Punjabi Essay on “Parikhyawa vich Nakal di Samasiya”, “ਪਰੀਖਿਆਵਾਂ ਵਿੱਚ ਨਕਲ ਦੀ ਸਮੱਸਿਆ”, Punjabi Essay for Class 10, Class 12 ,B.A Students and Competitive Examinations.

ਪਰੀਖਿਆਵਾਂ ਵਿੱਚ ਨਕਲ ਦੀ ਸਮੱਸਿਆ

Parikhyawa vich Nakal di Samasiya 

ਰੂਪ-ਰੇਖਾ- ਭੂਮਿਕਾ, ਪਰੀਖਿਆ ਇੱਕ ਭੈ-ਦਾਇਕ ਚੀਜ਼, ਨਕਲ ਲਈ ਵੱਖ-ਵੱਖ ਤਰ੍ਹਾਂ ਦੇ ਸਹਿਯੋਗ, ਨਕਲ ਕਰਨ ਦੇ ਕਾਰਨ, ਨਕਲ ਨੂੰ ਰੋਕਣ ਦੇ ਪ੍ਰਬੰਧ, ਨਕਲ ਦੇ ਨੁਕਸਾਨ, ਨਕਲ ਦੀ ਸਮੱਸਿਆ ਨੂੰ ਦੂਰ ਕਰਨ ਦੇ ਉਪਾ, ਸਾਰ ਅੰਸ਼

 

ਭੂਮਿਕਾ- ਖਿਆ ਇੱਕ ਅਜਿਹੀ ਚੀਜ਼ ਹੈ ਜੋ ਚੰਗੇ ਭਲੇ ਦਾ ਦਿਮਾਗ । ਖਰਾਬ ਕਰ ਦਿੰਦੀ ਹੈ। ਪ੍ਰੀਖਿਆ ਸ਼ੁਰੂ ਹੁੰਦਿਆਂ ਹੀ ਨਲਾਇਕ ਵਿਦਿਆਰਥੀ । ਸੋਚਣਾ ਸ਼ੁਰੂ ਕਰ ਦਿੰਦੇ ਹਨ ਕਿ ਪਾਸ ਹੋਣ ਲਈ ਕਿਹੜਾ ਹੱਥ-ਕੰਡਾ ਅਪਨਾਇਆ ਜਾਵੇ। ਦੂਸਰੇ ਪਾਸੇ ਹੁਸ਼ਿਆਰ ਸੋਚਦੇ ਹਨ ਕਿ ਕਿਵੇਂ ਕੀਤਾ ਜਾਵੇ ਤਾਂ ਕਿ 90% ਤੋਂ ਉੱਪਰ ਨੰਬਰ ਆ ਜਾਣ। ਇੱਥੋਂ ਹੀ ਸ਼ੁਰੂ ਹੁੰਦੀ ਹੈ ਨਕਲ ਦੀ ਬਿਮਾਰੀ। ਸਾਡੇ ਦੇਸ਼ ਵਿੱਚ ਪ੍ਰੀਖਿਆਵਾਂ ਵਿੱਚ ਨਕਲ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਰਹੀ ਹੈ। ਇਸ ਸਮੱਸਿਆ ਨੇ ਹਰ ਸਿੱਖਿਆ ਬੋਰਡ ਜਾਂ ਯੂਨੀਵਰਸਿਟੀਆਂ ਦੇ ਇਮਾਨਦਾਰ ਸਿੱਖਿਆ ਸ਼ਾਸ਼ਤਰੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਸ ਨੇ ਕਮਜੋਰ ਤੇ ਹੁਸ਼ਿਆਰ ਦੋਨਾਂ ਉੱਤੇ ਹਮਲਾ ਕੀਤਾ ਹੈ। ਬਹੁਤ ਥਾਵਾਂ ਤੇ ਉਚੇਰੀ ਵਿੱਦਿਆ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵਿਦਿਆਰਥੀ ਨਕਲ ਕਰਦੇ ਫੜੇ ਜਾਂਦੇ ਹਨ। ਕਈ ਥਾਵਾਂ ਤੇ ਤਾਂ ਉੱਚੇ ਸਰਕਾਰੀ ਅਫ਼ਸਰ ਵੀ, ਜਿਹੜੇ ਤਰੱਕੀਆਂ ਲਈ ਪ੍ਰੀਖਿਆ ਦਿੰਦੇ ਹਨ ਉਹ ਵੀ ਨਕਲ ਲਈ ਅਜੀਬ ਤਰੀਕਿਆਂ ਦੀ ਵਰਤੋਂ ਕਰਦੇ ਫੜੇ ਜਾਂਦੇ ਹਨ।

