Punjabi Essay on “Nashabandi”, “ਨਸ਼ਾਬੰਦੀ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਨਸ਼ਾਬੰਦੀ

Nashabandi

ਜਾਣ-ਪਛਾਣ : “ਨਸ਼ਾ ਨਾਸ਼ ਕਰਦਾ ਹੈ? ਇਹ ਇਕ ਆਮ ਅਤੇ ਪ੍ਰਚਲਿਤ ਅਖਾਣ ਹੈ। ਸਭ ਲੋਕ, ਜਾਣਦੇ ਹਨ ਕਿ ਨਸ਼ਿਆਂ ਨਾਲ ਜ਼ਿੰਦਗੀ ਅਧੂਰੀ ਹੋ ਜਾਂਦੀ ਹੈ ਫਿਰ ਵੀ ਲੋਕ ਨਸ਼ਿਆਂ ਦੇ ਟੋਏ ਵਿਚ ਡਿੱਗਦੇ ਹੀ ਜਾ ਰਹੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨਸ਼ਿਆਂ ਨੂੰ ਨਾ ਤਾਂ ਧਾਰਮਿਕ ਪ੍ਰਵਾਨਗੀ ਹੈ ਅਤੇ ਨਾ ਹੀ ਸਮਾਜਿਕ, ਫਿਰ ਵੀ ਲੋਕਾਂ ਦੀ ਰਚੀ ਨਸ਼ਿਆਂ ਵੱਲ ਵੱਧਦੀ ਹੀ ਜਾ ਰਹੀ ਹੈ। ਨਸ਼ਿਆਂ ਦੀ ਲੱਤ ਤਾਂ ਕਈ ਹਾਲਤਾਂ ਵਿਚ ਔਰਤਾਂ ਵਿਚ ਵੀ ਵੇਖੀ ਜਾ ਸਕਦੀ ਹੈ ਪਰ ਸਭ ਤੋਂ ਵੱਧ ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਸਾਡੇ ਸਕੂਲਾਂ ਅਤੇ ਕਾਲਜਾਂ ਦੇ ਮੁੰਡੇ ਇਸ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ।

ਨਸ਼ਾ ਇਕ ਨਾ-ਮੁਰਾਦ ਬੀਮਾਰੀ : ਨਸ਼ਾ ਇਕ ਨਾਮੁਰਾਦ ਅਤੇ ਭਿਆਨਕ ਬੀਮਾਰੀ ਹੈ। ਇਹ ਬੀਮਾਰੀ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਹੈ।ਹਰ ਇਕ ਧਰਮ ਵਿਚ ਨਸ਼ਿਆਂ ਦੇ ਖਿਲਾਫ਼ ਬਹੁਤ ਕੁਝ ਲਿਖਿਆ ਹੋਇਆ ਹੈ ਪਰ ਕਮਾਲ ਦੀ ਗੱਲ ਹੈ ਕਿ ਜਿਸ ਧਰਮ ਵਿਚ ਨਸ਼ਿਆਂ ਦੀ ਵਰਤੋਂ ਦੇ ਖਿਲਾਫ਼ ਜਿੰਨਾਂ ਵੀ ਲਿਖਿਆ ਹੋਇਆ ਹੈ, ਉਸ ਧਰਮ ਦੇ ਪੈਰੋਕਾਰ ਉਹਨਾਂ ਨਸ਼ਿਆਂ ਦਾ ਹੋਰ ਵਧੇਰੇ ਇਸਤੇਮਾਲ ਕਰਦੇ ਹਨ।

