ਹਿੰਦੂ ਸਿੱਖ ਏਕਤਾ
Hindu Sikh Ekta
1947 ਦੀ ਵੰਡ ਤੋਂ ਪਹਿਲਾਂ ਹਿੰਦੂ ਸਿੱਖ ਇਕੱਠੇ ਹੀ ਰਹਿੰਦੇ ਸਨ । ਮੁਸਲਮਾਨਾਂ ਨਾਲ ਸਾਂਝ ਲੈਣ ਦੇਣ ਦੀ ਤਾਂ ਸੀ, ਪਰ ਵਿਆਹਾਂ ਦੇ ਰਿਸ਼ਤੇ ਵਿਚ ਕੋਈ ਨਹੀਂ ਸੀ ਬੱਝਦਾ । ਪਰ ਹਿੰਦੂ ਤੇ ਸਿੱਖਾਂ ਦੇ ਪਰਿਵਾਰ ਯੁੱਗਾਂ ਤੋਂ ਇੱਕਠੇ ਹੀ ਰਹਿੰਦੇ ਆਏ ਹਨ । ਸਾਡੇ ਰੀਤੀ ਰਿਵਾਜ, ਸਾਡੀਆਂ ਪ੍ਰੰਪਰਾਵਾਂ ਸਾਂਝੀਆਂ ਹਨ ਬਹੁਤ ਸਮੇਂ ਤੋਂ ਅਸੀਂ ਇਕੱਠੇ ਹਲ ਵਾਹੁੰਦੇ, ਇਕੱਠੇ ਗੀਤ ਗਾਉਂਦੇ, ਇਕੱਠੇ ਭੰਗੜੇ, ਗਿੱਧੇ ਪਾਉਂਦੇ ਰਹੇ ਹਾਂ । ਸਾਡੀਆਂ ਕੁੜੀਆਂ ਸਿੱਖਾਂ ਦੇ ਘਰਾਂ ਵਿਚ ਵਿਆਹੀਆਂ । ਜਾਂਦੀਆਂ ਹਨ ਤੇ ਅਸੀਂ ਸਿੱਖ ਕੁੜੀਆਂ ਨੂੰ ਆਪਣੇ ਘਰਾਂ ਵਿਚ ਲਿਆਉਂਦੇ ਰਹੇ ਹਾਂ । ਜਦੋਂ ਯੁੱਗਾਂ ਤੋਂ ਇਕੱਠੇ ਖਾਂਦੇ ਪੀਂਦੇ ਰਹੇ ਹਾਂ ਤਾਂ ਹੁਣ ਵੀ ਅਸੀਂ ਹਰ ਤਰ੍ਹਾਂ ਨਾਲ ਇਕੱਠੇ ਹਾਂ । ਜਦੋਂ ਸਾਡੀਆਂ ਨਾੜਾਂ ਵਿੱਚ ਵਹਿਣ ਵਾਲਾ ਖੂਨ ਸਾਂਝਾ ਹੈ ਤਾਂ ਅਸੀ ਕਿਸੇ ਪ੍ਰਕਾਰ ਵੀ ਅੱਡ ਨਹੀਂ ਹੋ ਸਕਦੇ ।