Punjabi Essay on “Computer de Labh te Haniya ”, “ਕੰਪਿਊਟਰ ਦੇ ਲਾਭ ਤੇ ਹਾਨਿਯਾ”, Punjabi Essay for Class 10, Class 12 ,B.A Students and Competitive Examinations.

ਕੰਪਿਊਟਰ ਦੇ ਲਾਭ ਤੇ ਹਾਨਿਯਾ

Computer de Labh te Haniya 

 

 ਰੂਪ-ਰੇਖਾ- ਕੰਪਿਊਟਰ ਤੋਂ ਭਾਵ ਅਤੇ ਪ੍ਰਣਾਲੀ, ਭੂਮਿਕਾ, ਭਾਰਤ ਵਿੱਚ ਕੰਪਿਊਟਰ, ਅਦਭੁਤ ਤੇ ਲਾਸਾਨੀ ਮਸ਼ੀਨ, ਕੰਪਿਊਟਰ ਦਾ ਮਹੱਤਵ, ਸੰਚਾਰ ਤੇ ਕੰਪਿਊਟਰ ਨੈੱਟਵਰਕ, ਵਪਾਰਕ ਅਦਾਰਿਆਂ ਵਿੱਚ ਮਹੱਤਵ, ਕੰਮ-ਕਾਜ ਦੇ ਸਥਾਨਾਂ ਉੱਪਰ ਪ੍ਰਭਾਵ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਤੇ ਵਿੱਦਿਆ ਦੇ ਖੇਤਰ ਉੱਪਰ ਪ੍ਰਭਾਵ, ਰੋਗੀਆਂ ਤੇ ਅਪਾਹਜਾਂ ਦੀ ਸਹਾਇਤਾ, ਹੋਰ ਖੇਤਰਾਂ ਵਿੱਚ ਸਹਾਇਤਾ, ਸਾਰ-ਅੰਸ਼

  

ਭੂਮਿਕਾ- ਆਧੁਨਿਕ ਯੁੱਗ ਦੀ ਤੇਜ਼ ਚਾਲ ਦੌੜਦੀ ਜ਼ਿੰਦਗੀ ਵਿੱਚ ਹਰ ਇੱਕ ਵਿਅਕਤੀ ਜਲਦੀ ਤੋਂ ਜਲਦੀ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਦਾ ਇੱਛਾਵਾਨ ਹੁੰਦਾ ਹੈ। ਵਿਗਿਆਨ ਦੀ ਇਸ ਮਹੱਤਵਪੂਰਨ ਕਾਢ ਨੇ ਮਨੁੱਖ ਦੀ ਇਸ ਸੱਧਰ ਨੂੰ ਕਾਫ਼ੀ ਹੱਦ ਤੱਕ ਪੂਰਾ ਕੀਤਾ ਹੈ।

  

ਭਾਰਤ ਵਿੱਚ ਕੰਪਿਊਟਰ- ਭਾਰਤ ਦੇ ਸਦੀਆਂ ਦੇ ਪਿਛੜੇ ਵਿਕਾਸ ਨੂੰ ਪੂਰਾ ਕਰਨ ਲਈ ਅਜਿਹੇ ਯੰਤਰਾਂ ਦੀ ਲੋੜ ਹੈ ਜੋ ਘੱਟ ਸਮੇਂ ਅਤੇ ਘੱਟ ਲੋਕਾਂ ਦੀ ਸਹਾਇਤਾ ਨਾਲ ਸਾਲਾਂ ਦੀਆਂ ਕਮੀਆਂ ਨੂੰ ਪੂਰਾ ਕਰ ਸਕੇ । ਇੱਕ ਵਾਰ ਰਾਜੀਵ ਗਾਂਧੀ ਜੀ ਨੇ ਕਿਹਾ ਸੀ, “ਸਾਲਾਂ ਦੀ ਯਾਤਰਾ ਜਿਸ ਤੇਜ਼ ਚਾਲ ਨਾਲ ਕਰਨੀ ਹੋਵੇਗੀ, ਉਹ ਚਾਲ ਬਿਨਾਂ ਕੰਪਿਊਟਰ ਦੀ ਸਹਾਇਤਾ ਦੇ ਪ੍ਰਾਪਤ ਨਹੀਂ ਹੋ ਸਕਦੀ। ਭਾਰਤ ਵਿੱਚ ਅੱਜ ਸਭ ਥਾਵਾਂ ਤੇ ਦਫ਼ਤਰ, ਹਸਪਤਾਲ, ਬੈਂਕ.. ਹਵਾਈ ਅੱਡਾ, ਰੇਲਵੇ ਸਟੇਸ਼ਨ ਆਦਿ) ਕੰਪਿਊਟਰ ਦੇਖੇ ਜਾ ਸਕਦੇ ਹਨ।

