Punjabi Essay on “Berojgari”, “ਬੇਰੁਜ਼ਗਾਰੀ”, Punjabi Essay for Class 10, Class 12 ,B.A Students and Competitive Examinations.

ਬੇਰੁਜ਼ਗਾਰੀ

Berojgari

 

ਬੇਰੁਜ਼ਗਾਰੀ ਦਾ ਅਰਥ : ‘ਬੇਰੁਜ਼ਗਾਰੀ ਭਾਵ ਰੁਜ਼ਗਾਰ , ਕੰਮ ਤੋਂ ਬਿਨਾਂ।ਜਦੋਂ ਕੰਮ ਕਰਨ ਦੀ ਸਮਰਥਾ ਰੱਖਣ ਵਾਲੇ ਜਾਂ ਉਸ ਦੀ ਯੋਗਤਾ ਰੱਖਣ ਵਾਲੇ ਵਿਅਕਤੀ ਨੂੰ ਕੋਈ ਰੁਜ਼ਗਾਰ/ਕੰਮ ਨਾ ਮਿਲੇ ਤਾਂ ਉਸ ਨੂੰ ਬੇਰੁਜ਼ਗਾਰੀ ਕਿਹਾ ਜਾਂਦਾ ਹੈ। ਕਈ ਰੁਜ਼ਗਾਰ ਪ੍ਰਾਪਤ ਨਾ ਕਰ ਸਕਣਾ ਕਰਕੇ ਅਤੇ ਕਈ ਰੁਜ਼ਗਾਰੋਂ ਕੱਢੇ ਜਾਣ ਕਾਰਨ ਬੇਰੁਜ਼ਗਾਰ ਹੋ ਜਾਂਦੇ ਹਨ। ਭਾਰਤ ਵਿਚ ਅਨਪੜ, ਪੜੇ ਲਿਖੇ ਅਤੇ ਸਿੱਖਿਅਤ ਹਰ ਤਰ੍ਹਾਂ ਦੀ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਦਿਨੋ-ਦਿਨ ਲਗਾਤਾਰ ਵਾਧਾ ਹੋ ਰਿਹਾ ਹੈ।

ਬੇਰੁਜ਼ਗਾਰੀ ਇਕ ਸਰਾਪ ਹੈ : ਬੇਰੁਜ਼ਗਾਰੀ ਇਕ ਸਰਾਪ ਹੈ ਕਿਉਂਕਿ ‘ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਬੇਰੁਜ਼ਗਾਰ ਵਿਅਕਤੀ ਨੇ ਵੀ ਜ਼ਿੰਦਗੀ ਦੀਆਂ ਲੋੜਾਂ ਦੀ ਪੂਰਤੀ ਕਰਨੀ ਹੀ ਹੁੰਦੀ ਹੈ। ਜੇ ਉਸ ਨੂੰ ਕੋਈ ਕੰਮ-ਧੰਦਾ ਨਹੀਂ ਮਿਲਦਾ ਤਾਂ ਉਹ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦਾ ਹੈ। ਚੋਰੀਆਂ ਕਰਨੀਆਂ, ਡਾਕੇ ਮਾਰਨੇ, ਲੁੱਟਾਂ-ਖੋਹਾਂ ਕਰਨੀਆਂ ਆਦਿ ਨਾਲ ਕੁਰਾਹੇ ਪੈ ਜਾਂਦਾ ਹੈ । ਇਹ ਇਕ ਸਮੱਸਿਆ ਆਪਣੇ ਨਾਲ ਕਈ ਸਮੱਸਿਆਵਾਂ ਤੇ ਬੁਰਾਈਆਂ ਨੂੰ ਲੈ ਕੇ ਆਉਂਦੀ ਹੈ। ਅੱਜ ਸਾਡੇ ਦੇਸ ਦੀ ਹਾਲਤ ਅਜਿਹੀ ਹੈ ਕਿ ਸਰਕਾਰ ਲਈ ਇਸ ਨੂੰ ਖ਼ਤਮ ਕਰਨਾ ਤਾਂ ਇਕ ਪਾਸੇ ਰਿਹਾ, ਠੱਲ੍ਹ ਪਾਉਣਾ ਵੀ ਮੁਸ਼ਕਲ ਹੋ ਗਿਆ ਹੈ। ਇੱਥੇ ਕਰੋੜਾਂ ਹੀ ਨੌਜਵਾਨ ਰੁਜ਼ਗਾਰ ਤੋਂ ਬਿਨਾਂ ਧੱਕੇ ਖਾਂਦੇ ਫਿਰ ਰਹੇ ਹਨ, ਨੌਕਰੀਆਂ ਲਈ ਭਟਕ ਰਹੇ ਹਨ ਤੇ ਮਾਯੂਸੀ ਕਾਰਨ ਨਸ਼ਿਆਂ ਦਾ ਸਹਾਰਾ ਲੈਂਦੇ ਹਨ।

Read More  Punjabi Essay on “Je Me Pradhan Mantri Hunda”, “ਜੇ ਮੈਂ ਪ੍ਰਧਾਨ ਮੰਤਰੀ ਹੁੰਦਾ”, Punjabi Essay for Class 10, Class 12 ,B.A Students and Competitive Examinations.

ਬੇਰੁਜ਼ਗਾਰਾਂ ਦੀਆਂ ਕਿਸਮਾਂ : ਬੇਰੁਜ਼ਗਾਰ ਤਿੰਨ ਤਰ੍ਹਾਂ ਦੇ ਹੁੰਦੇ ਹਨ। ਇਕ ਪੜੇ-ਲਿਖੇ, ਦੂਜੇ ਅਨਪੜ੍ਹ ਜਾਂ ਹੁਨਰ-ਰਹਿਤ ਅਤੇ ਤੀਜੇ ਮੌਸਮੀ ਜਾਂ ਅਸਥਾਈ ਬੇਰੁਜ਼ਗਾਰ । ਪੜੇ-ਲਿਖੇ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਵੀ ਨੌਕਰੀ ਲਈ ਥਾਂ-ਥਾਂ ਰੁਲਦੇ ਫਿਰਦੇ ਹਨ। ਇਸ ਵਰਗ ਵਿਚ ਹੁਨਰਮੰਦ ਵਿਹਲੜ ਵੀ ਆ ਜਾਂਦੇ ਹਨ ਜਿਨ੍ਹਾਂ ਕੋਲ ਸਨਅਤੀ ਸੰਸਥਾਵਾਂ ਦੇ ਸਰਟੀਫਿਕੇਟ ਵੀ ਹੁੰਦੇ ਹਨ ਜਿਵੇਂ ਖ਼ਰਾਦੀਏ, ਮਕੈਨਿਕ ਤੇ ਇਲੈਕਟੀਸ਼ਨ ਆਦਿ। ਦੂਜੇ ਅਨਪੜ ਬੇਰੁਜ਼ਗਾਰ ਤਾਂ ਹੱਥੀਂ ਮਿਹਨਤ ਕਰਨ ਵਾਲੇ ਹੁੰਦੇ ਹਨ। ਤੀਜੇ, ਮੌਸਮੀ ਜਾਂ -ਅਸਥਾਈ ਬੇਰੁਜ਼ਗਾਰ ਜਿਵੇਂ ਕੁਲਫੀਆਂ ਵੇਚਣ ਵਾਲੇ ਜਾਂ ਵਾਹੀ ਕਰਨ ਵਾਲੇ। ਸਾਡੇ ਦੇਸ ਵਿਚ ਬੇਰੁਜ਼ਗਾਰ ਸ਼ਾਇਦ ਸਭ ਦੇਸਾਂ ਨਾਲੋਂ ਵੱਧ ਹਨ।

ਕਾਰਨ :

