Punjabi Essay on “Vidyarthi ate Anushasan”, “ਵਿਦਿਆਰਥੀ ਅਤੇ ਅਨੁਸ਼ਾਸਨ”, for Class 10, Class 12 ,B.A Students and Competitive Examinations.

ਵਿਦਿਆਰਥੀ ਅਤੇ ਅਨੁਸ਼ਾਸਨ

Vidyarthi ate Anushasan

ਜਾਂ

ਵਿਦਿਆਰਥੀ ਵਰਗ ਦੀ ਅਨੁਸ਼ਾਸਨਹੀਣਤਾ ਤੇ ਬੇਚੈਨੀ

Vidyarthi varg di Anushasanhinta te Becheni

ਨਿਬੰਧ ਨੰਬਰ : 01

ਜਾਣ-ਪਛਾਣ-ਅਨੁਸ਼ਾਸਨ ਸ਼ਬਦ ਅੰਗਰੇਜ਼ੀ ਦੇ ਸ਼ਬਦ Discipline ਦਾ ਸਮਾਨਾਰਥੀ ਹੈ | ਆਕਸਫੋਰਡ ਸ਼ਰ ਅਨੁਸਾਰ ਇਸਦੇ ਅਰਥ ਹਨ-ਮਨੁੱਖ ਦੇ ਦਿਮਾਗ਼ ਅਤੇ ਆਚਰਨ ਨੂੰ ਅਜਿਹੀ ਸਿਖਲਾਈ ਦੇਣਾ, ਜਿਸ ਨਾਲ ਉਹ ਥੈ-ਕਾਬ ਹੋ ਸਿੱਖੇ ਅਤੇ ਆਪਣੇ ਵਿੱਚ ਆਪਣੇ ਤੋਂ ਵੱਡੇ ਅਧਿਕਾਰੀ ਜਾਂ ਪ੍ਰਬੰਧਕ ਤੇ ਸਥਾਪਿਤ ਸੱਤਾ ਦਾ ਆਗਿਆਕਾਰੀ ਬਣਨ ਦੀ ਰੁਚੀ ਪੈo ਕਰੇ । ਬੇਸ਼ੱਕ ਆਜ਼ਾਦੀ ਨੂੰ ਮਾਣਨਾ ਸਾਡਾ ਜਮਾਂਦਰੂ ਅਧਿਕਾਰ ਹੈ, ਪਰੰਤੂ ਅਸੀਂ ਪੂਰਨ ਆਜ਼ਾਦੀ ਕੁੱਝ ਨਿਯਮਾਂ ਦੀ ਪਾਲਣਾ ਕਰ ਕੇ ਤੇ ਆਪਣੇ ਆਪ ਨੂੰ ਕੁੱਝ ਬੰਧਨਾਂ ਵਿਚ ਰੱਖ ਕੇ ਹੀ ਮਾਣ ਸਕਦੇ ਹਾਂ|ਅਸਲ ਵਿਚ ਸਾਰਾ ਬ੍ਰਹਿਮੰਡ ਤੇ ਸਾਰੀਆਂ ਕਦਰ ਸ਼ਕਤੀਆਂ ਵੀ ਇਕ ਅਨੁਸ਼ਾਸਨ ਵਿਚ ਬੱਝੀਆਂ ਹੋਈਆਂ ਹਨ । ਸ਼ਭ ਤਾਰੇ ਤੇ ਸਿਤਾਰੇ ਕੁੱਝ ਬੱਝੇ ਨਿਯਮਾਂ ਅਨੁਸਾਰ ਹਰਕਤ ਕਰਦੇ ਹਨ । ਸਾਡੇ ਸਰੀਰ ਦੇ ਅੰਗ ਵੀ ਇਕ ਅਨੁਸ਼ਾਸਨ ਵਿਚ ਬੱਝੇ ਇਕ-ਦੂਜੇ ਦੀ ਸਹਾਇਤਾ ਕਰਦੇ ਹਨ | ਮਧੂ-ਮੱਖੀਆਂ ਤੇ ਕੀੜੀਆਂ ਨੂੰ ਦੇਖੋ, ਉਹ ਵੀ ਤੁਹਾਨੂੰ ਇਕ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਦੀਆਂ ਪ੍ਰਤੀਤ ਹੋਣਗੀਆਂ । ਜ਼ਰਾ ਭੀੜ ਵਾਲੀ ਥਾਂ ‘ਤੇ ਸੜਕ ਉੱਪਰ ਖੱਬੇ ਹੱਥ ਚੱਲਣ ਦੇ ਨਿਯਮ ਦੀ ਉਲੰਘਣਾ ਕਰ ਕੇ ਤਾਂ ਦੇਖੋ, ਫਿਰ ਕੀ ਹੁੰਦਾ ਹੈ ? ਸੱਜੇ ਹੱਥ ਚੱਲ ਕੇ ਤੁਸੀਂ ਆਪ ਵੀ ਸੱਟ ਖਾਓਗੇ ਤੇ ਹੋਰਨਾਂ ਲਈ ਵੀ ਮੁਸੀਬਤ ਖੜੀ ਕਰੋਗੇ।

ਅਨੁਸ਼ਾਸਨ-ਇਸ ਤੋਂ ਸਿੱਧ ਹੁੰਦਾ ਹੈ ਕਿ ਅਨੁਸ਼ਾਸਨ ਮਨੁੱਖੀ ਜੀਵਨ ਲਈ ਇਕ ਜ਼ਰੂਰੀ ਚੀਜ਼ ਹੈ । ਅਨੁਸ਼ਾਸਨ ਤੋਂ ਬਿਨਾਂ ਮਨੁੱਖੀ ਜੀਵਨ ਉਸ ਬੇੜੀ ਵਰਗਾ ਹੈ, ਜਿਸ ਦਾ ਮਲਾਹ ਨਾ ਹੋਵੇ, ਜਾਂ ਉਸ ਚਿੱਠੀ ਵਰਗਾ ਹੈ, ਜਿਸ ਉੱਪਰ ਸਿਰਨਾਮਾ ਨਾ ਲਿਖਿਆ ਹੋਵੇ । ਇਕ ਅਨੁਸ਼ਾਸਨਹੀਣ ਵਿਅਕਤੀ ਆਪਣੇ ਜੀਵਨ ਵਿਚ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ ।

