Punjabi Essay on “Samay di Kadar”, “ਸਮੇਂ ਦੀ ਕਦਰ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਸਮੇਂ ਦੀ ਕਦਰ

Samay di Kadar

 

ਜਾਣ-ਪਛਾਣ : ਸਮਾਂ ਬੜੀ ਕੀਮਤੀ ਚੀਜ਼ ਹੈ। ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ। ਕੋਈ ਗਵਾਚੀ ਹੋਈ ਚੀਜ਼ ਤਾਂ ਵਾਪਸ ਮਿਲ ਸਕਦੀ ਹੈ ਪਰ ਬੀਤਿਆ ਸਮਾਂ ਹੱਥ ਨਹੀਂ ਆਉਂਦਾ। ਅੰਗਰੇਜ਼ੀ ਵਿਚ ਵੀ ਆਖਦੇ ਹਨ “Time once gone cannot be recalled.” ਭਾਈ ਵੀਰ ਸਿੰਘ ਨੇ ਸਮੇਂ ਦੀ ਮਹੱਤਤਾ ਪ੍ਰਗਟ ਕੀਤੀ ਹੈ-

ਰਹੀ ਵਾਸਤੇ ਘਤ, ਸਮੇਂ ਨੇ ਇਕ ਨਾ ਮੰਨੀ।

ਫੜ-ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ।

ਕਿਵੇਂ ਨਾ ਸਕੀ ਰੋਕ ਅਟੱਕ ਜੋ ਪਾਈ ਭੰਨੀ।

ਤਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ।

ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਂਵਦਾ।

ਇਹ ਠਹਿਰਨ ਜਾਚ ਨਾ ਜਾਣਦਾ,

ਲੰਘ ਗਿਆ ਨਾ ਮੁੜਕੇ ਆਂਵਦਾ।

ਸਮਾਂ ਧਨ ਹੈ ਇਸਨੂੰ ਨਸ਼ਟ ਕਰਨ ਦਾ ਅਰਥ ਦੌਲਤ ਨੂੰ ਜ਼ਾਇਆ ਕਰਨਾ ਹੈ, ਬੀਤਿਆ। ਸਮਾਂ ਮੁੜ ਹੱਥ ਨਹੀਂ ਆਉਂਦਾ। ਇਸ ਤੋਂ ਪੂਰਾ-ਪੂਰਾ ਲਾਭ ਪ੍ਰਾਪਤ ਕਰਕੇ ਇਸ ਨੂੰ ਸਫਲ ਬਣਾਉਣਾ ਚਾਹੀਦਾ ਹੈ।

ਭਾਰਤੀਆਂ ਦੀਆਂ ਆਦਤਾਂ : ਕੰਮ ਦਾ ਵੇਲੇ ਸਿਰ ਕਰਨਾ ਇਕ ਅਜਿਹੀ ਚੰਗੀ ਆਦਤ ਹੈ ਜਿਸ ਦੀ ਕਦਰ ਹਰੇਕ ਵਿਅਕਤੀ ਕਰਦਾ ਹੈ। ਪਰ ਇਸ ਨੂੰ ਵਰਤੋਂ ਵਿਚ ਸਾਡੇ ਦੇਸ਼ ਦੇ ਲੋਕ ਬਹੁਤ ਘੱਟ ਲਿਆਉਂਦੇ ਹਨ। ਅਸੀਂ ਕਿਸੇ ਕੰਮ ਵਿਚ ਥੋੜ੍ਹਾ ਵਧੇਰੇ ਸਮਾਂ ਲੱਗ ਜਾਣ ਨੂੰ ਇਕ ਮਾਮੂਲੀ ਗੱਲ ਸਮਝਦੇ ਹਾਂ। ਸਾਨੂੰ ਵੇਲੇ ਸਿਰ ਕੰਮ ਵਾਲਾ ਆਦਮੀ ਇਸ ਕਰਕੇ ਚੰਗਾ ਲੱਗਦਾ ਹੈ ਕਿ ਉਹ ਇਕਰਾਰ ’ਤੇ ਪੱਕਾ ਰਹਿੰਦਾ ਹੈ। ਜਿਸ ਕਰਕੇ ਦੋਹਾਂ ਧਿਰਾਂ ਨੂੰ ਸਿੱਖ ਪਹੁੰਚਾਉਂਦਾ ਹੈ। ਸਾਡੇ ਭਾਰਤੀਆਂ ਦਾ ਖਾਣ, ਪੀਣ, ਸੌਣ, ਜਾਗਣ, ਦਫਤਰ ਜਾਣ, ਖੇਡਣ ਅਤੇ ਪਨ ਦਾ ਕੋਈ ਪੱਕਾ ਸਮਾਂ ਨਹੀਂ। ਅਸੀਂ ਬਹੁਤਾ ਸਮਾਂ ਨਸ਼ਟ ਕਰਨ ਨੂੰ ਚੰਗੀ ਗੱਲ ਸਮਝਦੇ ਹਾਂ।

