Punjabi Essay on “Global Warming”, “ਗਲੋਬਲ ਵਾਰਮਿੰਗ”, Punjabi Essay-Nibandh for Class 10, Class 12 ,B.A Students and Competitive Examinations.

ਗਲੋਬਲ ਵਾਰਮਿੰਗ

Global Warming

ਗਲੋਬਲ ਵਾਰਮਿੰਗ : ਧਰਤੀ ਸੂਰਜ ਦੀਆਂ ਕਿਰਨਾਂ ਤੋਂ ਗਰਮੀ ਪ੍ਰਾਪਤ ਕਰਦੀ ਹੈ। ਗਰਮ ਹੋਣ ਤੋਂ ਬਾਅਦ ਇਹ ਸਾਰੀ ਗਰਮੀ ਵਾਪਸ ਛੱਡ ਦਿੰਦੀ ਹੈ। ਕਾਰਬਨ-ਡਾਈਆਕਸਾਈਡ, ਮੀਥੇਨ, ਓਜ਼ੋਨ, CFC ਆਦਿ ਗੈਸਾਂ ਇਸ ਵਾਪਸ ਜਾ ਰਹੀ ਗਰਮੀ ਨੂੰ ਆਪਣੇ ਵਿਚ ਸਮਾਂ ਲੈਂਦੀਆਂ ਹਨ। ਇਸ ਲਈ ਇਨ੍ਹਾਂ ਨੂੰ ‘ਗੀਨ ਹਾਊਸ ਗੈਸਾਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਵਿਚੋਂ ਕਾਰਬਨ-ਡਾਈਆਕਸਾਈਡ ਹੀ ਲਗਪਗ 50% ਵਿਸ਼ਵ ਤਾਪੀ ਲਈ ਜ਼ਿੰਮੇਵਾਰ ਹੈ। ਪਿਛਲੇ ਲਗਭਗ 200 ਸਾਲਾਂ ਵਿਚ ਖਣਿਜ ਬਾਲਣ ਦੇ ਬਲਣ ਨਾਲ ਕਾਰਬਨ-ਡਾਈਆਕਸਾਈਡ ਤੇ ਹਰ ਗੋਸਾਂ ਵਧ ਗਈਆਂ ਹਨ। ਇਸ ਨਾਲ ਹੇਠਲੇ ਵਾਯੂ-ਮੰਡਲ ਦਾ ਤਾਪਮਾਨ 0.5°C ਵਧ ਗਿਆ ਹੈ। ਇਸ ਤਾਪਮਾਨ ਵਧਣ ਨੂੰ ਹੀ ਵਿਸ਼ਵ ਤਾਪੀਕਰਨ’ ਜਾਂ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ।

ਵਾਯੂ-ਮੰਡਲ ਵਿਚ ਕਾਰਬਨ-ਡਾਈਆਕਸਾਈਡ, ਧੂੰਆਂ, ਸਾਹ ਕਿਰਿਆ, ਵਾਸ਼ਪੀ ਸਾਹ ਕਿਰਿਆ ਮਨੁੱਖ ਦੁਆਰਾ ਛੱਡੀ ਜਾਂਦੀ ਹੈ। ਜੇਕਰ ਵਧੇਰੇ ਮਾਤਰਾ ਵਿਚ ਕਾਰਬਨ-ਡਾਈਆਕਸਾਈਡ ਵਾਯੂ-ਮੰਡਲ ਵਿਚ ਰਹੇਗੀ ਤਾਂ ਇਹ ਵਾਯੂ-ਮੰਡਲ ਨੂੰ ਵਧੇਰੇ ਗਰਮ ਕਰੇਗੀ। ਇਹ ਗ-ਮੰਡਲ ਵਿਚ ਕੈਦ ਹੋ ਕੇ ਉਸ ਦਾ ਤਾਪਮਾਨ ਵਧਾ ਦਿੰਦੀ ਹੈ। ਇਸ ਪ੍ਰਕਿਰਿਆ ਰਾਹੀਂ ਜੇਕਰ ਵਾਯੂ-ਮੰਡਲ ਗਰਮ ਹੋ ਰਿਹਾ ਹੋਵੇ ਤਾਂ ਇਸ । ਨੂੰ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ।