ਵਿਦਿਆਰਥੀਆਂ ਲਈ ਅਨੁਸ਼ਾਸਨ ਦੀ ਲੋੜ-ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਉਹ ਪੜਾਅ ਹੈ, ਜਦੋਂ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ ਤੇ ਆਚਰਨ ਦੀ ਉਸਾਰੀ ਹੁੰਦੀ ਹੈ । ਇਹ ਉਹ ਸਮਾਂ ਹੈ, ਜਦੋਂ ਉਸ ਨੂੰ ਠੀਕ ਸਿਖਲਾਈ ਦੀ ਅਤਿਅੰਤ ਜ਼ਰੂਰਤ ਹੁੰਦੀ ਹੈ ਕਿਉਂਕਿ ਇਸ ਸਮੇਂ ਮਿਲੀ ਚੰਗੀ ਜਾਂ ਮਾੜੀ ਸਿਖਲਾਈ ਉੱਪਰ ਹੀ ਉਸ ਤੇ ਭਵਿੱਖ ਤੇ ਆਚਰਨ ਨਿਰਭਰ ਕਰਨਾ ਹੁੰਦਾ ਹੈ । ਸਕੂਲਾਂ-ਕਾਲਜਾਂ ਵਿਚ ਵਿੱਦਿਆ ਦਾ ਅਸਲੀ ਮਕਸਦ ਦੇਸ਼ ਦੇ ਭਵਿੱਖ ਦੇ ਮਾਲਕ ਨੌਜਵਾਨਾਂ ਦੀ ਸ਼ਖ਼ਸੀਅਤ ਦੀ ਉਸਾਰੀ ਕਰਨਾ ਹੀ ਹੈ, ਜਿਸ ਨਾਲ ਇਕ ਨੌਜਵਾਨ ਆਪਣੇ ਪਰਿਵਾਰ, ਭਾਈਚਾਰੇ, ਸਮਾਜ ਤੇ ਦੇਸ਼ ਪ੍ਰਤੀ ਆਪਣੇ ਕਰਤੱਵਾਂ ਦੀ ਪਛਾਣ ਕਰਦਾ ਹੋਇਆ ਸੁਚੱਜਾ ਜੀਵਨ ਜੀਵੇ ।ਵਿਦਿਆਰਥੀ ਵਿੱਦਿਆ ਤੋਂ ਪੂਰਾ-ਪੂਰਾ ਲਾਭ ਤਦ ਹੀ ਲੈ ਸਕਦਾ ਹੈ, ਜੇਕਰ ਉਹ ਆਪਣੇ ਘਰ, ਸਕੂਲ, ਕਾਲਜ ਤੇ ਆਲੇ-ਦੁਆਲੇ ਵਿਚ ਅਨੁਸ਼ਾਸਨ ਅਰਥਾਤ ਮਿੱਥੇ ਨਿਯਮਾਂ ਦੀ ਪਾਲਣਾ ਕਰੇ ਤੇ ਹਰ ਉਸ ਬੁਰਾਈ ਤੇ ਅਨਿਯਮਿਤਤਾ ਤੋਂ ਬਚੇ, ਜਿਹੜੀ ਉਸ ਨੂੰ ਉਸਦੇ ਮਾਨਸਿਕ ਤੇ ਆਚਰਨਿਕ ਵਿਕਾਸ ਵਿਚ ਸਹਾਈ ਹੋਣ ਵਾਲੀ ਵਿੱਦਿਆ-ਪ੍ਰਾਪਤੀ ਦੇ ਰਾਹ ਤੋਂ ਭਟਕਾਉਣ ਵਾਲੀ ਹੋਵੇ ।

ਵਰਤਮਾਨ ਵਿਦਿਆਰਥੀ ਵਰਗ ਦੀ ਸਥਿਤੀ-ਰੰਤੂ ਅੱਜ ਦੇ ਵਿਦਿਆਰਥੀ ਵਰਗ ਦੀ ਸਥਿਤੀ ਬੜੀ ਅਫ਼ਸੋਸਨਾਕ ਹੈ । ਅੱਜ ਕੇਵਲ ਭਾਰਤ ਵਿਚ ਹੀ ਨਹੀਂ, ਸਗੋਂ ਲਗਪਗ ਸਾਰੇ ਦੇਸ਼ਾਂ ਦਾ ਵਿਦਿਆਰਥੀ ਵਰਗ ਅਨੁਸ਼ਾਸਨਹੀਣਤਾ ਦਾ ਸ਼ਿਕਾਰ ਹੈ। ਵਿਦਿਆਰਥੀ ਵਰਗ ਵਿਚ ਅਨੁਸ਼ਾਸਨ ਦੀ ਘਾਟ ਭਾਰਤ ਦੀਆਂ ਪ੍ਰਮੁੱਖ ਸਮੱਸਿਆਵਾਂ ਵਿਚੋਂ ਇਕ ਹੈ । ਅਨੁਸ਼ਾਸਨਹੀਣਤਾ ਦੇ ਸ਼ਿਕਾਰ ਹੋਏ ਵਿਦਿਆਰਥੀ ਨਿੱਕੀ-ਨਿੱਕੀ ਗੱਲ ‘ਤੇ ਪੜ੍ਹਾਈ ਨੂੰ ਛੱਡ ਕੇ ਹੜਤਾਲਾਂ, ਮੁਜ਼ਾਹਰਿਆਂ, ਵਾਕ-ਆਊਟੀ ਤੇ ਜਲਸਾਂ ਦੇ ਰਾਹ ਉੱਪਰ ਤੁਰ ਪੈਂਦੇ ਹਨ । ਉਹ ਕਲਾਸਾਂ ਵਿਚ ਮਰਜ਼ੀ ਨਾਲ ਆ ਵੜਦੇ ਹਨ ਤੇ ਮਰਜ਼ੀ ਨਾਲ ਬਾਹਰ ਨਿਕਲ ਪਿੰਸੀਪਲਾਂ ਅਤੇ ਵਾਈਸ ਚਾਂਸਲਰਾਂ ਵਿਰੁੱਧ ਨਾਅਰੇ ਮਾਰਦੇ ਤੇ ਉਨ੍ਹਾਂ ਦੇ ਪੁਤਲੇ ਸਾੜਦੇ ਹਨ । ਕਈ ਵਾਰ ਉਹ ਹਿੰਸਕ ਘਟਨਾਵਾਂ ‘ਤੇ ਉੱਤਰ ਆਉਂਦੇ ਹਨ ਅਤੇ ਪੁਲਿਸ ਨਾਲ ਵੀ ਟੱਕਰ ਲੈ ਲੈਂਦੇ ਹਨ । ਦੂਜੇ ਪਾਸੇ ਪੁਲਿਸ ਅੱਥਰੁ ਗੈਸ ਛਡਦੀ ਤੇ ਲਾਠੀ-ਗੋਲੀ ਦੀ ਵਰਤੋਂ ਕਰਦੀ ਹੈ । ਫਲਸਰੂਪ ਮਾਮਲਾ ਹੋਰ ਵਿਗੜ ਜਾਂਦਾ ਹੈ, ਕਾਲਜ ਤੇ ਯੂਨੀਵਰਸਿਟੀਆਂ ਬੰਦ ਹੋ ਜਾਂਦੀਆਂ ਹਨ ਅਤੇ ਪੜਾਈ ਠੱਪ ਹੋ ਜਾਂਦੀ ਹੈ |

