Punjabi Essay on “Shri Guru Nanak Dev Ji ”, “ਸ਼੍ਰੀ ਗੁਰੂ ਨਾਨਕ ਦੇਵ ਜੀ”, Punjabi Essay for Class 10, Class 12 ,B.A Students and Competitive Examinations.

ਸ਼੍ਰੀ ਗੁਰੂ ਨਾਨਕ ਦੇਵ ਜੀ

Shri Guru Nanak Dev Ji 

Guru-Nanak-Devi-Ji-Essay

ਨਿਬੰਧ ਨੰਬਰ : 01

ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਰਾਇ-ਭੋਇ ਦੀ ਤਲਵੰਡੀ ਵਿੱਚ ਹੋਇਆ ਜੋ ਕਿ ਪਾਕਿਸਤਾਨ ਵਿੱਚ ਹੈ, ਇਸ ਥਾਂ ਨੂੰ ਅੱਜ ਕੱਲ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਆਪ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤਿਪਤਾ ਸੀ । ਆਪ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ। ਜੀ ਬਚਪਨ ਤੋਂ ਹੀ ਆਪ ਗੰਭੀਰ ਸੁਭਾਅ ਦੇ ਸਨ |

ਆਪ ਨੂੰ ਪਾਂਧੇ ਪਾਸ ਪੜਨ ਭੇਜਿਆ ਤਾਂ . ਆਪ ਨੇ ਪਾਂਧੇ ਨੂੰ ਹੀ ਆਪਣੀ ਚਮਤਕਾਰੀ ਸੂਝ-ਬੂਝ ਨਾਲ ਹੈਰਾਨ ਕਰ ਦਿੱਤਾ । ਜਦੋਂ ਆਪ ਨੂੰ ਜਨੇਊ ਪਾਉਣ ਲਈ ਕਿਹਾ ਗਿਆ ਤਾਂ ਇਸ ਨੂੰ ਆਪ ਨੇ ਇਕ ਝੂਠੀ ਰਸਮ ਕਹਿੰਦੇ ਹੋਏ ਜਨੇਉ ਪਾਉਣ ਤੋਂ ਨਾਂਹ ਕਰ ਦਿੱਤੀ। ਆਪ ਦੇ ਪਿਤਾ ਨੇ ਆਪ ਨੂੰ ਪਸ਼ੂ ਚਰਾਉਣ ਭੇਜਿਆ ਤਾਂ ਆਪ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਤੇ ਪਸ਼ ਲੋਕਾਂ ਦੇ ਖੇਤਾਂ ਵਿੱਚ ਜਾ ਵੜਦੇ ਅਤੇ ਲੋਕ ਆਪ ਦੇ ਪਿਤਾ ਨੂੰ ਆ ਆ ਕੇ ਉਲਾਂਭੇ ਦਿੰਦੇ ਰਹਿੰਦੇ ।

ਆਪ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਇਕ ਚੰਗਾ ਵਪਾਰੀ ਬਣੇ। ਉਨਾਂ ਨੇ ਵਪਾਰ ਕਰਨ ਲਈ ਆਪ ਨੂੰ 20 ਰੁ: ਦਿੱਤੇ ਪਰ ਆਪ ਉਹਨਾਂ ਵੀਹ ਰੁਪਿਆਂ ਦਾ ਕੁੱਖੇ ਸਾਧੂਆਂ ਨੂੰ ਭੋਜਨ ਖੁਆ ਆਏ ਤੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਸੱਚਾ ਸੌਦਾ ਕਰਕੇ ਆਏ ਹਨ । ਇਸ ਤੇ ਆਪ ਦੇ ਪਿਤਾ ਜੀ ਬਹੁਤ ਨਰਾਜ਼ ਹੋਏ ਅਤੇ ਆਪ ਨੂੰ ਆਪ ਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ। ਆਪ ਦੇ ਜੀਜੇ ਜੈ ਰਾਮ ਨੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਆਪ ਨੂੰ ਨੌਕਰੀ ਤੇ ਲਵਾ ਦਿੱਤਾ । ਇੱਥੇ ਆਪ ਨੇ ਦਿਲ ਖੋਲ੍ਹ ਕੇ ਲੋਕਾਂ ਨੂੰ ਰਾਸ਼ਨ ਦਿੱਤਾ । ਆਪ ਆਪਣੀ ਕਮਾਈ ਦਾ ਵੀ ਕਾਫ਼ੀ ਹਿੱਸਾ ਲੋਕਾਂ ਵਿੱਚ ਵੰਡ ਦਿੰਦੇ ਸਨ । ਇੱਥੇ ਰਹਿੰਦੇ ਹੋਏ ਹੀ ਆਪ ਦਾ ਵਿਆਹ ਬਟਾਲਾ ਦੇ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਆਪ ਦੇ ਘਰ ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਲੱਖਮੀ ਦਾਸ ਪੈਦਾ ਹੋਏ । ਆਪ ਇਕ ਦਿਨ ਵੇਈਂ ਵਿੱਚ ਇਸ਼ਨਾਨ ਕਰਨ ਗਏ ਅਲੋਪ ਹੋ ਗਏ ਅਤੇ ਤਿੰਨ ਦਿਨਾਂ ਪਿਛੋਂ ਪਤੇ ਅਤੇ ਰੱਬੀ ਹੁਕਮ ਅਨੁਭਵ ਕੀਤਾ | ਆਪ ਨੇ ਇਕੋ ‘ ਸ਼ਬਦ ਦਾ ਅਲਾਪ ਕੀਤਾ |