ਨਸ਼ੇ ਕਈ ਤਰ੍ਹਾਂ ਦੇ : ਨਸ਼ੇ ਕਈ ਤਰ੍ਹਾਂ ਦੇ ਹਨ ਜਿਵੇਂ ਅਫੀਮ, ਡੋਡੇ, ਸ਼ਰਾਬ, ਤੰਬਾਕੂ, ਨਸ਼ੇ ਦੀਆਂ ਗੋਲੀਆਂ ਅਤੇ ਟੀਕੇ ਆਦਿ। ਇਹਨਾਂ ਸਭਨਾਂ ਵਿਚੋਂ ਤੰਬਾਕੂ ਅਤੇ ਸ਼ਰਾਬ ਦਾ ਬਹੁਤ ਇਸਤੇਮਾਲ ਕੀਤਾ ਜਾਂਦਾ ਹੈ। ਇਕ ਅਨੁਮਾਨ ਅਨੁਸਾਰ ਭਾਰਤ ਵਿਚ ਹਰ ਰੋਜ਼ ਕੋਈ 150 ਕਰੋੜ ਸਿਗਰੇਟਾਂ ਅਤੇ ਬੀੜੀਆਂ ਪੀਤੀਆਂ ਜਾਂਦੀਆਂ ਹਨ। ਸ਼ਰਾਬ ਨੇ ਸਾਡੇ ਸਮਾਜ ਦੇ ਗਰੀਬ ਤਬਕੇ ਵਿਚ ਤਾਂ ਜਿਵੇਂ ਘਰ ਹੀ ਕਰ ਲਿਆ ਹੈ। ਅਮੀਰ ਲੋਕਾਂ ਵਿਚ ਸ਼ਰਾਬ ਨੋਸ਼ੀ ਉਹਨਾਂ ਦੇ ਸਮਾਜ ਵਿਚ ਪ੍ਰਿਸ਼ਠਾ ਦਾ ਇਕ ਪ੍ਰਤੀਕ ਬਣਦੀ ਜਾ ਰਹੀ ਹੈ। ਵਿਆਹ ਹੋਵੇ ਜਾਂ ਮੁੰਡਨ ਸੰਸਕਾਰ, ਬੱਚੇ ਦਾ ਜਨਮ ਹੋਵੇ ਜਾਂ ਜਨਮ ਦਿਨ ਮਨਾਉਣਾ ਹੋਵੇ, ਸਾਰੀਆਂ ਪਾਰਟੀਆਂ ਵਿਚ ਸ਼ਰਾਬ ਪਮੁੱਖ ਹੁੰਦੀ ਹੈ। ਪਾਰਟੀਆਂ ਅਤੇ ਵਿਆਹਾਂ ਸ਼ਾਦੀਆਂ ਜਾਂ ਹੋਰ ਸਮਾਗਮਾਂ ਵਿਚ ਸ਼ਰਾਬ ਅਤੇ ਮੀਟ ਤਾਂ ਇਕ ਜ਼ਰੂਰੀ ਅੰਗ ਬਣਦੇ ਜਾ ਰਹੇ ਹਨ।

ਨਸ਼ੇ ਨਾਲ ਜ਼ਿੰਦਗੀ ਤਬਾਹ : ਗਰੀਬ ਆਦਮੀ ਤਾਂ ਇਹਨਾਂ ਨਸ਼ਿਆਂ ਵਿਸ਼ੇਸ਼ ਕਰ ਸ਼ਰਾਬ ਨੋਸ਼ੀ ਕਾਰਨ ਆਰਥਿਕ ਅਤੇ ਜਿਸਮਾਨੀ ਪੱਖੋਂ ਨਿਘਰਦੇ ਜਾ ਰਹੇ ਹਨ। ਉਹਨਾਂ ਦਾ ਭਵਿੱਖ ਲਗਭਗ ਖਤਮ ਹੋ ਗਿਆ ਹੈ। ਨਸ਼ਿਆਂ ਨਾਲ ਜਿਹੜਾ ਮਾਨਸਿਕ ਨੁਕਸਾਨ ਹੁੰਦਾ ਹੈ ਉਸਦਾ ਤਾਂ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ।