ਕਾਰਨ-ਸਾਡੇ ਦੇਸ਼ ਵਿਚ ਵਿਦਿਆਰਥੀਆਂ ਦੀ ਇਸ ਅਨੁਸ਼ਾਸਨਹੀਣਤਾ ਸੰਬੰਧੀ ਇਕੱਲੇ ਵਿਦਿਆਰਥੀ ਵਰਗ ਨੂੰ ਹੀ ਦੋਸ਼ ਨਾ ਠੀਕ ਨਹੀਂ । ਇਸ ਦੇ ਹੇਠ ਲਿਖੇ ਮੁੱਖ ਕਾਰਨ ਹਨ :-

ਵਿੱਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਦੀ ਗਿਣਤੀ ਦਾ ਵਾਧਾ-ਪਿਛਲੇ ਕੁੱਝ ਸਾਲਾਂ ਤੋਂ ਸਕੂਲਾਂ ਕਾਲਜਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਵਧ ਗਈ ਹੈ, ਪਰ ਇਸ ਦੇ ਮੁਕਾਬਲੇ ਵਿੱਦਿਅਕ ਸੰਸਥਾਵਾਂ ਦੀ ਗਿਣਤੀ ਬਹੁਤ ਘੱਟ ਹੈ । ਸਕਲਾਂ ਕਾਲਜਾਂ ਵਿਚ ਲੱਗਣ ਵਾਲੀਆਂ ਕਲਾਸਾਂ ਵਿਚ ਭੀੜ ਲੱਗੀ ਰਹਿੰਦੀ ਹੈ । ਵਿਦਿਆਰਥੀਆਂ ਨੂੰ ਪੂਰੀਆਂ ਸਹੂਲਤਾਂ ਨਹੀਂ ਮਿਲਦੀਆਂ । ਇੱਥੋਂ ਤਕ ਕਿ ਉਨ੍ਹਾਂ ਦੇ ਬੈਠਣ ਲਈ ਸੀਟਾਂ ਵੀ ਪੂਰੀਆਂ ਨਹੀਂ ਹੁੰਦੀਆਂ । ਵਿਦਿਆਰਥੀ ਬਹੁਤੇ ਹੋਣ ਕਰਕੇ ਅਧਿਆਪਕ ਹਰ ਇਕ ਵਲ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਸਕਦਾ । ਕਈ ਵਾਰੀ ਅਧਿਆਪਕ ਨੂੰ ਆਪਣੀ ਕਲਾਸ ਦੇ ਵਿਦਿਆਰਥੀਆਂ ਦੇ ਚਿਹਰਿਆਂ ਦਾ ਵੀ ਪਤਾ ਨਹੀਂ ਹੁੰਦਾ, ਜਿਸ ਕਰਕੇ ਵਿਦਿਆਰਥੀਆਂ ਨੂੰ ਕਲਾਸ ਵਿਚ ਸ਼ਰਾਰਤ ਕਰਨ, ਰੌਲਾ ਪਾਉਣ ਤੇ ਪੜ੍ਹਾਈ ਵਲੋਂ ਬੇਧਿਆਨੇ ਹੋਣ ਦੇ ਮੌਕੇ ਮਿਲ ਜਾਂਦੇ ਹਨ ।

ਦੋਸ਼-ਪੂਰਨ ਪ੍ਰੀਖਿਆ ਪ੍ਰਣਾਲੀ-ਸਾਡੀ ਪ੍ਰੀਖਿਆ ਪ੍ਰਣਾਲੀ ਦਾ ਦੋਸ਼ਪੂਰਨ ਹੋਣਾ ਵੀ ਵਿਦਿਆਰਥੀਆਂ ਦੀ ਅਨੁਸ਼ਾਸਨਹੀਨਤਾ ਕਾਰ ਦਾ ਇਕ ਕਾਰਨ ਹੈ। ਇਸ ਪ੍ਰੀਖਿਆ-ਪ੍ਰਣਾਲੀ ਕਾਰਨ ਕਈ ਵਾਰੀ ਬਹੁਤ ਹੁਸ਼ਿਆਰ ਅਤੇ ਗੰਭੀਰ ਵਿਦਿਆਰਥੀ ਫੇਲ੍ਹ ਹੋ ਜਾਂਦੇ ਹਨ, ਪਰ ਨਾਲਾਇਕ ਤੇ ਬੇਮੁਹਾਰੇ ਵਿਦਿਆਰਥੀ ਪਾਸ ਹੋ ਜਾਂਦੇ ਹਨ | ਗਾਈਡਾਂ, ਨੋਟਾਂ ਤੇ ਸ ਪੇਪਰਾਂ ਦੀ ਪ੍ਰਾਪਤੀ ਹੋਣ ਕਰਕੇ ਤੇ ਇਮਤਿਹਾਨਾਂ ਵਿਚ ਨਕਲ ਨਾਲ ਕੰਮ ਚਲਦਾ ਹੋਣ ਕਰਕੇ ਵਿਦਿਆਰਥੀ ਪੜ੍ਹਾਈ ਵਲੋਂ ਅਵੇਸਲੇ ਹੋ ਜਾਂਦੇ ਹਨ ਤੇ ਪ੍ਰੀਖਿਆ ਵਿਚ ਨਕਲ ਤੋਂ ਰੋਕਣ ਵਾਲਿਆਂ ਨਾਲ ਗੁਸਤਾਖ਼ੀ ਨਾਲ ਪੇਸ਼ ਆਉਂਦੇ ਹਨ । ਕਈ ਵਾਰ ਉਨ੍ਹਾਂ ਨੂੰ ਧਮਕੀਆਂ ਦੇ ਕੇ, ਗਾਲਾਂ ਕੱਢ ਦੇ ਕੇ ਜਾਂ ਮਾਰ-ਕੁੱਟ ਕੇ ਅਨੁਸ਼ਾਸਨ ਦੀਆਂ ਧੱਜੀਆਂ ਉਡਾ ਦਿੰਦੇ ਹਨ।

ਰਾਜਨੀਤਿਕ ਪਾਰਟੀਆਂ ਦਾ ਰੋਲ-ਸਾਡੀਆਂ ਕਈ ਰਾਜਨੀਤਿਕ ਪਾਰਟੀਆਂ ਵੀ ਸਕੂਲਾਂ ਅਤੇ ਕਾਲਜਾਂ ਵਿਚ ਦਖ਼ਲ ਦਿੰਦੀਆਂ ਜੀ ਹਨ ਅਤੇ ਉਹ ਵਿਦਿਆਰਥੀਆਂ ਨੂੰ ਵਰਗਲਾ ਕੇ ਆਪਣੇ ਰਾਜਨੀਤਿਕ ਆਸ਼ਿਆਂ ਦੀ ਸਿਧੀ ਲਈ ਵਰਤਦੀਆਂ ਹਨ । ਸੜ ਵਿਦਿਆਰਥੀ ਉਨ੍ਹਾਂ ਦੀ ਉਕਸਾਹਟ ਵਿਚ ਆ ਕੇ ਅਨੁਸ਼ਾਸਨ ਨੂੰ ਤੋੜਦੇ ਹਨ । ਉਂਝ ਪਾਰਟੀਆਂ ਦੁਆਰਾ ਵਿਦਿਆਰਥੀਆਂ ਨੂੰ ਵਰਗਲਾਉਣਾ ਬੇਚੈਨੀ ਦਾ ਮੂਲ ਕਾਰਨ ਨਹੀਂ, ਇਹ ਇਕ ਸਿੱਟਾ ਜ਼ਰੂਰ ਹੈ ।

