਜਾਵੇ, ਪਰ ਜੜੋਂ ਨਹੀਂ ਪੁੱਟਿਆ ਜਾ ਸਕਦਾ। ਇਵੇਂ ਹੀ ਜਦੋਂ ਕੋਈ ਆਦਤ ਨਵੀਂ-ਨਵੀਂ ਪੈਂਦੀ ਹੈ, ਤਾਂ ਉਸ ਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਜੋ ਕੁਝ ਚਿਰ ਬੀਤ ਜਾਵੇ ਤਾਂ ਉਸ ਨੂੰ ਹਟਾਉਣ ਲਈ ਚੋਖੀ ਮਿਹਨਤ ਦੀ ਲੋੜ ਪੈਂਦੀ ਹੈ, ਪਰ ਜਦੋਂ ਕੋਈ ਆਦਤ ਪੱਕ ਜਾਵੇ ਤਾਂ ਉਸ ਤੋਂ ਛੁਟਕਾਰਾ ਪਾਉਣਾ ਅਸੰਭਵ ਹੋ ਜਾਂਦਾ ਹੈ।

ਆਦਤਾਂ ਕਿਵੇਂ ਪੈਂਦੀਆਂ ਹਨ: ਜਿਵੇਂ ਰੇਤ ਉੱਤੇ ਤੁਰਿਆਂ ਪੈਰਾਂ ਦਾ ਨਿਸ਼ਾਨ ਲੱਗ ਦਾ ਹੈ ਉਵੇਂ ਹੀ ਕੋਈ ਕੰਮ ਕੀਤਿਆਂ ਉਸ ਦਾ ਪਰਛਾਵਾਂ ਮਨ ਉੱਤੇ ਰਹਿ ਜਾਂਦਾ ਹੈ। ਉਸ ਕੰਮ ਨੂੰ ਬਾਰ-ਬਾਰ ਕੀਤਿਆਂ ਉਹ ਆਦਤ ਪੱਕੀ ਹੁੰਦੀ ਹੈ। ਇਨ੍ਹਾਂ ਪੱਕੇ ਹੋਏ ਸੰਸਕਾਰਾਂ ਨੂੰ ਹੀ ਆਦਤਾਂ ਆਖਦੇ ਹਨ। ਆਦਤਾਂ ਦੇ ਜੋੜ ਨਾਲ ਆਦਮੀ ਦਾ ਸੁਭਾਅ ਬਣਦਾ ਹੈ। ਮਨੁੱਖ ਇਸੇ ਸਭਾਅ, ਆਦਤਾਂ ਜਾਂ ਪਿਛਲੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਘੇਰਿਆ ਹੋਇਆ, ਮੁੜ-ਮੁੜ ਉਹੀ ਕੰਮ ਕਰਦਾ ਹੈ। ਆਦਤਾਂ ਇੰਨੀਆਂ ਤਾਕਤਵਰ ਹੁੰਦੀਆਂ ਹਨ ਕਿ ਮਨੁੱਖ ਇਹਨਾਂ ਦੇ ਅੱਗੇ ਬੇਵੱਸ ਹੋ ਜਾਂਦਾ ਹੈ ਅਤੇ ਇਹਨਾਂ ਦੇ ਅਨੁਸਾਰ ਅਮਲ ਕਰਨ ਲਈ ਮਜਬੂਰ ਹੋ ਜਾਂਦਾ ਹੈ।

Read More  Punjabi Essay on “Samay Di Kadar”, “ਸਮੇਂ ਦੀ ਕਦਰ”, Punjabi Essay for Class 10, Class 12 ,B.A Students and Competitive Examinations.

