Punjabi Essay on “Neta Ji Subhash Chandra Bose”, “ਨੇਤਾ ਜੀ ਸੁਭਾਸ਼ ਚੰਦਰ ਬੋਸ”, Punjabi Essay for Class 10, Class 12 ,B.A Students and Competitive Examinations.

ਨੇਤਾ ਜੀ ਸੁਭਾਸ਼ ਚੰਦਰ ਬੋਸ

Neta Ji Subhash Chandra Bose

 ਸੁਤੰਤਰਤਾ ਅੰਦੋਲਨ ਦੇ ਪ੍ਰਸਿੱਧ ਆਗੂ : ਸੁਭਾਸ਼ ਚੰਦਰ ਬੋਸ ਸੁਤੰਤਰਤਾ ਅੰਦੋਲਨ ਦੇ ਸਿੱਧ ਆਗੁ ਹੋਏ ਹਨ। ਇਸੇ ਕਾਰਣ ਭਾਰਤ ਦੇ ਲੋਕ ਉਨ੍ਹਾਂ ਨੂੰ ਸਨਮਾਨ ਨਾਲ ‘ਨੇਤਾ ਜੀ ਕਹਿ ਕੇ ਯਾਦ ਕਰਦੇ ਹਨ। ਦੂਜੇ ਵਿਸ਼ਵ ਯੁੱਧ ਸਮੇਂ ਜਦੋਂ ਅੰਗਰੇਜ਼ ਸਾਮਰਾਜ ਜਰਮਨੀ ਤੇ ਜਾਪਾਨ ਨਾਲ ਲੜਾਈ ਵਿੱਚ ਫਸਿਆ ਹੋਇਆ ਸੀ, ਉਸ ਸਮੇਂ ਆਪ ਨੇ “ਆਜ਼ਾਦ ਹਿੰਦ ਫ਼ੌਜ ਖੜੀ ਕਰ ਕੇ ਜਾਪਾਨੀਆਂ ਦੀ ਮਦਦ ਨਾਲ ਅੰਗਰੇਜ਼ੀ ਸ਼ਾਸਨ ਦੇ ਖਿਲਾਫ ਹਥਿਆਰਬੰਦ ਯੁੱਧ ਛੇੜਿਆ ਅਤੇ ਆਪ ਦੀ ਅਗਵਾਈ ਹੇਠ ਹਜ਼ਾਰਾਂ ਹਿੰਦੂ, ਸਿੱਖ ਤੇ ਮੁਸਲਮਾਨ ਭਾਰਤੀਆਂ ਨੇ ਦੇਸ਼ ਦੀ ਸੁਤੰਤਰਤਾ ਲਈ ਆਪਣੀਆਂ ਜਾਨਾਂ ਵਾਰੀਆਂ। ਇਸ ਤਰ੍ਹਾਂ ਭਾਰਤ ਵਾਸੀਆਂ ਵਿਚ ਆਜ਼ਾਦੀ ਲਈ ਸੰਘਰਸ਼ ਤਿੱਖਾ ਕਰਨ ਅਤੇ ਬਲੀਦਾਨ ਕਰਨ ਦਾ ਜਜ਼ਬਾ ਪੈਦਾ ਕੀਤਾ।