ਨਾ ਕੋਈ ਹਿੰਦੂ ਨਾ ਮੁਸਲਮਾਨ ।

ਇਸ ਤਰਾ ਆਪ ਨੇ ਮਾਨਵਤਾ ਦਾ ਨਾਅਰਾ ਲਾਇਆ ਅਤੇ ਇਕ ਨਵੇਂ ਧਰਮ ਦੀ । ਸ਼ੁਰੂਆਤ ਕੀਤੀ । ਆਪ ਨੇ ਨੌਕਰੀ ਛੱਡ ਕੇ ਸੰਸਾਰ ਦਾ ਉਦਾਰ ਕਰਨ ਦਾ ਬੀੜਾ ਚੁੱਕਿਆ | ਆਪ ਨੇ ਚੌਹਾਂ- . ਦਿਸ਼ਾਵਾਂ ਦੀਆਂ ਯਾਤਰਾਵਾਂ ਕੀਤੀਆਂ, ਜਿਹਨਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ । ਇਨ੍ਹਾਂ ਉਦਾਸੀਆਂ ਦੌਰਾਨ ਆਪ ਨੇ  ਛੂਤ-ਛਾਤ, ਵਹਿਮਾਂ-ਭਰਮਾਂ, ਥੋਥੇ-ਕਰਮ ਕਾਡਾਂ ਦੇ ਵਿਰੁੱਧ ਪ੍ਰਚਾਰ ਕੀਤਾ ਅਤੇ ਕੌਡੇ ਰਾਕਸ਼, ਮਲਿਕ ਭਾਗੋ, ਸੱਜਣ ਠੱਗ ਅਤੇ ਵਲੀ ਕੰਧਾਰੀ ਵਰਗਿਆਂ ਨੂੰ ਸਿੱਧੇ ਰਾਹ ਪਾਇਆ | ਆਪ ਦੀ ਸਾਰੀ ਸਿੱਖਿਆ ਤਿੰਨ ਸਿਧਾਂਤਾਂ ‘ਤੇ ਅਧਾਰਿਤ ਹੈ ।

ਉਹ ਹਨ – ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ । ਉਨ੍ਹਾਂ ਨੇ ਮੁਕਤੀ ਵਾਸਤੇ ਸਾਦੇ, ਅਮਲੀ ਅਤੇ ਗ੍ਰਹਿਸਥੀ ਜੀਵਨ ਨੂੰ ਹੀ ਸਹੀ ਦੱਸਿਆ ਹੈ | ਆਪ  ਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੀ ਬਾਣੀ ਰਚੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ | ਆਪ ਨੇ ਉਸ ਸਮੇਂ ਦੇ ਹਾਕਮਾਂ ਦੇ ਜ਼ੁਲਮਾਂ ਦਾ ਜ਼ੋਰਦਾਰ ਖੰਡਨ ਕੀਤਾ। ਗਨ ਅੰਤ ਆਪ 1539 ਈ: ਵਿੱਚ  ਕਰਤਾਰਪੁਰ ਵਿਖੇ ਭਾਈ ਲਹਿਣਾ ਜੀ ਨੂੰ ਗੁਰ ਗੱਦੀ ਸੌਂਪ ਕੇ । ਜੋਤੀ ਜੋਤ ਸਮਾ ਗਏ।

 

ਨਿਬੰਧ ਨੰਬਰ : 02

ਸ੍ਰੀ ਗੁਰੂ ਨਾਨਕ ਦੇਵ ਜੀ 

 

ਸਤਿਗੁਰੂ ਨਾਨਕ ਪ੍ਰਗਟਿਆ,
ਮਿੱਟੀ ਧੁੰਧ ਜਗ ਚਾਨਣ ਹੋਆ
ਜਿਉ ਕਰ ਸੂਰਜ ਨਿਕਲਿਆ
ਤਾਰੇ ਛਪਿ ਅੰਧੇਰ ਪਲੋਆ।

ਰੂਪ-ਰੇਖਾ- ਸਿੱਖ ਧਰਮ ਦੇ ਮੋਢੀ, ਜਨਮ ਤੇ ਮਾਤਾ-ਪਿਤਾ, ਭਾਰਤ ਦੀ ਦੁਰਦਸ਼ਾ ਭਰੀ ਹਾਲਤ, ਵਿੱਦਿਆ, ਰੀਤਾਂ, ਰਸਮਾਂ ਦਾ ਤਿਆਗ, ਸੱਚਾ ਸੌਦਾ, ਮੱਝਾ ਚਾਰਨੀਆਂ ਤੇ ਸੱਪ ਦੀ ਛਾਂ, ਵਿਆਹ ਤੇ ਸੁਲਤਾਨਪੁਰ ਜਾਣਾ, ਵੇਈ ਵੇਸ, ਚਾਰ ਉਦਾਸੀਆਂ, ਵਿਚਾਰਧਾਰਾ, ਮਹਾਨ ਕਵੀ ਤੇ ਸੰਗੀਤਕਾਰ, ਨਿੱਡਰ ਦੇਸ਼ ਭਗਤ, ਅੰਤਮ ਸਮਾਂ, ਸਾਰ-ਅੰਸ਼ ।

ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ। ਆਪ ਜੀ ਦਾ ਪੰਜਾਬ ਦੇ ਇਤਿਹਾਸਿਕ, ਧਾਰਮਿਕ, ਸਮਾਜਿਕ ਤੇ ਸਾਹਿਤਕ ਖੇਤਰ ਵਿੱਚ ਉੱਘਾ ਸਥਾਨ ਹੈ। ਆਪ ਜੀ ਦਾ ਧਰਮ ਸਰਬ ਸਾਂਝਾ ਸੀ। ਆਪ ਜੀ ਨੂੰ ਹਿੰਦੂਆਂ ਦੇ ਗੁਰੂ’ ਤੇ ‘ਮੁਸਲਮਾਨਾਂ ਦੇ ਪੀਰ’ ਕਿਹਾ ਜਾਂਦਾ ਹੈ।

Read More  Punjabi Letter "Ankhan di Bimari di Roktham layi Adhikari nu Patar patar”, “ਅੱਖਾਂ ਦੀ ਬੀਮਾਰੀ ਦੇ ਰੋਕਥਾਮ ਲਈ ਅਧਿਕਾਰੀ ਨੂੰ ਪੱਤਰ " for Class 6, 7, 8, 9, 10 and 12, PSEB Classes.