  1. ਮਸ਼ੀਨੀਕਰਨ: ਅਸਲ ਵਿਚ ਬੇਰੁਜ਼ਗਾਰੀ ਦਾ ਕਾਰਨ ਆਧੁਨਿਕ ਮਸ਼ੀਨੀਕਰਨ ਹੈ। ਮਸ਼ੀਨਾਂ ਨੇ ਆਦਮੀਆਂ ਦੀ ਲੋੜ ਨੂੰ ਘਟਾ ਦਿੱਤਾ ਹੈ। ਇਕ ਮਸ਼ੀਨ ਹੀ ਕਈ-ਕਈ ਵਿਅਕਤੀਆਂ ਦੇ ਹਿੱਸੇ ਦਾ ਕੰਮ ਕਰ ਰਹੀ ਹੈ। ਇੰਜ ਹੱਥੀਂ ਕੰਮ ਕਰਨ ਵਾਲੇ ਵਿਹਲੇ ਹੋ ਗਏ ਹਨ। ਇਨ੍ਹਾਂ ਦਾ ਕੋਈ ਬਦਲ ਨਾ ਹੋਣ ਕਾਰਨ ਇਹ ਵਿਹਲੇ ਹੀ ਰਹਿੰਦੇ ਹਨ ਜਿਵੇਂ ਖੇਤੀਬਾੜੀ ਵਿਚ ਵੀ ਟੈਕਟਰ, ਮਸ਼ੀਨਾਂ ਆਉਣ ਨਾਲ ਕਾਮੇ ਵਿਹਲੇ ਹੋ ਗਏ ਹਨ। ਹਰ ਕਿੱਤੇ ਦਾ ਮਸ਼ੀਨੀਕਰਨ ਹੋ ਗਿਆ ਹੈ।
  2. ਮਿੱਲ-ਮਾਲਕਾਂ ਦੀਆਂ ਮਨਮਰਜ਼ੀਆਂ: ਬੇਰੁਜ਼ਗਾਰੀ ਵਧਣ ਦਾ ਕਾਰਨ ਮਿੱਲਾਂ ਅਤੇ ਕਾਰਖ਼ਾਨਿਆਂ ਦੀ ਤਾਲਾਬੰਦੀ ਵੀ ਹੈ । ਮਹਿੰਗਾਈ ਦੇ ਵਧਣ ਨਾਲ ਮਜ਼ਦੂਰ ਤਨਖਾਹਾਂ ਵਧਾਉਣ ਦੀ ਮੰਗ ਕਰਦੇ ਹਨ ਪਰ ਮਾਲਕਾਂ ਨੂੰ ਆਪਣੇ ਮੁਨਾਫ਼ੇ ਨਾਲ ਵਾਸਤਾ ਹੁੰਦਾ ਹੈ। ਉਹ ਮਗਾਂ ਨਹੀਂ ਮੰਨਦੇ। ਨਤੀਜੇ ਵਜੋਂ ਕਈ ਮਿੱਲਾਂ ਬੰਦ ਹੋ ਗਈਆਂ ਹਨ ਜਿਸ ਨਾਲ ਮਜ਼ਦੂਰ ਵਿਹਲੇ ਤੇ ਬੇਕਾਰ ਹੋ ਗਏ ਹਨ।
Read More  Punjabi Letter “Mitar nu Viyah da haal dasde hoe ek Patar likho”, "ਮਿਤਰ ਨੂ ਵਿਆਹ ਦਾ ਹਾਲ ਦਸਦੇ ਹੋਏ ਏਕ ਪਾਤਰ ਲਿਖੋ",for Class 10, Class 12, PSEB Classes.

  1. ਅਬਾਦੀ ਦਾ ਵਾਧਾ: ਵਿਆਪਕ ਅਨਪੜਤਾ ਕਰਕੇ ਅਬਾਦੀ ਵਧ ਰਹੀ ਹੈ ਤੇ ਹੁਣ ਇਹ ਸਵਾ ਅਰਬ ਤੱਕ ਪਹੁੰਚ ਚੁੱਕੀ ਹੈ। ਅਬਾਦੀ । ਦੇ ਇਸ ਵਾਧੇ ਲਈ ਰੁਜ਼ਗਾਰ ਦੇਣ ਲਈ ਕਾਰਖ਼ਾਨੇ ਜਾਂ ਕੰਮ ਦੇ ਹੋਰ ਸਾਧਨ ਨਹੀਂ ਵਧ ਰਹੇ।

