Punjabi Essay on “Je Me Principal Hunda ”, “ਜੇ ਮੈਂ ਪ੍ਰਿੰਸੀਪਲ ਹੁੰਦਾ ?”, Punjabi Essay for Class 10, Class 12 ,B.A Students and Competitive Examinations.

ਜੇ ਮੈਂ ਪ੍ਰਿੰਸੀਪਲ ਹੁੰਦਾ ?

Je Me Principal Hunda 

 

ਸਕਲ ਨੂੰ ਆਦਰਸ਼ਕ ਬਣਾਉਣਾ: ਜੇ ਮੈਂ ਸਕੂਲ ਦਾ ਪਿੰਸੀਪਲ ਹੁੰਦਾ ਤਾਂ ਮੈਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਕੇ ਦੱਸ ਦਿੰਦਾ ਕਿ ਇਕ ਆਦਰਸ਼ ਸਕੂਲ ਕਿਹੋ ਜਿਹਾ ਹੋਣਾ ਚਾਹੀਦਾ ਹੈ । ਇਸ ਦੀ ਸਾਦੀ ਦਿੱਖ ਪਰ ਸ਼ਾਨਦਾਰ ਪ੍ਰਬੰਧ ਹੋਰਨਾਂ ਲਈ ਚਾਨਣ-ਮੁਨਾਰਾ ਜ਼ਰੂਰ ਸਿੱਧ ਹੁੰਦਾ। ਸਕੂਲ ਦੇ ਅਧਿਆਪਕ ਤੇ ਵਿਦਿਆਰਥੀ, ਇਲਾਕਾ-ਨਿਵਾਸੀ ਤੇ ਸਿੱਖਿਆ ਬੋਰਡ ਇਸ ਰਾਹ ਦੇ ਪੁਰਾਣੇ-ਨਵੇਂ ਪਾਂਧੀਆਂ ਨੂੰ ਇਸ ਦੇ ਪਾਏ ਪੂਰਨਿਆਂ ‘ਤੇ ਚੱਲਣ ਲਈ ਪ੍ਰੇਰਦੇ।ਨਾ ਪ੍ਰਬੰਧਕ ਕਮੇਟੀ ਵਿਚ ਸੁੱਕੀ ਚੌਧਰ ਦੀ ਆਪਸੀ ਰੱਸਾਕਸ਼ੀ ਹੁੰਦੀ, ਨਾ ਅਧਿਆਪਕਾਂ ਦਾ ਕੋਈ ਗਿਲਾਸ਼ਿਕਵਾ ਤੇ ਨਾ ਹੀ ਵਿਦਿਆਰਥੀਆਂ ਦੀ ਕਿਸੇ ਪੱਖੋਂ ਅਸੰਤੁਸ਼ਟਤਾ ਹੁੰਦੀ। ਸਕੂਲ ਦੀ ਹਰ ਬੰਨਿਓਂ ਸਫ਼ਲਤਾ ਕਾਰਨ ਜਿੱਥੇ ਪ੍ਰਬੰਧਕ ਕਮੇਟੀ ਦਾ ਮਾਣ ਵਧਦਾ, ਉੱਥੇ ਵਧੀਆ ਨਤੀਜਿਆਂ ਕਾਰਨ ਅਧਿਆਪਕਾਂ ਦੀ ਵਾਹ-ਵਾਹ ਹੁੰਦੀ ਅਤੇ ਵਿਦਿਆਰਥੀਆਂ ਦੀ ਜੈ-ਜੈਕਾਰ ਦੀਆਂ ਧੁਨਾਂ ਦੂਰ-ਦੂਰ ਤੱਕ ਪੈਂਦੀਆਂ।

ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਾਂਝ : ਗੁਰੂ ਸਾਹਿਬਾਂ ਨੇ ਠੀਕ ਹੀ ਕਿਹਾ ਹੈ ਕਿ ਵਿਦਿਆ ਵੀਚਾਰੀ ਤਾਂ ਪਰਉਪਕਾਰੀ। ਪਰ ਪਰ-ਸਵਾਰਥੀ ਅਧਿਆਪਕਾਂ ਕੋਲੋਂ ਹੀ ਪਰਉਪਕਾਰ ਹੋਇਆ ਕਰਦਾ ਹੈ। ਮੇਰੀ ਆਦਰਸ਼ ਅਧਿਆਪਕਾਂ ਦੀ ਟੀਮ ਪੜਾਉਣ, ਖਿਡਾਉਣ ਤੇ ਹੋਰ ਵਿਦਿਅਕ ਸਰਗਰਮੀਆਂ ਵਿਚ ਭਾਗ ਲੈਣ ਵਿਚ ਪਹਿਲੇ ਨੰਬਰ ਤੇ ਹੁੰਦੀ। ਮੈਂ ਵੀ ਉਨ੍ਹਾਂ ਦੇ ਦੁਖ-ਸੁਖ ਦਾ ਭਾਈਵਾਲ ਬਣਦਾ।