 

ਕੰਪਿਊਟਰ ਤੋਂ ਭਾਵ ਅਤੇ ਪ੍ਰਣਾਲੀ- ਕੰਪਿਊਟਰ ਇੱਕ ਅਜਿਹੀ ਇਲੈੱਕਟ੍ਰਾਨਿਕ ਮਸ਼ੀਨ ਹੈ, ਜਿਸ ਦੇ ਤਿੰਨ ਭਾਗ ਹੁੰਦੇ ਹਨ- ਅਦਾਨ ਭਾਗ, ਕੇਂਦਰੀ ਭਾਗ ਅਤੇ ਪ੍ਰਦਾਨ ਭਾਗ ਅਦਾਨ ਭਾਗ ਦੀ ਸਹਾਇਤਾ ਨਾਲ ਅਸੀਂ ਕੇਂਦਰੀ ਭਾਗ ਨੂੰ ਲੋੜੀਦੀ ਸੂਚਨਾ ਦਿੰਦੇ ਹਾਂ। ਪ੍ਰਦਾਨ ਭਾਗ ਸਾਨੂੰ ਜ਼ਰੂਰਤ ਅਨੁਸਾਰ ਨਤੀਜੇ ਕੱਢ ਕੇ ਦਿੰਦਾ ਹੈ। ਕੇਂਦਰੀ ਭਾਗ ਨੂੰ ਸੈਂਟਰਲ ਪ੍ਰੋਸੈਸਿੰਗ ਯੂਨਿਟ (CPU) ਕਿਹਾ ਜਾਂਦਾ ਹੈ। ਅਸਲ ਵਿੱਚ ਇਹ ਕੰਪਿਊਟਰ ਦਾ ਦਿਮਾਗ਼ ਹੈ। ਕੰਪਿਊਟਰ ਦੀ ਅਦਾਨ ਇਕਾਈ ਕਾਰਡ ਦਾ ਪੇਪਰ ਟੇਪ ਰੀਡਰ, ਚੁੰਬਕੀ ਚੇਪ, ਕੀ-ਬੋਰਡ ਡਿਸਕ, ਫਲਾਪੀ ਡਿਸਕ ਆਦਿ ਕਈ ਜੁਗਤਾਂ ਦੀ ਵਰਤੋਂ ਕਰਦੀ ਹੈ।

 