ਪਦਾਰਥਕ ਰੁਚੀਆਂ ਦਾ ਵਾਧਾ-ਅੱਜ-ਕਲ੍ਹ ਸੰਸਾਰ ਭਰ ਦੇ ਲੋਕਾਂ ਵਿਚ ਪਦਾਰਥਕ ਰੁਚੀਆਂ ਵਧਣ ਕਰਕੇ ਆਚਰਨਿਕ ਤੇ ਸਦਾਚਾਰਕ ਮਾਣ-ਮਰਯਾਦਾ ਕਾਇਮ ਨਹੀਂ ਰਹੀ । ਅੱਜ ਦਾ ਵਿਦਿਆਰਥੀ ਪੁਰਾਣੇ ਸਮੇਂ ਦੇ ਵਿਦਿਆਰਥੀ ਵਾਂਗ ਅਧਿਆਪਕ ਦਾ ਆਦਰ ਸਤਿਕਾਰ ਨਹੀਂ ਕਰਦਾ । ਉਨ੍ਹਾਂ ਵਿਚਕਾਰ ਸਤਿਕਾਰ, ਪਿਆਰ ਤੇ ਨੇੜਤਾ ਵਾਲਾ ਰਿਸ਼ਤਾ ਨਹੀਂ ਰਿਹਾ, ਸਗੋਂ ਓਪਰੇਪਨ ਨੇ ਘਰ ਕਰ ਲਿਆ ਹੈ । ਮਾਂ-ਬਾਪ ਕੋਲ ਆਪਣੇ ਬੱਚਿਆਂ ਵਲ ਧਿਆਨ ਦੇਣ ਦੀ ਵਿਹਲ ਹੀ ਨਹੀਂ । ਬੱਚਿਆਂ ਨੂੰ ਆਪਣੇ ਮਾਂ- ਬਾਪ ਵਲੋਂ ਉੱਚੇ ਆਚਰਨ ਦੀ ਕੋਈ ਸਿੱਖਿਆ ਨਹੀਂ ਮਿਲਦੀ | ਬੱਚਿਆਂ ਨੂੰ ਘਰ ਤੋਂ ਦੂਰ ਹੋਸਟਲਾਂ ਵਿਚ ਰੱਖਿਆ ਜਾਂਦਾ ਹੈ । ਉੱਥੇ ਰਹਿੰਦੇ ਹੋਏ ਬੱਚੇ ਨੂੰ ਕੋਈ ਸੱਭਿਆਚਾਰਕ ਨਿਯਮ ਨਹੀਂ ਆਉਂਦੇ । ਉਸ ਦਾ ਮਾਂ-ਬਾਪ ਅਤੇ ਭੈਣ-ਭਰਾਵਾਂ ਨਾਲ ਕੋਈ ਪਿਆਰ ਜ ਨਹੀਂ ਹੁੰਦਾ ਅਤੇ ਉਹ ਸ਼ਰਾਰਤੀ, ਖਰੂਦੀ, ਅੱਖੜ ਤੇ ਆਪ-ਮੁਹਾਰੇ ਬਣ ਜਾਂਦੇ ਹਨ ।

ਆਰਥਿਕ ਸੰਕਟ-ਵਿਦਿਆਰਥੀ ਵਰਗ ਦੀ ਅਨੁਸ਼ਾਸਨਹੀਣਤਾ ਦਾ ਕਾਰਨ ਆਰਥਿਕ ਸੰਕਟ ਵੀ ਹੈ । ਅੱਜ-ਕਲ ਬੇਰੁਜ਼ਗਾਰੀਦਿਨੋ-ਦਿਨ ਵਧ ਰਹੀ ਹੈ । ਜਿੰਨੀ ਤੇਜ਼ੀ ਨਾਲ ਵਿੱਦਿਆ ਫੈਲੀ ਹੈ , ਓਨਾ ਰੁਜ਼ਗਾਰ ਵਿਚ ਵਾਧਾ ਨਹੀਂ ਹੋਇਆ । ਹਰ ਪੜ੍ਹੇ-ਲਿਖੇ ਨੌਜਵਾਨ ਨੂੰ ਆਪਣਾ ਭਵਿੱਖ ਹਨੇਰਾ ਦਿਖਾਈ ਦਿੰਦਾ ਹੈ । ਉਹ ਸੋਚਦਾ ਹੈ ਕਿ ਪੜ੍ਹਾਈ ਕਰ ਕੇ ਵੀ ਕੀ ਮਿਲਣਾ ਹੈ ? ਵਿੱਦਿਅਕ ਯੋਗਤਾ ਕਿਹੜੀ ਨੌਕਰੀਆਂ ਪੈਦਾ ਕਰ ਦੇਵੇਗੀ? ਇਸ ਤਰ੍ਹਾਂ ਸੋਚਦਿਆਂ ਹੋਇਆਂ ਪੜ੍ਹਾਈ ਵਲੋਂ ਵਿਦਿਆਰਥੀਆਂ ਦਾ ਮਨ ਉਚਾਟ ਹੋ ਜਾਂਦਾ ਹੈ ।