ਇਸ ਨੂੰ ਗਰੀਨ ਹਾਊਸ ਜਾਂ ‘ਸ਼ੀਸ਼ ਘਰ ਵੀ ਕਿਹਾ ਜਾਂਦਾ ਹੈ। ਗਰੀਨ ਹਾਊਸ ਦੇ ਪ੍ਰਭਾਵ ਦਾ ਅਰਥ ਹੈ ਕਾਰਬਨ-ਡਾਈਆਕਸਾਈਡ co) ਦੇ ਪ੍ਰਭਾਵ ਨਾਲ ਧਰਤੀ ਉੱਪਰ ਲਗਾਤਾਰ ਤਾਪਮਾਨ ਵਧਣਾ। ਵਾਯੂ-ਮੰਡਲ ਵਿਚ ਗਰਮੀ ਦਾ ਸੰਤੁਲਨ ਬਣਾਈ ਰੱਖਣ ਲਈ CO, ਦੀ ਮੁੱਖ ਭੂਮਿਕਾ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਧਰਤੀ ਤੱਕ ਤਾਂ ਪਹੁੰਚ ਜਾਂਦੀਆਂ ਹਨ ਪਰ ਇਹ ਗੈਸ ਗਰਮੀ ਨੂੰ ਵਾਪਸ ਨਹੀਂ ਜਾਣਾ ਦਿੰਦੀ ਭਾਵ CO, ਧਰਤੀ ਤੋਂ ਵਾਪਸ ਹੋਣ ਵਾਲੀ ਗਰਮੀ ਨੂੰ ਰੋਕਦੀ ਹੈ ਤਾਂ ਵਿਸ਼ਵ ਵਿਚ ਜ਼ਿਆਦਾ ਗਰਮੀ ਦਾ ਕਾਰਨ ਬਣਦੀ ਹੈ।

ਕਾਰਨ :

 1. ਜੰਗਲਾਂ ਦੀ ਅੰਨੇਵਾਹ ਕਟਾਈ: ਅੱਜ ਦਾ ਮਨੁੱਖ ਵਿਕਾਸ ਦੇ ਨਾਂ ‘ਤੇ ਜੰਗਲਾਂ-ਰੁੱਖਾਂ ਦੀ ਅੰਨੇਵਾਹ ਕਟਾਈ ਕਰਦਾ ਜਾ ਰਿਹਾ ਹੈ। ਦੇ ਸਰਜ ਦੀ ਗਰਮੀ ਤੋਂ ਆਪਣਾ ਭੋਜਨ ਤਿਆਰ ਕਰਦੇ ਹਨ ਤੇ ਕਾਰਬਨ-ਡਾਈਆਕਸਾਈਡ ਗੈਸ ਜਜ਼ਬ ਕਰਦੇ ਹਨ ਤੇ ਆਕਸੀਜਨ ਗੈਸ ਛੱਡਦੇ ਹਨ ਪਰ ਜੇਕਰ ਰੁੱਖ ਹੀ ਨਾ ਰਹੇ ਤਾਂ CO, ਦੀ ਖਪਤ ਕਿੱਥੇ ਹੋਵੇਗੀ ?

 1. ਬਲਣਸ਼ੀਲ ਪਦਾਰਥ: ਉਦਯੋਗਾਂ ਤੇ ਸ਼ਹਿਰੀ ਖੇਤਰਾਂ ਵਿਚ ਵਾਧਾ, ਉਦਯੋਗਾਂ ਤੇ ਮੋਟਰ ਗੱਡੀਆਂ ਵਿਚ ਬਲਦੇ ਹੋਏ ਬਾਲਣ, ਲੋਕੜੀ, ਗੋਬਰ, ਕੋਲਾ, ਪੈਟਰੋਲੀਅਮ, ਸਮੁੰਦਰੀ ਜਹਾਜ਼ ਦਾ ਧੂੰਆਂ, ਹਵਾਈ ਜਹਾਜ਼ ਦਾ ਧੂੰਆਂ, ਥਰਮਲ ਹਾਈ ਪਾਵਰ ਪਲਾਂਟ, ਉਦਯੋਗਿਕ ਇਕਾਈਆਂ ਆਦਿ ਦੁਆਰਾ CO, ਗੈਸ ਵਧ ਰਹੀ ਹੈ।