ਪਰੀਖਿਆ ਇੱਕ ਭੈ-ਦਾਇਕ ਚੀਜ਼- ਪਰੀਖਿਆ ਦਾ ਨਾਂ ਸੁਣਦਿਆਂ ਹੀ ਵਿਦਿਆਰਥੀਆਂ ਦੇ ਮਨਾਂ ਵਿੱਚ ਡਰ ਸ਼ੁਰੂ ਹੋ ਜਾਂਦਾ ਹੈ। ਇਹ ਇੱਕ ਅਜਿਹੀ ਪ੍ਰਣਾਲੀ ਹੈ, ਜਿਸ ਦੁਆਰਾ ਕਿਸੇ ਵਿਸ਼ੇ ਬਾਰੇ ਵਿਦਿਆਰਥੀ ਦੇ ਗਿਆਨ ਤੇ ਯੋਗਤਾ ਨੂੰ ਨਿਸਚਤ ਸਮੇਂ ਵਿੱਚ ਜਾਂਚਿਆ ਜਾਂਦਾ ਹੈ। ਅੱਜ-ਕੱਲ੍ਹ ਇਮਤਿਹਾਨਾਂ ਨੂੰ ਚੰਗਾ ਨਾ ਸਮਝਣ ਦਾ ਰਿਵਾਜ਼ ਸ਼ੁਰੂ ਹੋ ਗਿਆ ਹੈ। ਬੱਚੇ ਤਾਂ ਬੱਚੇ ਮਾਂ-ਬਾਪ ਵੀ ਇਸ ਨੂੰ ਮੁਸੀਬਤ ਸਮਝਣ ਲੱਗ ਪਏ ਹਨ।

Read More  Punjabi Letter "Princial nu Sister di marriage layi One Week di chutti layi Benti Patar ”,  “ਮੁੱਖ ਅਧਿਆਪਕ ਜੀ ਨੂੰ ਭੈਣ ਦੇ ਵਿਆਹ ਉੱਤੇ ਇੱਕ ਹਫ਼ਤੇ ਦੀਆਂ ਛੁੱਟੀਆਂ ਲੈਣ ਲਈ ਬੇਨਤੀ ਪੱਤਰ" for Class 6, 7, 8, 9, 10 and 12 CBSE, PSEB Classes.