ਜਨਮ ਤੇ ਮਾਤਾ-ਪਿਤਾ- ਆਪ ਜੀ ਦਾ ਜਨਮ 15 ਅਪ੍ਰੈਲ, 1469 ਈਸਵੀ ਨੂੰ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਮਾਤਾ | ਡਿਪਤਾ ਜੀ ਦੀ ਕੁੱਖੋਂ, ਪਿਤਾ ਮਹਿਤਾ ਕਾਲੂ ਦੇ ਘਰ ਹੋਇਆ। ਸਿੱਖਾਂ ਵਿੱਚ | ਪ੍ਰਚਲਤ ਰਵਾਇਤ ਅਨੁਸਾਰ ਆਪ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।

ਕੱਤਕ ਦੀ ਪੂਰਨਮਾਸ਼ੀ, ਮੇਲਾ ਨਨਕਾਣੇ ਦਾ ਭਾਰਤ ਦੀ ਦੁਰਦਸ਼ਾ ਭਰੀ ਹਾਲਤ- ਜਿਸ ਸਮੇਂ ਆਪ ਜੀ ਦਾ ਜਨਮ | ਹੋਇਆ, ਉਸ ਸਮੇਂ ਭਾਰਤ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਆਰਥਿਕ ਹਾਲਤ ਬੜੀ ਦਰਦਨਾਕ ਸੀ। ਉਸ ਸਮੇਂ ਦੇ ਰਾਜੇ ਤੇ ਉਹਨਾਂ ਦੇ ਵਜੀਰ ਬਘਿਆੜਾਂ। ਤੇ ਕੁੱਤਿਆਂ ਦਾ ਰੂਪ ਧਾਰ ਕੇ ਜਨਤਾ ਨੂੰ ਨੋਚ ਰਹੇ ਸਨ। ਅੰਧ-ਵਿਸ਼ਵਾਸਾਂ ਤੇ ਫੋਕਟ ਕਰਮ ਕਾਂਡਾਂ ਦਾ ਬੋਲਬਾਲਾ ਸੀ। ਉਚ-ਨੀਚ ਤੇ ਛੂਤ-ਛਾਤ ਦਾ ਜ਼ਹਿਰ ਬੁਰੀ ਤਰ੍ਹਾਂ ਫੈਲਿਆ ਹੋਇਆ ਸੀ। ਆਪ ਨੇ ਇਸ ਅਵਸਥਾ ਦਾ ਜ਼ਿਕਰ ਇਸ ਪ੍ਰਕਾਰ ਕੀਤਾ ਹੈ।

‘ਕਲਿ ਕਾਤੀ ਰਾਜੇ ਕਸਾਈ ਧਰਮੁ ਪੰਖ ਕਰ ਉਡਰਿਆ
ਕੂੜ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ।

ਅਜਿਹੇ ਸਮੇਂ ਧਰਤੀ ਦੀ ਚੀਖ-ਪੁਕਾਰ ਸੁਣ ਕੇ ਗੁਰੂ ਜੀ ਨੇ ਅਵਤਾਰ ਧਾਰਿਆ। ਜਿਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ-
‘ਸੁਣੀ ਪੁਕਾਰਿ ਦਾਤਾਰ ਪ੍ਰਭੁ, ਗੁਰੂ ਨਾਨਕ ਜਗ ਮਾਹਿ ਪਠਾਇਆ।

ਵਿੱਦਿਆ- ਜਦੋਂ ਆਪ ਜੀ ਸੱਤ ਸਾਲ ਦੇ ਹੋਏ ਤਾਂ ਆਪ ਨੂੰ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ। ਆਪ ਨੇ ਪਾਂਧੇ ਨੂੰ ਆਪਣੇ ਅਧਿਆਤਮਿਕ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ। ਆਪ ਨੇ ਅਰਬੀ, ਫ਼ਾਰਸੀ, ਸੰਸਕ੍ਰਿਤ ਪੜ੍ਹੀ ਤੇ ਹਿਸਾਬ-ਕਿਤਾਬ ਵੀ ਸਿਖਿਆ।

ਰੀਤਾਂ ਰਸਮਾਂ ਦਾ ਤਿਆਗ ਬਾਰਾਂ ਸਾਲ ਦੀ ਉਮਰ ਵਿੱਚ ਜਦੋਂ ਪੰਡਤ ਨੂੰ ਆਪ ਜੀ ਨੂੰ ਜਨੇਊ ਧਾਰਨ ਲਈ ਬੁਲਾਇਆ ਗਿਆ ਤੇ ਆਪ ਨੇ ਜਨੇਊ ਧਾਰਨ ਕਰਨ ਤੋਂ ਨਾਂਹ ਕਰ ਦਿੱਤੀ ਤੇ ਫੁਰਮਾਇਆ-

“ਦਇਆ ਕਪਾਹ ਸੰਤੋਖ ਸੂਤ, ਜਤੁ ਗੰਢੀ ਸਤੁ ਵਟ
ਏਹ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤੁ

ਸੱਚਾ ਸੌਦਾ ਆਪ ਦੇ ਪਿਤਾ ਮਹਿਤਾ ਕਾਲੂ ਨੇ ਆਪ ਨੂੰ ਵੀਹ ਰੁਪਏ ਦੇ ਕੇ ਕੋਈ ਲਾਭ ਵਾਲਾ ਸੌਦਾ ਕਰਨ ਲਈ ਭੇਜਿਆ, ਪਰ ਆਪ ਉਹਨਾਂ ਵੀਹ ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਕੇ ਆ ਗਏ।