ਜਨਮ ਅਤੇ ਵਿੱਦਿਆ : ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ, ਸੰਨ 1897 ਨੂੰ ਉੜੀਸਾ ਦੀ ਰਾਜਧਾਨੀ ਕਟਕ ਵਿਚ ਇਕ ਬਹੁਤ ਵੱਡੇ ਵਕੀਲ ਜਾਨਕੀ ਨਾਥ ਬੋਸ ਦੇ ਘਰ ਹੋਇਆ। ਆਪ ਬੰਗਾਲੀ ਸਨ। ਉਨ੍ਹਾਂ ਦੇ ਮਨ ਦੀ ਇੱਛਾ ਸੀ ਕਿ ਉਨ੍ਹਾਂ ਦਾ ਸਪੁੱਤਰ ਪੜ੍ਹ ਕੇ ਬਹੁਤ ਵੱਡਾ ਅਫ਼ਸਰ ਬਣੇ। ਆਪ ਨੇ ਆਰੰਭਕ ਵਿੱਦਿਆ ਇਕ ਯੂਰਪੀਨ ਸਕੂਲ ਵਿਚ ਪ੍ਰਾਪਤ ਕੀਤੀ ਅਤੇ ਆਪ ਨੇ ਦਸਵੀਂ ਦਾ ਇਮਤਿਹਾਨ ਕਲੱਕਤਾ ਯੂਨੀਵਰਸਿਟੀ ਵਿਚੋਂ ਦੂਜੇ ਨੰਬਰ ਤੇ ਰਹਿ ਕੇ ਪਾਸ ਕੀਤਾ। ਫਿਰ ਆਪ ਪ੍ਰੈਜ਼ੀਡੈਂਸੀ ਕਾਲਜ ਵਿਚ ਦਾਖਲ ਹੋਏ । ਇੱਥੇ ਇਕ ਔਟੇਨ ਨਾਂ ਦਾ ਅੰਗਰੇਜ਼ ਪੋਫੈਸਰ ਭਾਰਤੀਆਂ ਲਈ ਹਮੇਸ਼ਾਂ ਅਪਮਾਨ ਭਰੇ ਸ਼ਬਦ ਬੋਲਦਾ ਸੀ। ਇਕ ਦਿਨ ਸੁਭਾਸ਼ ਨੇ ਗੁੱਸੇ ਵਿਚ ਆ ਕੇ ਉਸਦੇ ਇਕ ਥੱਪੜ ਮਾਰ ਦਿੱਤਾ। ਇਸ ਤੇ ਆਪ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ। ਫਿਰ ਆਪ ਨੇ ਸਕਾਟਿਸ਼ ਚਰਚ ਕਾਲਜ ਵਿਚੋਂ ਬੀ. ਏ. ਆਨਰਜ਼ ਪਾਸ ਕੀਤੀ।

ਇਸ ਮਗਰੋਂ ਆਪ ਨੂੰ ਭਾਰਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਲਈ ਇੰਗਲੈਂਡ ਭੇਜਿਆ ਗਿਆ, ਜਿੱਥੇ ਆਪ ਨੇ ਆਈ ਸੀ.ਐਸ. ਦੀ ਪ੍ਰੀਖਿਆ ਪਾਸ ਕੀਤੀ, ਪਰ ਭਾਰਤ ਪਰਤ ਕੇ ਆਪ ਅੰਗਰੇਜ਼ੀ ਸ਼ਾਸਨ ਵਿਚ ਇਕ ਅਫਸਰ ਭਰਤੀ ਹੋਣ ਦੀ ਥਾਂ ਕਾਂਗਰਸ ਵਿਚ ਸ਼ਾਮਲ ਹੋ ਗਏ। ਇਸ ਤਰ੍ਹਾਂ ਆਪ ਨੇ ਭਾਰਤੀਆਂ ਨੂੰ ਦਬਾਉਣ ਵਾਲੀ ਅੰਗਰੇਜ਼ੀ ਸਰਕਾਰ ਦੀ ਮਸ਼ੀਨਰੀ ਦਾ ਪੁਰਜ਼ਾ ਬਣਨ ਦੀ ਥਾਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਦਾ ਪ੍ਰਣ ਕੀਤਾ।