ਨਕਲ ਲਈ ਵੱਖ ਤਰ੍ਹਾਂ ਦੇ ਸਹਿਯੋਗ ਪਹਿਲਾਂ ਪਹਿਲ ਵਿਦਿਆਰਥੀ ਨਕਲ ਮਾਰਨ ਲੱਗਿਆਂ ਡਰਦੇ ਸਨ, ਪਰ ਅੱਜ-ਕੱਲ੍ਹ ਤਾਂ ਨਕਲ ਮਾਰਨ ਵਿੱਚ ਮਾਂ-ਬਾਪ ਵੀ ਪੂਰੀ ਤਰ੍ਹਾਂ ਸਹਿਯੋਗ ਦਿੰਦੇ ਹਨ। ਕਈ ਵਾਰ ਮਾਂ-ਬਾਪ ਸਾਰਾ ਸਾਲ ਬੱਚਿਆਂ ਦੀ ਪ੍ਰਵਾਹ ਨਹੀਂ ਕਰਦੇ ਪਰੰਤੂ ਪ੍ਰੀਖਿਆ ਵਾਲੇ ਦਿਨ ਸਕੂਲਾਂ ਕਾਲਜਾਂ ਵਿੱਚ ਅਧਿਆਪਕਾਂ ਦੇ ਇਰਦ-ਗਿਰਦ ਘੁੰਮਣ ਲੱਗ ਪੈਂਦੇ ਹਨ। ਉਹ ਸੁਪਰਡੈਂਟਾਂ, ਸੁਪਰਵਾਇਜਰਾਂ ਤੇ ਕਲਰਕਾਂ ਨੂੰ ਪੈਸੇ ਦੇਣ ਲਈ ਵੀ ਤਿਆਰ ਹੁੰਦੇ ਹਨ। ਉਹ ਆਪਣੇ ਬੱਚਿਆਂ ਨੂੰ ਨਕਲ ਕਰਾਉਣ ਲਈ ਸੇਵਾਦਾਰਾਂ ਦੇ ਹੱਥ ਪਾਣੀ ਦੇ ਨਾਲ ਨਕਲ-ਸਮੱਗਰੀ ਭੇਜਣ ਦੀ ਕੋਸ਼ਸ਼ ਕਰਦੇ ਹਨ। ਕਈ ਵਾਰ ਅਧਿਆਪਕ ਵੀ ਬੱਚਿਆਂ ਨੂੰ ਨਕਲ ਕਰਾਉਣ ਦਾ ਜਤਨ ਕਰਦੇ ਹਨ ਤਾਂ ਜੋ ਉਹ ਚੰਗੇ ਨਤੀਜ ਦਿਖਾ ਸਕਣ। ਕਈ ਕਰਮਚਾਰੀ ਇਹਨਾਂ ਦਿਨਾਂ ਦੀ ਉਡੀਕ ਕਰਦੇ ਹਨ ਕਿਉਂਕਿ ਉਹਨਾਂ ਦੀਆਂ ਜੇਬਾਂ ਖੂਬ ਗਰਮ ਹੁੰਦੀਆਂ ਹਨ। ਇਸ ਕੰਮ ਵਿੱਚ ਮੁੰਹ-ਮਸ਼ਾਜਤ ਰਿਸ਼ਵਤਾਂ ਖੂਬ ਚਲਦੀਆਂ ਹਨ।

ਨਕਲ ਕਰਨ ਦੇ ਕਾਰਨ-ਕਈ ਵਿਦਿਆਰਥੀਆਂ ਦਾ ਮਕਸਦ ਪਰੀਖਿਆ ਪਾਸ ਕਰਨ ਤੋਂ ਬਾਅਦ ਕੇਵਲ ਨੌਕਰੀ ਕਰਨਾ ਹੀ ਹੁੰਦਾ ਹੈ। ਕਮਜ਼ੋਰ ਵਿਦਿਆਰਥੀ ਇਹ ਸੋਚਦੇ ਹਨ ਕਿ ਉਹ ਪਾਸ ਹੋ ਜਾਣਗੇ। ਹੁਸ਼ਿਆਰ ਵਿਦਿਆਰਥੀ ਇਹ ਸੋਚ ਕੇ ਨਕਲ ਕਰਦੇ ਹਨ ਕਿ ਅੰਕ ਜ਼ਿਆਦਾ ਤੋਂ ਜ਼ਿਆਦਾ ਆਉਣ ਨਾਲ ਚੰਗੇ ਕਾਲਜ ਵਿੱਚ ਜਾਂ ਯੂਨੀਵਰਸਿਟੀ ਵਿੱਚ ਦਾਖਲਾ ਹੋ ਜਾਵੇਗਾ। ਕਈ ਵਾਰ ਵਿਦਿਆਰਥੀ ਸਾਰਾ ਸਾਲ ਮੌਜ-ਮਸਤੀ ਕਰਦੇ ਰਹਿੰਦੇ ਹਨ ਅੰਤ ਵਿੱਚ ਮਾਂ-ਬਾਪ ਦੇ ਡਰ ਤੋਂ ਨਕਲ ਕਰ ਕੇ ਪਾਸ ਹੋਣ ਦੀ ਕੋਸ਼ਸ਼ ਕਰਦੇ ਹਨ।

