Punjabi Essay on “Samay Di Kadar”, “ਸਮੇਂ ਦੀ ਕਦਰ”, Punjabi Essay for Class 10, Class 12 ,B.A Students and Competitive Examinations.

ਸਮੇਂ ਦੀ ਕਦਰ

Samay Di Kadar

 

ਭੂਮਿਕਾ : ਸਮਾਂ ਬਹੁਤ ਕੀਮਤੀ ਹੈ। ਇਹ ਨਿਰੰਤਰ ਚਲਦਾ ਰਹਿੰਦਾ ਹੈ ਤੇ ਗਤੀਸ਼ੀਲ ਹੈ। ਇਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਜਿਹੜਾ ਸਮਾਂ ਇਕ ਵਾਰ ਬੀਤ ਜਾਂਦਾ ਹੈ, ਉਹ ਮੁੜ ਕੇ ਨਹੀਂ ਆਉਂਦਾ। ਭਾਈ ਵੀਰ ਸਿੰਘ ਜੀ ਨੇ ਸਮੇਂ ਦੀ ਰਫ਼ਤਾਰ ਤੇ ਮਹਾਨਤਾ ਨੂੰ ਇੰਜ ਪ੍ਰਗਟ ਕੀਤਾ ਹੈ :

ਇਹ ਠਹਿਰਨ ਜਾਚ ਨਾ ਜਾਣਦਾ,

ਲੰਘ ਗਿਆ ਨਾ ਮੁੜ ਕੇ ਆਂਵਦਾ।

 

 

 ਸਾਡੀਆਂ ਆਦਤਾਂ: ਭਾਰਤੀ ਲੋਕਾਂ ਦੀ ਇਹ ਆਦਤ ਬਣ ਗਈ ਹੈ ਕਿ ਉਹ ਸਮੇਂ ਦੀ ਕਦਰ ਕਰਨੀ ਨਹੀਂ ਜਾਣਦੇ। ਅਸੀਂ ਕਿਸੇ ਕੰਮ ਵਿਚ ਥੋੜਾ-ਬਹੁਤ ਵਧੇਰੇ ਸਮਾਂ ਲੱਗ ਜਾਣ ਨੂੰ ਇਕ ਮਾਮੂਲੀ ਗੱਲ ਸਮਝਦੇ ਹਾਂ। ਫਿਰ ਸਾਡੀਆਂ ਆਦਤਾਂ ਅਜਿਹੀਆਂ ਹਨ ਕਿ ਕੋਈ ਕੰਮ ਅਸੀਂ ਵਕਤ ਸਿਰ ਨਹੀਂ ਕਰਦੇ। ਅਸੀਂ ਵਕਤ ਬਰਬਾਦ ਕਰਨ ਵਿਚ ਆਪਣੀ ਸ਼ਾਨ ਸਮਝਦੇ ਹਾਂ। ਸਾਡੇ ਖਾਣ-ਪੀਣ, ਸੌਣ-ਜਾਗਣ, ਆਉਣ-ਜਾਣ , ਖੇਡਣ-ਪਨ ਆਦਿ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੈ। ਅਸੀਂ ਬੇਲੋੜੇ ਕੰਮਾਂ ਵਿਚ ਵਕਤ ਬਰਬਾਦ ਕਰਦੇ ਹਾਂ। ਕਈ ਵਾਰ ਅਸੀਂ ਵਿਹਲੇ ਰਹਿ ਕੇ ਵੀ ਵਕਤ ਬਰਬਾਦ ਕਰ ਰਹੇ ਹੁੰਦੇ ਹਾਂ। ਬਿਨਾਂ ਮਤਲਬ ਤੋਂ ਅਖ਼ਬਾਰਾਂ ਪੜੀ ਜਾਣੀਆਂ, ਟੈਲੀਵਿਜ਼ਨ ਵੇਖਣਾ ਜਾਂ ਆਂਢੀਆਂ-ਗੁਆਂਢੀਆਂ ਨਾਲ ਗੱਪਾਂ ਮਾਰਨੀਆਂ, ਸਾਰਾ-ਸਾਰਾ ਦਿਨ ਘਰੇਲੂ ਕੰਮਾਂ ਦਾ ਨਿਪਟਾਰਾ ਨਾ ਕਰਨਾ ਤੇ ਕਈ ਵਾਰ ਕਿਤੇ ਭੀੜ ਇਕੱਠ ਜਾਂ ਕੋਈ ਮਜ਼ਮਾ ਲੱਗਾ ਹੋਵੇ ਤਾਂ ਅਸੀਂ ਉਸ ਦੁਆਲੇ ਝੁਰਮਟ ਪਾ ਕੇ ਖੜੇ ਹੋ ਜਾਵਾਂਗੇ। ਇਹ ਆਦਤਾਂ ਲਗਪਗ ਸਾਰੇ ਭਾਰਤੀਆਂ ਵਿਚ ਹਨ। ਭਾਰਤੀ ਲੋਕ ਸ਼ਿਸ਼ਟਾਚਾਰ ਨੂੰ ਭੁੱਲ ਚੁੱਕੇ ਹਨ। ਉਹ ਨਾ ਆਪ ਸਮੇਂ ਦੀ ਕਦਰ ਕਰਦੇ ਹਨ ਤੇ ਨਾ ਹੀ ਕਿਸੇ ਦੂਸਰੇ ਦੇ ਕੀਮਤੀ ਸਮੇਂ ਦਾ ਖਿਆਲ ਕਰਦੇ ਹਨ।