  1. ਨੁਕਸਦਾਰ ਵਿੱਦਿਆ-ਪ੍ਰਣਾਲੀ: ਸਾਡੀ 10+2 ਦੀ ਨਵੀਨ ਵਿੱਦਿਆ-ਪ੍ਰਣਾਲੀ ਵਿਚ ਕਿਤਾਬੀ ਪੜ੍ਹਾਈ ਦੇ ਨਾਲ-ਨਾਲ, ਨਿਰਸੰਦੇਹ, ਰੋਜ਼ੀ-ਕਮਾਉ ਕਿੱਤੇ ਸ਼ੁਰੂ ਕੀਤੇ ਗਏ ਹਨ ਪਰ ਨਾ ਸਰਕਾਰ ਨੇ ਇਨ੍ਹਾਂ ਨੂੰ ਵਿਆਪਕ ਪੱਧਰ ਤੇ ਚਾਲੂ ਕੀਤਾ ਹੈ ਅਤੇ ਨਾ ਸਿਖਿਆਰਥੀਆਂ ਨੇ ਹੱਥੀਂ ਕੰਮ ਕਰਨ ਨੂੰ ਚੰਗਾ ਸਮਝਿਆ ਹੈ।ਉਨ੍ਹਾਂ ਸਿੱਖਿਆ ਲੈ ਕੇ ਵੀ ਥੋੜੀ ਤਨਖਾਹ ‘ਤੇ ਕੁਰਸੀ-ਬੈਠਵੇਂ ਕੰਮ ਨੂੰ ਹੀ ਪਹਿਲ

ਦਿੱਤੀ ਹੈ।

  1. ਕਿੱਤਾਮੁਖੀ ਚੋਣ ਦੀ ਘਾਟ: ਦਸਵੀਂ ਤੋਂ ਬਾਅਦ ਕਿੱਤਾ-ਚੋਣ ਵਿਚ ਵਿਦਿਆਰਥੀਆਂ ਦੀ ਰੁਚੀ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ। ਪਿਆਂ/ਅਧਿਆਪਕਾਂ ਨੇ ਆਪਣੀ ਮਰਜ਼ੀ ਤੋਂ ਕੰਮ ਲਿਆ ਹੈ। ਸਿੱਟੇ ਵਜੋਂ ਕਈ ਸਿਖਿਆਰਥੀ ਕੋਈ ਕਿੱਤਾ ਸਿੱਖ ਕੇ ਵੀ ਸਿੱਖਿਆ ਹੋਇਆ ਕੰਮ ਕਰਨ ਨਾਲੋਂ ਵਿਹਲੇ ਬੈਠੇ ਰਹਿੰਦੇ ਹਨ।

  1. ਅੰਤਰਰਾਸ਼ਟਰੀ ਆਵਾਜਾਈ ਵਿਚ ਰੁਕਾਵਟਾਂ : ਅੰਤਰਰਾਸ਼ਟਰੀ ਆਵਾਜਾਈ ਦੀਆਂ ਰੁਕਾਵਟਾਂ ਦੇਸ ਦੇ ਵਿਹਲੜਾਂ ਨੂੰ ਦੂਜਿਆਂ ਦੇਸਾਂ ਵਿਚ ਜਾਣ ਨਹੀਂ ਦਿੰਦੀਆਂ ਭਾਵੇਂ ਇਨ੍ਹਾਂ ਵਿਚ ਵਿਦੇਸ਼ੀ ਕੰਮਾਂ-ਧੰਦਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਯੋਗਤਾ ਵੀ ਹੁੰਦੀ ਹੈ।
  2. ਅਗਿਆਨਤਾ: ਸਾਡੇ ਕਈ ਅਨਪੜ ਵਿਹਲੜਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਦੇਸ਼ ਵਿਚ ਕਿੱਥੇ ਕੋਈ ਥਾਂ ਖ਼ਾਲੀ ਹੈ। ਮਾਨੋ ਉਹ ਆਪਣੀ ਅਗਿਆਨਤਾ ਕਰਕੇ ਵਿਹਲੇ ਬੈਠੇ ਰਹਿੰਦੇ ਹਨ।
Read More  Punjabi Essay on “Yuvaka wich nashiya de sevan di ruchi”, “ਯੁਵਕਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ”, for Class 10, Class 12 ,B.A Students and Competitive Examinations.

