Punjabi Essay on “AIDS – Ek Bhiyanak Mahamari”, “ਏਡਜ਼ : ਇਕ ਭਿਆਨਕ ਮਹਾਂਮਾਰੀ”, Punjabi Essay for Class 10, Class 12 ,B.A Students and Competitive Examinations.

ਏਡਜ਼ : ਇਕ ਭਿਆਨਕ ਮਹਾਂਮਾਰੀ

AIDS – Ek Bhiyanak Mahamari

 

ਏਡਜ਼ ਦਾ ਅਰਥ : ਏਡਜ਼ ਤੋਂ ਭਾਵ Acquired (ਕੋਈ ਅਜਿਹੀ ਚੀਜ਼ ਜੋ ਬਾਹਰੋਂ ਹਮਲਾ ਕਰਦੀ ਹੈ, ਸਰੀਰ ਦੇ ਅੰਦਰੋਂ ਪੈਦਾ ਨਹੀਂ ਹੁੰਦੀ, Immuno (ਸਰੀਰ ਦੀ ਕੁਦਰਤੀ ਰੋਗ ਪ੍ਰਣਾਲੀ); Deficiency (ਕਮਜ਼ੋਰੀ ਜਾਂ ਘਾਟ); Syndrome (ਕਈ ਰੋਗਾਂ ਦੇ ਸਹਿ ਲੱਛਣ) ਭਾਵ Acquired Immuno Deficiency Syndrome, ਇਹ HIV ਭਾਵ Human Immuno Deficiency Virus ਤੋਂ ਪ੍ਰਭਾਵਤ ਹੁੰਦੀ ਹੈ। ਇਸ ਬਿਮਾਰੀ ਵਿਚ ਜੀਵ ਦੀ ਰੋਗ-ਪ੍ਰਤੀਰੋਧਕ ਸ਼ਕਤੀ ਖ਼ਤਮ ਹੋ ਜਾਂਦੀ ਹੈ ਕਿਉਂਕਿ ਇਸ ਨਾਲ ਮਨੁੱਖ ਦੇ ਖੂਨ ਵਿਚ ਉਸ ਦੀਆਂ ਸਰੀਰਕ ਬਿਮਾਰੀਆਂ ਤੋਂ ਰੱਖਿਆ ਕਰਨ ਵਾਲੇ ਚਿੱਟੇ ਕਣ ਨਕਾਰਾ ਹੋ ਜਾਂਦੇ ਹਨ। ਏਡਜ਼ ਦੇ ਰੋਗੀ ਦਾ ਕੋਈ ਵੀ ਰੋਗ ਲਾ-ਇਲਾਜ ਹੋ ਜਾਂਦਾ ਹੈ। ਉਸ ਦੇ ਪਰਿਵਾਰਕ ਮੈਂਬਰ ਵੀ ਉਸ ਨਾਲੋਂ ਨਾਤਾ ਤੋੜ ਲੈਂਦੇ ਹਨ ਕਿ ਇਸ ਨੂੰ ਤਾਂ ਕੋਈ ਛੂਤ ਦੀ ਬਿਮਾਰੀ ਹੈ। ਉਸ ਨੂੰ ਜਿਉਂਦੇ-ਜੀਅ ਨਰਕ ਵਿਚ ਧਕ ਦਿੱਤਾ ਜਾਂਦਾ ਹੈ ਤੇ ਉਹ ਜ਼ਿੰਦਗੀ-ਮੌਤ ਨਾਲ ਸੰਘਰਸ਼ ਕਰਦਾ ਹੋਇਆ ਮਰ ਜਾਂਦਾ ਹੈ।

ਏਡਜ਼ ਫੈਲਣ ਦੇ ਕਾਰਨ : ਏਡਜ਼ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਹੈ। ਇਸ ਦੀ ਛੂਤ ਫੈਲਣ ਦੇ ਕੁਝ ਪ੍ਰਮੁੱਖ ਕਾਰਨ ਹੇਠ ਲਿਖੇ ਹਨ :

 