ਯੋਗਤਾ ਅਨੁਸਾਰ ਤਨਖ਼ਾਹ ਦਿੰਦਾ : ਮੈਂ ਸਕੂਲ ਚਾਦਰ ਅਨੁਸਾਰ ਪੈਰ ਪਸਾਰ ਕੇ ਚਲਾਉਂਦਾ ਅਤੇ ਕਿਸੇ ਤਰ੍ਹਾਂ ਦੀ ਘਪਲੇਬਾਜ਼ੀ ਨਾ ਹੋਣ ਦਿੰਦਾ । ਮੈਂ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਬੋਰਡ ਵੱਲੋਂ ਨਿਸਚਿਤ ਯੋਗਤਾਵਾਂ ਅਨੁਸਾਰ ਯੋਗਤਾ ਦੇ ਅਧਾਰ ‘ਤੇ ਰੱਖਦਾ ਤੇ ਵੇਤਨ ਦਿੰਦਾ। ਮੈਂ ਕੇਵਲ ਦਿਲੋਂ-ਮਨੋਂ ਪੜ੍ਹਨ ਦੇ ਚਾਹਵਾਨਾਂ ਨੂੰ ਹੀ ਦਾਖ਼ਲ ਕਰਦਾ ਤੇ ਉਨ੍ਹਾਂ ਨੂੰ ਪੜ੍ਹਾਈ ਵਿਚ ਮਿਆਰੀ ਸਹੂਲਤਾਂ ਦਿੰਦਾ।

ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ : ਮੈਂ ਉਨ੍ਹਾਂ ਲਈ ਪੜ੍ਹਾਉਣ ਤੋਂ ਛੁੱਟ ਖੇਡਾਂ, ਐੱਨ. ਸੀ. ਸੀ. ਤੇ ਐੱਨ ਐੱਸ ਐੱਸ ਦਾ ਵਧੀਆ ਪ੍ਰਬੰਧ ਕਰਦਾ। ਮੈਂ ਉਨ੍ਹਾਂ ਨੂੰ ਅੰਤਰ-ਸਕੂਲ ਭਾਸ਼ਣ/ਕਾਵਿ/ਨਾਟ/ਸੰਗੀਤ ਆਦਿ ਪ੍ਰਤੀਯੋਗਤਾਵਾਂ ਵਿਚ ਭਾਗ ਲੈਣ ਲਈ ਵੀ ਸਿਖਲਾਈ ਦਾ ਪ੍ਰਬੰਧ ਕਰਦਾ । ਮੈਂ ਉਨਾਂ ਦੀ ਆਮ ਜਾਣਕਾਰੀ ਵਧਾਉਣ ਲਈ ਇਕ ਵਧੀਆ ਲਾਇਬਰੀ ਦਾ ਵੀ ਪ੍ਰਬੰਧ ਕਰਦਾ ਜਿਸ ਵਿਚ ਜ਼ੋਰ। ਸਾਰੀਆਂ ਪੁਸਤਕਾਂ ਤੋਂ ਛੁੱਟ ਭਿੰਨ-ਭਿੰਨ ਅਖ਼ਬਾਰਾਂ, ਮੈਗਜ਼ੀਨਾਂ ਤੇ ਰਿਸਾਲੇ ਵੀ ਮੰਗਵਾਉਂਦਾ।

ਗਰੀਬ ਵਿਦਿਆਰਥੀਆਂ ਦੀ ਮਦਦ : ਮੈਂ ਗਰੀਬ ਪਰ ਪੜ੍ਹਨ ਦੇ ਚਾਹਵਾਨ ਸਿਰਕੱਢ ਵਿਦਿਆਰਥੀਆਂ ਨੂੰ ਹਰ ਤਰਾਂ ਦੀ ਮਾਇਕ । ਸਹਾਇਤਾ ਦੇ ਕੇ ਪੜਾਉਂਦਾ। ਮੈਂ ਘੱਟ ਫੀਸ ਤੇ ਸ਼ਾਨਦਾਰ ਪੜ੍ਹਾਈ ਦਾ ਉਦੇਸ਼ ਸਾਹਮਣੇ ਰੱਖਦਾ |

ਨਕਲ ਦੇ ਖਿਲਾਫ: ਮੈਂ ਇਲਾਕੇ ਦੇ ਪਤਵੰਤਿਆਂ ਵਿਸ਼ੇਸ਼ ਕਰਕੇ ਪੰਚਾਂ-ਸਰਪੰਚਾਂ ਦਾ ਸਹਿਯੋਗ ਲੈਣਾ ਜ਼ਰੂਰੀ ਸਮਝਦਾ। ਮੈਂ ਪੰਜਾਬ  ਸਕੂਲ ਦੇ ਹਰ ਆਦੇਸ਼ ‘ਤੇ ਪੂਰੀ ਤਰਾਂ ਅਮਲ ਕਰਦਾ। ਮੈਂ ਬੋਰਡ ਵੱਲੋਂ ਸਥਾਪਤ ਇਮਤਿਹਾਨੀ ਕੇਂਦਰ ਨੂੰ ਚੰਗੀ ਤਰ੍ਹਾਂ ਚਲਾ ਕੇ ਇਹ ਸਿੱਧ ਕਰ ਦਿੰਦਾ ਕਿ ਇਮਤਿਹਾਨ ਬਿਨਾਂ ਨਕਲ ਦੇ ਵੀ ਲਿਆ ਜਾ ਸਕਦਾ ਹੈ।

ਨਿਸੰਦੇਹ ਸਕੂਲ ਦਾ ਪ੍ਰਿੰਸੀਪਲ ਹੋਣਾ ਕੋਈ ਮਾਮੂਲੀ ਪ੍ਰਾਪਤੀ ਨਹੀਂ। ਇਸ ਕੰਮ ਵਿਚ ਨਾਮਣਾ ਖੱਟਣ ਲਈ ਬੜੀ ਸੂਝ-ਬੂਝ , ਸਖ਼ਤ ਮਿਹਨਤ, ਨੇਕ-ਨੀਤੀ ਤੇ ਹਰ ਬੰਨਿਓਂ ਮਿਲਵਰਤਨ ਲੈਣ ਦੀ ਜ਼ਰੂਰਤ ਹੁੰਦੀ ਹੈ।

One Response

  1. Bhupinder June 20, 2019

Leave a Reply