Punjabi Essay on “Diwali”, “ਦਿਵਾਲੀ, Punjabi Essay for Class 10, Class 12 ,B.A Students and Competitive Examinations.

ਦਿਵਾਲੀ

Diwali

ਰੂਪ-ਰੇਖਾ- ਭੂਮਿਕਾ, ਦਿਵਾਲੀ ਦਾ ਅਰਥ, ਇਤਿਹਾਸਿਕ ਪਿਛੋਕੜ ਘਰਾਂ ਦੀ ਸਫ਼ਾਈ, ਬਜ਼ਾਰਾਂ ਦੀ ਰੌਣਕ, ਦੀਪਮਾਲਾ ਤੇ ਆਤਿਸ਼ਬਾਜ਼ੀ, ਲੱਛਮੀ ਪੂਜਾ, ਅੰਮ੍ਰਿਤਸਰ ਦੀ ਦਿਵਾਲੀ, ਸਰਦੀ ਦਾ ਆਰੰਭ, ਪਵਿੱਤਰ ਰੱਖਣ ਦੀ ਲੋੜ, ਸਾਰ-ਅੰਸ਼ :

 

ਭੂਮਿਕਾ- ਭਾਰਤ ਤਿਉਹਾਰਾਂ ਦਾ ਦੇਸ਼ ਹੈ। ਇੱਥੇ ਰੁੱਤਾਂ ਨਾਲ ਸੰਬੰਧਿਤ ਜਾਂ ਮੌਸਮੀ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਕਈ ਤਿਉਹਾਰ ਸਾਡੇ ਇਤਿਹਾਸਿਕ ਵਿਰਸੇ ਨਾਲ ਸਬੰਧਤ ਹਨ ਤੇ ਕਈ ਧਾਰਮਿਕ ਵਿਰਸੇ ਨਾਲ। (ਦਿਵਾਲੀ ਹਰ ਸਾਲ ਮਨਾਇਆ ਜਾਣ ਵਾਲਾ ਇੱਕ ਅਜਿਹਾ ਹੀ ਤਿਉਹਾਰ ਹੈ, ਜਿਸ ਦਾ ਸੰਬੰਧ ਭਾਰਤ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਨਾਲ ਹੈ।

 

ਦਿਵਾਲੀ ਦਾ ਅਰਥ- ਦਿਵਾਲੀ ਦਾ ਅਰਥ ਹੈ ਦੀਪ+ਆਵਲੀ ਅਰਥਾਤ ਦੀਵਿਆਂ ਦੀ ਮਾਲਾ। ਇਸ ਤੋਂ ਸਪੱਸ਼ਟ ਹੈ ਕਿ ਇਹ ਰੋਸ਼ਨੀ (ਪ੍ਰਕਾਸ਼) ਦਾ ਤਿਉਹਾਰ ਹੈ। ਆਦਿ ਕਾਲ ਤੋਂ ਹੀ ਮਨੁੱਖ ਇਹ ਇੱਛਾ ਕਰਦਾ ਆਇਆ ਹੈ ਕਿ ਹੇ ਪ੍ਰਭੂ ਮੈਨੂੰ ਹਨੇਰੇ ਤੋਂ ਪ੍ਰਕਾਸ਼ (ਗਿਆਨ) ਵੱਲ ਲੈ ਚੱਲ। ਜਿਸ ਤਰ੍ਹਾਂ ਦੀਵੇ ਦਾ ਚਾਨਣ ਅੰਧਕਾਰ ਨੂੰ ਦੂਰ ਕਰਦਾ ਹੈ। ਗਿਆਨ ਦਾ ਚਾਨਣ ਅਗਿਆਨ ਦੇ ਹਨੇਰੇ ਨੂੰ ਦੂਰ ਕਰਦਾ ਹੈ।

ਇਤਿਹਾਸਿਕ ਪਿਛੋਕੜ- ਇਸ ਨੂੰ ਮਨਾਏ ਜਾਣ ਦੇ ਕਈ ਕਾਰਨ ਹਨ। ਇਸ ਦਿਨ ਹਿੰਦੂਆਂ ਦੇ ਗੁਰੂ ਸ੍ਰੀ ਰਾਮਚੰਦਰ ਜੀ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਆਪਣੀ ਪਤਨੀ ਸੀਤਾ ਤੇ ਭਰਾ ਲਛਮਣ ਸਮੇਤ ਅਯੁੱਧਿਆ ਪਹੁੰਚੇ ਸਨ। ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਅਯੋਧਿਆ ਵਾਸੀਆਂ ਨੇ ਦੀਪ ਮਾਲਾ ਕੀਤੀ ਸੀ |

ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਹੋ ਕੇ ਆਏ ਸਨ। ਆਰੀਆ ਸਮਾਜ ਦੇ ੫ ਸਵਾਮੀ ਦਯਾਨੰਦ ਦਾ ਨਿਰਵਾਣ ਵੀ ਇਸ ਦਿਨ ਹੀ ਹੋਇਆ ਸੀ।