  1. ਲਿੰਗ ਸਬੰਧ: ਇਸ ਦਾ ਮੁੱਖ ਕਾਰਨ ਏਡਜ਼ ਰੋਗੀ ਨਾਲ ਲਿੰਗ ਸਬੰਧ ਮੰਨਿਆ ਗਿਆ ਹੈ। ਇਹ ਸਬੰਧ ਕਦਰਤੀ ਤੇ ਗੈਰ-ਕਦਰ ਵੀ । ਹੋ ਸਕਦੇ ਹਨ। ਮੁੱਖ ਰੂਪ ਵਿਚ ਇਹ ਰੋਗ ਗੈਰ-ਕੁਦਰਤੀ ਲਿੰਗ ਸਬੰਧਾਂ ਕਾਰਨ ਫੈਲਿਆ ਹੋਇਆ ਹੈ। ਭਾਵ ਇਹ ਵਿਰੋਧੀ ਲਿੰਗ ਕਿਰਿਆ, ਸਮਲਿੰਗੀ ਕਿਰਿਆ, ਵੇਸਵਾਗਮਨੀ ਆਦਿ ਕਰਕੇ ਫੈਲਦਾ ਹੈ।

  1. ਖੂਨ ਰਾਹੀਂ: ਇਸ ਦਾ ਦੂਜਾ ਕਾਰਨ ਖੂਨ ਦੀ ਲੋੜ ਵੇਲੇ ਮਨੁੱਖ ਨੂੰ ਏਡਜ਼ ਦੇ ਰੋਗੀ ਦਾ ਖੂਨ ਚੜਾਇਆ ਜਾਣਾ ਹੈ। ਕਿਉਂਕਿ ਪਹਿਲਾ ਪਹਿਲ ਖੁਨ ਲੈਣ ਵਾਲੇ ਵਿਅਕਤੀ ਦੀ ਏਡਜ਼ ਬਾਰੇ ਜਾਂਚ ਨਹੀਂ ਸੀ ਕੀਤੀ ਜਾਂਦੀ। ਜਿਸ ਵਿਅਕਤੀ ਦਾ ਖੂਨ ਲਿਆ ਗਿਆ ਹੋਵੇ, ਉਸ ਨੂੰ । ਏਡਜ਼ ਰੋਗ ਹੋਵੇ ਤਾਂ ਵਿਸ਼ਾਣੂ ਖੂਨ ਰਾਹੀਂ ਦੂਜੇ ਵਿਅਕਤੀ ਦੇ ਸਰੀਰ ਵਿਚ ਚਲੇ ਜਾਂਦੇ ਹਨ। ਭਾਰਤ ਵਿਚ 1980 ਈ: ਵਿਚ ਜਿਸ ਪਹਿਲੇ ਏਡਜ਼ । ਰੋਗੀ ਦੀ ਮੌਤ ਹੋਈ ਸੀ, ਉਹ ਰੋਗੀ ਏਡਜ਼ ਦਾ ਸ਼ਿਕਾਰ ਖੂਨ ਚੜ੍ਹਾਉਣ ਨਾਲ ਹੀ ਹੋਇਆ ਸੀ।

  1. ਟੀਕਿਆਂ ਤੇ ਨਸ਼ੀਲੀਆਂ ਦਵਾਈਆਂ ਰਾਹੀਂ: ਐੱਚ ਆਈ ਵੀ. ਰੋਗੀ ਦੀ ਵਰਤੀ ਹੋਈ ਸਰਿੰਜ ਜਾਂ ਲਈ ਕਿਸੇ ਹੋਰ ਅਰਰ ਵਿਅਕਤੀ ਦੇ ਟੀਕਾ ਲਾਉਣ ਲਈ ਵਰਤਣ ਨਾਲ ਏਡਜ਼ ਦੇ ਵਿਸ਼ਾਣੂ ਸੂਈ ਰਾਹੀਂ ਦੂਜੇ ਦੇ ਅੰਦਰ ਚਲੇ ਜਾਂਦੇ ਹਨ। ਇਸ ਤਰੀਕੇ ਨਾਲ ਲੈ ਵੀਹ ਪ੍ਰਤੀਸ਼ਤ ਏਡਜ਼ ਦੇ ਮਰੀਜ਼ ਬਣ ਜਾਂਦੇ ਹਨ। ਇਸ ਤਰਾਂ ਏਡਜ਼ ਦੇ ਰੋਗੀ ਲਈ ਵਰਤੇ ਗਏ ਆਪਰੇਸ਼ਨ ਦੇ ਔਜਾਰਾਂ ਨੂੰ ਬਿਨਾਂ ਉਬਾਲ ਹੀ ਦੂਜੇ ਵਿਅਕਤੀ ਲਈ ਇਸਤੇਮਾਲ ਕਰਨ ਤੋਂ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਧੂੰਏਂ ਰਾਹੀਂ ਪੀਤੀ ਜਾਣ ਵਾਲੀ ਕੋਕੀਨ ਨਾਲ ਵੀ ਦਾ ਖ਼ਤਰਾ ਬਣ ਜਾਂਦਾ ਹੈ।