ਕਾਨੂੰਨ ਪਾਸ ਕਰਨੇ : ਸਰਕਾਰ ਨੇ ਇਸ ਸਭ ਨੂੰ ਮਹਿਸੂਸ ਕੀਤਾ ਅਤੇ ਉਸਨੇ ਕਈ ਨਸ਼ਾਬੰਦੀ ਕਾਨੂੰਨ ਪਾਸ ਕੀਤੇ ਹਨ। ਇਹਨਾਂ ਕਾਨੂੰਨਾਂ ਦੇ ਦੋ ਮੋਟੇ-ਮੋਟੇ ਅਰਥ ਹਨ ਇਕ ਇਹ ਕਿ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹਨਾਂ ਦੇ ਨੁਕਸਾਨ ਦੱਸੇ ਜਾਣ ਅਤੇ ਦੂਜਾ ਇਹ ਕਿ ਜੇਕਰ ਸ਼ਰਾਬ ਆਦਿ ਦਾ ਨਸ਼ਾ ਕਰਨਾ ਹੀ ਹੈ ਤਾਂ ਲੋਕਾਂ ਨੂੰ ਠੀਕ ਸ਼ਰਾਬ ਪੀਣ ਨੂੰ ਮਿਲ ਸਕੇ। ਆਮ ਤੌਰ ਤੇ ਲੋਕ ਸਸਤੀ ਸ਼ਰਾਬ ਜਾਂ ਸਪਿਰਟ ਹੀ ਪੀ ਲੈਂਦੇ ਹਨ, ਜਿਸ ਕਾਰਨ ਭਾਰੀ ਜਾਨੀ ਨੁਕਸਾਨ ਹੁੰਦਾ ਹੈ। ਪਿੱਛੇ ਜਿਹੇ, ਮਦਰਾਸ ਵਿਖੇ ਇਕ ਵਿਆਹ ਦੀ ਪਾਰਟੀ ਸਮੇਂ ਪੀਤੀ ਗਈ ਨਕਲੀ ਅਤੇ ਸਸਤੀ ਸ਼ਰਾਬ ਨੇ ਲਗਭਗ 200 ਬਰਾਤੀ ਹੀ ਮਾਰ ਸੁੱਟੇ ਸਨ।

ਕਾਨੂੰਨਾਂ ਦਾ ਲਾਭ ਨਹੀਂ : ਸਰਕਾਰ ਨੇ ਕਾਨੂੰਨ ਤਾਂ ਕਈ ਪਾਸ ਕੀਤੇ ਹਨ ਪਰ ਇਹਨਾਂ ਦਾ ਹਾਲੀ ਸਮਾਜ ਨੂੰ ਅਤੇ ਖਾਸ ਕਰਕੇ ਸਮਾਜ ਦੇ ਸਭ ਤੋਂ ਵੱਧ ਪ੍ਰਭਾਵਿਤ ਵਰਗ ਨੂੰ ਕੋਈ । ਫਾਇਦਾ ਨਹੀਂ ਹੋਇਆ ਹੈ। ਜਿਵੇਂ ਮੁੰਬਈ ਨੂੰ ਡਰਾਈ ਏਰੀਆ (ਅਰਥਾਤ ਜਿੱਥੇ ਸ਼ਰਾਬ ਪੀਣ ਦੀ ਮਨਾਹੀ ਹੋਵੇ) ਕਰਾਰ ਦਿੱਤਾ ਹੋਇਆ ਹੈ ਪਰ ਹੈ ਇਸ ਦੇ ਉਲਟ। ਮੁੰਬਈ ਵਿਚ ਚੋਰੀ ਛਿਪੇ ਸ਼ਰਾਬ ਵਿਕਦੀ ਹੈ। ਸ਼ਰਾਬ ਦੀ ਅਣਹੋਂਦ ਕਰਕੇ ਲੋਕ ਨਸ਼ੇ ਦੀਆਂ ਗੋਲੀਆਂ, ਕੈਪਸੂਲ ਜਾਂ ਫਿਰ ਘਟੀਆ ਸਪਿਰਟ ਪੀ ਕੇ ਹੀ ਆਪਣੀ ਇੱਛਾ ਪੂਰੀ ਕਰਦੇ ਹਨ। ਨਤੀਜਾ ਇਹ ਨਿਕਲਦਾ ਹੈ ਕਿ ਸੈਂਕੜੇ ਲੋਕ ਬੇਦੋਸ਼ੀ ਮੌਤ ਦੇ ਸ਼ਿਕਾਰ ਹੋ ਜਾਂਦੇ ਹਨ।