ਸੀ. ਪੀ. ਯੂ ਦੇ ਨਿਯੰਤਰਨ ਇਕਾਈ, ਏ. ਐਲ. ਯੂ. ਇਕਾਈ ਅਤੇ ਭੰਡਾਰੀਕਰਨ ਇਕਾਈ ਮੁੱਖ ਹਿੱਸੇ ਹੁੰਦੇ ਹਨ। ਅਦਾਨ ਭਾਗ ਰਾਹੀਂ ਭੇਜੀ ਸੂਚਨਾ ਦੀ ਜਾਂਚ ਕਰ ਕੇ ਸੀ. ਪੀ. ਯੂ. ਲੋੜੀਂਦੀ ਕਾਰਵਾਈ ਕਰਦਾ ਹੈ ਤੇ ਪ੍ਰਾਪਤ ਸਿੱਟਾ ਪ੍ਰਦਾਨ ਭਾਗ ਨੂੰ ਭੇਜ ਦਿੰਦਾ ਹੈ। ਪ੍ਰਦਾਨ ਭਾਗ ਇਹ ਨਤੀਜੇ ਸਾਨੂੰ ਦਿੰਦਾ ਹੈ। ਕੰਪਿਊਟਰ ਦੇ ਅੰਗਾਂ ਨੂੰ ਹਾਰਡ-ਵੇਅਰ ਆਖਿਆ ਜਾਂਦਾ ਹੈ। ਸੂਚਨਾਵਾਂ ਇਕੱਠੀਆਂ ਕਰਨ ਲਈ ਕੰਪਿਊਟਰ ਵਿੱਚ ਵੱਖਰੀ ਭਾਸ਼ਾ ਅਤੇ ਸੰਕੇਤ ਭਰੇ ਜਾਂਦੇ ਹਨ। ਜਪਾਨ ਵਿੱਚ ਛੇਵੀਂ ਪੀੜ੍ਹੀ ਦੇ ਕੰਪਿਊਟਰ ਦੀ ਖੋਜ ਹੋ ਰਹੀ ਹੈ। ਜਲਦੀ ਹੀ ਇਸ ਤਰ੍ਹਾਂ ਦੇ ਕੰਪਿਊਟਰ ਵੀ ਮਿਲਣਗੇ, ਜਿਨਾਂ ਵਿੱਚ ਬੋਲਣ, ਸੋਚਣ, ਸਮਝਣ, ਫੈਸਲਾ ਕਰਨ, ਤਰਕ ਕਰਨ ਅਤੇ ਮਹਿਸੂਸ ਕਰਨ ਦੀਆਂ ਯੋਗਤਾਵਾਂ ਹੋਣਗੀਆਂ।

 

ਅਦਭੁੱਤ ਤੇ ਲਾਸਾਨੀ ਮਸ਼ੀਨ- ਇਹ ਵਰਤਮਾਨ ਵਿਗਿਆਨ ਦੀ ਮਨੁੱਖ ਨੂੰ ਇੱਕ ਅਦਭੁੱਤ ਤੇ ਲਾਸਾਨੀ ਦੇਣ ਹੈ। ਜਿੱਥੇ ਪੈਟੋਲ, ਕੋਇਲੇ ਤੇ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਨੇ ਮਨੁੱਖ ਦੀ ਸਰੀਰਕ ਤਾਕਤ ਵਿੱਚ ਕਈ ਗੁਣਾ ਵਾਧਾ ਕੀਤਾ ਸੀ, ਉਥੇ ਕੰਪਿਉਟਰ ਉਸ ਦੇ ਦਿਮਾਗ ਦੇ ਬਹੁਤ ਸਾਰੇ ਕੰਮ ਕਰਨ ਦੇ ਨਾਲ-ਨਾਲ ਉਸ ਦੇ ਗਿਆਨ ਅਤੇ ਜਾਗਰੂਕਤਾ ਵਿੱਚ ਵਾਧਾ ਕਰਨ ਤੇ ਉ ਦੀ ਸੋਚ ਨੂੰ ਤਿੱਖੀ ਕਰਨ ਲਈ ਤੇਜ਼, ਬਹੁਪੱਖੀ ਸਮਗਰੀ ਪ੍ਰਦਾਨ ਕਰਦਾ ਹੈ।

 