  1. ਰੋਗੀ ਮਾਵਾਂ ਰਾਹੀ: ਮੁੱਖ ਰੂਪ ਵਿਚ ਬੱਚਿਆਂ ਨੂੰ ਏਡਜ਼ ਦਾ ਰੋਗ ਇਸ ਰੋਗ ਤੋਂ ਪ੍ਰਭਾਵਿਤ ਮਾਵਾਂ ਰਾਹੀਂ ਹੀ ਹੁੰਦਾ ਹੋਇ ॥ ਗਰਭਵਤੀ ਮਾਵਾ ਵਿੱਚ 30 ਤੋਂ 50 ਪ੍ਰਤੀਸ਼ਤ ਬਚਿਆਂ ਨੂੰ ਇਹ ਰੋਗ ਹੋ ਜਾਂਦਾ ਹੈ। ਅਜਿਹੇ ਬੱਚਿਆਂ ਵਿਚ ਇਹ ਰੋਗ ਛੇ ਮਹੀਨਿਆਂ ਵਿਚ ਹੀ ਪੂਰੀ ਤਰ੍ਹਾਂ ਵਿਕਸਿਤ ਹੋ ਸਕਦਾ ਹੈ।

  1. ਖੂਨ ਤੋਂ ਬਣਨ ਵਾਲੀਆਂ ਦਵਾਈਆਂ ਰਾਹੀਂ : ਖੁਨ ਤੋਂ ਕਈ ਕਿਸਮ ਦੇ ਟੀਕੇ ਅਤੇ ਇਨੋਗਲੋਬਿਨਜ਼ ਬਣਦੇ ਹਨ | ਇਹ ਰ ਲਈ ਦਵਾਈਆਂ ਦੇ ਤੌਰ ਤੇ ਵਰਤੇ ਜਾਂਦੇ ਹਨ, ਜਿਵੇਂ ਐਂਟੀ ਆਰ ਐੱਚ ਓ ਅਤੇ ਇਮਨੋਗਲੋਬਿਨਜ਼ । ਇਹ ਟੀਕੇ ਉਨਾਂ ਗਰਭਵਤੀ ਮਾਵਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ RH•ve ਹੁੰਦੇ ਹਨ ਜਾਂ ਜੇ ਰੋਗੀ ਹੀਮੋਫਲੀਆ ਰੋਗ ਦਾ ਸ਼ਿਕਾਰ ਹੈ ਤਾਂ ਖੂਨ ਬੰਦ ਕਰਨ ਲਈ ਜੋ ਦਵਾਈ ਦਿਤਾ। ਜਾਂਦੀ ਹੈ, ਉਹ ਖੂਨ ਤੋਂ ਹੀ ਤਿਆਰ ਹੁੰਦੀ ਹੈ । ਇਸ ਲਈ ਖੁਨ ਜੇਕਰ ਏਡਜ਼-ਗਸਤ ਵਿਅਕਤੀ ਦਾ ਹੋਵੇ ਤਾਂ ਸੰਭਵ ਹੈ ਦਵਾਈ ਵੀ ਏਡਜ਼। ਗੁਸਤ ਹੀ ਹੋਵੇਗੀ। ਬਹੁਤ ਸਾਰੇ ਹੀਮੋਫਲੀਆ ਦੇ ਰੋਗੀ ਹੀ ਏਡਜ਼ ਦੇ ਸ਼ਿਕਾਰ ਹੋਏ ਹਨ।