ਮੱਝਾਂ ਚਾਰਨੀਆਂ ਤੇ ਸੱਪ ਦਾ ਛਾਂ ਕਰਨਾ- ਜਦੋਂ ਆਪ ਦੇ ਪਿਤਾ ਜੀ ਨੇ ਦੇਖਿਆ ਕਿ ਆਪ ਪੜ੍ਹਾਈ ਅਤੇ ਹੋਰ ਕੰਮਾਂ ਵੱਲ ਧਿਆਨ ਨਹੀਂ ਦਿੰਦੇ ਤਾਂ ਆਪ ਨੂੰ ਮੱਝਾਂ ਚਾਰਨ ਭੇਜਿਆ ਗਿਆ। ਉੱਥੇ ਮੱਝਾਂ ਨੇ ਇੱਕ ਜੱਟ ਦੇ ਖੇਤ ਉਜਾੜ ਦਿੱਤੇ। ਜੱਟ ਨੇ ਆਪ ਦੀ ਸ਼ਿਕਾਇਤ ਪਿੰਡ ਦੇ ਹਾਕਮ ਰਾਏ ਬੁਲਾਰ ਕੋਲ ਕੀਤੀ ਪਰ ਪੜਤਾਲ ਕਰਨ ਤੇ ਵੇਖਿਆ ਗਿਆ ਕਿ ਖੇਤ ਹਰੇ-ਭਰੇ ਸਨ। ਇੱਕ ਵਾਰ ਆਪ ਮੱਝਾਂ ਚਾਰਦੇ ਹੋਏ ਇੱਕ ਰੁੱਖ ਹੇਠਾਂ ਸੌਂ ਗਏ ਤਾਂ ਦੇਖਿਆ ਗਿਆ ਕਿ ਇੱਕ ਸੱਪ ਉਹਨਾਂ ਨੂੰ ਛਾਂ ਕਰ ਰਿਹਾ ਸੀ।

ਵਿਆਹ ਤੇ ਸੁਲਤਾਨਪੁਰ ਜਾਣਾ- ਆਪ ਦੇ ਪਿਤਾ, ਮਹਿਤਾ ਕਾਲੂ ਜੀ ਨੇ। ਆਪ ਨੂੰ ਘਰੇਲੂ ਕੰਮਾਂ ਵੱਲ ਖਿੱਚਣ ਲਈ ਆਪ ਦਾ ਵਿਆਹ ਬੀਬੀ ਸੁਲੱਖਣੀ ਨਾਲ ਕਰ ਦਿੱਤਾ। ਆਪ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ- ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਚੰਦ ਜੀ। ਆਪ ਦਾ ਮਨ ਸੰਸਾਰ ਦੇ ਕੰਮਾਂ ਵਿੱਚ ਨਾ ਲੱਗ ਸਕਿਆ। ਆਪ ਦੇ ਜੀਜੇ ਜੈ ਰਾਮ (ਆਪ ਦੀ ਭੈਣ ਬੇਬੇ ਨਾਨਕੀ ਦੇ ਪਤੀ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਜੀ ਕੋਈ ਕੰਮ ਨਹੀਂ ਕਰਦੇ ਤਾਂ ਉਸ ਨੇ ਇਹਨਾਂ ਨੂੰ ਆਪਣੇ ਕੋਲ ਸੁਲਤਾਨਪੁਰ ਬੁਲਾ ਲਿਆ ਤੇ ਨਵਾਬ ਦੌਲਤ ਖਾਨ ਦੇ ਮੋਦੀਖਾਨੇ ਵਿੱਚ ਨੌਕਰੀ ਤੇ ਲਗਵਾ ਦਿੱਤਾ।

ਵੇਈ ਵੇਸ਼- ਸੁਲਤਾਨਪੁਰ ਵਿੱਚ ਰਹਿੰਦਿਆਂ ਇੱਕੋ ਦਿਨ ਆਪ ਵੇਈ ਵਿੱਚ | ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਅਲੋਪ ਰਹੇ। ਤਿੰਨ ਦਿਨ ਬਾਅਦ ਆਪਨੇ ਨਦੀ ਤੋਂ ਬਾਹਰ ਆ ਕੇ ਕਿਹਾ, “ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ।ਇਸ ਸਮੇਂ ਆਪ ਨੇ ਸੰਸਾਰ ਦੇ ਕਲਿਆਣ ਦਾ ਬੀੜਾ ਚੁੱਕਿਆ। ਜਿਸ ਬਾਰੇ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ-

‘‘ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ,
……. ਚੜਿਆ ਸੋਧਣ ਧਰ ਲੁਕਾਈ

ਚਾਰ ਉਦਾਸੀਆਂ ਆਪ ਨੇ 1499 ਈਸਵੀਂ ਤੋਂ ਲੈ ਕੇ 1522 ਈਸਵੀਂ ਤੱਕ ਪੂਰਬ, ਦੱਖਣ, ਉੱਤਰ ਤੇ ਪੱਛਮ ਚਾਰ ਦਿਸ਼ਾਵਾਂ ਦੀ ਯਾਤਰਾ ਕੀਤੀ। ਇਹਨਾਂ ਉਦਾਸੀਆਂ ਵਿੱਚ ਆਪ ਨੇ ਅਸਾਮ, ਲੰਕਾ, ਤਾਸ਼ਕੰਦ ਤੇ ਮੱਕਾ-ਮਦੀਨਾ ਤੱਕ ਦੀ ਯਾਤਰਾ ਕੀਤੀ। ਆਪ ਨੇ ਅਨੇਕਾਂ ਪੀਰਾਂ, ਫ਼ਕੀਰਾਂ, ਜੋਗੀਆਂ, ਸੂਫ਼ੀਆਂ, ਸੰਨਿਆਸੀਆਂ, ਸਾਧਾਂ, ਸੰਤਾਂ, ਕਾਜ਼ੀਆਂ ਤੇ ਪੰਡਤਾਂ ਨੂੰ ਸਿੱਧੇ ਰਾਹ ਪਾਇਆ। ਇਸ ਸਮੇਂ ਵਿੱਚ ਹੀ ਆਪ ਨੇ ਕਰਤਾਰਪੁਰ ਨਗਰ ਵੀ ਵਸਾਇਆ। ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਕਈ ਕਰਾਮਾਤਾਂ ਦਾ ਜ਼ਿਕਰ ਵੀ ਮਿਲਦਾ ਹੈ।

Read More  Punjabi Essay on “Basant Ritu”, “ਬਸੰਤ ਰੁੱਤ”, Punjabi Essay for Class 10, Class 12 ,B.A Students and Competitive Examinations.