ਸਾਰ-ਅੰਸ਼-ਵਿਦਿਆਰਥੀਆਂ ਦਾ ਭਲਾ ਚਾਹੁਣ ਵਾਲੇ ਵਿਚਾਰਵਾਨ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਅਨੁਸ਼ਾਸਨਹੀਣਤਾ ਅਤੇ. ਬਚਨੀ ਦਾ ਤਟ-ਫਟ ਇਲਾਜ ਹੋਣਾ ਚਾਹੀਦਾ ਹੈ | ਅੱਜ ਦੇ ਵਿਦਿਆਰਥੀ ਕੱਲ੍ਹ ਦੇ ਆਗੂ ਹਨ । ਇਹ ਦੇਸ਼ ਦੇ ਨਿਰਮਾਤਾ ਹਨ | ਇਨ੍ਹਾਂ ਵਿਚ ਜੇ ਅਨੁਸ਼ਾਸਨ ਦੀ ਘਾਟ ਰਹੀ, ਤਾਂ ਇਹ ਦੇਸ਼-ਭਲਾਈ ਦੇ ਲਈ ਕੁਝ ਨਹੀਂ ਕਰ ਸਕਣਗੇ । ਸਾਡੇ ਲੋਕ ਰਾਜ ਭਵਿੱਖ ਸਾਡੇ ਨੌਜਵਾਨਾਂ ‘ਤੇ ਨਿਰਭਰ ਹੈ । ਜੇ ਉਹ ਜ਼ਿੰਮੇਵਾਰ ਨਾਗਰਿਕ ਸਾਬਤ ਹੁੰਦੇ ਹਨ, ਤਾਂ ਉਹ ਮੁਲਕ ਦੀ ਖੁਸ਼ਹਾਲੀ ਉਸਾਰੀ ਲਈ ਭਰਪੂਰ ਰੂਪ ਵਿਚ ਸਹਾਈ ਹੋ ਸਕਣਗੇ । ਦੇਸ਼ ਦੀ ਸਰਕਾਰ ਅਤੇ ਭਾਈਚਾਰੇ ਨੂੰ ਵਿਸ਼ੇਸ਼ ਯਤਨਾ ਰਾਹੀਂ ਉਨ੍ਹਾਂ ਕਾਰਨਾਂ ਨੂੰ ਦੂਰ ਕਰਨਾ ਚਾਹੀਦਾ ਹੈ ਜਿਹੜੇ ਵਿਦਿਆਰਥੀਆਂ ਵਿਚ ਅਨੁਸ਼ਾਸਨ ਦੀ ਘਾਟ ਅਤੇ ਬੇਚੈਨੀ ਪੈਦਾ ਕਰਨ ਦੇ ਜਿੰਮੇਵਾਰ ਹਨ ਕਿਓਂਕਿ ਇਸ ਤਰ੍ਹਾਂ ਹੀ ਦੇਸ਼ ਦੇ ਭਵਿੱਖ ਨੂੰ ਉਸਾਰਨ ਵਾਲੇ ਨੌਜਵਾਨਾਂ ਦੀ ਸ਼ਕਤੀ ਅਤੇ ਯੋਗਤਾ ਨੂੰ ਬਚਾ ਕੇ ਉਸਾਰੂ ਪਾਸੇ ਵਲ ਲਾਇਆ ਜਾ ਸਕਦਾ ਹੈ ।

 

ਨਿਬੰਧ ਨੰਬਰ : 02

ਵਿਦਿਆਰਥੀ ਅਤੇ ਅਨੁਸ਼ਾਸਨ

Vidiyarthi ate Anushashan

ਰੂਪ-ਰੇਖਾ- ਭੂਮਿਕਾ, ਅਨੁਸ਼ਾਸਨ ਕੀ ਹੈ ? ਜੀਵਨ ਦਾ ਜ਼ਰੂਰੀ ਅੰਗ, ਵਿਦਿਆਰਥੀਆਂ ਲਈ ਲੋੜ, ਵਿਦਿਆਰਥੀਆਂ ਵਿੱਚ ਅਨੁਸ਼ਾਸਨ ਦੀ ਘਾਟ ਪ੍ਰਮੁੱਖ ਸਮੱਸਿਆ, ਵਿਦਿਆਰਥੀਆਂ ਦੀ ਗਿਣਤੀ ਵਧਣਾ, ਬੇਰੁਜ਼ਗਾਰੀ, ਸਿੱਖਿਆ ਪ੍ਰਣਾਲੀ ਦਾ ਦੋਸ਼ਪੂਰਨ ਹੋਣਾ, ਰਾਜਨੀਤਕ ਪਾਰਟੀਆਂ ਦਾ ਮਨੋਰਥ, ਅਧਿਆਪਕਾਂ ਦੇ ਸਤਿਕਾਰ ਵਿੱਚ ਕਮੀ, ਸਮਾਜ ਤੇ ਸਰਕਾਰ ਦੀ ਜ਼ਿੰਮੇਵਾਰੀ, ਸਾਰ-ਅੰਸ਼

ਭੂਮਿਕਾ- ਅਨੁਸ਼ਾਸਨ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਹੈ। ਕਈ ਵਾਰ ਲੋਕ, ਖ਼ਾਸ ਕਰਕੇ ਵਿਦਿਆਰਥੀ ਇਹ ਸਮਝਦੇ ਹਨ ਕਿ ਇਹ ਨਿੱਜੀ ਅਜ਼ਾਦੀ ਵਿੱਚ ਦਖ਼ਲ ਦੇ ਸਮਾਨ ਹੈ। ਅਨੁਸ਼ਾਸਨ ਅਜ਼ਾਦੀ ਵਿੱਚ ਦਖ਼ਲ ਨਹੀਂ, ਇਹ ਤਾਂ ਅਜ਼ਾਦੀ ਨੂੰ ਬਣਾਏ ਰੱਖਣ ਦਾ ਉਪਾ ਹੈ। ਜਿਵੇਂ ਸੂਰਜ ਨਿਕਲਦਾ ਹੈ ਤੇ ਦਿਨ ਚੜ੍ਹਦਾ ਹੈ। ਇਹ ਕੁਦਰਤ ਦਾ ਨਿਯਮ ਹੈ ਇਸੇ ਤਰ੍ਹਾਂ ਅਨੁਸ਼ਾਸਨ ਵੀ ਇੱਕ ਨਿਯਮ ਦੇ ਬਰਾਬਰ ਹੈ। ਅਨੁਸ਼ਾਸਨ ਕੌਮ ਦਾ ਨਿਰਮਾਣ ਕਰਨ ਵਿੱਚ ਸਹਾਈ ਹੁੰਦਾ ਹੈ। ਭਾਰਤ ਵਿੱਚ ਫੈਲਿਆ ਹੋਇਆ ਭ੍ਰਿਸ਼ਟਾਚਾਰ ਵੀ ਰਾਜਨੀਤਿਕ ਅਨੁਸ਼ਾਸਨ ਹੀਣਤਾ ਹੀ ਹੈ।

ਅਨੁਸ਼ਾਸਨ ਕੀ ਹੈ ? ਅਨੁਸ਼ਾਸਨ ਦਾ ਅਰਥ ਹੈ- ਮਨੁੱਖ ਦੇ ਦਿਮਾਗ ਅਤੇ ਆਚਰਨ ਨੂੰ ਅਜਿਹੀ ਸਿਖਲਾਈ ਦੇਣਾ, ਜਿਸ ਨਾਲ ਉਹ ਸ਼ੈ- ਕਾਬੂ ਰੱਖਣਾ ਸਿੱਖੇ ਤੇ ਆਗਿਆਕਾਰੀ ਬਣੇ। ਸਾਡੇ ਸਰੀਰ ਦੇ ਅੰਗ ਵੀ ਅਨੁਸ਼ਾਸਨ ਅਨੁਸਾਰ ਇੱਕਦੂਜੇ ਦੀ ਸਹਾਇਤਾ ਕਰਦੇ ਹਨ। ਜ਼ਿੰਦਗੀ ਵਿੱਚ ਸਭ ਤੋਂ ਵੱਡੀ ਉਦਾਹਰਨ ਛੋਟੀਆਂ-ਛੋਟੀਆਂ ਕੀੜੀਆਂ ਦੀ ਹੈ ਕਿ ਉਹ ਕਿਵੇਂ ਅਨੁਸ਼ਾਸਨ-ਬੱਧ ਰਹਿ ਕੇ ਕੰਮ ਕਰਦੀਆਂ ਹਨ। ਜੇ ਅਸੀਂ ਸੜਕ ਤੇ ਸੱਜੇ ਪਾਸੇ ਚਲੀਏ ਤਾਂ ਸੱਟ ਸਾਨੂੰ ਹੀ ਲੱਗੇਗੀ ਸੋ ਜਦੋਂ ਅਸੀਂ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਾਂਗੇ ਤਾਂ ਸਭ ਤੋਂ ਪਹਿਲਾਂ ਨੁਕਸਾਨ ਸਾਨੂੰ ਹੀ ਹੋਵੇਗਾ।