ਸੁਝਾਅ : ਬੇਰੁਜ਼ਗਾਰੀ ਦੇਸ ਵਿਚ ਅਸੰਤੁਸ਼ਟਤਾ ਪੈਦਾ ਕਰਕੇ ਕਈ ਸਮਾਜਕ ਭੈੜਾਂ ਨੂੰ ਜਨਮ ਦੇ ਰਹੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕੁਝ ਸੁਝਾਅ ਹੇਠਾਂ ਦਿੱਤੇ ਜਾਂਦੇ ਹਨ :

  1. ਪੂੰਜੀਵਾਦੀ ਤੇ ਜਗੀਰਦਾਰੀ ਪ੍ਰਬੰਧ ਦਾ ਹਰ ਹਾਲਤ ਵਿਚ ਭੋਗ ਪਾਇਆ ਜਾਵੇ।
  2. ਅਬਾਦੀ ਦੇ ਧੜਾਧੜ ਵਾਧੇ ਤੇ ਰੋਕ ਲਾਈ ਜਾਵੇ।
  3. ਬਹੁ-ਰਾਸ਼ਟਰੀ ਕੰਪਨੀਆਂ ਦੁਆਰਾ ਲੱਗਿਆ ਵਿਦੇਸ਼ੀ ਨਿਵੇਸ਼ ਦੇਸ-ਹਿਤੂ ਹੋਵੇ।
  4. ਰੋਜ਼ੀ-ਕਮਾਊ ਕਿੱਤਿਆਂ ਦੀ ਸਿਖਲਾਈ ਵਿਆਪਕ ਪੱਧਰ ‘ਤੇ ਦਿੱਤੀ ਜਾਵੇ।
  5. ਕਿੱਤਾ-ਚੋਣ ਵਿਚ ਸੁਤੰਤਰਤਾ ਦਿੱਤੀ ਜਾਵੇ।
  6. ਆਦਰਸ਼ਕ ਆਚਰਨ ਤੇ ਮਿਹਨਤੀ ਸੁਭਾਅ ਸਦਕਾ ਵਿਦੇਸ਼ੀ ਆਵਾਜਾਈ ਦੀਆਂ ਰੁਕਾਵਟਾਂ ਨੂੰ ਨਰਮ ਕੀਤਾ ਜਾ ਸਕਦਾ ਹੈ।
  7. ਦੇਸ ਵਿਚ ਥਾਂ-ਥਾਂ ‘ਤੇ ਰੁਜ਼ਗਾਰ-ਕੇਂਦਰ ਖੋਲ੍ਹ ਕੇ ਅਨਪੜ੍ਹ ਬੇਰੁਜ਼ਗਾਰਾਂ ਨੂੰ ਖ਼ਾਲੀ ਥਾਵਾਂ ਦੀ ਜਾਣਕਾਰੀ ਦਿੱਤੀ ਜਾਵੇ।
  8. ਵਿਹਲੇ ਸਮੇਂ ਕਿਸਾਨਾਂ ਨੂੰ ਸੁਰ, ਮੱਛੀਆਂ, ਮੁਰਗੀਆਂ, ਮੱਝਾਂ ਤੇ ਸ਼ਹਿਦ ਦੀਆਂ ਮੱਖੀਆਂ ਆਦਿ ਪਾਲਣ ਲਈ ਲੋੜੀਂਦੀ ਸਿੱਖਿਆ ਦਿੱਤੀ ਜਾਵੇ ਅਤੇ ਇਹ ਕੰਮ ਚਲਾਉਣ ਲਈ ਮਾਮੂਲੀ ਸੂਦ ‘ਤੇ ਕਰਜ਼ੇ ਦਿੱਤੇ ਜਾਣ।

ਦੇਸ਼ ਦੀ ਉੱਨਤੀ ਤੇ ਖੁਸ਼ਹਾਲੀ ਬੇਰੁਜ਼ਗਾਰੀ ਨੂੰ ਦੂਰ ਕਰਕੇ ਹੀ ਸੰਭਵ ਹੋ ਸਕਦੀ ਹੈ। ਸਰਕਾਰ ਤੇ ਜਨਤਾ ਦੋਵਾਂ ਨੂੰ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਠੋਸ ਕਾਰਵਾਈ ਕਰਨੀ ਚਾਹੀਦੀ ਹੈ।

7 Comments

  1. Arshdeep kaur June 14, 2019
  2. Loveleen Kaur October 9, 2019
  3. Harman April 8, 2020
  4. Tejvansh April 26, 2020
  5. Jaspreet kaur February 11, 2021
  6. Pawandeep kaur January 16, 2022

Leave a Reply