ਪੱਕੀ ਹੋਈ ਆਦਤ ਬਦਲਣੀ ਅਸੰਭਵ : ਪੱਕੀ ਹੋਈ ਆਦਤ ਬਦਲਣੀ ਔਖੀ ਜਾਂ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਹੋ ਜਾਂਦੀ ਹੈ। ਪੱਕੀ ਹੋਈ ਆਦਤ ਦੇ ਸਾਹਮਣੇ ਬੱਧੀ, ਵਿਚਾਰ ਜਾਂ ਸੁਝ-ਬੂਝ ਦੀ ਕੋਈ ਵੀ ਪੇਸ਼ ਨਹੀਂ ਜਾਂਦੀ। ਹਰੇਕ ਮਨੁੱਖ ਆਦਤ ਦੇ ਮਗਰ ਤੁਰੀ ਜਾਂਦਾ ਹੈ। ਅਕਲ ਆਖਦੀ ਹੈ ਕਿ ਇਹ ਕੰਮ ਨਾ ਕਰ, ਇਸ ਵਿਚ ਨੁਕਸਾਨ ਹੋਵੇਗਾ, ਪਰ ਆਦਤ ਬਦੋ-ਬਦੀ ਉੱਧਰ ਧੱਕੀ ਜਾਂਦੀ ਹੈ। ਗੱਲ ਇੱਥੋਂ ਤੀਕ ਅਪੜ ਜਾਂਦੀ ਹੈ ਕਿ ਮਨੁੱਖ ਕੋਈ ਮਾੜਾ ਜਾਂ ਅਯੋਗ ਕੰਮ ਕਰਦੈ ਤਾਂ ਆਦਤ ਤੋਂ ਮਜ਼ਬੂਰ ਹੋ ਕੇ ਪਰ ਦਿਲ ਨੂੰ ਸੰਤੁਸ਼ਟੀ ਦੇਣ ਲਈ ਉਸ ਨੂੰ ਠੀਕ ਸਿੱਧ ਕਰਨ ਲਈ ਲੰਗੜੀਆਂ ਦਲੀਲਾਂ ਦੇਣ ਲੱਗ ਪੈਂਦਾ ਹੈ। ਅਸਲ ਵਿਚ ਆਦਤਾਂ ਮਨੁੱਖ ਨੂੰ ਆਪਣਾ ਗੁਲਾਮ ਬਣਾ ਲੈਂਦੀਆਂ ਹਨ। ਸਮਾਜ ਦਾ ਡਰ ਅਤੇ ਸਰਕਾਰ ਦਾ ਦੰਡ ਇਹਨਾਂ ਨੂੰ ਹਟਾ ਨਹੀਂ ਸਕਦਾ। ਆਦਤਾਂ ਨੂੰ ਭਾਵੇਂ ਕਿੰਨਾ ਘੁੱਟ-ਘੁੱਟ, ਨੱਪ-ਠੱਪ ਰੱਖੀਏ, ਅੰਤ ਵਿਚ ਇਹ ਪ੍ਰਗਟ ਹੋ ਹੀ ਜਾਂਦੀਆਂ ਹਨ ਅਤੇ ਮਨੁੱਖ ਚਾਹੁੰਦਾ ਹੋਇਆ ਵੀ ਇਹਨਾਂ ਦੇ ਸ਼ਿਕੰਜੇ ਤੋਂ ਨਿਕਲ ਨਹੀਂ ਸਕਦਾ। ਹਰੇਕ ਰੋਗ ਦੀ ਦਵਾਈ ਮਿਲ ਜਾਂਦੀ ਹੈ, ਪਰ ਆਦਤਾਂ ਲਾਇਲਾਜ ਹਨ। ਕਿਸੇ ਨੇ ਠੀਕ ਹੀ ਆਖਿਆ ਹੈ

Read More  Punjabi Essay on “Bhagwan Shri Krishan Ji”, “ਭਗਵਾਨ ਸ੍ਰੀ ਕ੍ਰਿਸ਼ਨ ਜੀ ”, Punjabi Essay for Class 10, Class 12 ,B.A Students and Competitive Examinations.