ਨਕਲ ਨੂੰ ਰੋਕਣ ਦੇ ਪ੍ਰਬੰਧ ਯੂਨੀਵਰਸਿਟੀਆਂ ਤੇ ਸਿੱਖਿਆ ਬੋਰਡਾਂ ਨੇ ਨਕਲ ਨੂੰ ਰੋਕਣ ਦੇ ਕਈ ਤਰੀਕੇ ਅਪਨਾਏ ਹਨ। ਪ੍ਰਸ਼ਨ-ਪੱਤਰਾਂ ਦੇ ਤਿੰਨ-ਤਿੰਨ, ਚਾਰ-ਚਾਰ ਸੈੱਟ ਤਿਆਰ ਕੀਤੇ ਜਾਂਦੇ ਹਨ। ਪਰੀਖਿਆ ਦੌਰਾਨ ਅਚਾਨਕ ਚੈਕਿੰਗ ਟੀਮਾਂ ਵੀ ਭੇਜੀਆਂ ਜਾਂਦੀਆਂ ਹਨ। ਇਹ ਸਾਰੇ ਤਰੀਕੇ ਵੀ ਅੱਜ ਕੱਲ੍ਹ ਦੇ ਵਿਦਿਆਰਥੀਆਂ ਨੇ ਅਸਫ਼ਲ ਕਰ ਦਿੱਤੇ ਹਨ।ਉਹ ਬੜੇ ਅਰਾਮ ਨਾਲ ਕਿਤਾਬਾਂ, ਕਾਪੀਆਂ ਤੇ ਪਰਚੀਆਂ ਲੈ ਕੇ ਆਉਂਦੇ ਹਨ ਜਦੋਂ ਕੋਈ ਚੈਕਿੰਗ ਲਈ ਆਉਂਦਾ ਹੈ ਤਾਂ ਫਟਾ-ਫੱਟ ਕਿਸੇ ਹੋਰ ਨੂੰ ਫੜਾ ਦਿੰਦੇ ਜਾਂ ਪਹਿਲੇ ਹੀ ਸੇਵਾਦਾਰਾਂ ਆਦਿ ਨਾਲ ਇਸ ਬਾਰੇ ਗੰਢ-ਤੁੱਪ ਕਰ ਲੈਂਦੇ ਹਨ। ਉਸ ਸਮੇਂ ਉਹ ਉਹਨਾਂ ਦੀ ਖੂਬ ਸਹਾਇਤਾ ਕਰਦੇ ਹਨ।

Read More  Punjabi Essay on “Neta Ji Subhash Chandra Bose”, “ਨੇਤਾ ਜੀ ਸੁਭਾਸ਼ ਚੰਦਰ ਬੋਸ”, Punjabi Essay for Class 10, Class 12 ,B.A Students and Competitive Examinations.