ਕੰਪਿਉਟਰ ਦਾ ਮਹੱਤਵ- ਇਹ ਯੰਤਰ ਮਨੁੱਖੀ ਸਮਾਜ ਦੇ ਹਰ ਖੇਤਰ ਉੱਤੇ ਆਪਣੀ ਅਮਿੱਟ ਛਾਪ ਲਾ ਚੁੱਕਾ ਹੈ। ਇਸ ਨੇ ਮਨੁੱਖ ਦੀ ਦਿਮਾਗੀ ਸ਼ਕਤੀ ਵਿੱਚ ਕਈ ਗੁਣਾਂ ਵਾਧਾ ਕੀਤਾ ਹੈ। ਇਹ ਅਣਗਿਣਤ ਕੰਮ ਬਿਨਾਂ ਥਕਾਵਟ ਕਰਦਾ ਹੈ । ਅੱਜ ਹਰੇਕ ਵੱਡੇ ਧੰਦੇ, ਤਕਨੀਕੀ ਸੰਸਥਾਵਾਂ, ਵੱਡੇ-ਵੱਡੇ ਉਤਪਾਦਨਾਂ ਦਾ ਲੇਖਾ-ਜੋਖਾ, ਅਗਾਮੀ ਉਤਪਾਦਨ, ਅਨੁਮਾਨ, ਪ੍ਰੀਖਿਆ ਫਲਾਂ ਦੀ ਗਿਣਤੀ, ਵਰਗੀਕਰਨ, ਜੋੜ-ਘਟਾਓ ਭਾਗ, ਮੌਸਮ ਸਬੰਧੀ ਜਾਣਕਾਰੀ, ਭਵਿੱਖ ਬਾਣੀਆਂ, ਡਾਕਟਰੀ ਅਤੇ ਅਖ਼ਬਾਰੀ ਦੁਨੀਆਂ ਵਿੱਚ ਅੱਜ ਕੰਪਿਊਟਰ ਪ੍ਰਣਾਲੀ ਦੀ ਸਭ ਤੋਂ ਵੱਧ ਲਾਭਦਾਇਕ ਅਤੇ ਗਲਤੀ-ਰਹਿਤ ਜਾਣਕਾਰੀ ਹੈ। ਡਿਜ਼ਾਈਨ ਦੇ ਖੇਤਰ ਵਿੱਚ ਤਾਂ ਕੰਪਿਊਟਰ ਨੇ ਕਾਂਤੀ ਹੀ ਲਿਆ ਦਿੱਤੀ ਹੈ।

 