ਵਿਚਾਰਧਾਰਾ- ਆਪ ਨੇ ਦੱਸਿਆ ਕਿ ਰੱਬ ਇੱਕ ਹੈ ਤੇ ਉਹ ਹਿਮੰਡ ਦੇ ਕਣ-ਕਣ ਵਿੱਚ ਵਸਦਾ ਹੈ। ਆਪ ਨੇ ਸਰਬ-ਸਾਂਝ ਦਾ ਪਾਠ ਪੜਾਇਆ ਤੇ ਦੰਭ-ਪਖੰਡ ਵਿਰੁੱਧ ਅਵਾਜ਼ ਉਠਾਈ। ਆਪ ਨੇ ਸਮਾਜ ਵਿੱਚੋਂ ਛੂਤ-ਛਾਤ ਦੂਰ । ਕਰਨ ਲਈ ਅਵਾਜ਼ ਉਠਾਈ ਤੇ ਫੁਰਮਾਇਆ

“ਨੀਚਾਂ ਅੰਦਰ ਨੀਚ ਜਾਤ, ਨੀਚੀ ਹੂ ਅਤਿ ਨੀਚ
ਨਾਨਕ ਤਿਨ ਕੇ ਸੰਗ ਸਾਥ ਵਡਿਆ ਸਿਉਂ ਕਿਆ ਰੀਸ ।”

ਆਪ ਅਨੁਸਾਰ ਮਨੁੱਖ ਇੱਕ ਪ੍ਰਮਾਤਮਾ ਦੇ ਬੱਚੇ ਹਨ।

“ਏਕ ਪਿਤਾ ਏਕਸ ਕੇ ਹਮ ਬਾਰਿਕ”

ਆਪ ਨੇ ਇਸਤਰੀ ਨੂੰ ਰਾਜਿਆਂ ਦੀ ਜਣਨੀ ਕਹਿ ਕੇ ਸਤਿਕਾਰਿਆ ਤੇ ਇਸ ਤਰ੍ਹਾਂ ਫੁਰਮਾਇਆ-

“ਸੋ ਕਿਉਂ ਮੰਦਾ ਆਖੀਐ, ਜਿਤੁ ਜੰਮੇ ਰਾਜਾਨ।

ਮਹਾਨ ਕਵੀ ਤੇ ਸੰਗੀਤਕਾਰ- ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਤੇ ਸੰਗੀਤਕਾਰ ਸਨ। ਆਪ ਨੇ 19 ਰਾਗਾਂ ਵਿੱਚ ਬਾਣੀ ਰਚੀ, ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ‘ਜਪੁਜੀ ਸਾਹਿਬ’ ਤੇ ਆਸਾ ਦੀ ਵਾਰ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ। ਆਪ ਦੀ ਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਅਖਾਣਾਂ ਵਾਂਗ ਲੋਕਾਂ ਦੇ ਮੂੰਹ ਤੇ ਚੜੀਆਂ ਹੋਈਆਂ ਹਨ।

ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ।” ‘ਮਨ ਜੀਤੈ ਜਗੁ ਜੀਤੁ।
‘ਨਾਨਕ ਫਿਕਾ ਬੋਲਿਐ ਤਨੁ ਮਨੁ ਫਿਕਾ ਹੋਇ ॥

ਨਿੱਡਰ ਦੇਸ਼ ਭਗਤ- ਆਪ ਇੱਕ ਨਿਡਰ ਦੇਸ਼ ਭਗਤ ਸਨ। 1526 ਈਸਵੀ ਵਿੱਚ ਬਾਬਰ ਦੇ ਭਾਰਤ ਉੱਪਰ ਹਮਲੇ ਤੇ ਉਸ ਦੁਆਰਾ ਮਚਾਈ ਲੁੱਟ-ਖਸੁੱਟ, ਕਤਲੇਆਮ ਤੇ ਇਸਤਰੀਆਂ ਦੀ ਬੇਪਤੀ ਵਿਰੁੱਧ ਅਵਾਜ਼ ਉਠਾਉਂਦਿਆਂ ਆਪ ਨੇ ਰੱਬ ਨੂੰ ਉਲ੍ਹਾਮਾ ਦਿੰਦਿਆਂ ਕਿਹਾ-

“ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ।

ਅੰਤ ਸਮਾਂ- ਆਪ ਨੇ ਆਪਣਾ ਅੰਤਮ ਸਮਾਂ ਕਰਤਾਰਪੁਰ (ਪਾਕਿਸਤਾਨ) ਵਿੱਚ ਬਿਤਾਇਆ। ਇੱਥੇ ਹੀ ਆਪ ਨੇ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ ਨੂੰ ਆਪਣੀ ਗੱਦੀ ਦਾ ਵਾਰਸ ਚੁਣਿਆ। ਇੱਥੇ ਹੀ ਆਪ 1539 ਈਸਵੀ ਵਿੱਚ ਜੋਤੀ-ਜੋਤ ਸਮਾ ਗਏ।