ਸ਼ਰਾਬਖੋਰੀ ਵਿਰੁੱਧ ਵੱਡਾ ਅੰਦੋਲਨ : ਮਹਾਤਮਾ ਗਾਂਧੀ ਜੀ ਦੀ ਪ੍ਰੇਰਣਾ ਨਾਲ ਅੰਗਰੇਜ਼ੀ ਰਾਜ ਵਿਚ ਸ਼ਰਾਬਖੋਰੀ ਦੇ ਵਿਰੁੱਧ ਇਕ ਵੱਡੀ ਲਹਿਰ ਚਲਾਈ ਗਈ ਸੀ। ਔਰਤਾਂ ਸ਼ਰਾਬ ਦੇ ਠੇਕਿਆਂ ਅੱਗੇ ਘੇਰਾ ਪਾਉਂਦੀਆਂ ਸਨ। ਉਹ ਨਸ਼ੇੜੀਆਂ ਨੂੰ ਵੱਡੀਆਂ ਭੈਣਾਂ ਵਾਂਗ ਸਮਝਾਉਂਦੀਆਂ ਸਨ। ਇਸ ਦਾ ਭਾਵੇਂ ਥੋੜੇ ਸਮੇਂ ਲਈ ਲਾਭ ਪਜਿਆ ਸੀ ਪਰ ਸਮਾਜ ਵਿਚ ਜਾਗਰੂਕਤਾ ਤਾਂ ਆ ਗਈ ਸੀ। ਸਾਡੇ ਦੇਸ਼ ਵਿਚ 2 ਅਕਤੂਬਰ ਸੰਨ 1956 ਨੂੰ ਸਾਰੇ ਦੇਸ਼ ਵਿਚ ਕਾਨੂੰਨੀ ਤੌਰ ਤੇ ਸ਼ਰਾਬ ਬੰਦੀ ਲਾਗੂ ਕੀਤੀ ਗਈ। ਕਈ ਵੱਡੀਆਂ ਕਾਨਫਰੰਸਾਂ ਹੋਈਆਂ। ਵੱਡੇ-ਵੱਡੇ ਸੈਮੀਨਾਰ ਕਰਵਾਏ ਗਏ ਪਰ ਉਹੋ ਜਿਹੀ ਸਫਲਤਾ ਨਾ ਮਿਲ ਸਕੀ ਜਿਸ ਦੀ ਸਰਕਾਰ ਨੂੰ ਆਸ ਸੀ। | ਨਸ਼ਾਬੰਦੀ ਦਾ ਕਮਜ਼ੋਰ ਪੱਖ : ਕਾਨੂੰਨਨ ਨਸ਼ਾ ਬੰਦੀ ਦਾ ਆਪਣਾ ਇਕ ਕਮਜ਼ੋਰ ਪੱਖ ਵੀ ਹੈ। ਸ਼ਰਾਬ ਜਾਂ ਤੰਬਾਕੂ ਜਾਂ ਅਫੀਮ ਦਾ ਸੇਵਨ ਕਰਨਾ ਮਨੁੱਖ ਦਾ ਬਿਲਕੁਲ ਨਿਜੀ ਮਾਮਲਾ ਗਿਣਿਆ ਗਿਆ ਹੈ। ਸਰਕਾਰ ਲੋਕਾਂ ਦੇ ਨਿਜੀ ਮਾਮਲਿਆਂ ਵਿਚ ਭਲਾ ਦਖਲ ਕਿਵੇਂ ਦੇ ਸਕਦੀ ਹੈ ? ਇਕ ਹੋਰ ਪੱਖ ਵੀ ਅਜਿਹਾ ਹੈ, ਜੋ ਸਰਕਾਰ ਨੂੰ ਦੇਸ਼ ਵਿਚ ਪੂਰੀ ਤਰਾਂ ਨਸ਼ਾਬੰਦੀ ਲਾਗ ਨਹੀਂ ਕਰਨ ਦਿੰਦਾ। ਸਰਕਾਰ ਨੂੰ ਸ਼ਰਾਬ, ਤੰਬਾਕੂ ਅਤੇ ਤੰਬਾਕੂ ਤੋਂ ਬਣੀਆਂ ਵਸਤਾਂ ਦੀ ਵਿਕਰੀ ਤੋਂ ਕਰੋੜਾਂ ਅਰਬਾਂ ਰੁਪਿਆਂ ਦੀ ਆਮਦਨੀ ਹੁੰਦੀ ਹੈ। ਸਰਕਾਰ ਇਸ ਆਮਦਨੀ ਨੂੰ ਆਸਾਨੀ ਨਾਲ ਨਹੀਂ ਛੱਡ ਸਕਦੀ। ਜੋ ਪੁਰਨ ਨਸ਼ਾਬੰਦੀ ਹੋ ਜਾਵੇ ਤਾਂ ਲੱਖਾਂ ਮਜ਼ਦੂਰ ਅਤੇ ਹੋਰ ਲੋਕ ਬੇਕਾਰ ਹੋ ਜਾਣ, ਜੋ ਸ਼ਰਾਬ ਜਾਂ ਤੰਬਾਕੂ ਦੇ ਕਾਰਖਾਨਿਆਂ ਵਿਚ ਕੰਮ ਕਰਦੇ ਹਨ। ਤੰਬਾਕੂ ਅਤੇ ਤੰਬਾਕੂ ਤੋਂ ਬਣਨ ਵਾਲੀਆਂ ਹੋਰ ਵਸਤਾਂ ਬੀੜੀਆਂ, ਸਿਗਰਟਾਂ, ਨਸਵਾਰ, ਜ਼ਰਦਾ ਅਤੇ ਖੈਨੀ ਦੇ ਕਾਰਖਾਨਿਆਂ ਵਿਚੋਂ ਲੱਖਾਂ ਹੀ ਪਰਿਵਾਰ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ।