ਸੰਚਾਰ ਤੇ ਕੰਪਿਊਟਰ ਨੈੱਟਵਰਕ- ਕੰਪਿਊਟਰ ਨੈੱਟਵਰਕ ਨੇ ਦੁਨੀਆਂ ਭਰ ਵਿੱਚ ਸੰਚਾਰ ਦੇ ਖੇਤਰ ਵਿੱਚ ਕ੍ਰਾਂਤੀ ਲੈ ਆਂਦੀ ਹੈ। ਕੰਪਿਊਟਰ ਨੈੱਟਵਰਕ ਤਿੰਨ ਰੂਪਾਂ ਵਿੱਚ ਪ੍ਰਾਪਤ ਹੁੰਦਾ ਹੈ। ਜਿਸ ਨੂੰ ਲੈਨ (LAN), ਮੈਨ (MAN), ਤੇ ਵੈਨ (VAN) ਕਿਹਾ ਜਾਂਦਾ ਹੈ। ਲੈਨ ਤੋਂ ਭਾਵ ਲੋਕਲ ਏਰੀਆ ਨੈੱਟਵਰਕ, ਜਿਸ ਵਿੱਚ | ਕਿਸੇ ਇੱਕ ਕੰਪਨੀ ਜਾਂ ਵੱਡੇ ਅਦਾਰੇ ਵਿਚਲੇ ਸਥਾਨਕ ਸੰਚਾਰ ਲਈ ਥਾਂ-ਥਾਂ ਪਏ ਕੰਪਿਊਟਰ ਆਪਸ ਵਿੱਚ ਜੁੜੇ ਹੁੰਦੇ ਹਨ। ਮੈਨ ਤੋਂ ਭਾਵ ਮੈਟਰੋਪੋਲੀਟਨ ਨੈੱਟਵਰਕ ਹੈ, ਜਿਸ ਵਿੱਚ ਇੱਕ ਅਦਾਰੇ ਜਾਂ ਕੰਪਨੀ ਦੇ ਵੱਖ-ਵੱਖ ਸ਼ਹਿਰਾਂ ਤੇ ਸਥਾਨਾਂ ਉੱਤੇ ਸਥਿਤ ਦਫ਼ਤਰਾਂ ਦੇ ਕੰਪਿਊਟਰ ਆਪਸ ਵਿੱਚ ਜੁੜੇ ਹੁੰਦੇ ਹਨ। ਜਿਵੇਂ ਸਾਡੇ ਦੇਸ਼ ਦੇ ਰੇਲਵੇ ਸਟੇਸ਼ਨਾਂ ਦੇ ਬੁਕਿੰਗ ਕਾਉਂਟਰ ਤੇ ਬੈਂਕ ਆਪਸ ਵਿੱਚ ਜੁੜੇ ਹੋਏ ਹਨ। ਵੈਨ ਤੋਂ ਭਾਵ ਹੈ ਵਾਈਡ ਏਰੀਆ ਨੈੱਟਵਰਕ । ਇਸ ਵਿੱਚ ਸਾਰੀ ਦੁਨੀਆ ਦੇ ਕੰਪਿਊਟਰ ਆਪਸ ਵਿੱਚ ਜੁੜੇ ਰਹਿੰਦੇ ਹਨ। ਇਸ ਨੂੰ ਇੰਟਰਨੈੱਟ’ ਕਿਹਾ ਜਾਂਦਾ ਹੈ। ਇਸ ਰਾਹੀਂ ਅਸੀਂ ਈ-ਮੇਲ ਉੱਤੇ ਇੱਕ-ਦੂਜੇ ਨੂੰ ਸੁਨੇਹੇ ਭੇਜ ਸਕਦੇ ਹਾਂ। ਇਸ ਤੋਂ ਜਿਸ ਪ੍ਰਕਾਰ ਦੀ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ, ਪ੍ਰਾਪਤ ਕੀਤੀ ਜਾ ਸਕਦੀ ਹੈ। ਇੰਟਰਨੈੱਟ ਰਾਹੀਂ ਟੈਲੀਫ਼ੋਨ ਵਾਂਗ ਭਿੰਨ-ਭਿੰਨ ਥਾਵਾਂ ਉੱਤੇ ਬੈਠੇ ਵੱਖ-ਵੱਖ ਬੰਦਿਆਂ ਨਾਲ ਗੱਲ-ਬਾਤ ਵੀ ਕੀਤੀ ਜਾ ਸਕਦੀ ਹੈ।

 

ਵਪਾਰਕ ਅਦਾਰਿਆਂ ਵਿੱਚ ਮਹੱਤਵ- ਕੰਪਿਊਟਰ ਵਪਾਰਕ ਅਦਾਰਿਆਂ ਵਿੱਚ ਕਰਮਚਾਰੀਆਂ ਦਾ ਹਿਸਾਬ-ਕਿਤਾਬ, ਉਹਨਾਂ ਦੀ ਤਨਖਾਹ ਦਾ ਹਿਸਾਬ ਤੇ ਚੀਜ਼ਾਂ ਦੇ ਸਟਾਕ ਦੀ ਜਾਣਕਾਰੀ ਲੋੜ ਅਨੁਸਾਰ ਤੁਰੰਤ ਦੇ ਦਿੰਦਾ ਹੈ। ਇਸ ਤੋਂ ਇਲਾਵਾ ਇਹ ਚਿੱਠੀਆਂ, ਰਿਪੋਰਟਾਂ, ਇਕਰਾਰਨਾਮਿਆਂ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਤਿਆਰ ਤੇ ਸਟੋਰ ਵੀ ਕਰਦਾ ਹੈ।

 