ਨਕਲ ਦੇ ਨੁਕਸਾਨ-ਨਕਲ ਕਰਕੇ ਵਿਦਿਆਰਥੀ ਸਭ ਤੋਂ ਪਹਿਲਾਂ ਆਪਣੇਆਪ ਨੂੰ ਧੋਖਾ ਦਿੰਦੇ ਹਨ। ਉਹ ਪਾਸ ਤਾਂ ਹੋ ਜਾਂਦੇ ਹਨ ਪਰ ਅੱਗੇ ਜਾ ਕੇ ਕਿਸੇ ਲਾਇਕ ਨਹੀਂ ਰਹਿੰਦੇ।ਜਿਹੜੇ ਮਾਂ-ਬਾਪ ਨਕਲ ਵਿੱਚ ਆਪਣੇ ਬੱਚਿਆਂ ਦਾ ਸਾਥ ਦਿੰਦੇ ਹਨ ਉਹ ਉਹਨਾਂ ਦਾ ਭਵਿੱਖ ਸੁਆਰਦੇ ਨਹੀਂ ਵਿਗਾੜਦੇ ਹਨ ਕਿਉਂਕਿ ਉਹਨਾਂ ਨੂੰ ਨਕਲ ਦੀ ਆਦਤ ਹੀ ਪੈ ਜਾਂਦੀ ਹੈ ਤੇ ਉਹ ਮਿਹਨਤ ਕਰਨਾ ਤਾਂ ਭੁੱਲ ਹੀ ਜਾਂਦੇ ਹਨ। ਜੇਕਰ ਵਿਦਿਆਰਥੀ ਆਪ ਪੜ੍ਹ ਕੇ ਪਾਸ ਹੋਵੇ ਤਾਂ ਉਸ ਦੇ ਅੱਗੇ ਵੱਧਣ ਦੇ ਮੌਕੇ ਕਾਇਮ ਰਹਿੰਦੇ ਹਨ। ਨਕਲ ਕਰ ਕੇ ਤਾਂ ਉਹ ਆਪਣੇ ਪੇਰੀ ਆਪ ਕੁਹਾੜਾ ਮਾਰਨ ਵਾਲੀ ਗੱਲ ਕਰਦਾ ਹੈ। ਨਕਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਨੈਤਿਕਤਾ ਦੇ ਗੁਣ ਖ਼ਤਮ ਹੋ ਜਾਂਦੇ ਹਨ। ਉਹ ਕਿਸੇ ਵੀ ਕੰਮ ਨੂੰ ਗੰਭੀਰਤਾ ਨਾਲ ਨਹੀਂ ਕਰਦੇ ਤੇ ਇਹੋ ਜਿਹੇ ਲੋਕ ਘਰ, ਪਰਿਵਾਰ, ਦਫ਼ਤਰ ਆਦਿ ਵਿੱਚ ਮੁਸੀਬਤਾਂ ਹੀ ਖੜੀਆਂ ਕਰਦੇ ਹਨ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਇੱਕ ਕਮਜੋਰ ਵਿਦਿਆਰਥੀ ਨਕਲ ਕਰ ਕੇ ਹੁਸ਼ਿਆਰ ਵਿਦਿਆਰਥੀ ਤੋਂ ਵੀ ਅੱਗੇ| ਨਿਕਲ ਜਾਂਦਾ ਹੈ। ਜਿਹੜਾ ਦਿਨ-ਰਾਤ ਮਿਹਨਤ ਕਰਕੇ ਪੜ੍ਹਦਾ ਹੈ, ਉਹ ਵੀ ਸੋਚਦਾ ਹੈ ਕਿ ਮੈਂ ਕਿਉਂ ਪੜ੍ਹਾਈ ਕੀਤੀ ਮੈਂ ਵੀ ਸਾਰਾ ਸਾਲ ਮੌਜ ਕਰਦਾ ਤੇ ਨਕਲ ਕਰ ਕੇ ਪਾਸ ਹੋ ਜਾਂਦਾ। ਜਿਹੜੇ ਮਾਂ-ਬਾਪ ਜਾਂ ਅਧਿਆਪਕ ਨਕਲ ਮਰਵਾਉਂਦੇ ਹਨ, ਉਹ ਆਪਣੇ ਬੱਚਿਆਂ ਤੇ ਦੂਜਿਆਂ ਬੱਚਿਆਂ, ਦੋਨਾਂ ਨਾਲ ਧੋਖਾ ਕਰਦੇ ਹਨ !

Read More  Punjabi Essay on “Mera Manpasand Kavi -  Bhai Veer Singh”, “ਮੇਰਾ ਮਨਭਾਉਂਦਾ ਕਵੀ -ਭਾਈ ਵੀਰ ਸਿੰਘ”, Punjabi Essay for Class 10, Class 12 ,B.A Students and Competitive Examinations.