ਗਲੋਬਲ ਵਾਰਮਿੰਗ ਦੇ ਪ੍ਰਭਾਵ : ਵਿਸ਼ਵ-ਤਾਪੀਕਰਨ ਵਿਚ ਵਾਧਾ ਇਕਦਮ ਨਹੀਂ ਹੁੰਦਾ ਪਰ ਇਸ ਦਾ ਪ੍ਰਭਾਵ ਸਭ ਤੋਂ ਖ਼ਤਰਨਾਕ ਅਤੇ ਹਾਨੀਕਾਰਕ ਹੁੰਦਾ ਹੈ ਜੋ ਸਾਡੇ ਲਈ ਅਤੇ ਆਉਣ ਵਾਲੀਆਂ ਪੀੜੀਆਂ ਲਈ ਵੀ ਹਾਨੀਕਾਰਕ ਹੈ।

 1. ਇਸ ਦੇ ਪ੍ਰਭਾਵ ਨਾਲ ਸੰਸਾਰ ਵਿਚ ਫਸਲਾਂ ਦਾ ਉਤਪਾਦਨ ਘਟ ਜਾਵੇਗਾ। CO, ਦੀ ਜ਼ਿਆਦਾ ਮਾਤਰਾ ਨਾਲ ਪੱਤਿਆਂ ਤੇ – ਟਹਿਣੀਆਂ ਦਾ ਖੇਤਰਫਲ ਵਧ ਜਾਵੇਗਾ ਤੇ ਭੂਮੀ ਦੀ ਨਮੀ ਘਟ ਜਾਵੇਗੀ।

 1. ਲਗਾਤਾਰ ਵਧ ਰਹੇ ਤਾਪਮਾਨ ਨਾਲ ਧਰੁਵੀ ਖੇਤਰਾਂ ਅਤੇ ਪਰਬਤਾਂ ‘ਤੇ ਸਥਿਤ ਗਲੇਸ਼ੀਅਰ ਪਿਘਲ ਜਾਣਗੇ। ਇਸ ਨਾਲ ਸਮੁੰਦਰੀਤਲ ਉੱਚਾ ਹੋ ਜਾਵੇਗਾ।

 1. ਤਾਪਮਾਨ ਵਧਣ ਨਾਲ ਮਾਰੂਥਲਾਂ ਦਾ ਪਸਾਰ ਹੋਵੇਗਾ।

 1. ਸ਼ੀਤ ਉਸ਼ਣ ਖੇਤਰ ਵਿਚ ਗਰਮੀ ਵਧ ਜਾਵੇਗੀ।

 1. ਬਿਮਾਰੀਆਂ ਫੈਲ ਜਾਣਗੀਆਂ, ਖ਼ਾਸ ਕਰਕੇ ਸਾਹ ਦੀਆਂ ਬਿਮਾਰੀਆਂ, ਮਲੇਰੀਆ ਆਦਿ ਵਧ ਜਾਣਗੀਆਂ।

 1. ਵੱਧ ਤਾਪਮਾਨ ਦੇ ਪ੍ਰਭਾਵ ਉੱਚ-ਲੈਟੀਚਿਊਡ ਵਿਚ ਵੇਖੇ ਜਾਣਗੇ।

 1. ਵਧਦੇ ਤਾਪਮਾਨ ਕਾਰਨ ਜਲਵਾਯੂ, ਮੌਸਮ ਵਿਚ ਬਹੁਤ ਫ਼ਰਕ ਪੈ ਜਾਵੇਗਾ। ਗਰਮੀਆਂ ਵਿਚ ਅਤਿ-ਗਰਮੀ ਤੇ ਸਰਦੀਆਂ ਵਿਚ

ਅਤਿ-ਸਰਦੀ ਜਾਂ ਗਰਮੀ ਵਿਚ ਵੀ ਸਰਦੀ ਤੇ ਸਰਦੀ ਵਿਚ ਵੀ ਗਰਮੀ ਵਾਲਾ ਮੌਸਮ ਹੋ ਸਕਦਾ ਹੈ।

 1. ਚੱਕਰਵਾਤੀ ਤੇ ਹੋਰ ਤੁਫਾਨ ਆ ਸਕਦੇ ਹਨ, ਜੋ ਭਿਆਨਕ ਤਬਾਹੀ ਮਚਾ ਸਕਣ ਦੇ ਸਮਰੱਥ ਹੋਣਗੇ।

 1. 9. ਵਰਖਾ ਅਤੇ ਜਲ-ਚੱਕਰ ਬਦਲ ਜਾਵੇਗਾ। ਖੁਸ਼ਕ ਖੇਤਰਾਂ ਵਿਚ ਭਾਰੀ ਵਰਖਾ ਹੋ ਸਕਦੀ ਹੈ ਜਾਂ ਵਰਖਾ ਵਾਲੇ ਖੇਤਰ