ਇੰਝ ਹੀ ਅਸੀਂ ਜੇਕਰ ਸੜਕ ਉੱਤੇ ਜਾਂਦਿਆਂ ਕਿਤੇ ਭੀੜ ਲੱਗੀ ਦੇਖਦੇ ਹਾਂ ਤਾਂ ਅਸੀਂ ਉਸ ਦੁਆਲੇ ਇਕੱਠੇ ਹੋਏ ਝੁਰਮਟ ਵਿਚ ਵੜ ਜਾਵਾਂਗੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁੱਲ ਕੇ ਸਮਾਂ ਨਸ਼ਟ ਕਰਾਂਗੇ। ਇੰਝ ਹੀ ਅਸੀਂ ਪਾਹੁਣਚਾਰੀ, ਵਿਆਹਾਂ-ਸ਼ਾਦੀਆਂ ਵੇਲੇ, ਜਲਸਾਂ ਵਿਚ ਅਤੇ ਗੱਪਾਂ ਮਾਰਨ ਵਿਚ ਆਪਣਾ ਕੀਮਤੀ ਸਮਾਂ ਨਸ਼ਟ ਕਰਦੇ ਹਾਂ। ਕਈ ਵਾਰ ਅਸੀਂ ਆਪਣਾ ਸਮਾਂ ਤਾਂ ਗੁਆਉਂਦੇ ਹੀ ਹਾਂ ਪਰ ਇਸਦੇ ਨਾਲ ਦੂਜਿਆਂ ਲਈ ਵੀ ਮੁਸੀਬਤ ਖੜੀ ਕਰ ਦਿੰਦੇ ਹਾਂ। ਵਿਆਹ ਸ਼ਾਦੀ ਵੇਲੇ ਜਾਂ ਕਿਸੇ ਹੋਰ ਧਾਰਮਿਕ ਉਤਸਵ ਵੇਲੇ ਅਸੀਂ ਢੋਲਕੀਆਂ, ਛੈਣੇ ਖੜਕਾਉਂਦੇ ਚੋਖਾ ਸਮਾਂ ਅਜਾਈਂ ਨਸ਼ਟ ਕਰ ਦਿੰਦੇ ਹਾਂ। ਲਾਊਡ ਸਪੀਕਰ ਲਾ ਕੇ ਆਂਢੀਆਂ-ਗੁਆਂਢੀਆਂ ਦੇ ਕੰਨ ਖਾਂਦੇ ਹਾਂ। ਅਜਿਹੇ ਪ੍ਰੋਗਰਾਮ ਵੇਲੇ ਅਸੀਂ ਆਏ ਪਾਹੁਣਿਆਂ ਦੇ ਸਮੇਂ ਦੀ ਉੱਕਾ ਹੀ ਪ੍ਰਵਾਹ ਨਹੀਂ ਕਰਦੇ।

ਸਮੇਂ ਸਿਰ ਕੰਮ ਨਾ ਕਰਨ ਦੇ ਦੋਸ਼ : ਵੇਲੇ ਸਿਰ ਕੰਮ ਕਰਨਾ ਇਕ ਅਜਿਹਾ ਗੁਣ ਹੈ ਜਿਹੜਾ ਦੁਸਰੇ ਗੁਣਾਂ ਦੇ ਨਾਲ-ਨਾਲ ਰਹਿੰਦਾ ਹੈ। ਕਿਉਂਕਿ ਜੇ ਇਹ ਗੁਣ ਨਾ ਹੋਵੇ ਤਾਂ ਹੋਰ ਕਈ ਗੁਣ ਵੀ ਸਾਥ ਛੱਡ ਜਾਂਦੇ ਹਨ। ਕੰਮ ਦਾ ਤਰੀਕੇ ਨਾਲ ਨਾ ਹੋਣਾ, ਹਿਸਾਬ ਦਾ ਚੋਰੀ ਤਰ੍ਹਾਂ ਨਾ ਰੱਖਣਾ, ਇਕਰਾਰ ਦਾ ਪੂਰਾ ਨਾ ਕਰਨਾ ਆਦਿ ਔਗੁਣ ਇਸੇ ਹੀ ਗੁਣ ਦੇ ਨਾ ਹੋਣ ਕਰਕੇ ਪੈਦਾ ਹੁੰਦੇ ਹਨ।