ਕੁਦਰਤ ਅਤੇ ਸਮਾਂ : ਕੁਦਰਤ ਵੱਲੋਂ ਵੀ ਹਰ ਕੰਮ ਦਾ ਵਕਤ ਮੁਕੱਰਰ ਹੈ। ਦਿਨ-ਰਾਤ ਆਪਣੇ-ਆਪਣੇ ਗੇੜ ਅਨੁਸਾਰ ਚੱਲ ਰਹੇ ਹਨ, ਮੌਸਮ ਤਬਦੀਲ ਹੁੰਦੇ ਹਨ, ਜੀਵ-ਜੰਤੂ ਤੇ ਮਨੁੱਖ ਦਾ ਜਨਮ-ਮਰਨ ਵੀ ਨਿਸਚਿਤ ਹੈ। ਮੌਤ ਤਾਂ ਨਿਸ਼ਚਿਤ ਹੈ, ਇਹ ਅਟੱਲ ਹੈ । ਪਰਮਾਤਮਾ ਨੇ। ਮੰਤ ਦਾ ਦਿਨ ਜਨਮ ਤੋਂ ਹੀ ਨਿਸ਼ਚਿਤ ਕੀਤਾ ਹੋਇਆ ਹੁੰਦਾ ਹੈ ਤੇ ਨਿਸਚਤ ਦਿਨ ਆ ਜਾਣ ਤੇ ਮੌਤ ਆ ਧਮਕਦੀ ਹੈ। ਬਾਬਾ ਫਰੀਦ ਜੀ ਨੇ ਕਿਹਾ ਹੈ :

 

ਜਿਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਇ ॥

ਮਲਕੁ ਜਿ ਕੰਨੀ ਸੁਣੀਦਾ ਮੂੰਹ ਦੇਖਾਲੇ ਆਇ ॥

ਮਨੁੱਖ ਅਤੇ ਸਮਾਂ: ਮਨੁੱਖ ਵੱਲੋਂ ਵੀ ਵਕਤ ਸਿਰ ਕੰਮ ਨਿਪਟਾਉਣ ਲਈ ਹਰ ਖੇਤਰ ਵਿਚ ਸਮਾਂ-ਸਾਰਨੀਆਂ (time ਤਬਲੇ)ਨਿਸਚਿਤ  ਕੀਤੀਆਂ ਗਈਆਂ ਹਨ, ਜਿਵੇਂ ਸਕੂਲ ਲੱਗਣ ਅਤੇ ਛੁੱਟੀ ਹੋਣ ਦਾ ਸਮਾਂ ਨਿਸਚਤ ਹੈ। ਹਰ ਕੋਈ ਵਕਤ ਸਿਰ ਸਕੂਲ ਪਹੁੰਚਣ ਦੀ ਕੋਇ॥ ਕਰਦਾ ਹੈ। ਬੱਸਾਂ-ਗੱਡੀਆਂ, ਰੇਲਾਂ, ਹਵਾਈ-ਜਹਾਜ਼ ਅਤੇ ਹਰ ਦਫ਼ਤਰ ਦੇ ਕੰਮ ਦਾ ਸਮਾਂ ਨਿਸਚਿਤ ਹੈ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਪਰ ਇਹ ਸਮਾਂ-ਸਾਰਨੀਆਂ ਕੰਧਾਂ ਤੇ ਚਿਪਕੀਆਂ ਰਹਿ ਜਾਂਦੀਆਂ ਹਨ।