  1. ਕੁਝ ਹੋਰ ਫੁਟਕਲ ਸਾਧਨਾਂ ਰਾਹੀਂ: ਹੋਰ ਸਾਧਨਾਂ ਵਿਚ ਜਿਵੇਂ ਟੀਕੇ ਸਈਆਂ ਬਿਨਾਂ ਉਬਾਲਣ ਤੋਂ ਹੀ ਦੂਜੇ ਵਿਅਕਤੀ ਦੇ ਵਰਤਣ। ਨਾਲ, ਨੱਕ, ਕੰਨ ਵਿੰਨ੍ਹਾਉਂਦੇ ਸਮੇਂ ਜਾਂ ਸਰੀਰ ਦੇ ਕਿਸੇ ਹਿੱਸੇ ‘ਤੇ ਟੈਟ ਆਦਿ ਬਣਾਉਂਦੇ ਸਮੇਂ, ਜਾਂ ਰੋਗੀ ਦਾ ਟੁੱਥ-ਬਰੰਸ਼ ਜਾਂ ਬਲਡ ਵਰਤਣ ਨਾਲ ਜਾਂ ਫਿਰ ਟੈਸਟ ਟਿਊਬ ਬੇਬੀ, ਔਲਾਦ ਪ੍ਰਾਪਤ ਕਰਨ ਦੇ ਤਰੀਕੇ ਜੇਕਰ ਏਡਜ਼ ਪ੍ਰਭਾਵਤ ਹੋਣਗੇ ਤਾਂ ਨਿਸ਼ਚਿਤ ਹੀ ਇਹ ਰੋਗ ਇਕ ਤੋਂ ਦੂਜ। ਤੱਕ ਫੈਲੇਗਾ।

ਏਡਜ਼ ਦੇ ਲੱਛਣ : ਸ਼ੁਰੂ ਵਿਚ ਇਹ ਫਲ ਵਾਂਗ ਹੁੰਦਾ ਹੈ। ਬਾਅਦ ਵਿਚ ਟੈਸਟਾਂ ਰਾਹੀਂ ਪਤਾ ਲਾਇਆ ਜਾਂਦਾ ਹੈ। ਹੌਲੀ-ਹੌਲੀ ਸਰੀਰ ਦੀ ਪ੍ਰਤਧਕ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਅੰਤ ਵਿਚ ਸਰੀਰ ਬਿਲਕੁਲ ਹੀ ਨਕਾਰਾ ਹੋ ਜਾਂਦਾ ਹੈ। ਸਰੀਰ ਸੁੱਕਦਾ ਜਾਂਦਾ ਹੈ। ਬੁਖ਼ਾਰ ਲਗਾਤਾਰ ਰਹਿੰਦਾ ਹੈ ਤੇ ਕਈ ਹੋਰ ਰੋਗ ਲਗ ਜਾਂਦੇ ਹਨ ਪਰ ਦਵਾਈ ਦਾ ਅਸਰ ਨਹੀਂ ਹੁੰਦਾ ਤੇ ਮਰੀਜ਼ ਮੌਤ ਦੇ ਮੂੰਹ ਜਾ ਪੈਂਦਾ ਹੈ।

ਏਡਜ਼ ਦੀ ਰੋਕਥਾਮ ਦੇ ਉਪਾਅ : ਅਜੇ ਤੱਕ ਡਾਕਟਰੀ ਵਿਗਿਆਨ ਵਿਚ ਇਸ ਦਾ ਕੋਈ ਇਲਾਜ ਨਹੀਂ ਲੱਭਿਆ ਗਿਆ। ਇਸ ਲਈ। ਇਸ ਨੂੰ ਲਾ-ਇਲਾਜ ਰੋਗ ਕਿਹਾ ਜਾਂਦਾ ਹੈ। ਪਰ ਇਹ ਰੋਗ ਪੂਰੇ ਸੰਸਾਰ ਵਿਚ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਕਰਕੇ ਹਰ ਇਕ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਏਡਜ਼ ਰੋਗ ਦੇ ਫੈਲਣ ਦੇ ਕਾਰਨਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਪੂਰੀ ਤਰਾਂ ਸੁਚੇਤ ਹੋਵੇ ਜਿਵੇਂ : ਨੇਕ ਆਚਰਨ ਬਣਾਈ ਰੱਖੋ, ਖੂਨ ਚੜਾਉਣ ਤੋਂ ਪਹਿਲਾਂ ਟੈਸਟ ਜ਼ਰੂਰੀ ਹੈ, ਇਕ ਵਾਰ ਵਰਤੇ ਗਏ ਡਾਕਟਰੀ ਔਜ਼ਾਰ, ਸੂਈਆਂ ਆਦਿ ਦੁਬਾਰਾ ਨਾ ਵਰਤੋ। ਜਾਣ, ਨਸ਼ਿਆਂ ਦਾ ਤਿਆਗ ਕਰੋ, ਵਿਦਿਆਰਥੀਆਂ ਨੂੰ ਜਾਗਰੂਕ ਕਰੋ। ਰੋਗੀ ਨਾਲ ਦੁਰਵਿਹਾਰ ਨਾ ਕਰੋ ।

