Punjabi Moral Story for Kids “Baghiad te Lela ”, “ਬਘਿਆੜ ਤੇ ਲੇਲਾ” for Class 9, Class 10 and Class 12 PSEB.

ਬਘਿਆੜ ਤੇ ਲੇਲਾ

Baghiad te Lela 

ਇਕ ਵਾਰ ਇਕ ਲੇਲਾ ਨਦੀ ‘ਤੇ ਪਾਣੀ ਪੀ ਰਿਹਾ ਸੀ । ਥੋੜੀ ਹੀ ਦੂਰ ਇਕ ਬਘਿਆੜ ਪਾਣੀ ਪੀ ਰਿਹਾ ਸੀ । ਜਦੋਂ ਉਹ ਪਾਣੀ ਪੀ ਚੁੱਕਿਆ ਤਾਂ ਉਸ ਦੀ ਨਜ਼ਰ ਲੇਲੇ ਤੇ ਗਈ । ਉਸ ਨੂੰ ਵੇਖ ਕੇ ਉਸ ਦੇ ਮੂੰਹ ਵਿੱਚ ਪਾਣੀ ਆ ਗਿਆ।

ਜੋ ਹੌਲੀ-ਹੌਲੀ ਚਲਦਾ ਹੋਇਆ ਉਹ ਲੇਲੇ ਕੋਲ ਪਹੁੰਚਿਆ ਤੇ ਕਹਿਣ ਲੱਗਾ ”ਤੂੰ ਮੇਰਾ ਪਾਣੀ ਕਿਉਂ ਜੂਠਾ ਕਰ ਰਿਹਾ ਏ ? ਲੇਲਾ ਡਰ ਨਾਲ ਕੰਬਦਾ ਹੋਇਆ ਬੋਲਿਆ ‘ਮਹਾਰਾਜ ! ਮੈਂ ਤੁਹਾਡਾ ਪਾਣੀ ਕਿਵੇਂ ਜੂਠਾ ਕਰ ਸਕਦਾ ਹਾਂ, ਪਾਣੀ ਤਾਂ ਤੁਹਾਡੇ ਵਲੋਂ ਮੇਰੇ ਵੱਲ ਨੂੰ ਆ ਰਿਹਾ ਹੈ । ਇਹ ਸੁਣਕੇ ਇਕ ਮਿੰਟ ਲਈ ਬਘਿਆੜ ਚੁੱਪ ਹੋ ਗਿਆ ।

ਪਰ ਫੇਰ ਕਹਿਣ ਲੱਗਾ ”ਤੂੰ ਇਹ ਦੱਸ ਕਿ ਤੂੰ ਪਿਛਲੇ ਸਾਲ ਮੈਨੂੰਗਾਲਾਂ ਕਿਉਂ ਕੱਢੀਆਂ ਸੀ । ਹੁਣ ਲੇਲਾ ਥਰ-ਥਰ ਕੰਬ ਰਿਹਾ ਸੀ ਪਰ ਹੌਸਲਾ ਕਰ ਕੇ ਕਹਿਣ ਲੱਗਾ “ਮਹਾਰਾਜ ! ਮੈਂ ਤਾਂ ਪਿਛਲੇ ਸਾਲ ਪੈਦਾ ਵੀ ਨਹੀਂ ਸੀ ਹੋਇਆ । ਮੇਰੀ ਉਮਰ ਤਾਂ ਸਿਰਫ਼ ਛੇ ਮਹੀਨੇ ਹੈ ।

ਬਘਿਆੜ ਹੁਣ ਬਹੁਤ ਛਿੱਥਾ ਪੈ ਚੁੱਕਾ ਸੀ । ਪਰ ਲੇਲੇ ਨੂੰ ਵੇਖ ਕੇ ਉਸ ਦੀ ਭੁੱਖ ਚਮਕ ਉੱਠੀ ਸੀ । ਸੋ ਗਰਜ ਕੇ ਬੋਲਿਆ, ‘ਜੇ ਤੂੰ ਨਹੀਂ ਕੱਢੀਆਂ, ਤਾਂ ਜ਼ਰੂਰ ਤੇਰੇ ਪਿਉ ਨੇ ਕੱਢੀਆਂ ਹੋਣਗੀਆਂ ।” ਇਉਂ ਕਹਿੰਦੇ ਸਾਰ ਉਹ ਲੇਲੇ ਤੇ ਝਪਟ ਪਿਆ ਤੇ ਉਸਨੂੰ ਮਾਰ ਕੇ ਖਾ ਗਿਆ ।

ਸਿੱਟਾ : ਡਾਢੇ ਦਾ ਸੱਤੀਂ ਵੀਹੀਂ ਸੌ।

One Response

  1. Anita June 17, 2019

Leave a Reply