ਸਾਰ ਅੰਸ਼- ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਯੁੱਗ ਪੁਰਖ ਸਨ। ਉਹਨਾਂ ਨੇ ਨਿਤਾਣੀ, ਨਿਮਾਣੀ ਤੇ ਹਤ-ਹੀਣ ਹੋਈ ਜਨਤਾ ਵਿੱਚ ਨਵੀਂ ਰੂਹ ਭਰੀ ਤੇ ਉਹਨਾਂ ਨੂੰ ਦਲੇਰ ਅਤੇ ਸਾਹਸੀ ਬਣਾ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਮੇਂ ਦੇ ਮਹਾਂ ਮਾਨਵ ਆਖਿਆ ਤੇ ਇਸ ਤਰ੍ਹਾਂ ਫਰਮਾਇਆ-

“ਸਭ ਤੇ ਵੱਡਾ ਸਤਿਗੁਰੁ ਨਾਨਕ, ਜਿਨਿ ਕਲ ਰਾਖੀ ਮੇਰੀ।

 

 

ਨਿਬੰਧ ਨੰਬਰ : 03

ਸ਼੍ਰੀ ਗੁਰੂ ਨਾਨਕ ਦੇਵ ਜੀ

 

ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। (ਭਾਈ ਗੁਰਦਾਸ)

 

ਭੂਮਿਕਾ— ਪੰਦਰ੍ਹਵੀਂ ਸਦੀ ਜ਼ੁਲਮ-ਜ਼ਬਰ ਅਤੇ ਅੱਤਿਆਚਾਰ ਦੀ ਸਦੀ ਸੀ। ਧਾਰਮਕ ਕਰਮ-ਕਾਂਡ, ਸਮਾਜਕ ਅਧੋਗਤੀ, ਆਰਥਕ ਲੁੱਟ-ਖਸੁੱਟ ਦਾ ਬੋਲਬਾਲਾ ਸੀ। ਸਦਾਚਾਰ ਆਦਿ ਕੁਕਰਮ ਆਪਣੀਆਂ ਸਿਖਰਾਂ ਛੂਹ ਰਹੇ ਸਨ। ਸੱਚ ਅਤੇ ਧਰਮ-ਕਰਮ ‘ਖੰਭ’ ਲਾਕੇ ਉੱਡ-ਪੁੱਡ ਚੁੱਕੇ ਸਨ। ਆਮ ਜਨਤਾ ਅਗਿਆਨਤਾ ਦੀ ਜਿਲ੍ਹਣ ਵਿਚ ਫਸੀ ਹੋਈ ਸੀ। ਅਜਿਹੇ ਸਮੇਂ ਤੇ ਧਰਤੀ ਦੀ ਚੀਖ-ਪੁਕਾਰ ਸੁਣ ਕੇ ਪ੍ਰਭੂ ਨੇ ਆਪ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਜਨਮ ਧਾਰਿਆ, ਜਿਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ—

ਸੁਣੀ ਪੁਕਾਰ ਦਾਤਾਰ ਪ੍ਰਭੂ, ਗੁਰੂ ਨਾਨਕ ਜਗ ਮਾਹਿ ਪਠਾਇਆ।‘

ਜਨਮ— ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ: ਨੂੰ ਰਾਇ ਭੋਇ ਦੀ ਤਲਵੰਡੀ (ਅੱਜਕਲ੍ਹ-ਨਨਕਾਣਾ ਸਾਹਿਬ) ਵਿਖੇ ਮਹਿਤਾ ਕਾਲੂ ਜੀ ਦੇ ਘਰ ਅਤੇ ਮਾਤਾ ਤ੍ਰਿਪਤਾ ਦੀ ਪਵਿਤਰ ਕੁੱਖੋਂ ਹੋਇਆ। ਵਿਸ਼ਰਾਮ ਰਾਏ ਆਪ ਜੀ ਦੇ ਬਾਬਾ ਜੀ ਸਨ ਅਤੇ ਨਾਨਕੀ ਆਪ ਦੀ ਵੱਡੀ ਭੈਣ ਸੀ। ਲਾਲੂ ਜੀ ਆਪ ਦੇ ਚਾਚਾ ਜੀ ਸਨ। ਆਪ ਦਾ ਜਨਮ ਦਿਨ, ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।

ਵਿਦਿਆ ਪ੍ਰਾਪਤੀ— ਜਦੋਂ ਆਪ ਸੱਤ ਸਾਲ ਦੇ ਹੋਏ ਤਾਂ ਆਪ ਨੂੰ ਗੋਪਾਲ ਦਾਸ ਪੰਡਿਤ ਕੋਲ ਪੜ੍ਹਨ ਲਈ ਲੈ ਗਏ। ਆਪ ਨੇ ਆਪਣੀ ਅਲੌਕਿਕ ਬੁੱਧੀ ਨਾਲ ਪੰਡਿਤ ਨੂੰ ਪ੍ਰਸ਼ਨ ਕਰਕੇ ਅਚੰਭਿਤ ਕਰ ਦਿੱਤਾ। ਮੌਲਵੀ ਰੁਕਮਦੀਨ ਤੋਂ ਆਪ ਨੇ ਅਰਬੀ, ਫ਼ਾਰਸੀ ਪੜ੍ਹੀ।

ਰਸਮਾਂ ਦਾ ਤਿਆਗ- ਗੁਰੂ ਜੀ ਨੂੰ ਬਾਰ੍ਹਾਂ ਸਾਲ ਦੀ ਉਮਰ ਵਿਚ ਜਨੇਊ ਪੁਆਉਣ ਲਈ ਪੰਡਤ ਨੂੰ ਬੁਲਾਇਆ ਗਿਆ, ਪਰ ਆਪ ਜੀ ਨੇ ਜਨੇਊ ਧਾਰਨ ਕਰਨ ਤੋਂ ਨਾਂਹ ਕਰ ਦਿੱਤੀ। ਗੁਰੂ ਜੀ ਨੇ ਫੁਰਮਾਇਆ—

“ਦਇਆ ਕਪਾਹ ਸੰਤੋਖ ਸੂਤ, ਜਤੁ, ਗੰਡੀ ਸੱਤ ਵੱਟ।

ਏਹ ਜਨੇਊ ਜੀਅ ਕਾ ਹਈ ਤਾ ਪਾਂਡੇ ਘੱਲੂ।”