ਵੱਡੇ ਆਦਮੀਆਂ ਨੂੰ ਸਮੇਂ ਦੀ ਕਦਰ : ਜਿੰਨੇ ਵੱਡੇ ਆਦਮੀ ਹੁੰਦੇ ਹਨ, ਉਹ ਉੱਨੇ ਹੀ ਸਮੇਂ ਦੀ ਵਧੇਰੇ ਕਦਰ ਕਰਨ ਵਾਲੇ ਹੁੰਦੇ ਹਨ। ਉਹ ਵੱਡੇ ਵੀ ਤਾਂ ਅਜਿਹੇ ਗੁਣਾਂ ਦੇ ਸਹਾਰੇ ਹੀ ਬਣੇ ਹੁੰਦੇ ਹਨ।

ਨੈਪੋਲੀਅਨ ਨੇ ਇਕ ਵਾਰੀ ਆਪਣੇ ਜਰਨੈਲਾਂ ਨੂੰ ਖਾਣ ਤੋਂ ਦਆ। ਜਦੋਂ ਸਮਾਂ ਹੈ ਗਿਆ ਤਾਂ ਨੈਪੋਲੀਅਨ ਨੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ। ਉਹ ਆਣ ਖਾ ਕੇ ਅਜੇ ਉੱਠਣ ਹੀ ਲੱਗਾ ਸੀ ਕਿ ਚਨੇਲ ਆ । ਨੈਪੋਲੀਨ ਨੇ ਕਿਹਾ, ਖਾਣ ਦਾ ਸਮਾਂ ਬੀਤ ਚੁੱਕਾ ਹੈ। ਆਓ, ਹੁਣ ਆਪਣੇ ਕੰਮ ਤੋਂ ਚੱਲੀ ਤਾਂ ਕੀ ਹਰਜ ਨਾ ਹੋ ਜਾਵੇ। ਉਹਨਾਂ ਜਰਨੈਲਾਂ ਨੇ ਭੁੱਖੇ ਹੀ ਨੈਪੋਲੀਅਨ ਨਾਲ ਕੰਮ ਤੇ ਜਾਣਾ ਪਿਆ।

ਨੈਪੋਲੀਅਨ ਕਹਿੰਦਾ ਹੁੰਦਾ ਸੀ, ‘ਹਰ ਇਕ ਘੜੀ ਜੋ ਅਸੀਂ ਹੱਥੋਂ ਗਵਾਂ ਬਹਿੰਦੇ ਹਾਂ, ਸਾਡੀ ਬਦਕਿਸਮਤੀ ਦੇ ਖ਼ਜ਼ਾਨੇ ਵਿਚ ਜਮਾਂ ਹੁੰਦੀ ਰਹਿੰਦੀ ਹੈ।

ਅਸੀਂ ਸਮੇਂ ਦੀ ਕਦਰ ਨਹੀਂ ਸਿੱਖੇ : ਅਸੀਂ ਭਾਰਤੀ ਲੋਕ ਸਮੇਂ ਦੀ ਕਦਰ ਨਹੀਂ ਕਰਦੇ ਅਤੇ ਵਕਤ ਦਾ ਮੁੱਲ ਨਹੀਂ ਪਾਉਣਾ ਸਿੱਖੋ । ਅਸੀਂ ਸਮਾਂ ਖੰਝਣ ਨੇ ਰੁਝੇਵੇਂ ਦੀ ਨਿਸ਼ਾਨੀ ਮੰਨਦੇ ਹਾਂ ਪਰ ਇਹ ਅਣਗਹਿਲੀ ਅਤੇ ਸੁਸਤੀ ਦੀ ਨਿਸ਼ਾਨੀ ਹੈ। ਪੰਜਾਬੀ ਦਾ ਪ੍ਰਸਿੱਧ ਅਖਾਣ ਹੈ-“ਵੇਲੇ ਦੀ ਨਮਾਜ਼ ਅਤੇ ਕਵੇਲੇ ਦੀਆਂ ਟੱਕਰਾਂ। ਇਸ ਲਈ ਅਸੀਂ ਵੇਲੇ ਤੋਂ ਖੁੰਝ ਕੇ ਹਰ ਕੰਮ ਨੂੰ ਟੱਕਰਾਂ ਜੋਗਾ ਬਣਾ ਦਿੰਦੇ ਹਾਂ।