ਸਕੂਲ ਕਾਲਜਾਂ ਵਿਚ ਪ੍ਰਚਾਰ : ਅਸਲ ਵਿਚ ਚਾਹੀਦਾ ਇਹ ਹੈ ਕਿ ਸਰਕਾਰ ਨਸ਼ਾਬੰਦੀ ਦੀ ਮੁਹਿੰਮ ਨੂੰ ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਵਿਚ ਪ੍ਰਚਾਰ ਕਰਕੇ ਸ਼ੁਰੂ ਕਰੇ। ਲੋਕਾਂ ਨੂੰ ਸ਼ਰਾਬ ਅਤੇ ਤੰਬਾਕੂ ਦੇ ਨੁਕਸਾਨ ਦੱਸੇ ਜਾਣ ਤਾਂ ਜੋ ਲੋਕ ਆਪਣੇ ਆਪ ਹੀ ਇਹਨਾਂ ਲੱਭਣੇ ਚਾਹੀਦੇ ਹਨ। ਨਕਸਾਨਦੇਹ ਵਸਤਾਂ ਤੋਂ ਮੂੰਹ ਮੋੜ ਲੈਣ। ਸਰਕਾਰ ਨੂੰ ਵੀ ਆਪਣੀ ਆਮਦਨੀ ਦੇ ਹੋਰ ਸਾਧਨਾ

Leave a Reply