ਨਕਲ ਦੀ ਸਮੱਸਿਆ ਨੂੰ ਦੂਰ ਕਰਨ ਦੇ ਉਪਾਅ- ਇਸ ਬਿਮਾਰੀ ਦਾ ਖ਼ਾਤਮਾ ਕਰਨ ਲਈ ਅਧਿਆਪਕਾਂ ਦਾ ਸਹਿਯੋਗ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਉਹ ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਦੇਣ ਤੇ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਸ਼ ਕਰਨ ਕਿ ਮਿਹਨਤ ਸਭ ਤੋਂ ਵੱਡਾ ਗੁਣ ਹੈ। ਮਾਂ-ਬਾਪ ਦਾ ਵੀ ਫਰਜ਼ ਹੈ ਕਿ ਉਹ ਬੱਚਿਆਂ ਵਿੱਚ ਨਕਲ ਦੀ ਰੁਚੀ ਪੈਦਾ ਹੀ ਨਾ ਹੋਣ ਦੇਣ। ਇੱਕ ਵਾਰੀ ਬੱਚਾ ਫੇਲ ਹੋ ਜਾਵੇਗਾ ਤਾਂ ਹੀ ਉਸ ਨੂੰ ਨਸੀਹਤ ਮਿਲੇਗੀ ਕਿ ਮੈਂ ਮਿਹਨਤ ਕਰਨੀ ਹੈ। ਜੇ ਮਾਂ-ਬਾਪ ਤੇ ਅਧਿਆਪਕ ਮਦਦ ਕਰਨਗੇ ਤਾਂ ਉਹ ਅਵੇਸਲਾ ਹੋ ਹੀ ਜਾਵੇਗਾ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਸਬੰਧੀ ਕਾਨੂੰਨ ਨੂੰ ਲਾਗੂ ਕਰਨ ਵਿੱਚ ਪ੍ਰੀਖਿਅਕਾਂ ਦੀ ਪੂਰੀ ਸਹਾਇਤਾ ਕਰੇ। ਨਕਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਖ਼ਤ ਦੰਡ ਦੇਵੇ ਤੇ ਨਕਲ ਕਰਾਉਣ ਵਾਲਿਆਂ ਨੂੰ ਕਦੇ ਨਾ ਬਖ਼ਸ਼ੇ।

 

ਸਾਰ-ਅੰਸ਼- ਨਕਲ ਕਰਨਾ ਜਾਂ ਕਰਾਉਣਾ ਵੀ ਭ੍ਰਿਸ਼ਟਾਚਾਰ ਹੀ ਅਖਵਾਉਂਦਾ ਹੈ। ਨਕਲ ਕਰਵਾ ਕੇ ਅਸੀਂ ਭ੍ਰਿਸ਼ਟਾਚਾਰ ਨੂੰ ਸੱਦਾ ਦਿੰਦੇ ਹਾਂ। ਜੇ ਅਸੀਂ ਆਉਣ ਵਾਲੀ ਨਸਲ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ ਜਾਂ ਅਸੀਂ ਉਹਨਾਂ ਦਾ ਮਾਨਸਿਕ ਵਿਕਾਸ ਚਾਹੁੰਦੇ ਹਾਂ ਤਾਂ ਸਾਨੂੰ ਇਸ

 

ਬੁਰਾਈ ਦੇ ਬੀਜ ਨੂੰ ਵੱਢਣਾ ਹੀ ਪਵੇਗਾ। ਜੇ ਇੱਕ ਡਾਕਟਰ ਨਕਲ ਮਾਰ ਕੇ ਪ੍ਰੀਖਿਆ ਦੇਵੇਗਾ ਤਾਂ ਕੀ ਉਹ ਬਿਮਾਰਾਂ ਦਾ ਇਲਾਜ ਕਰਨ ਦੇ ਕਾਬਲ ਹੋਵੇਗਾ। ਜੇ ਇੱਕ ਅਧਿਆਪਕ ਰਿਸ਼ਵਤ ਦੇ ਕੇ ਪਰੀਖਿਆ ਪਾਸ ਕਰੇਗਾ ਤਾਂ ਬੱਚਿਆਂ ਦਾ ਭਵਿੱਖ ਕੀ ਬਣਾਵੇਗਾ ? ਕੀ ਉਹ ਸਮਾਜ ਦੇ ਬੱਚਿਆਂ ਦਾ ਭਵਿੱਖ ਬਣਾਵੇਗਾ ? ਕੀ ਉਹ ਸਮਾਜ ਦਾ ਭਲਾ ਕਰਨ ਦੇ ਯੋਗ ਹੋਵੇਗਾ ? ਸੋ ਸਾਨੂੰ ਸਾਰਿਆਂ ਨੂੰ ਇਸ ਬਿਮਾਰੀ ਨੂੰ ਜੜੋਂ ਖ਼ਤਮ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ।

Leave a Reply