ਵੱਡੇ ਵਿਅਕਤੀਆਂ ਦੇ ਮਹਾਨ ਬਣਨ ਦਾ ਰਾਜ਼ : ਇਤਿਹਾਸ ਵਿਚ ਕਈ ਉਦਾਹਰਨਾਂ ਮਿਲਦੀਆਂ ਹਨ ਕਿ ਵੱਡੇ ਲੋਕ ਖੇਡਾਂ ਕਦਰ ਕਰਦੇ ਰਹੇ ਹਨ, ਇਹੀ ਉਨ੍ਹਾਂ ਦੇ ਮਹਾਨ ਬਣਨ ਦਾ ਰਾਜ਼ ਹੈ। ਕਹਿੰਦੇ ਹਨ ਇਕ ਵਾਰ ਨੈਪੋਲੀਅਨ ਨੇ ਆਪਣੇ ਜਰਨੈਲਾਂ ਨੂੰ ਦਾਅਵਤ ਦਿਤੀ | ਉਹ ਦੇਰ ਨਾਲ ਪੁਜੇ ਪਰ ਨੈਪੋਲੀਅਨ ਨੇ ਆਪ ਖਾਣਾ ਆਪਣੇ ਵਕਤ ਸਿਰ ਖਾ ਲਿਆ। ਜਦ ਉਹ ਆਏ ਤਾਂ ਨੈਪੋਲੀਅਨ ਨੇ ਬੀਤ ਗਿਆ ਹੈ. ਆਓ. ਹੁਣ ਆਪਣੇ ਕੰਮ ਤੇ ਚੱਲੀਏ , ਅਜਿਹਾ ਨਾ ਹੋਵੇ ਕਿ ਉੱਥੋਂ ਵੀ ਲੇਟ ਹੋ ਜਾਓ। ਸਾਰੇ ਜਰਨੈਲਕਾਰਨ ਬਿਨਾਂ ਖਾਣਾ ਖਾਧੇ ਉਸ ਨਾਲ ਤੁਰ ਪਏ। ਨੇਪਲੀਅਨ ਆਮ ਤੌਰ ‘ਤੇ ਕਿਹਾ ਕਰਦਾ ਸੀ ਕਿ ਹਰ ਘੜੀ ਜਿਹੜੀ ਅਸੀਂ ਅਜਾਈਂ ਗਵਾ ਬੈਠਦੇ ਹਾਂ, ਉਹ ਸਾਡੀ ਬਦਕਿਸਮਤੀ ਦੇ ਖ਼ਜ਼ਾਨੇ ਨੂੰ ਵਧਾ ਦਿੰਦੀ ਹੈ।

ਵਿਦੇਸ਼ਾਂ ਵਿਚ ਸਮੇਂ ਦੀ ਕਦਰ : ਭਾਰਤ ਦੇ ਮੁਕਾਬਲੇ ਪੱਛਮੀ ਦੇਸ਼ਾਂ ਵਿਚ ਸਮੇਂ ਦੀ ਪੂਰੀ ਕਦਰ ਕੀਤੀ ਜਾਂਦੀ ਹੈ। ਉਹ ਲੋਕ ਹਰ ਕੰਮ ਵਕਤ ਸਿਰ ਤੇ ਕੰਮ ਨੂੰ ਪੂਜਾ ਸਮਝ ਕੇ ਕਰਦੇ ਹਨ। ਅਮਰੀਕਾ, ਜਪਾਨ, ਚੀਨ ਵਰਗੇ ਦੇਸ਼ਾਂ ਦੀ ਤਰੱਕੀ ਦਾ ਰਾਜ਼ ਇਹੋ ਹੈ। ਉਹ ਲੋਕ ਪੂਰਾ ਹਫ਼ਤਾ ਮਿਹਨਤ ਕਰਦੇ ਹਨ ਤੇ ਹਫ਼ਤੇ ਦੇ ਅਖੀਰ ਤੇ ਪੂਰੀ ਐਸ਼ ਵੀ ਕਰਦੇ ਹਨ ਤੇ ਫਿਰ ਸੋਮਵਾਰ ਤੱਕ ਤਰੋ-ਤਾਜ਼ਾ ਹੋ ਕੇ ਦੁਬਾਰਾ ਕੰਮ ‘ਤੇ ਜਾ ਜੁਟਦੇ ਹਨ ਜਦੋਂ ਕਿ ਭਾਰਤੀਆਂ ਦੀ ਸੋਮਵਾਰ ਦੀ ਸਵੇਰ ਸੁਸਤੀ ਨਾਲ ਭਰੀ ਹੁੰਦੀ ਹੈ।