ਆਜ਼ਾਦੀ ਲਈ ਸੰਘਰਸ਼ : ਕਾਂਗਰਸ ਪਾਰਟੀ ਵਿੱਚ ਨੇਤਾ ਬਣਨ ਤੇ ਆਪ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ। ਸੰਨ 1940 ਵਿੱਚ ਜਦੋਂ ਆਪ ਜੇਲ੍ਹ ਵਿਚੋਂ ਰਿਹਾਅ ਹੋਏ, ਉਸ ਸਮੇਂ ਦੂਜਾ ਵਿਸ਼ਵ ਯੁੱਧ ਸ਼ਰ ਹੋ ਚੁੱਕਾ ਸੀ। 23 ਜਨਵਰੀ, ਸੰਨ 1940 ਨੂੰ ਆਪ ਘਰੋਂ ਗਾਇਬ ਹੋ ਗਏ ਅਤੇ ਕਾਫ਼ੀ ਚਿਰ ਮਗਰੋਂ ਪਤਾ ਲੱਗਾ ਕਿ ਸੁਭਾਸ਼ ਬਾਬੁ ਆਪਣੇ ਇਕ ਸਾਥੀ ਸੋਢੀ ਹਰਮਿੰਦਰ ਸਿੰਘ ਨਾਲ ਪਠਾਣਾਂ ਦਾ ਭੇਸ ਬਦਲ ਕੇ ਕਾਬੁਲ ਜਾ ਪਹੁੰਚੇ ਹਨ।

ਹਿਟਲਰ ਨਾਲ ਮਿਲਣੀ : ਕਾਬੁਲ ਤੋਂ ਆਪ ਜਰਮਨੀ ਪੁੱਜੇ ਅਤੇ ਇੱਥੇ ਆਪ ਨੇ ਜਰਮਨੀ ਦੇ ਤਾਨਾਸ਼ਾਹ ਹਿਟਲਰ ਨਾਲ ਮੁਲਾਕਾਤ ਕੀਤੀ ਅਤੇ ਹਿਟਲਰ ਨੇ ਆਪ ਨੂੰ ਭਾਰਤ ਦੀ ਆਜ਼ਾਦੀ ਲਈ ਲੜਨ ਵਾਲਿਆਂ ਦੀ ਮਦਦ ਕਰਨ ਦਾ ਵਿਸ਼ਵਾਸ ਦਿੱਤਾ। ਦਲੀ ਵਿਚੋਂ ਨਿਕਲ ਕੇ ਆਪ ਇਟਲੀ ਪੁੱਜੇ ਤੇ ਉੱਥੋਂ ਦੇ ਤਾਨਾਸ਼ਾਹ ਮਸੋਲੀਨੀ ਨਾਲ ਮੁਲਾਕਾਤ ਕੀਤੀ। ਇੱਥੇ ਹੀ ਆਪ ਨੇ ਸਭ ਤੋਂ ਪਹਿਲਾਂ ਆਜ਼ਾਦ ਹਿੰਦ ਲੀਗ ਦੀ ਨੀਂਹ ਰੱਖੀ। ਇੱਥੋਂ ਆਪ ਫਿਰ ਜਰਮਨੀ ਪੁੱਜ ਗਏ ਤੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ। ਕਿਹਾ ਜਾਂਦਾ ਹੈ ਕਿ ਦਸ ਬਾਰਾਂ ਹਜ਼ਾਰ “ਆਜ਼ਾਦ ਹਿੰਦ ਫ਼ੌਜ ਫਰਾਂਸ ਵਿਚ ਅੰਗਰੇਜ਼ਾਂ ਦੇ ਖ਼ਿਲਾਫ਼ ਲੜਾਈ ਕਰਦੀ ਰਹੀ। 15 ਫਰਵਰੀ, ਸੰਨ 1942 ਨੂੰ ਜਾਪਾਨੀਆਂ ਦੇ ਸਿੰਘਾਪੁਰ ਉੱਤੇ ਕਬਜ਼ਾ ਕਰ ਲੈਣ ਤੋਂ ਬਾਅਦ ਸੁਭਾਸ਼ ਚੰਦਰ ਬੋਸ ਸਿੰਘਾਪੁਰ ਪਹੁੰਚ ਗਏ।

