Punjabi Essay on “Rab Una di Madad karda hai, Jo aapni madad aap karde han ”, “ਰੱਬ ਉਨ੍ਹਾਂ ਦੀ ਮੱਦਦ ਕਰਦਾ ਹੈ, ਜੋ ਆਪਣੀ ਮੱਦਦ ਆਪ ਕਰਦੇ ਹਨ”, for Class 10.

ਰੱਬ ਉਨ੍ਹਾਂ ਦੀ ਮੱਦਦ ਕਰਦਾ ਹੈ, ਜੋ ਆਪਣੀ ਮੱਦਦ ਆਪ ਕਰਦੇ ਹਨ

Rab Una di Madad karda hai, Jo aapni madad aap karde han 

ਜੋ ਵਿਅਕਤੀ ਕਿਸੇ ਵੀ ਮੁਸ਼ਕਿਲ ਸਮੇਂ ਹੱਥ ਤੇ ਹੱਥ ਧਰ ਕੇ ਬੈਠ ਜਾਂਦਾ ਹੈ, ਉਸ ਦਾ ਕੁਝ ਵੀ ਸੌਰ ਨਹੀਂ ਸਕਦਾ । ਸਿਰਫ ਕਿਸੇ ਮੁਸ਼ਕਿਲ ਬਾਰੇ ਸੋਚੀ ਜਾਣਾ ਹੀ ਬਹੁਤ ਨਹੀਂ ਹੁੰਦਾ । ਅਸਲ ਵਿੱਚ ਜਦ ਤਕ ਅਸੀਂ ਆਪਣੇ ਕੰਮ ਵਿਚ ਜੁੱਟ ਨਹੀਂ ਜਾਂਦੇ, ਉਦੋਂ ਤਕ ਉਹ ਕੰਮ ਨਹੀਂ ਹੋ ਸਕਦਾ ॥ ਜਦੋਂ ਵੀ ਕੋਈ ਵਿਅਕਤੀ ਕੋਈ ਕੰਮ ਕਰਨ ਵਾਸਤੇ ਮਿਹਨਤ ਨਾਲ ਜੁੱਟ ਜਾਂਦਾ ਹੈ, ਉਹ ਕੰਮ ਆਪਣੇ ਆਪ ਹੀ ਮੰਜ਼ਿਲ ਤੱਕ ਪਹੁੰਚ ਜਾਂਦਾਹੈ ।

ਇਉਂ ਲੱਗਦਾ ਹੈ ਕਿ ਜਦੋਂ ਅਸੀਂ ਮਿਹਨਤ ਕਰਦੇ ਹਾਂ ਤਾਂ ਸਾਡਾ ਉਤਸ਼ਾਹ ਬਹੁਤ ਹੀ ਵੱਧ ਜਾਂਦਾ ਹੈ ਤੇ ਇਹ ਉਤਸ਼ਾਹ ਰੱਬ ਵਲੋਂ ਹੀ ਵਧਦਾ  ਹੈ। ਇਸ ਲਈ ਹਰ ਕੰਮ ਸਾਨੂੰ ਪੂਰੀ ਹਿੰਮਤ ਤੇ ਲਗਨ ਨਾਲ ਅਰੰਭ ਕਰਨਾ ਚਾਹੀਦਾ ਹੈ ਤੇ ਇਹ ਨਿਸ਼ਚਾ ਰੱਖਣਾ ਚਾਹੀਦਾ ਹੈ ਕਿ ਪ੍ਰਮਾਤਮਾ ਇਸ ਦੀ ਸੰਪੂਰਨਤਾ ਵਿਚ ਸਾਡਾ ਸਹਾਇਕ ਸਿੱਧ ਹੋਵੇਗਾ ।

One Response

  1. Gurmeet Ajra August 23, 2023

Leave a Reply