ਸਮਾਂ ਨਸ਼ਟ ਕਰਨ ਦੇ ਨੁਕਸਾਨ : ਸਮਾਂ ਅਜਾਈਂ ਗੁਆਉਣ ਦੀਆਂ ਹਾਨੀਆਂ ਤਾਂ ਸਪਸ਼ਟ ਹੀ ਹਨ। ਜਦੋਂ ਕਿਤੇ ਬੱਸਾਂ-ਗੱਡੀਆਂ ਸਮੇਂ ਤੋਂ ਲੇਟ ਹੋ ਜਾਂਦੀਆਂ ਹਨ ਤੇ ਕਰਮਚਾਰੀ ਸਮੇਂ ਸਿਰ ਡਿਊਟੀ ‘ਤੇ ਹਾਜ਼ਰ ਨਹੀਂ ਹੁੰਦੇ ਤਾਂ ਸਾਰੇ ਪਾਸੇ ਹਾਹਾਕਾਰ ਜਿਹੀ ਮੱਚੀ ਹੁੰਦੀ ਹੈ ਤੇ ਲੋਕ ਮਾਨਸਕ ਪ੍ਰੇਸ਼ਾਨੀ ਵਿਚ ਘਿਰੇ ਹੁੰਦੇ ਹਨ। ਉਡੀਕ ਅਤੇ ਖੱਜਲ-ਖੁਆਰੀ ਉਨਾਂ ਨੂੰ ਮਾਨਸਿਕ ਤੌਰ ‘ਤੇ ਤਾਂ ਪਰੇਸ਼ਾਨ ਕਰਦੀ ਹੀ ਹੈ ਨਾਲ ਹੀ ਉਨ੍ਹਾਂ ਨੂੰ ਥਕਾ ਵੀ ਦਿੰਦੀ ਹੈ। ਅਸੀਂ ਫ਼ਜ਼ਲ ਗੱਲਾਂ ਵਿਚ ਸਮਾਂ ਬਰਬਾਦ ਕਰਕੇ ਆਪਣੇ-ਆਪ ਨੂੰ ਧੋਖਾ ਦਿੰਦੇ ਹਾਂ। ਇੰਜ ਸਾਡਾ ਕੋਈ ਵੀ ਕੰਮ ਨੇਪਰੇ ਨਹੀਂ ਚੜ੍ਹਦਾ ਅਤੇ ਕਈ ਜ਼ਰੂਰੀ ਅਤੇ ਲੋੜੀਂਦੇ ਕੰਮ ਨਸ਼ਟ ਹੋ ਜਾਂਦੇ ਹਨ। ਇਹ ਨਹੀਂ ਕਿ ਅਸੀਂ ਸਮਾਂ ਬਰਬਾਦ ਕਰਕੇ ਖੁਸ਼ ਹੁੰਦੇ ਹਾਂ ਸਗੋਂ ਸਾਨੂੰ ਇਸ ਗੱਲ ਦਾ ਅਹਿਸਾਸ ਵੀ ਰਹਿੰਦਾ ਹੈ ਕਿ ਸਮਾਂ ਬਰਬਾਦ ਹੋ ਰਿਹਾ ਹੈ। ਅਸੀਂ ਪਛਤਾਉਂਦੇ ਵੀ ਹਾਂ ਪਰ ਕੁਝ ਨਹੀਂ ਹੋ ਸਕਦਾ ਕਿਉਂਕਿ ਬੀਤਿਆ ਵਕਤ ਵਾਪਸ ਨਹੀਂ ਆਉਂਦਾ ਤੇ ਇਹੋ ਕਹਿਣਾ ਪੈਂਦਾ ਹੈ ‘ਨਾ ਸੁੱਤੀ ਨਾ ਕੱਤਿਆ ਜਾਂ

ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ।

ਸਾਰੰਸ਼ : ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਮਾਂ ਬੇਰੋਕ ਹੈ ਤੇ ਇਹ ਨਿਰੰਤਰ ਗਤੀਸ਼ੀਲ ਹੈ। ਇਹ ਕਿਸੇ ਦੀ ਉਡੀਕ ਨਹੀਂ ਕਰਦਾ ਤੇ । ਬੀਤਿਆ ਵਕਤ ਵਾਪਸ ਨਹੀਂ ਆਉਂਦਾ। ਇਸ ਲਈ ਵਕਤ ਦੀ ਕਦਰ ਕਰਨ ਦੀ ਜਾਚ ਸਿੱਖਣੀ ਚਾਹੀਦੀ ਹੈ। ਜਿਵੇਂ ਇਹ ਠਹਿਰਨ ਦੀ ਜਾਚ ਨਹੀਂ ਜਾਣਦਾ, ਇਵੇਂ ਹੀ ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਖੜੋਤ ਨਾ ਲਿਆਵੋ। ਹਰ ਕੰਮ ਤਰਤੀਬ ਅਨੁਸਾਰ , ਵਕਤ ਅਨੁਸਾਰ ਕਰੋ ਤੇ । ਸਾਰੀਆਂ ਚਿੰਤਾਵਾਂ, ਪਰੇਸ਼ਾਨੀਆਂ ਤੋਂ ਮੁਕਤ ਹੋ ਜਾਓਗੇ। ਅੱਜ ਦਾ ਕੰਮ ਕੱਲ ’ਤੇ ਨਾ ਛੱਡੋ, ਆਲਸ ਤਿਆਗੇ ਸਗੋਂ ‘ਕੱਲੂ ਕਰੇ ਸੋ ਅੱਜ ਕਰ, | ਅੱਜ ਕਰਨਾ ਸੋ ਅਬ’।ਅਸੀਂ ਅਜੇ ਤੱਕ ਵਕਤ ਦਾ ਮੁੱਲ ਪਾਉਣਾ ਨਹੀਂ ਸਿੱਖੇ ਪਰ ਸੰਭਲ ਜਾਓ ਤੇ ਬਦਲ ਲਓ ਆਪਣੀਆਂ ਆਦਤਾਂ ਨੂੰ। ਜੇ ਅਸੀਂ ਘਰਾਂ ਵਿਚ ਹੀ ਵਕਤ ਦੀ ਕਦਰ ਪਾਉਣ ਦੀ ਆਦਤ ਪਾਵਾਂਗੇ ਤਾਂ ਹੀ ਅਸੀਂ ਇਹ ਆਸ ਕਰ ਸਕਦੇ ਹਾਂ ਕਿ ਸਾਡੇ ਜਨਤਕ ਜਲਸੇ ਤੇ ਦੀਵਾਨ ਵੇਲੇ ਸਿਰ ਹੋਇਆ ਕਰਨਗੇ। ਲੋਕਾਂ ਨੂੰ ਵਕਤ ਦੀ ਕਦਰ ਦਾ ਸਬਕ ਤਾਂ ਹੀ ਸਿਖਾਇਆ ਜਾ ਸਕਦਾ ਹੈ ਜੇ ਤੁਸੀਂ ਆਪ ਉਸ ਤੇ ਅਮਲ ਕਰਦੇ ਹੋ। ਅਜਿਹਾ ਬਦਲਾਅ ਲਿਆਉਣ ਲਈ ਜੇ ਤੁਹਾਨੂੰ ਲੋਕਾਂ ਦੀ ਆਲੋਚਨਾ ਵੀ ਸਹਾਰਨੀ ਪਵੇ ਤਾਂ ਕੋਈ ਹਰਜ ਨਹੀਂ ਪਰ ਫਿਰ ਦੇਖੋ ਜਲਦੀ ਹੀ ਚੰਗੇ ਸਿੱਟੇ ਨਿਕਲਣਗੇ। ਸਮੇਂ ਤੋਂ ਖੁੰਝਣਾ ਅਣਗਹਿਲੀ ਹੈ ਤੇ ਜਦੋਂ ਇਹ ਸਭ ਕੁਝ ਸਿੱਖ ਲਵਾਂਗੇ ਤਾਂ ਸਮਝ ਲਓ ਕਿ ਅਸੀਂ ਵੀ ਸੱਭਿਅਤਾ ਦੀ ਪੌੜੀ ਚੜ੍ਹ ਰਹੇ ਹਾਂ।

2 Comments

  1. Gurnoor kaur August 13, 2019
  2. Chanchla February 2, 2024

Leave a Reply