ਸਮਾਂ ਨਸ਼ਟ ਕਰਨ ਦੀਆਂ ਹਾਨੀਆਂ : ਸਮਾਂ ਅਜਾਈਂ ਗੁਆਉਣ ਦੇ ਨੁਕਸਾਨ ਤਾਂ ਸਪੱਸ਼ਟ ਹੀ ਹਨ। ਜੇਕਰ ਰੇਲਾਂ ਅਤੇ ਬੱਸਾਂ ਸਮੇਂ ਸਿਰ ਨਾ ਚੱਲਣ ਤਾਂ ਕੀ ਵਾਪਰੇ? ਸਰਕਾਰੀ ਦਫਤਰ , ਬੈਂਕਾਂ, ਡਾਕਖਾਨਿਆਂ, ਟੈਲੀਫੋਨ ਸਟੇਸ਼ਨਾਂ ਅਤੇ ਰੇਡੀਓ ਸਟੇਸ਼ਨਾਂ ਦੇ ਕਰਮਚਾਰੀ ਆਪਣੀ ਡਿਊਟੀ ਦੇਣ ਲਈ ਸਮੇਂ ਸਿਰ ਨਾ ਅਪੜਨ ਤਾਂ ਕੀ ਹੋਵੇ ? ਜੇਕਰ ਵਿਦਿਆਰਥੀ ਅਤੇ ਅਧਿਆਪਕ ਸਮੇਂ ਸਿਰ ਸਕੂਲ ਨਾ ਪੁੱਜਣ ਤਾਂ ਸਕੂਲ ਦਾ ਕੀ ਬਣੇ? ਸਮੇਂ ਦੇ ਪਾਬੰਦ ਨਾ ਹੋਣ ਤੇ ਹਰ ਪਾਸੇ ਹਫੜਾ-ਦਫੜੀ ਅਤੇ ਅਰਾਜਕਤਾ ਫੈਲ ਜਾਵੇ ਅਤੇ ਹਰ ਪਾਸੇ ਦੁੱਖਤਕਲੀਫ਼ਾਂ ਅਤੇ ਮੁਸੀਬਤਾਂ ਫੈਲ ਜਾਣ। ਇੰਝ ਸਮਾਂ ਨਸ਼ਟ ਕਰਕੇ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਦੁੱਖਾਂ-ਔਕੜਾਂ ਅਤੇ ਭਾਰੀ ਹਾਨੀ ਦੇ ਭਾਗੀ ਬਣਦੇ ਹਾਂ। ਇੰਝ ਸਾਡਾ ਕੋਈ ਵੀ ਕੰਮ ਨੇਪਰੇ ਨਹੀਂ ਚੜ੍ਹਦਾ ਅਤੇ ਸਾਡੇ ਕਈ ਜ਼ਰੂਰੀ ਅਤੇ ਲੋੜੀਂਦੇ ਕੰਮ ਰਹਿ ਹੀ ਜਾਂਦੇ ਹਨ। ਸਮਾਂ ਹੱਥੋਂ ਬੀਤ ਜਾਣ ਤੇ ਸਾਨੂੰ ਪਛਤਾਵਾ ਹੁੰਦਾ ਹੈ ਪਰ ਫਿਰ ਕੁਝ ਹੋ ਨਹੀਂ ਸਕਦਾ, ਸਗੋਂ ਸਾਡੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ ਹੈ।

ਹੁਣ ਪਛਤਾਏ ਕੀ ਬਣੇ ਜਦੋਂ ਚਿੜੀਆ ਚੁੱਗ ਲਿਆ ਖੇਤ।

ਸਾਨੂੰ ਸਮੇਂ ਦੀ ਕਦਰ ਕਰਦੇ ਹੋਏ ਹਰੇਕ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ। ਸਮੇਂ ਨੂੰ ਵਿਅਰਥ ਗੁਆਉਣਾ ਨਹੀਂ ਚਾਹੀਦਾ। ਸਿਆਣੇ ਆਖਦੇ ਹਨ ਕਿ ਸਮੇਂ ਨੂੰ ਪਛਾਨਣ ਵਾਲਾ ਅਤੇ ਸਮੇਂ ਸਿਰ ਕੰਮ ਕਰਨ ਵਾਲਾ ਥੋੜੇ ਸਮੇਂ ਵਿਚ ਵਧੇਰੇ ਕੰਮ ਕਰ ਸਕਦਾ ਹੈ। ਉਸ ਦਾ ਦਿਨ ਬਾਰਾਂ ਘੰਟਿਆਂ ਦਾ ਹੀ ਨਹੀਂ ਰਹਿੰਦਾ ਸਗੋਂ ਛੱਤੀ ਘੰਟਿਆਂ ਦਾ ਹੋ ਸਕਦਾ ਹੈ। ਕੇਵਲ ਕੰਮ ਕਰਨ ਵਾਲੇ ਦਾ ਦਿਨ ਬਾਰਾਂ ਘੰਟਿਆਂ ਤੋਂ ਬਾਰਾਂ ਮਿੰਟ ਦਾ ਹੋ ਜਾਂਦਾ ਹੈ।

One Response

  1. Prabhleen kaur August 15, 2021

Leave a Reply