ਕੰਮ-ਕਾਜ ਦੇ ਸਥਾਨਾਂ ਉੱਪਰ ਪ੍ਰਭਾਵ- ਕੰਪਿਊਟਰ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਆਮ ਕੰਮ-ਕਾਜ ਦੇ ਸਥਾਨਾਂ ਉੱਤੇ ਪਿਆ ਹੈ। ਫੈਕਟਰੀਆਂ ਅਤੇ ਦਫ਼ਤਰਾਂ ਵਿੱਚ ਕੰਪਿਊਟਰਾਂ ਨੇ ਵੱਡੇ ਤੇ ਗੁੰਝਲਦਾਰ ਕੰਮ-ਕਾਜਾਂ ਦਾ ਬੋਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ। ਫੈਕਟਰੀਆਂ ਵਿੱਚ ਕੰਪਿਊਟਰ ਦੀ ਮਦਦ ਨਾਲ ਨਿਰੀਖਣ ਵਿੱਚ ਸੁਧਾਰ ਹੋਇਆ ਹੈ, ਜਿਸ ਨਾਲ ਉਤਪਾਦਨ ਵਧਿਆ ਹੈ। ਇਸ ਨਾਲ ਖ਼ਰੀਦਦਾਰਾਂ ਅਤੇ ਕਾਮਿਆਂ ਦੀਆਂ ਸਹੂਲਤਾਂ ਵਿੱਚ ਵੀ ਵਾਧਾ ਹੋਇਆ ਹੈ।

 

ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਤੇ ਵਿੱਦਿਆ ਦੇ ਖੇਤਰ ਉੱਪਰ ਪ੍ਰਭਾਵਕੰਪਿਊਟਰ ਦੀ ਸਹਾਇਤਾ ਨਾਲ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵਿੱਚ ਉਤਪਾਦਨੇ ਪਹਿਲਾਂ ਨਾਲੋਂ ਵੱਧ ਗਿਆ ਹੈ। ਖ਼ਾਸ ਕਰਕੇ ਕਾਨੂੰਨ ਇਲਾਜ, ਪੜਾਈ, ਇੰਜਨੀਅਰਿੰਗ, ਹਿਸਾਬ-ਕਿਤਾਬ ਰੱਖਣ, ਛਪਾਈ ਤੇ ਵਪਾਰ ਆਦਿ ਖੇਤਰਾਂ ਵਿੱਚ ਵਧੇਰੇ ਉੱਨਤੀ ਕੰਪਿਊਟਰ ਨਾਲ ਹੀ ਸੰਭਵ ਹੋ ਸਕੀ ਹੈ। ਵਿੱਦਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਅਤੇ ਅਧਿਆਪਕ ਵਰਗ ਲਈ ਕੰਪਿਊਟਰ ਬਹੁਤ ਲਾਹੇਵੰਦ ਸਿੱਧ ਹੋਇਆ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਬਾਰੇ ਜਾਣਕਾਰੀ, ਦਾਖਲਾ ਲੈਣ ਦੀ ਪ੍ਰਕਿਰਿਆ, ਇਮਤਿਹਾਨਾਂ ਦੀ ਡੇਟ ਸ਼ੀਟ ਅਤੇ ਸਿਲੇਬਸ ਇੱਕ ਬਟਨ ਦੱਬਣ ਨਾਲ ਸਾਡੇ ਸਾਹਮਣੇ ਆ ਜਾਂਦਾ ਹੈ।ਕਈ ਵੈਬਸਾਈਟਾਂ ਨੇ ਕਿਤਾਬਾਂ ਦੀਆਂ ਕਿਤਾਬਾਂ ਹੀ ਫੀਡ ਕਰਕੇ ਰੱਖ ਦਿੱਤੀਆਂ ਹਨ। ਇਹਨਾਂ ਨੂੰ ਈ ਬੁੱਕ ਵੀ ਕਿਹਾ ਜਾਂਦਾ ਹੈ। ਇੱਥੇ ਹੀ ਬਸ ਨਹੀਂ ਹੁਣ ਤਾਂ ਇਮਤਿਹਾਨ ਵੀ ਆਨ ਲਾਈਨ ਹੋ ਰਹੇ ਹਨ।

 