ਖੁਸ਼ਕ ਹੋ ਜਾਣਗੇ |

 1. ਈਕੋ-ਸਿਸਟਮ ਬਦਲ ਜਾਵੇਗਾ ਜਾਂ ਤਬਾਹ ਹੋ ਜਾਵੇਗਾ। ਜੈਵਿਕ-ਵਿਭਿੰਨਤਾ ਹੋ ਸਕਦੀ ਹੈ।

ਭਾਵ ਕਿ ਵਾਤਾਵਰਨ ਸੰਬੰਧੀ ਅਨੇਕਾਂ ਸਮੱਸਿਆਵਾਂ ਹੋ ਸਕਦੀਆਂ ਹਨ। ਵਿਸ਼ਵ ਪੱਧਰ ਤੇ ਤਾਪਮਾਨ ਵਿਚ ਵਾਧੇ ਨਾਲ ਬਰਫ਼ ਪਿਘਲਣ। ਹੜ ਆਉਣ ਅਤੇ ਸੋਕਾ ਪੈਣ, ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਅਤੇ ਗਤੀ ਵਿਚ ਵਾਧਾ, ਕਈ ਖੇਤਰ ਤੇ ਦੇਸ ਡੱਬਣ ਸਮੁੰਦਰੀ ਜਲ ਪੱਧਰ ਵਧਣ ਜੀਵ-ਵਿਭਿੰਨਤਾ ਰਹਿਣ-ਸਹਿਣ ਦੇ ਸਧਾਰਨ ਤਾਪਕ੍ਰਮ ਦੇ ਵਧਣ ਆਦਿ ਦਾ ਖ਼ਤਰਾ ਵਧ ਗਿਆ ਹੈ। ਅਸਲ ਵਿਚ ਇਹ ਪ੍ਰਕਿਆਵਾਂ ਸ਼ੁਰੂ ਹੋ ਚੁਕੀਆਂ ਹਨ ਅਤੇ ਜਲਦੀ ਹੀ ਖ਼ਤਰਨਾਕ ਰੂਪ ਧਾਰਨ ਕਰਨ ਜਾ ਰਹੀਆਂ ਹਨ। ਜੰਗਲਾਂ ਦਾ ਵਿਨਾਸ਼, ਉਦਯੋਗਿਕ ਤਰੱਕੀ ਇਸ ਦਾ ਕਾਰਨ ਹੋਣ ਦੇ ਨਾਲ-ਨਾਲ ਇਸ ਦਾ ਸਿੱਟਾ ਵੀ ਹੈ। ਓਜ਼ੋਨ ਪਰਤ ਵਿੱਚ ਛੇਕ ਹੋ ਰਹੇ ਹਨ। ਧਰਤੀ ਦੀ ਸਤਾ ਤੋਂ 30 ਕਿ ਓਜ਼ੋਨ ਦੀ ਪਰਤ ਹੈ। ਇਹ ਪਰਤ ਸੂਰਜ ਦੀ ਰੋਸ਼ਨੀ ਵਿਚ ਮੌਜੂਦ ਪਰਾਬੈਂਗਣੀ ਪ੍ਰਕਾਸ਼ (ਬਹੁਤ ਜ਼ਿਆਦਾ ਗਰਮ ਕਿਰਨਾਂ) ਨੂੰ ਸੋਖ ਲੈਂਦੀ ਹੈ ਅਤੇ ਸਾਡੇ ਲਇ ਬਚਾਏਦਾ ਕੰਮ ਕਰਦੀ ਹੈ ਪਰ ਮਨੁੱਖ ਦੁਆਰਾ ਪੈਦਾ ਕੀਤੇ ਜ਼ਹਿਰੀਲੇ ਤੱਤ ਜਾਂ ਗੈਸਾਂ ਇਸ ਪਰਤ ਨੂੰ ਕਾਫ਼ੀ ਨੁਕਸਾਨ ਪਹੁੰਚਾ ਰਹੇ ਸਾਡੇ ਲਈ ਬਚਾਅ ਦਾ ਕੰਮ ਕਰਦੀ ਹੈ ਪਰ ਮਨੁੱਖ ਦੁਆਰਾ ਪੈਦਾ ਕੀਤੇ ਜ਼ਹਿਰੀਲੇ ਤੱਤ ਜਾਂ ਗੈਸਾਂ ਇਸ ਪਰਤ ਨੂੰ ਕਾਫੀ ਨੁਕਸਾਨ ਪਹੁੰਚਾ ਰਹੇ ਹਨ | ਇਹ ਗੈਸਾਂ ਫਰਿਜਾਂ, ਜੈਟ ਜਹਾਜਾਂ ਏ. ਸੀ. ਆਦਿ ਤੋਂ ਨਸ਼ਟ ਹੋ ਰਹੀਆਂ ਹਨ। ਇਸ ਤੋਂ ਬਿਨ ਗੈਸ ਧਾਨ ਦੇ ਖੇਤਾਂ, ਗਿੱਲੀ ਧਰਤੀ ਤੇ ਹਨ। ਇਹ ਗੈਸਾਂ ਫਰਿੱਜਾਂ, ਜੱਟ ਜਹਾਜ਼ਾਂ, ਏ. ਸੀ. ਆਦਿ ਤੋਂ ਨਸ਼ਟ ਹੋ ਰਹੀਆਂ ਹਨ। ਇਸ ਤੋਂ ਮੀਥੇਨ ਗੈਸ ਧਾਨ ਦੇ ਖੇਤਾਂ, ਗਿੱਲੀ ਧਰਤੀ ਤੇ ਕਚਰੇ ਦੇ ਢੋਰਾਂ ਉਤੇ ਬੈਕਟੀਰੀਆ ਦੁਆਰਾ ਪੈਦਾ ਹੁੰਦੀ ਹੈ ਤੇ ਬਨਸਪਤੀ ਆਦਿ ਸੜਨ ਨਾਲ ਨਾਈਟਰਸ ਆਕਸਾਈਡ ਪੈਦਾ ਹੁੰਦੀ ਹੈ। ਇਸ ਕਚਰੇ ਦੇ ਢੇਰਾਂ ਉੱਤੇ ਬੈਕਟੀਰੀਆ ਦੁਆਰਾ ਪੈਦਾ ਹੁੰਦੀ ਹੈ ਤੇ ਬਨਸਪਤੀ ਆਦਿ ਸੜਨ ਨਾਲ ਨਾਈਟਰਸ ਆਕਸਾਈਡ ਪੈਦਾ ਹੁੰਦੀ ਹੈ | ਇਸ ਦੇ ਹਾਨੀਕਾਰਕ ਪ੍ਰਭਾਵ ਚਮੜੀ ਦਾ ਕੈਂਸਰ, ਅੰਨਾਪਣ, ਸਹਿਣ-ਸ਼ਕਤੀ ਦੀ ਘਾਟ, ਜਲ-ਜੀਵਾਂ ਦਾ ਵਿਨਾਸ਼, ਵਧੇਰੇ ਧੁੰਦ, ਕੋਹਰਾ, ਫਸਲਾਂ ਦੇ ਦੇ ਹਾਨੀਕਾਰਕ ਪ੍ਰਭਾਵ ਚਮੜੀ ਦਾ ਕੈਂਸਰ , ਅਨਾਪਣ, ਸਹਿਣ-ਸ਼ਕਤੀ ਦੀ ਘਾਟ ਜਲਉਤਪਾਦਨ ਵਿਚ ਕਮੀ ਅਤੇ ਸ੍ਰੀਨ ਹਾਊਸ ਆਦਿ ਹਨ।