ਘਰਾਂ ਦੀ ਸਫਾਈ ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਸਰਦੀ ਦੀ ਰੁੱਤ ਦਾ ਵੀ ਆਗਮਨ ਹੋ ਜਾਂਦਾ ਹੈ। ਇਸ ਤੋਂ ਕੁਝ ਦਿਨ ਪਹਿਲਾ ਲੋਕ ਆਪਣੇ ਘਰਾਂ ਤੇ ਦੁਕਾਨਾਂ ਦੀ ਸਫ਼ਾਈ ਸ਼ੁਰੂ ਕਰ ਦਿੰਦੇ ਹਨ। ਲੋਕ ਮਕਾਨਾਂ ਨੂੰ ਰੰਗ-ਰੋਗਨ ਕਰਵਾਉਂਦੇ ਹਨ।

ਬਜ਼ਾਰਾਂ ਦੀ ਰੌਣਕ– ਦਿਵਾਲੀ ਤੋਂ ਪਹਿਲਾਂ ਤੇ ਦਿਵਾਲੀ ਵਾਲੇ ਦਿਨ ਬਜ਼ਾਰਾਂ ਵਿੱਚ ਖਾਸ ਰੌਣਕ ਹੁੰਦੀ ਹੈ। ਹਲਵਾਈ ਆਪਣੀਆਂ ਦੁਕਾਨਾਂ ਨੂੰ ਸਜਾਉਂਦੇ ਹਨ। ਲੋਕ ਪਟਾਖੇ, ਤੋਹਫ਼ੇ, ਮਠਿਆਈਆਂ, ਮੋਮਬੱਤੀਆਂ, ਦੀਵੇ ਆਦਿ ਖ਼ਰੀਦਦੇ ਹਨ। ਬਜ਼ਾਰਾਂ ਵਿੱਚ ਬਹੁਤ ਭੀੜ ਹੁੰਦੀ ਹੈ। |

ਦੀਪਮਾਲਾ ਤੇ ਆਤਿਸ਼ਬਾਜ਼ੀ ਇਸ ਦਿਨ ਰਾਤ ਨੂੰ ਹਰ ਸਥਾਨ ਤੇ ਜਗਮਗਜਗਮਗ ਦਿਖਾਈ ਦਿੰਦੀ ਹੈ। ਲੋਕ ਆਪਣੇ ਘਰਾਂ ਵਿੱਚ ਦੀਪਮਾਲਾ ਕਰਦੇ ਹਨ। ਕੋਈ ਦੀਵੇ ਜਗਾਉਂਦਾ ਹੈ, ਕੋਈ ਮੋਮਬੱਤੀਆਂ ਜਗਾਉਂਦਾ ਹੈ ਤੇ ਕਈ ਲੋਕ ਬਿਜਲੀ ਦੇ ਰੰਗ-ਬਿਰੰਗੇ ਲਾਟੂ ਜਗਾਉਂਦੇ ਹਨ। ਚਾਰ-ਚੁਫੇਰੇ ਚਾਨਣ ਤੇ ਰੌਸ਼ਨੀ ਦਿਖਾਈ ਦਿੰਦੀ ਹੈ। ਲੋਕ ਮੰਦਰਾਂ ਤੇ ਗੁਰਦੁਆਰਿਆਂ ਵਿੱਚ ਜਾ ਕੇ ਦੀਵੇ ਤੇ ਮੋਮਬੱਤੀਆਂ ਜਗਾਉਂਦੇ ਹਨ। ਸਭ ਪਾਸਿਓਂ ਪਟਾਖਿਆਂ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ। ਅਸਮਾਨ ਵੱਲ ਚੜ ਰਹੀਆਂ ਆਤਿਸ਼ਬਾਜ਼ੀਆਂ ਵਾਤਾਵ ਦਿਲ-ਖਿਚਵਾਂ ਬਣਾ ਦਿੰਦੀਆਂ ਹਨ।

ਲੱਛਮੀ ਪੂਜਾ- ਕਈ ਲੋਕ ਦਿਵਾਲੀ ਨੂੰ ਲੱਛਮੀ ਦਾ ਤਿਉਹਾਰ ਮੰਨਦੇ ਹਨ। ਲੋਕ ਰਾਤ ਨੂੰ ਲੱਛਮੀ ਦੀ ਪੂਜਾ ਕਰਦੇ ਹਨ। ਕਈ ਲੋਕ ਗਹਿਣੇ ਤੇ ਨਕਦੀ (ਪੈਸੇ) ਦੀ ਪੂਜਾ ਕਰਦੇ ਹਨ। ਸਾਰੀ ਰਾਤ ਘਰਾਂ ਵਿੱਚ ਰੋਸ਼ਨੀ ਰੱਖਦੇ ਹਨ। ਆਪਣੇ ਘਰਾਂ ਦੇ ਦਰਵਾਜ਼ੇ ਵੀ ਖੁੱਲੇ ਰੱਖਦੇ ਹਨ, ਤਾਂ ਜੋ ਲੱਛਮੀ ਉਹਨਾਂ ਦੇ ਘਰ ਆਵੇ।