ਸਿੰਘਾਪੁਰ ਤੇ ਰੰਗੂਨ ਵਿੱਚ ਆਜ਼ਾਦ ਹਿੰਦ ਲੀਗ : ਇਸ ਸਮੇਂ ਸਿੰਘਾਪੁਰ ਵਿਚ ਵੀ ਆਜ਼ਾਦ ਹਿੰਦ ਲੀਗ ਸਥਾਪਤ ਹੋ ਚੁੱਕੀ ਸੀ, ਜਿਸ ਦੇ ਪ੍ਰਧਾਨ ਰਾਸ ਬਿਹਾਰੀ ਬੋਸ ਸਨ। ਨਾਲ ਹੀ ‘ਆਜ਼ਾਦ ਹਿੰਦ ਫ਼ੌਜ ਵੀ ਬਣੀ, ਜਿਸ ਦਾ ਮੋਢੀ ਸ. ਮੋਹਨ ਸਿੰਘ ਸੀ। ਇਸ ਪਿੱਛੋਂ ਆਜ਼ਾਦ ਹਿੰਦ ਲੀਗ ਦੇ ਡੈਲੀਗੇਟਾਂ ਦਾ ਇਕ ਅਜਲਾਸ ਹੋਇਆ, ਜਿਸ ਵਿਚ ਸੁਭਾਸ਼ ਚੰਦਰ ਬੋਸ ਨੂੰ ਇੱਥੋਂ ਦੀ ਆਜ਼ਾਦ ਲੀਗ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਫਿਰ ਜਾਪਾਨੀਆਂ ਦਾ ਬਰਮਾ ਉੱਤੇ ਅਧਿਕਾਰ ਹੋ ਜਾਣ ਤੇ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫ਼ੌਜ ਦਾ ਮੁੱਖ ਦਫਤਰ ਰੰਗੁਨ ਵਿੱਚ ਬਦਲ ਦਿੱਤਾ। ਇੱਥੇ ਆਪ ਨੇ ਜਿਹੜਾ ਪਹਿਲਾ ਭਾਸ਼ਨ ਦਿੱਤਾ, ਉਸ ਨੂੰ ਸੁਣਨ ਲਈ ਬਹੁਤ ਸਾਰੇ ਲੋਕ ਆਏ। ਇੱਥੇ ਆਪ ਨੂੰ ਸਾਰੇ ‘ਨੇਤਾ ਜੀ ਕਹਿ ਕੇ ਬੁਲਾਉਂਦੇ ਸਨ। ਆਪ ਨੇ ਲੋਕਾਂ ਨੂੰ ਵੰਗਾਰ ਕੇ ਕਿਹਾ, “ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ। ਲੋਕਾਂ ਉੱਤੇ ਇਸ ਗੱਲ ਦਾ ਇੰਨਾ ਜ਼ਿਆਦਾ ਅਸਰ ਪਿਆ ਕਿ ਉਨ੍ਹਾਂ ਆਪ ਨੂੰ ਆਪਣੇ ਖੂਨ ਨਾਲ ਦਸਤਖ਼ਤ ਕਰਕੇ ਦਿੱਤੇ। ਹਰ ਭਾਰਤੀ ਜਵਾਨ ਬੜੇ ਚਾਅ ਨਾਲ ਆਜ਼ਾਦ ਹਿੰਦ ਫ਼ੌਜ ਵਿਚ ਭਰਤੀ ਹੋਇਆ ਤੇ ਇਸ ਤਰ੍ਹਾਂ ਆਜ਼ਾਦ ਹਿੰਦ ਫ਼ੌਜ ਦੀ ਗਿਣਤੀ 70-80 ਹਜ਼ਾਰ ਸੈਨਿਕਾਂ ਤੱਕ ਪਹੁੰਚ ਗਈ।