ਜ਼ਹਿਮਤ ਜਾਂਦੀ ਦਾਰੂਆਂ, ਪਰ ਆਦਤ ਸਿਰ ਦੇ ਨਾਲ।

ਬੁਰੀ ਆਦਤ ਸ਼ੁਰੂ ਵਿਚ ਰੋਕੀ ਜਾਵੇ : ਸਿਆਣੇ ਆਖਦੇ ਹਨ ਕਿ ਪੋਤੜਿਆਂ ਦੇ ਵਿਗੜੇ, ਭਾਵ ਬਚਪਨ ਦੇ ਖਰਾਬ ਹੋਏ ਬੱਚੇ ਕਦੇ ਠੀਕ ਨਹੀਂ ਹੋ ਸਕਦੇ। ਇਸ ਲਈ ਇਹ ਜ਼ਰੂਰੀ ਹੈ ਕਿ ਬਚਪਨ ਵਿਚ ਹੀ ਬੱਚਿਆਂ ਵਿਚ ਚੰਗੀਆਂ ਆਦਤਾਂ ਪੈਣ।ਵਿਦਿਆਰਥੀਆਂ ਵਿਚ ਚੰਗੀਆਂ ਆਦਤਾਂ ਪਾਉਣ ਵਿਚ ਮਾਪੇ ਅਤੇ ਅਧਿਆਪਕ ਸਹਾਈ ਹੁੰਦੇ ਹਨ। ਉਹ ਆਪਣੇ ਜੀਵਨ ਦੇ ਅਨੁਭਵ ਅਤੇ ਅਧਿਐਨ ਸਦਕਾ ਜਾਣਦੇ ਹੁੰਦੇ ਹਨ ਕਿ ਕਿਹੜੀਆਂ ਆਦਤਾਂ ਸਫਲ ਜੀਵਨ ਲਈ ਲਾਹੇਵੰਦ ਹਨ। ਜਿਨ੍ਹਾਂ ਬੱਚਿਆਂ ਦੀ ਰਹਿਣੀ-ਬਹਿਣੀ, ਗੱਲਬਾਤ, ਬੁਰੇ ਵਿਹਾਰ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਉਹ ਵੱਡੇ ਹੋ ਕੇ ਸਮਾਜ, ਦੇਸ਼ ਅਤੇ ਆਪਣੇ ਆਪ ਲਈ ਬੜੇ ਦੁਖਦਾਈ ਸਿੱਧ ਹੁੰਦੇ ਹਨ। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਬੁਰੀ ਸੰਗਤ ਵਿਚ ਪੈਂਦਿਆਂ, ਝੂਠ ਬੋਲਦਿਆਂ, ਚੋਰੀ ਕਰਦਿਆਂ, ਗੰਦੇ ਰਹਿੰਦਿਆਂ ਅਤੇ ਗਾਲਾਂ ਬਕਦਿਆਂ ਦੇਖ ਕੇ ਚੁੱਪ ਕਰ ਰਹਿੰਦੇ ਹਨ, ਉਹ ਆਪਣੇ ਬੱਚਿਆਂ ਉੱਤੇ ਜ਼ੁਲਮ ਕਰਦੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਦੇ ਜ਼ਿੰਮੇਵਾਰ ਹਨ। ਜਿਵੇਂ ਇਕ ਛੋਟੇ ਜਿਹ ਬੱਚੇ ਨੇ ਪਹਿਲੀ ਜਮਾਤ ਵਿਚ ਪੜਦਿਆਂ ਕਿਸੇ ਜਮਾਤੀ ਦਾ ਪੈਂਨ ਚੁਰਾ ਲਿਆ ਅਤੇ ਮਾਂ ਨੂੰ ਲਿਆ ਕੇ ਦਿਖਾਇਆ। ਮਾਂ ਬਹੁਤ ਪਸੰਨ ਹੋਈ। ਫਿਰ ਕਿਸੇ ਦਿਨ ਉਹ ਕਿਸੇ ਦੀ ਕਿਤਾਬ ਚੁਰਾ ਲਿਆਇਆ ਅਤੇ ਹੌਲੀ-ਹੌਲੀ ਚੋਰੀ ਕਰਨੀ ਸਿੱਖ ਕੇ ਵੱਡਾ ਚੋਰ ਬਣ ਜਾਣ ਤੇ ਪਲਿਸ ਹੱਥੋਂ ਫੜਿਆ ਗਿਆ ਤੱਦ ਉਸ ਨੂੰ ਸਜ਼ਾ ਹੋਈ। ਮਾਂ ਨੂੰ ਆਖਰੀ ਵਾਰ ਕੰਨ ਵਿਚ ਗੱਲ ਆਖਣ ਦੇ ਬਹਾਨੇ ਮਾਂ ਦਾ ਕੰਨ ਹੀ ਵੱਢ ਲਿਆ ਅਤੇ ਮਾਂ ਦੇ ਚੀਕਾਂ ਮਾਰਨ ਤੇ ਆਖਿਆ ਕਿ ਜੇ ਉਹ ਉਸ ਨੂੰ ਪਹਿਲੇ ਦਿਨ ਹੀ ਰੋਕਦੀ ਤਾਂ ਉਹ ਇਸ ਹਾਲ ਤਕ ਕਿਉਂ ਅਪੜਦਾ। ਪੰਜਾਬੀ ਦਾ ਪ੍ਰਸਿੱਧ ਕਵੀ ਵਾਰਸ ਸ਼ਾਹ ਠੀਕ ਹੀ ਆਖਦਾ ਹੈ-

Read More  Punjabi Essay on “Sadak Durghatna”, “ਸੜਕਾਂ ਤੇ ਦੁਰਘਟਨਾਵਾਂ”, Punjabi Essay for Class 10, Class 12 ,B.A Students and Competitive Examinations.

ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,

ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।

ਉਪਰੋਕਤ ਵਿਚਾਰਾਂ ਤੋਂ ਇਹ ਧਾਰਨਾ ਨਹੀਂ ਬਣਾ ਲੈਣੀ ਚਾਹੀਦੀ ਕਿ ਜਿਨ੍ਹਾਂ ਨੂੰ ਇਕ ਵਾਰ ਭੈੜੀਆਂ ਆਦਤਾਂ ਪੈ ਜਾਂਦੀਆਂ ਹਨ, ਉਹ ਇਹਨਾਂ ਤੋਂ ਕਦੇ ਛੁਟਕਾਰਾ ਨਹੀਂ ਪਾ ਸਕਦੇ। ਜੇਕਰ ਭੈੜੀ ਆਦਤ ਲਈ ਨਫਰਤ ਪੈਦਾ ਹੋ ਜਾਵੇ, ਮਾੜੀ ਸੰਗਤ ਦੀ ਥਾਂ ਚੰਗੀ ਸੰਗਤ ਕੀਤੀ ਜਾਵੇ ਅਤੇ ਜੀਵਨ ਨੂੰ ਚੰਗਾ ਬਣਾਉਣ ਦੀ ਇੱਛਾ ਅਤੇ ਸ਼ੌਕ ਹੋਵੇ ਤਾਂ ਕੋਈ ਵੀ ਆਦਤ ਕਦੇ ਵੀ ਬਦਲੀ ਜਾ ਸਕਦੀ ਹੈ। ਤਾਕਤਵਰ ਇੱਛਾ ਸ਼ਕਤੀ ਵਾਲਾ ਮਨੁੱਖ ਕਦੇ ਵੀ ਆਦਤਾਂ ਦਾ ਗੁਲਾਮ ਨਹੀਂ ਹੁੰਦਾ।

Leave a Reply