ਅੰਮ੍ਰਿਤਸਰ ਦੀ ਦਿਵਾਲੀ ਦਿਵਾਲੀ ਭਾਰਤ ਦੇ ਕੋਨੇ-ਕੋਨੇ ਵਿੱਚ ਮਨਾਈ ਜਾਂਦੀ ਹੈ ਪਰ ਅੰਮ੍ਰਿਤਸਰ ਦੀ ਦਿਵਾਲੀ ਵਿਸ਼ੇਸ਼ ਤੇ ਵਿਲੱਖਣ ਢੰਗ ਦੀ ਹੁੰਦੀ ਹੈ। ਸ਼ਰਧਾਲੂ ਦੂਰੋਂ-ਦੂਰੋਂ ਇੱਥੇ ਪੁੱਜਦੇ ਹਨ। ਦਰਬਾਰ ਸਾਹਿਬ ਜਗਮਗ-ਜਗਮਗ ਕਰ ਰਿਹਾ ਹੁੰਦਾ ਹੈ। ਰਾਤ ਨੂੰ ਹਰਿਮੰਦਰ ਸਾਹਿਬ ਵਿੱਚ ਆਤਸ਼ਬਾਜ਼ੀ ਦਾ ਦ੍ਰਿਸ਼ ਵੇਖਣ ਯੋਗ ਹੁੰਦਾ ਹੈ। ਇਸੇ ਲਈ ਤਾਂ ਲੋਕ ਕਹਿੰਦੇ ਹਨ-

ਦਾਲ ਰੋਟੀ ਘਰ ਦੀ, ਦਿਵਾਲੀ ਅੰਮ੍ਰਿਤਸਰ ਦੀ

ਸਰਦੀ ਦਾ ਆਰੰਭ- ਇਸ ਤਿਉਹਾਰ ਦੇ ਆਉਣ ਨਾਲ ਹੀ ਸਰਦੀ ਦਾ ਆਗਮਨ ਹੋ ਜਾਂਦਾ ਹੈ।

ਪਵਿੱਤਰ ਰੱਖਣ ਦੀ ਲੋੜਇਸ ਦਿਨ ਰਾਤ ਨੂੰ ਲੋਕ ਸ਼ਰਾਬਾਂ ਪੀਂਦੇ ਹਨ ਤੇ ਜੂਆ ਖੇਡਦੇ ਹਨ। ਜੂਏ ਅਤੇ ਨਸ਼ੇ ਦੇ ਸ਼ੌਕੀਨ ਆਪਣਾ ਦਿਵਾਲਾ ਹੀ ਕੱਢ ਲੈਂਦੇ ਹਨ। ਇਹ ਚੀਜ਼ਾਂ ਨਾਂ ਤਾਂ ਆਚਰਣ ਦੇ ਤੌਰ ਤੇ ਠੀਕ ਹਨ ਤੇ ਨਾ ਹੀ ਸਮਾਜਿਕ ਤੌਰ ’ਤੇ। ਇਸ ਤਰ੍ਹਾਂ ਦੀਆਂ ਬੁਰਾਈਆਂ ਦਾ ਤਿਆਗ ਕਰ ਕੇ ਇਸ ਤਿਉਹਾਰ ਨੂੰ ਪਵਿੱਤਰ ਬਣਾਉਣਾ ਚਾਹੀਦਾ ਹੈ। ਇਸ ਨੂੰ ਖੁਸ਼ੀਆਂ ਅਤੇ ਖੇੜਿਆਂ ਦਾ ਖ਼ਜ਼ਾਨਾ ਸੋਮਝ ਕੇ ਮਨਾਉਣਾ ਚਾਹੀਦਾ ਹੈ।

ਸਾਰ-ਅੰਸ਼- ਸਾਨੂੰ ਇਹ ਤਿਉਹਾਰ ਸ਼ਰਧਾ ਅਤੇ ਪਵਿੱਤਰਤਾ ਨਾਲ ਮਨਾਉਣਾ ਚਾਹੀਦਾ ਹੈ। ਇਹ ਸਾਂਝਾ ਪਾਉਣ ਵਾਲਾ ਤਿਉਹਾਰ ਹੈ। ਇਸ ਦਿਨ ਸਾਰੇ ਵਿਤਕਰੇ ਭੁਲਾ ਕੇ ਸਭ ਨੂੰ ਇੱਕ-ਮਿੱਕ ਹੋ ਜਾਣਾ ਚਾਹੀਦਾ ਹੈ। ਈਰਖ਼ਾ ਅਤੇ ਵੈਰ-ਵਿਰੋਧ ਛੱਡ ਕੇ ਪਿਆਰ ਤੇ ਆਪਸੀ ਮੇਲ-ਮਿਲਾਪ ਨਾਲ ਰਹਿਣਾ ਚਾਹੀਦਾ ਹੈ।

11 Comments

 1. harshitnina January 5, 2019
 2. Nav May 23, 2019
 3. Nav May 23, 2019
 4. Manraj July 10, 2019
 5. Dilpreet October 9, 2019
 6. Dilpreet October 9, 2019
 7. sunil January 6, 2020
 8. sunil January 6, 2020
 9. Navdeep June 27, 2021
 10. Rkb October 29, 2021
 11. Harpreet Kaur November 13, 2023

Leave a Reply