ਜਾਪਾਨੀਆਂ ਨਾਲ ਸਮਝੌਤਾ ਅਤੇ ਭਾਰਤ ਦੀ ਸੁਤੰਤਰਤਾ ਦੀ ਲੜਾਈ : ਨੇਤਾ ਜੀ ਨੇ ਜਾਪਾਨੀਆਂ ਨਾਲ ਇਕ ਸਮਝੌਤਾ ਕੀਤਾ ਕਿ ਉਹ ਆਜ਼ਾਦ ਹਿੰਦ ਫ਼ੌਜ ਨੂੰ ਸ਼ਸਤਰ ਤੇ ਰਾਸ਼ਨ ਦੀ ਮਦਦ ਕਰਨ ਪਰ ਭਾਰਤ ਵਿਚ ਜਾ ਕੇ ਅੰਗਰੇਜ਼ਾਂ ਨਾਲ ਲੜਾਈ ਆਜ਼ਾਦ ਹਿੰਦ ਫ਼ੌਜ ਹੀ ਕਰੇਗੀ, ਜਾਪਾਨੀ ਫ਼ੌਜੀ ਨਹੀਂ। ਜਾਪਾਨੀ ਇਸ ਗੱਲ ਤੇ ਨਾਰਾਜ਼ ਪਰ ਨੇਤਾ ਜੀ ਅਕਲਮੰਦੀ ਤੋਂ ਕੰਮ ਲੈਂਦੇ ਹੋਏ ਚੁੱਪ ਰਹੇ ਤੇ ਆਪਣੀ ਫ਼ੌਜ ਨੂੰ ਭਾਰਤ ਵੱਲ ਵਧਣ ਦਾ ਹੁਕਮ ਦੇ ਦਿੱਤਾ। ਕਈ ਥਾਈਂ ਬੜੀ ਜ਼ਬਰਦਸਤ ਲੜਾਈ ਹੋਈ। ਆਜ਼ਾਦ ਹਿੰਦ ਫ਼ੌਜ ਦੇ ਸੂਰਮੇ ਨੇਤਾ ਜੀ ਦੇ ਦਿੱਤੇ ਨਾਅਰੇ ‘ਜੈ ਹਿੰਦ’ ਨੂੰ ਗੁੰਜਾਉਂਦੇ ਹੋਏ ਅੱਗੇ ਵੱਧ ਰਹੇ ਸਨ। ਉਹ ਦਿੱਲੀ ਪਹੁੰਚ ਕੇ ਅੰਗਰੇਜ਼ਾਂ ਨੂੰ ਉੱਥੋਂ ਕੱਢਣਾ ਤੇ ਉੱਥੇ ਭਾਰਤ ਦੀ ਆਜ਼ਾਦੀ ਦਾ ਝੰਡਾ ਝੁਲਾਉਣਾ ਚਾਹੁੰਦੇ ਸਨ ਪਰ ਇਸੇ ਸਮੇਂ ਜਾਪਾਨੀਆਂ ਨੇ ਸਪਲਾਈ ਬੰਦ ਕਰ ਦਿੱਤੀ। ਫਿਰ ਵੀ ਸੂਰਮੇ ਸਾਲ ਭਰ ਲੜਦੇ ਰਹੇ। ਫਿਰ ਮੌਸਮ ਖਰਾਬ ਹੋ ਗਿਆ, ਜੇ ਉਨ੍ਹਾਂ ਕੋਲ ਹਥਿਆਰ ਤੇ ਰਾਸ਼ਨ ਖਤਮ ਹੋਣ ਲੱਗਾ ਤੇ ਤੀਜੇ ਜਾਪਾਨੀਆਂ ਦੀ ਹਾਰ ਹੋਣ ਲੱਗ ਪਈ ਤੇ ਉਹ ਭੱਜਣ ਲੱਗ ਪਏ। ਹੁਣ ਆਜ਼ਾਦ ਹਿੰਦ ਫੌਜ ਦੀ ਪੇਸ਼ ਨਹੀਂ ਸੀ ਜਾ ਰਹੀ। ਅੰਤ ਕਰਨਲ ਸਹਿਗਲ ਦੀ ਫੌਜ ਨੇ ਸਨ 1945 ਵਿੱਚ ਹਥਿਆਰ ਸੁੱਟ ਦਿੱਤੇ ਤੇ ਭੁੱਖੇ ਤਿਹਾਏ ਲੜਾਕੇ ਅੰਗਰੇਜ਼ਾਂ ਦੇ ਕੈਦੀ ਬਣ ਗਏ।