ਜੀਵਨ ਦਾ ਜ਼ਰੂਰੀ ਅੰਗ- ਅਨੁਸ਼ਾਸਨ ਮਨੁੱਖ ਦੇ ਜੀਵਨ ਦਾ ਜ਼ਰੂਰੀ ਅੰਗ ਹੈ। ਅਨੁਸ਼ਾਸਨ ਤੋਂ ਬਿਨਾਂ ਮਨੁੱਖ ਦਾ ਜੀਵਨ ਮਲਾਹ ਤੋਂ ਬਿਨਾਂ ਵਾਲੀ ਬੇੜੀ | ਵਰਗਾ ਹੈ। ਇੱਕ ਅਨੁਸ਼ਾਸਨਹੀਣ ਵਿਅਕਤੀ ਜਿੰਦਗੀ ਵਿੱਚ ਸਫ਼ਲ ਨਹੀਂ ਹੋ ਸਕਦਾ।

ਵਿਦਿਆਰਥੀਆਂ ਵਿੱਚ ਅਨੁਸ਼ਾਸ਼ਨ ਦੀ ਲੋੜ- ਸਮਾਜ ਵਿੱਚ ਕੁਝ ਵਰਗ ਅਜਿਹੇ ਹੁੰਦੇ ਹਨ, ਜਿਹਨਾਂ ਨੂੰ ਅਨੁਸ਼ਾਸਨ ਆਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ। ਉਸ ਵਿੱਚ ਵਿਦਿਆਰਥੀ ਵਰਗ ਹੈ। ਵਿਦਿਆਰਥੀਆਂ ਵਿੱਚ ਅਨੁਸ਼ਾਸਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਅੱਜ ਦੇ ਵਿਦਿਆਰਥੀਆਂ ਨੇ ਹੀ ਕੱਲ੍ਹ ਦਾ ਭਵਿੱਖ ਬਣਨਾ ਹੈ। ਜੇ ਉਹ ਅਨੁਸ਼ਾਸਿਤ ਨਹੀਂ ਹੋਣਗੇ ਤਾਂ ਇੱਕ ਚੰਗੇ ਸਮਾਜ ਦਾ ਨਿਰਮਾਣ ਸੰਭਵ ਨਹੀਂ ਹੈ। ਸਕੂਲਾਂ, ਕਾਲਜਾਂ ਵਿੱਚ ਵਿੱਦਿਆ ਦਾ ਅਸਲੀ ਮਕਸਦ ਦੇਸ਼ ਦੇ ਭਵਿੱਖ ਦੇ ਨੌਜੁਆਨਾਂ ਦੀ ਸ਼ਖਸੀਅਤ ਦੀ ਉਸਾਰੀ ਕਰਨਾ ਹੀ ਹੈ। ਵਿਦਿਆਰਥੀ ਵਿੱਦਿਆ ਦਾ ਲਾਭ ਤਾਂ ਹੀ ਉਠਾ ਸਕਦਾ ਹੈ, ਜੇ ਉਹ ਆਪਣੀ ਘਰ, ਸਕੂਲ, ਕਾਲਜ ਤੇ ਆਲੇ-ਦੁਆਲੇ ਵਿੱਚ ਅਨੁਸ਼ਾਸਨ ਦੀ ਪਾਲਣਾ ਕਰੇ। ਅਨੁਸ਼ਾਸਨ ਸਕੂਲਾਂ ਵਿੱਚ ਤਾਂ ਫੇਰ ਵੀ ਨਜ਼ਰ ਆਉਂਦਾ ਹੈ ਪਰ ਕਾਲਜਾਂ ਵਿੱਚ ਇਸ ਦਾ ਵਿਗੜਿਆ ਰੂਪ ਹੀ ਦੇਖਣ ਨੂੰ ਮਿਲਦਾ ਹੈ। ਸਕੂਲ ਤੇ ਕਾਲਜ ਵਿੱਚ ਅੰਤਰ ਇੰਨਾ ਹੀ ਹੈ ਕਿ ਸਕੂਲਾਂ ਵਿੱਚ ਅਨੁਸ਼ਾਸਨ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ। ਪਰ ਕਾਲਜ ਵਿੱਚ ਵਿਦਿਆਰਥੀ ਨੇ ਖੁਦ ਇਸ ਦੀ ਪਾਲਣਾ ਕਰਨੀ ਹੁੰਦੀ ਹੈ।

ਵਿਦਿਆਰਥੀਆਂ ਵਿੱਚ ਅਨੁਸ਼ਾਸਨ ਦੀ ਘਾਟ ਇੱਕ ਮੁੱਖ ਸਮੱਸਿਆ ਵਿਦਿਆਰਥੀ ਵਰਗ ਸਭ ਤੋਂ ਪਹਿਲਾਂ ਅਵੇਸਲਾ ਆਪਣੇ ਫ਼ਰਜ਼ਾਂ ਤੋਂ ਹੁੰਦਾ ਹੈ। ਜਮਾਤ ਵਿੱਚ ਲੇਟ ਆਉਣਾ, ਪੀਰੀਅਡ ਨਾ ਲਾਉਣਾ, ਪੜ੍ਹਾਈ ਵਿੱਚ ਧਿਆਨ ਨਾ ਦੇਣਾ, ਇਹ ਆਮ ਜਿਹੀਆਂ ਗੱਲਾਂ ਹਨ। ਇਹ ਸਥਿਤੀ ਸਾਰੇ ਦੇਸ਼ਾਂ ਦੇ ਵਿਦਿਆਰਥੀਆਂ ਵਿੱਚ ਦੇਖਣ ਨੂੰ ਮਿਲਦੀ ਹੈ। ਇਹ ਭਾਰਤ ਦੀਆਂ ਪ੍ਰਮੁੱਖ ਸਮੱਸਿਆਵਾਂ ਵਿੱਚੋਂ ਇੱਕ ਹੈ। ਵਿਦਿਆਰਥੀ ਨਿੱਕੀਆਂ-ਨਿੱਕੀਆਂ ਗੱਲਾਂ ‘ਤੇ ਪੜ੍ਹਾਈ ਛੱਡ ਕੇ ਹੜਤਾਲਾਂ, ਮਜ਼ਾਹਰਿਆਂ ਤੇ ਜਲੂਸਾਂ ਦੇ ਰਾਹ ਨੂੰ ਤੁਰ ਪੈਂਦੇ ਹਨ। ਪ੍ਰਿੰਸੀਪਲਾਂ ਤੇ ਹੋਰ ਵੱਡੇ ਅਫ਼ਸਰਾਂ ਦੇ ਪੁਤਲੇ ਸਾੜਦੇ ਹਨ। ਕਈ ਵਾਰ ਉਹਨਾਂ ਦੀਆਂ ਹਿੰਸਕ ਘਟਨਾਵਾਂ ਨੂੰ ਦੇਖਦੇ ਹੋਏ ਕਾਲਜ ਕਰਮਚਾਰੀਆਂ ਨੂੰ ਪੁਲਿਸ ਦਾ ਸਹਾਰਾ ਵੀ ਲੈਣਾ ਪੈਂਦਾ ਹੈ।

ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ ਦੇ ਕੁਝ ਹੋਰ ਵੀ ਕਾਰਨ ਹਨ-

 

ਵਿਦਿਆਰਥੀਆਂ ਦੀ ਗਿਣਤੀ ਵਧਣਾ- ਸਭ ਤੋਂ ਵੱਡਾ ਕਾਰਨ ਇਹ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋ ਗਿਆ ਹੈ। ਇਸ ਕਰਕੇ ਉਹਨਾਂ ਨੂੰ ਪੂਰੀਆਂ ਸਹੂਲਤਾਂ ਨਹੀਂ ਮਿਲਦੀਆਂ। ਵਿਦਿਆਰਥੀ ਜ਼ਿਆਦਾ ਹੋਣ ਕਰਕੇ ਅਧਿਆਪਕ ਉਹਨਾਂ ਵੱਲ ਪੂਰਾ ਧਿਆਨ ਨਹੀਂ ਦੇ ਸਕਦੇ। ਸਿੱਖਿਆ ਦਾ ਮਿਆਰ ਵੀ ਘਟਦਾ ਜਾ ਰਿਹਾ ਹੈ। ਕਈ ਸਕੂਲ ਕਾਲਜ ਤਾਂ ਸਿਰਫ਼ ਪੈਸਾ ਕਮਾਉਣ ਦੇ ਸਾਧਨ ਬਣ ਕੇ ਰਹਿ ਗਏ ਹਨ।

ਬੇਰੁਜ਼ਗਾਰੀ- ਵਿਦਿਆਰਥੀ ਵਰਗ ਦੀ ਅਨੁਸ਼ਾਸਨਹੀਣਤਾ ਦਾ ਕਾਰਨ। ਬੇਰਗਜ਼ਗਾਰੀ ਵੀ ਹੈ। ਵਿੱਦਿਆ ਦਾ ਪਸਾਰ ਤਾਂ ਹੋ ਗਿਆ ਹੈ ਪਰ ਨੌਕਰੀਆਂ ਵਿੱਚ ਵਾਧਾ ਨਹੀਂ ਹੋਇਆ। ਨੌਜੁਆਨ ਜਦੋਂ ਆਪਣੇ ਤੋਂ ਪਹਿਲਾਂ ਪੜੇ ਹੋਏ ਵਿਦਿਆਰਥੀਆਂ ਨੂੰ ਨੌਕਰੀਆਂ ਲਈ ਧੱਕੇ ਖਾਂਦਿਆਂ ਦੇਖਦੇ ਹਨ ਤਾਂ ਉਹ ਸੋਚਦੇ ਹਨ ਕਿ ਪੜ ਕੇ ਕੀ ਕਰਨਾ ਹੈ। ਉਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆਉਂਦਾ ਹੈ। ਉਹ ਪੜ੍ਹਾਈ ਵੱਲੋਂ ਬੇਪ੍ਰਵਾਹ ਹੋ ਜਾਂਦੇ ਹਨ ਤੇ ਭੈੜੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ ।

ਸਿੱਖਿਆ ਪ੍ਰਣਾਲੀ ਦਾ ਦੋਸ਼-ਪੂਰਨ ਹੋਣਾ- ਅਨੁਸ਼ਾਸਨਹੀਣਤਾ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਵੀ ਦੋਸ਼ਪੂਰਨ ਹੈ।ਬਹੁਤ ਸਾਰੇ ਵਿਦਿਆਰਥੀ ਪਾਸ ਹੋਣ ਤੱਕ ਹੀ ਸੀਮਤ ਰਹਿੰਦੇ ਹਨ। ਉਹ ਸਾਰਾ ਸਾਲ ਪੜ੍ਹਦੇ ਨਹੀਂ ਅੰਤ ਵਿੱਚ ਨਕਲਾਂ ਮਾਰ ਕੇ ਜਾਂ ਰਿਸ਼ਵਤ ਦੇ ਕੇ ਪਾਸ ਹੋ ਜਾਂਦੇ ਹਨ। ਇਹੋ ਜਿਹੇ ਵਿਦਿਆਰਥੀ ਪੜ੍ਹਾਈ ਵੱਲੋਂ ਅਵੇਸਲੇ ਹੋ ਜਾਂਦੇ ਹਨ ਤੇ ਨਕਲ ਤੋਂ ਰੋਕਣ ਵਾਲਿਆਂ ਨੂੰ ਧਮਕੀਆਂ ਦਿੰਦੇ ਹਨ।ਉਹ ਖੁੱਲੇਆਮ ਗਾਈਡਾਂ ਤੇ ਗੈਸਪੇਪਰਾਂ ਦੀ ਸਹਾਇਤਾ ਨਾਲ ਪ੍ਰੀਖਿਆ ਪਾਸ ਕਰ ਲੈਂਦੇ ਹਨ। ਇਸ ਦੋਸ਼-ਪੂਰਨ ਪ੍ਰੀਖਿਆ ਪ੍ਰਣਾਲੀ ਕਰਕੇ ਹੁਸ਼ਿਆਰ ਤੇ ਗੰਭੀਰ ਵਿਦਿਆਰਥੀ ਫੇਲ੍ਹ ਹੋ ਜਾਂਦੇ ਹਨ, | ਪਰ ਨਲਾਇਕ ਪਾਸ ਹੋ ਜਾਂਦੇ ਹਨ। ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਹੁਸ਼ਿਆਰ ਵਿਦਿਆਰਥੀਆਂ ਦਾ ਮਨ-ਉਚਾਟ ਹੋ ਜਾਂਦਾ ਹੈ ਤੇ ਉਹ ਮੱਲੋ-ਮੱਲੀ | ਅਨੁਸ਼ਾਸ਼ਨਹੀਣਤਾ ਦੇ ਸ਼ਿਕਾਰ ਹੋ ਜਾਂਦੇ ਹਨ।