ਮੱਝਾਂ ਚਾਰਨੀਆਂ ਤੇ ਸੱਪ ਵੱਲੋਂ ਛਾਂ ਕਰਨੀ—ਜਦੋਂ ਆਪ ਦੇ ਪਿਤਾ ਨੇ ਦੇਖਿਆ ਕਿ ਨਾਨਕ ਪੜ੍ਹਾਈ ਅਤੇ ਹੋਰ ਕੰਮਾਂ ਵੱਲ ਧਿਆਨ ਨਹੀਂ ਦਿੰਦਾ ਤਾਂ ਆਪ ਜੀ ਨੂੰ ਮੱਝਾਂ ਚਾਰਨ ਲਈ ਭੇਜਿਆ ਗਿਆ। ਉੱਥੇ ਆਪ ਦੀਆਂ ਮੱਝਾਂ ਨੇ ਇਕ ਜੱਟ ਦੀ ਖੇਤੀ ਉਜਾੜ ਦਿੱਤੀ। ਜੱਟ ਨੇ ਆਪ ਦੀ ਸ਼ਿਕਾਇਤ ਪਿੰਡ ਦੇ ਹਾਕਮ ਰਾਏ ਬੁਲਾਰ ਕੋਲ ਕੀਤੀ, ਪਰ ਜਦੋਂ ਖੇਤੀ ਨੂੰ ਜਾ ਕੇ ਵੇਖਿਆ ਗਿਆ ਤਾਂ ਖੇਤੀ ਉਸੇ ਤਰ੍ਹਾਂ ਹੀ ਹਰੀ ਭਰੀ ਸੀ। ਇਕ ਵਾਰ ਨਾਨਕ ਜੀ ਰੁੱਖ ਹੇਠ ਸੁੱਤੇ ਹੋਏ ਸਨ ਅਤੇ ਉਨ੍ਹਾਂ ਨੂੰ ਇਕ ਸੱਪ ਛਾਂ ਕਰੀ ਖੜ੍ਹਾ ਸੀ।

Read More  Punjabi Essay on “Mere Jeevan da Ticha”, “ਮੇਰੇ ਜੀਵਨ ਦਾ ਟੀਚਾ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਸੱਚਾ ਸੌਦਾ— ਆਪ ਦੇ ਪਿਤਾ ਮਹਿਤਾ ਕਾਲੂ ਨੇ ਆਪ ਨੂੰ ਵੀਹ ਰੂਪਏ ਦੇ ਕੇ ਕੋਈ ਲਾਭ ਵਾਲਾ ਸੌਦਾ ਖਰੀਦਣ ਲਈ ਭੇਜਿਆ, ਪਰ ਆਪ ਉਨ੍ਹਾਂ ਰੁਪਿਆਂ ਦਾ ਭੋਜਨ ਭੁੱਖੇ ਸਾਧੂਆਂ ਨੂੰ ਖੁਆ ਕੇ ਘਰ ਖਾਲੀ ਹੱਥ ਪਰਤ ਆਏ।

ਨੌਕਰੀ— ਆਪ ਜੀ ਦੇ ਜੀਜੇ ਜੈ ਰਾਮ ਨੇ ਆਪ ਨੂੰ ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿਚ ਨੌਕਰ ਕਰਵਾ ਦਿੱਤਾ। ਇਸ ਕੰਮ ਨੂੰ ਆਪ ਨੇ ਬੜੀ ਇਮਾਨਦਾਰੀ ਅਤੇ ਲਗਨ ਨਾਲ ਨੇਪਰੇ ਚਾੜ੍ਹਿਆ।

ਵਿਆਹ ਤੇ ਬੱਚੇ –1487 ਈ: ਵਿਚ ਆਪ ਦਾ ਵਿਆਹ ਬਟਾਲੇ ਦੇ ਪਤਵੰਤੇ ਸੱਜਣ ਸ੍ਰੀ ਮੂਲ ਚੰਦ ਭੱਲਾ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਆਪ ਦੇ ਦੋ ਲੜਕੇ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਹੋਏ।

ਗਿਆਨ ਪ੍ਰਾਪਤੀ ਅਤੇ ਨੌਕਰੀ ਦਾ ਤਿਆਗ— ਸੁਲਤਾਨਪੁਰ ਲੋਧੀ ਵਿਚ ਰਹਿੰਦਿਆਂ ਹੀ ਇਕ ਦਿਨ ਆਪ ਜੀ ਦੇ ਜੀਵਨ ਵਿਚ ਇਕ ਜਵਾਰਭਾਟਾ ਆਇਆ। ਆਪ ਬੇਈਂ ਨਦੀ ਵਿਚ ਇਸ਼ਨਾਨ ਕਰਦਿਆਂ ਤਿੰਨ ਦਿਨ ਤੱਕ ਅਲੋਪ ਰਹੇ। ਇਸ ਅਲੋਪਤਾ ਵੇਲੇ ਆਪ ਨੂੰ ਰੱਬੀ ਗਿਆਨ ਪ੍ਰਾਪਤ ਹੋਇਆ। ਆਪ ਤੀਜੇ ਦਿਨ ਬੇਈਂ ਨਦੀ ਤੋਂ ਬਾਹਰ ਆ ਗਏ ਅਤੇ ਉੱਚੀ-ਉੱਚੀ ਆਖਣ ਲੱਗ ਪਏ ‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’। ਬੇਈਂ ਤੋਂ ਬਾਹਰ ਆ ਕੇ ਆਪ ਜੀ ਨੇ ਸੰਸਾਰ ਦੇ ਦੁਖੀ ਜੀਵਾਂ ਦੇ ਕਲਿਆਣ ਲਈ ਬੀੜਾ ਚੁੱਕਿਆ ਅਤੇ ਉਦਾਸੀ ਜੀਵਨ ਧਾਰਨ ਕਰਕੇ ਸੰਸਾਰ ਦੇ ਰਟਨ ਦਾ ਪ੍ਰੋਗਰਾਮ ਬਣਾਇਆ। ਜਿਸ ਬਾਰੇ ਭਾਈ ਗੁਰਦਾਸ ਜੀ ਇੰਝ ਫੁਰਮਾਉਂਦੇ ਹਨ—

ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ।

ਚੜ੍ਹਿਆ ਸੋਧਣ ਧਰਤ ਲੁਕਾਈ।”

ਉਦਾਸੀਆਂ— ਗੁਰੂ ਜੀ ਦੇ ਜੀਵਨ ਦਾ ਦੂਜਾ ਭਾਗ ਉਦਾਸੀ ਜੀਵਨ ਹੈ। ਗੁਰੂ ਜੀ ਨੇ 1497 ਤੋਂ 1521 ਤੀਕ ਪੂਰਬ, ਪਛਮ, ਉੱਤਰ ਅਤੇ ਦੱਖਣ ਵੱਲ ਚਾਰ ਉਦਾਸੀਆਂ ਕੀਤੀਆਂ। ਆਪ ਮੱਕੇ ਅਤੇ ਬਗਦਾਦ ਤੀਕ ਗਏ। ਆਪ ਜੀ ਨੇ ਮਲਕ ਭਾਗੋਂ ਜਿਹੇ ਹੰਕਾਰੀਆਂ ਦਾ ਹੰਕਾਰ ਤੋੜਿਆ। ਸੱਜਣ ਜਿਹੇ ਠੱਗਾਂ, ਕੌਡੇ ਜਿਹੇ ਰਾਖਸ਼ਾਂ ਦਾ ਉਧਾਰ ਕੀਤਾ ਅਤੇ ਵਲੀ ਕੰਧਾਰੀ ਵਰਗਿਆਂ ਦਾ ਮਾਣ ਤੋੜਿਆ।

ਉਪਦੇਸ-ਆਪ ਅਨੁਸਾਰ ਮਨੁੱਖ ਇਕੋ ਧਰਮ ਪਿਤਾ ਦੇ ਬੱਚੇ ਹਨ।

ਏਕ ਪਿਤਾ ਏਕਸ ਕੇ ਹਮ ਬਾਰਿਕ”

ਆਪ ਨੇ ਸਮਾਜ ਵਿਚੋਂ ਛੂਤ-ਛਾਤ ਦੂਰ ਕਰਨ ਲਈ ਅਵਾਜ਼ ਉਠਾਈ ਤੇ ਇੰਝ ਫੁਰਮਾਇਆ—

“ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤਿ ਨੀਚ

ਨਾਨਕ ਤਿਨ ਕੇ ਸੰਗ ਸਾਥ ਵਡਿਆਂ ਸਿਉਂ ਕੀਆਂ ਰੀਸ।”

ਮੁਸਲਮਾਨ ਹਾਕਮਾਂ ਬਾਰੇ ਇੰਝ ਆਖਿਆ-

ਕਲਿ ਕਾਤੀ ਰਾਜੇ ਕਸਾਈ ਧਰਮ ਪੰਡਤ ਕਰ ਉਡਾਰਿਆ।

ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕੈ ਚੜਿਆ।”

ਅੰਤਮ ਸਮਾਂ- ਉਮਰ ਦੇ ਆਖਰੀ ਦਿਨਾਂ ਵਿਚ ਆਪ ਕਰਤਾਰਪੁਰ (ਅੱਜਕਲ੍ਹ ਇਹ ਸਥਾਨ ਪਾਕਿਸਤਾਨ ਵਿਚ ਹੈ) ਆ ਕੇ ਖੇਤੀ ਦਾ ਕੰਮ ਕਰਨ ਲੱਗ ਪਏ। ਇੱਥੇ ਹੀ ਆਪ ਭਾਈ ਲਹਿਣਾ ਜੀ ਨੂੰ ਅੰਗ-ਇ-ਖੁਦ (ਅੰਗਦ) ਭਾਵ ਆਪਣਾ ਵਾਰਸ ਬਣਾ ਕੇ 1539 ਈ: ਵਿਚ ਪਰਮਾਤਮਾ ਦੀ ਜੋਤ ਨਾਲ ਅਭੇਦ ਗਏ।

ਸਾਰਾਂਸ਼— ਗੁਰੂ ਨਾਨਕ ਦੇਵ ਜੀ ਇਕ ਯੁੱਗ ਪੁਰਖ ਸਨ। ਉਨ੍ਹਾਂ ਨੇ ਨਿਤਾਣੀ ਨਿਮਾਣੀ ਹੋਈ ਭਾਰਤੀ ਜਨਤਾ ਵਿਚ ਨਵੀਂ ਰੂਹ ਭਰ ਕੇ ਭਾਰਤੀਆਂ ਨੂੰ ਨਿਧੱੜਕ ਦਲੇਰ ਅਤੇ ਸਾਹਸੀ ਬਣਾ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਮੇਂ ਦੇ ਮਹਾਂ ਮਾਨਵ ਆਖਿਆ ਅਤੇ ਫੁਰਮਾਇਆ—

‘ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲਿ ਰਾਖੀ ਮੇਰੀ।‘

13 Comments

  1. Rhytham August 24, 2019
    • harkaran singh September 9, 2019
    • Gurchet Singh September 22, 2019
  2. harkaran singh September 9, 2019
  3. Firoj Deen September 27, 2019
  4. Tarandeep October 5, 2019
  5. Mohit Choudhary January 5, 2020
  6. Mohit Choudhary January 5, 2020
  7. K.noor March 3, 2020
  8. Ravinder Kaur May 17, 2020
  9. Davinder singh May 24, 2020
  10. Karan arora December 17, 2020
  11. Ishan sabharwal July 7, 2021

Leave a Reply