ਸਰਕਾਰੀ ਉਪਰਾਲੇ : ਅਜ, ਵਿਸ਼ਵ ਸਿਹਤ ਸੰਸਥਾ (WHO) ਏਡਜ਼ ਵਿਰੁੱਧ ਮੁਹਿੰਮ ਦੀ ਇੰਚਾਰਜ ਹੈ। ਇਹ ਮੁਹਿੰਮ ਜਨਵਰੀ 1996 ਤੋਂ ਸ਼ੁਰੂ ਕੀਤੀ ਗਈ ਸੀ । ਇਸ ਦਾ ਆਯੋਜਨ ਕਰਨ ਵਾਲੀਆਂ ਸੰਯੁਕਤ ਰਾਸ਼ਟਰ ਦੀਆਂ ਛੇ ਸੰਸਥਾਵਾਂ ਹਨ : UNICEF UNESCO, UNFP UNDP World Bank. ਇਸ ਸੰਸਥਾ ਦਾ ਨਾਂ UNAIDs ਹੈ, ਜਿੱਥੇ ਇਸ ਪ੍ਰੋਗਰਾਮ ਨੂੰ ਨਵਾਂ ਰੂਪ ਦੇਣ ਦਾ ਭਾਵ, ਇਸ ਸਿਲਸਿਲੇ ਵਿਚ, ਹੋਰ। ਸਾਧਨਾਂ ਤੇ ਨਿਪੁੰਨਤਾ ਪ੍ਰਦਾਨ ਕਰਨੀ ਹੈ, ਉੱਥੇ ਆਪਸੀ ਤਾਲਮੇਲ ਵੀ ਰੱਖਿਆ ਜਾਂਦਾ ਹੈ।

ਏਡਜ਼ ਵਿਰੁੱਧ ਮੁਹਿੰਮ ਵਿਚ ਸਿਰਫ਼ ਡਾਕਟਰ ਤੇ ਸਿਹਤ ਅਧਿਕਾਰੀ ਹੀ ਸ਼ਾਮਲ ਨਹੀਂ ਸਗੋਂ ਸਵੈ-ਇੱਛਕ ਸਮਾਜਕ ਸੰਸਥਾਵਾਂ ਵੀ। ਮਦਦਗਾਰ ਸਾਬਤ ਹੋ ਰਹੀਆਂ ਹਨ। ਵੱਖ-ਵੱਖ ਡਾਕਟਰੀ ਪ੍ਰਣਾਲੀਆਂ ਇਸ ਬਿਮਾਰੀ ਨੂੰ ਰੋਕਣ ਲਈ ਖੋਜ ਕਰ ਰਹੀਆਂ ਹਨ ਤੇ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਵਧੇਰੇ ਗੁਣਕਾਰੀ ਦਵਾਈਆਂ ਮਿਲ ਜਾਣ। ਪਰ ਇਸ ਸਮੱਸਿਆ ਨਾਲ ਨਜਿੱਠਣ ਵਾਲੇ ਮਾਹਰਾਂ ਦਾ ਵਿਚਾਰ ਹੈ ਕਿ ਇਸ ਬਿਮਾਰੀ ਤੋਂ ਬਚਾਅ ਕਰਨ ਵਾਲੇ ਪੱਖ ਤੋਂ ਹੀ ਵਧੇਰੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਖ਼ਾਸ ਤੌਰ ਤੇ ਇਸ ਬਿਮਾਰੀ ਵਿਚ ਇਲਾਜ ਨਾਲੋਂ ਪਰਹੇਜ਼ ਚੰਗਾ ਹੈ।

Leave a Reply