ਸਿੰਘਾਪੁਰ ਤੋਂ ਜਾਪਾਨ ਲਈ ਜਹਾਜ਼ ਵਿਚ ਜਾਣਾ ਤੇ ਸ਼ਹੀਦੀ : ਜਾਪਾਨੀਆਂ ਦੇ ਰੰਗਨ ਖਾਲੀ ਕਰਨ ਪਿੱਛੋਂ ਸੁਭਾਸ਼ ਚੰਦਰ ਬੋਸ਼ ਸਿੰਘਾਪੁਰ ਪਹੁੰਚੇ ਤੇ ਉੱਥੋਂ ਜਾਪਾਨ ਜਾਣ ਲਈ ਜਹਾਜ਼ ਵਿੱਚ ਬੈਠੇ। ਕਿਹਾ ਜਾਂਦਾ ਹੈ ਕਿ ਰਸਤੇ ਵਿਚ ਉਨ੍ਹਾਂ ਦੇ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਦੌਰਾਨ ਉਹ ਸ਼ਹੀਦ ਹੋ ਗਏ ਪਰ ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਹੈ ਕਿ ਨੇਤਾ ਜੀ ਅਜੇ ਜਿਉਂਦੇ ਹਨ ਤੇ ਉਹ ਕਦੇ ਨਾ ਕਦੇ ਜ਼ਰੁਰ ਭਾਰਤੀਆਂ ਅੱਗੇ ਪ੍ਰਗਟ ਹੋ ਜਾਣਗੇ।

ਸਾਰ-ਅੰਸ਼ : ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੁਭਾਸ਼ ਚੰਦਰ ਬੋਸ ਭਾਰਤੀ ਕੌਮ ਦੇ ਇਕ ਮਹਾਨ ਨੇਤਾ ਸਨ। ਉਨ੍ਹਾਂ ਅੰਗਰੇਜ਼ ਨੂੰ ਭਾਰਤ ਵਿਚੋਂ ਕੱਢਣ ਲਈ ਠੀਕ ਸਮੇਂ ਦੀ ਚੋਣ ਕੀਤੀ ਅਤੇ ਬੜੀ ਸੂਝ-ਬੂਝ ਨਾਲ ਉਸ ਦੇ ਖ਼ਿਲਾਫ ਯੁੱਧ ਛੇੜ ਕੇ ਉਸ ਨੂੰ ਭਾਰਤ ਵਿਚੋਂ ਕੱਢਣ ਦਾ ਯਤਨ ਕੀਤਾ। ਜੇਕਰ ਜਾਪਾਨੀ ਆਪਣੇ ਬਚਨਾਂ ਦੇ ਪੱਕੇ ਰਹਿੰਦੇ ਤੇ ਹਾਲਾਤ ਸਾਜਗਾਰ ਰਹਿੰਦੇ ਤਾਂ ਨੇਤਾ ਜੀ ਭਾਰਤ ਨੂੰ ਸੁਤੰਤਰ ਕਰਾਉਣ ਦਾ ਆਪਣਾ ਸੁਪਨਾ ਜ਼ਰੁਰ ਸੱਚ ਹੋਇਆ ਦੇਖਦੇ। ਇਸ ਪ੍ਰਕਾਰ ਘੋਲ ਕਰਨ ਕਰਕੇ ਤੇ ਭਾਰਤੀ ਕੌਮ ਨੂੰ ਸਹੀ ਅਗਵਾਈ ਦੇਣ ਕਾਰਣ ਉਹ ਸੱਚਮੁੱਚ ਹੀ ਭਾਰਤੀ ਕੌਮ ਦੇ ਆਗੂ ਸਨ।

Leave a Reply