ਰਾਜਨੀਤਕ ਪਾਰਟੀਆਂ ਦਾ ਮਨੋਰਥ- ਕਈ ਰਾਜਨੀਤਿਕ ਨੇਤਾ | ਵਿਦਿਆਰਥੀਆਂ ਨੂੰ ਆਪਣੇ ਰਾਜਨੀਤਿਕ ਮਨੋਰਥ ਸਿੱਧ ਕਰਨ ਲਈ ਵਰਤਦੇ ਹਨ। ਇਹਨਾਂ ਨੂੰ ਵਰਗਲਾ ਕੇ ਹੜਤਾਲਾਂ ਕਰਾਉਂਦੇ ਹਨ। ਵਿਦਿਆਰਥੀ ਉਹਨਾਂ ਵੱਲੋਂ ਉਕਸਾਏ ਜਾਣ ਤੇ ਅਨੁਸ਼ਾਸਨ ਨੂੰ ਤੋੜਦੇ ਹਨ। ਕਈ ਵਿਦਿਆਰਥੀ ਰਾਜਨੀਤਿਕ ਸਿਫ਼ਾਰਸ਼ਾਂ ਰਾਹੀਂ ਹੀ ਦਾਖਲਾ ਲੈਂਦੇ ਹਨ। ਉਹ ਆਪਣੀਆਂ | ਮਨਮਾਨੀਆਂ ਕਰਦੇ ਹਨ ਤੇ ਸਮਾਜ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ।

ਅਧਿਆਪਕਾਂ ਦੇ ਸਤਿਕਾਰ ਵਿੱਚ ਕਮੀ- ਪੁਰਾਤਨ ਸਮੇਂ ਵਿੱਚ ਅਧਿਆਪਕਾਂ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ। ਅੱਜ ਦਾ ਵਿਦਿਆਰਥੀ ਪੁਰਾਣੇ ਸਮੇਂ ਦੇ ਵਿਦਿਆਰਥੀਆਂ ਵਾਂਗ ਅਧਿਆਪਕ ਦਾ ਸਤਿਕਾਰ ਨਹੀਂ ਕਰਦਾ। ਮਾਂ-ਬਾਪ ਵੱਲੋਂ ਵੀ ਇਹ ਸਿੱਖਿਆ ਕਦੇ ਨਹੀਂ ਮਿਲਦੀ। ਮਾਂ-ਬਾਪ ਨਾਂ ਤਾਂ ਆਪ ਅਧਿਆਪਕਾਂ ਦਾ ਮਾਣ-ਇੱਜ਼ਤ ਕਰਦੇ ਹਨ ਤੇ ਨਾ ਹੀ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ। ਜਿਹੜੇ ਬੱਚੇ ਮਾਂ-ਬਾਪ ਤੋਂ ਦੂਰ ਰਹਿੰਦੇ ਹਨ, ਹੋਸਟਲਾਂ ਵਿੱਚ ਰਹਿ ਕੇ ਪੜ੍ਹਾਈ ਕਰਦੇ ਹਨ ਉਹਨਾਂ ਨੂੰ ਕੋਈ ਸੱਭਿਆਚਾਰਕ ਨਿਯਮਾਂ ਦੀ ਸਮਝ ਨਹੀਂ ਹੁੰਦੀ। ਉਹ ਅੱਖੜ ਤੇ ਆਪ ਮੁਹਾਰੇ ਬਣ ਜਾਂਦੇ ਹਨ।

ਸਮਾਜ ਤੇ ਸਰਕਾਰ ਦੀ ਜਿੰਮੇਵਾਰੀ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਸਮਾਜ ਅਤੇ ਸਰਕਾਰ ਦੋਨਾਂ ਦੀ ਜ਼ਿੰਮੇਵਾਰੀ ਹੈ। ਮਾਂ-ਬਾਪ ਨੂੰ ਵੀ ਬੱਚਿਆਂ ਦੇ ਸਾਹਮਣੇ ਅਨੁਸ਼ਾਸਿਤ ਜੀਵਨ ਦੀਆਂ ਉਦਾਹਰਨਾਂ ਪੇਸ਼ ਕਰਨੀਆਂ ਚਾਹੀਦੀਆਂ ਹਨ। ਬੱਚਿਆਂ ਨੂੰ ਮਿੱਤਰ ਬਣ ਕੇ ਸਮਝਾਉਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਵਿੱਚ ਚੰਗੇ ਗੁਣਾਂ ਦਾ ਵਿਕਾਸ ਕਰਨ। ਦੇਸ਼ ਦੀ ਸਰਕਾਰ ਨੂੰ ਵਿਸ਼ੇਸ਼ ਜਤਨਾਂ ਰਾਹੀਂ ਉਹਨਾਂ ਕਾਰਨਾਂ ਨੂੰ ਦੂਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ, ਜਿਹੜੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਦੀ ਘਾਟ ਤੇ ਬੇਚੈਨੀ ਪੈਦਾ ਕਰਦੇ ਹਨ। ਸਰਕਾਰ ਨੂੰ ਨੌਕਰੀਆਂ ਵਿੱਚ ਵਾਧੇ ਕਰਨੇ ਚਾਹੀਦੇ ਹਨ ਤੇ ਰੁਜਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਆਪਣੇ ਭਵਿੱਖ ਪ੍ਰਤੀ ਸੁਰੱਖਿਅਤ ਮਹਿਸੂਸ ਕਰਨ।

ਸਾਰ-ਅੰਸ਼- ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਦਿਆਰਥੀਆਂ ਦੀਆਂ ਕੁਝ ਮੰਗਾਂ ਜਾਇਜ਼ ਵੀ ਹੁੰਦੀਆਂ ਹਨ। ਪੜਾਈ ਦੇ ਖ਼ਰਚੇ ਇੰਨੇ ਵੱਧ ਗਏ ਹਨ ਕਿ ਆਮ ਆਦਮੀ ਲਈ ਬੱਚੇ ਨੂੰ ਪੜ੍ਹਾਉਣਾ ਔਖਾ ਹੋ ਗਿਆ ਹੈ। ਇਨ੍ਹਾਂ ਸਾਰੀਆਂ ਚੀਜਾਂ ਦਾ ਇਲਾਜ ਜਲਦੀ ਹੋਣਾ ਚਾਹੀਦਾ ਹੈ। ਜੇ ਅੱਜ ਦੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਦੀ ਘਾਟ ਹੋਈ ਤਾਂ ਉਹ ਦੇਸ਼-ਭਲਾਈ ਲਈ ਕੁੱਝ ਨਹੀਂ ਕਰ ਸਕਣਗੇ । ਸਾਨੂੰ ਚਾਹੀਦਾ ਹੈ ਕਿ ਦੇਸ਼ ਦਾ ਭਵਿੱਖ ਉਸਾਰਨ ਵਾਲੇ ਨੌਜੁਆਨ ਦੀ ਸ਼ਕਤੀ ਤੇ ਯੋਗਤਾ ਨੂੰ ਬਚਾਇਆ ਜਾਵੇ ਤੇ ਉਸਾਰੂ ਪਾਸੇ ਵੱਲ ਲਿਜਾਇਆ

9 Comments

  1. Jasleen Kaur May 16, 2020
  2. Priyanka September 14, 2020
  3. Baldev singh Baldev singh October 13, 2020
  4. Palakpreet kaur October 20, 2020
  5. Noob December 7, 2020
  6. Noor May 12, 2022
  7. Ishmeet singh October 18, 2022
  8. Manpreet Singh December 14, 2022
  9. Ridhima October 19, 2023

Leave a Reply