ਰੋਗੀਆਂ ਤੇ ਅਪਾਹਜਾਂ ਦੀ ਸਹਾਇਤਾ- ਹਸਪਤਾਲਾਂ ਵਿੱਚ ਵੀ ਇਹ ਰੋਗੀਆਂ ਦੀ ਹਾਲਤ ਉੱਤੇ ਨਜ਼ਰ ਰੱਖਦਾ ਹੈ। ਕੰਪਿਊਟਰ ਦੀ ਸਹਾਇਤਾ ਨਾਲ ਚੱਲਣ ਵਾਲਾ ਸਕੈਨਿੰਗ ਯੰਤਰ ਸਰੀਰ ਦੇ ਅੰਦਰੂਨੀ ਹਿੱਸਿਆਂ ਦਾ ਫੋਟੋ ਲੈ ਕੇ ਅੰਦਰਲੇ ਵਿਕਾਰਾਂ ਨੂੰ ਤੁਰੰਤ ਡਾਕਟਰ ਅੱਗੇ ਪੇਸ਼ ਕਰਦਾ ਹੈ।

 

ਹੋਰ ਖੇਤਰਾਂ ਵਿੱਚ ਸਹਾਇਤਾ- ਇਸ ਤੋਂ ਇਲਾਵਾ ਕੰਪਿਉਟਰ ਮਨ-ਪਰਚਾਵੇ ਦੇ ਸਾਧਨ ਵਜੋਂ ਵੀ ਵਰਤਿਆ ਜਾਂਦਾ ਹੈ। ਕੰਪਿਊਟਰ ਗਣਿਤ, ਭੌਤਿਕ ਵਿਗਿਆਨ, ਜੀਵ-ਵਿਗਿਆਨ ਤੇ ਵਿਦੇਸ਼ੀ ਭਾਸ਼ਾਵਾਂ ਆਦਿ ਔਖੇ ਵਿਸ਼ੇ ਵੀ ਸਹਿਜੇ ਹੀ ਸਿਖਾ ਦਿੰਦੇ ਹਨ। ਆਰਟ ਕੰਪਨੀਆਂ ਡਿਜ਼ਾਈਨ ਆਦਿ ਬਣਾਉਣ ਲਈ ਕੰਪਿਊਟਰ ਦੀ ਵਰਤੋਂ ਕਰਦੀਆਂ ਹਨ।

 

ਸਾਰ-ਅੰਸ਼- ਕੰਪਿਉਟਰ ਨੇ ਭਿੰਨ-ਭਿੰਨ ਖੇਤਰਾਂ ਵਿੱਚ ਬਹੁਤ ਲਾਭ ਪਹੁੰਚਾਇਆ ਹੈ। ਭਵਿੱਖ ਵਿੱਚ ਇਹਨਾਂ ਖੇਤਰਾਂ ਵਿੱਚ ਹੋਰ ਵਿਕਾਸ ਹੋਣ ਦੀਆਂ ਸੰਭਾਵਨਾਵਾਂ ਹਨ। ਕੰਪਿਊਟਰ ਦੀ ਸਹਾਇਤਾ ਨਾਲ ਦੁਨੀਆਂ ਬਹੁਤ ਹੀ ਨੇੜੇ ਲੱਗਣ ਲੱਗ ਪਈ ਹੈ। ਕੰਪਿਊਟਰ ਅਜੇ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਇਸ ਵਿੱਚੋਂ ਸੂਚਨਾਵਾਂ ਦੇ ਚੋਰੀ ਹੋ ਜਾਣ ਦੀ ਸੰਭਾਵਨਾ ਵੀ ਹੁੰਦੀ ਹੈ। ਕਈ ਵਾਰ ਵਾਇਰਸ ਇਸ ਵਿਚਲੇ ਡਾਟੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਆਸ ਕਰਦੇ ਹਾਂ ਕਿ ਵਿਗਿਆਨ ਜਲਦੀ ਹੀ ਇਸ ਉੱਪਰ ਕਾਬੂ ਪਾ ਕੇ ਇਸ ਨੂੰ ਹੋਰ ਉੱਨਤ ਬਣਾਵੇਗਾ ਤੇ ਖੁਸ਼ਹਾਲੀ ਨੂੰ ਵਧਾਏਗਾ।

2 Comments

  1. Sukriti September 6, 2021
  2. Sukriti September 6, 2021

Leave a Reply