ਗਲੋਬਲ ਵਾਰਮਿੰਗ ਨੂੰ ਘੱਟ ਕਰਨ ਦੇ ਤਰੀਕੇ : ਪਥਰਾਟ ਬਾਲਣਾਂ ਦੀ ਵਰਤੋਂ ਨੂੰ ਘੱਟ ਕਰਨ ਨਾਲ ਵਧ ਰਹੇ ਤਾਪਮਾਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਕਾਰ ਵਿਚ ਸਵਾਰੀ ਕਰਨ ਦੀ ਬਜਾਏ ਪੈਦਲ ਜਾਂ ਸਾਈਕਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ, ਜੰਗਲਾਂ ਦੀ ਕਟਾਈ ਤੇ ਰੋਕ ਲਾਉਣੀ ਚਾਹੀਦੀ ਹੈ, ਨਦੀਆਂ ਤੇ ਛੋਟੇ-ਛੋਟੇ ਬੰਨ੍ਹ ਲਾਏ ਜਾਣ, ਵਾਹਨਾਂ ਤੇ ਕੰਟਰੋਲ ਘੱਟ ਗਰਮੀ ਤੇ ਘਟ ਈਂਧਣ ਪੈਦਾ ਕਰਨ ਵਾਲੇ ਈਂਧਣਾਂ ਦੀ ਵਰਤੋਂ, ਅੰਨੇਵਾਹ ਹੋ ਰਹੀ ਉਸਾਰੀ ਦੀ ਰੋਕ, ਸਾਰੇ ਕਾਰਖਾਨਿਆਂ ਵਿਚ ਪ੍ਰਦੂਸ਼ਣ ਕੰਟਰੋਲ ਕਰਨ ਵਾਲੇ ਪਲਾਂਟ ਲਾਉਣੇ, ਸੀ ਐੱਫ ਸੀ. ਤੇ ਹੋਰਨਾਂ ਗੈਸਾਂ ਦਾ ਉਤਪਾਦਨ ਬੰਦ ਕੀਤਾ ਜਾਵੇ। ਵਧਦੇ ਤਾਪਮਾਨ ਦੇ ਬੁਰੇ ਪ੍ਰਭਾਵਾਂ ਨੂੰ ਰੋਕਣ ਲਈ ਪਹਿਲਾਂ ਹੀ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ, ਵੱਧ ਤੋਂ ਵੱਧ ਹਵਾ ਸ਼ਕਤੀ, ਸੂਰਜ ਸ਼ਕਤੀ, ਲਹਿਰਾਂ, ਪਾਣੀ ਤੇ ਭੂਮੀਗਤ ਤਾਪ ਸ਼ਕਤੀ ਆਦਿ ਸੰਤਾਂ ਨੂੰ ਵਿਕਸਤ ਕਰਨਾ ਚਾਹੀਦਾ ਹੈ। ਨਹੀਂ ਤਾਂ ਵਧਦੇ ਤਾਪਮਾਨ ਕਾਰਨ ਮਹਾਂਪਰਲੋ ਆ ਜਾਵੇਗੀ, ਗਰਮ ਹਵਾਵਾਂ ਚਲਣਗੀਆਂ, ਲੋਕ ਆਉਣਗੇ, ਹੜ ਆਉਣਗੇ, ਵਾਸ਼ਪੀਕਰਨ ਗੜਬੜਾ ਜਾਵੇਗਾ, ਜੰਗਲਾਂ ਨੂੰ ਭਿਆਨਕ ਅੱਗਾਂ ਲੱਗਣਗੀਆਂ, ਮਹਲੇਧਾਰ। ਵਰਖਾ ਹੋਵੇਗੀ, ਅੰਨ-ਪਾਣੀ ਦੀ ਘਾਟ, ਲੋਕਾਂ ਦੇ ਉਜਾੜੇ, ਓਜ਼ੋਨ ਦੀ ਤਬਾਹੀ, ਭਿਆਨਕ ਤੇ ਲਾਇਲਾਜ ਬਿਮਾਰੀਆਂ ਤੇ ਡੀ ਐਨ ਈ. ਵਿਚ ਪਦਾ ਹੋਇਆ ਵਿਗਾੜ ਸੰਚਮੱਚ ਜੀਵਨ ਨੂੰ ਤਬਾਹੀ ਦੇ ਕੰਢੇ ‘ਤੇ ਲੈ ਜਾਵੇਗਾ ਤੇ ਧਰਤੀ ਉਤੇ ਵਿਕਸਤ ਸੱਭਿਅਤਾ ਦਾ ਪਲਾਂ ਵਿਚ ਹੀ ਨਾਲ ਹੋ ਜਾਵੇਗਾ।

2 Comments

 1. Rajaak June 23, 2019
 2. Bhavya February 9, 2023

Leave a Reply