ਕੰਪਿਊਟਰ `ਚ ਆ ਰਹੀਆਂ ਖ਼ਰਾਬੀਆਂ ਸੰਬੰਧੀ ਕੰਪਨੀ ਨੂੰ ਪੱਤਰ ਲਿਖੋ।

ਤੁਸੀਂ ਆਪਣੇ ਕੈਫ਼ੇ ਲਈ ਕਿਸੇ ਕੰਪਨੀ ਦਾ ਕੰਪਿਊਟਰ ‘ਸੰਗਮ ਕੰਪਿਊਟਰਜ਼ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਖ਼ਰੀਦਿਆ ਜੀ ਕੰਪਿਊਟਰ ਚ ਆਈਆਂ ਖ਼ੁਰਾਬੀਆਂ ਬਾਰੇ ਉਕਤ ਫ਼ਰਮ ਨੂੰ ਪੱਤਰ ਲਿਖੋ।

ਮਾਡਰਨ ਕੈਫ਼ੇ ਹਾਊਸ,

ਭਗਤ ਸਿੰਘ ਚੌਂਕ, ਫਿਰੋਜ਼ਪੁਰ।

ਹਵਾਲਾ ਨੰ. ਏ-104,

ਮਿਤੀ : 10-06-20….

ਸੇਵਾ ਵਿਖੇ,

ਸੇਲਜ਼ ਮੈਨੇਜਰ,

ਸੰਗਮ ਕੰਪਿਊਟਰਜ਼,

ਸਾਹਿਬਜ਼ਾਦਾ ਅਜੀਤ ਸਿੰਘ ਨਗਰ।

ਵਿਸ਼ਾ : ਕੰਪਿਊਟਰ `ਚ ਆ ਰਹੀਆਂ ਖ਼ਰਾਬੀਆਂ ਸੰਬੰਧੀ।

ਸ਼੍ਰੀਮਾਨ ਜੀ,

ਬੇਨਤੀ ਹੈ ਕਿ ਅਸੀਂ ਆਪਣੇ ਕੈਫ਼ੇ ਲਈ ਤੁਹਾਡੀ ਫ਼ਰਮ ਤੋਂ ਸੈਮਸੰਗ ਕੰਪਨੀ ਦਾ ਕੰਪਿਊਟਰ ਮਾਡਲ ਨੰ. ਬੀ-18 ਮਿਤੀ 16-05-20…. ਨੂੰ ਖ਼ਰੀਦਿਆ ਸੀ। ਤੁਹਾਡੀ ਫਰਮ ਵੱਲੋਂ ਇਸ ਕੰਪਿਊਟਰ ਦੀ ਇੱਕ ਸਾਲ ਦੀ ਵਾਰੰਟੀ ਦਿੱਤੀ ਗਈ ਸੀ। ਅਸੀਂ ਜਿਸ ਦਿਨ ਤੋਂ ਇਹ ਕੰਪਿਊਟਰ ਖ਼ਰੀਦਿਆ ਹੈ ਤਾਂ ਇਸ ਵਿੱਚ ਹਰ ਦਿਨ ਕੋਈ ਨਾ ਕੋਈ ਸਮੱਸਿਆ ਆਈ ਹੀ ਰਹਿੰਦੀ ਹੈ, ਇਸ ਨਾਲ ਸਾਨੂੰ ਆਰਥਿਕ ਨੁਕਸਾਨ ਵੀ ਉਠਾਉਣਾ ਪੈ ਰਿਹਾ ਹੈ।

ਕੁਝ ਸਮਾਂ ਪਹਿਲਾਂ ਇਸ ਦੀ ਹਾਰਡ ਡਿਸਕ ਖ਼ਰਾਬ ਹੋ ਗਈ ਸੀ। ਸ਼ਿਕਾਇਤ ਕਰਨ ‘ਤੇ ਤੁਹਾਡਾ ਮਕੈਨਿਕ ਇਸ ਨੂੰ ਬਦਲ ਗਿਆ ਸੀ। ਫਿਰ ਹੁਣ ਇਸ ਦਾ ਕੀ ਪੈਡ ਠੀਕ ਕੰਮ ਨਹੀਂ ਕਰਦਾ। ਕਦੇ-ਕਦੇ ਸਕਰੀਨ ਤੋਂ ਤਸਵੀਰ ਨਜ਼ਰ ਆਉਣੀ ਹ ਜਾਂਦੀ ਹੈ। ਇਸੇ ਤਰ੍ਹਾਂ ਕਈ ਵਾਰੀ ਇਸ ਦੀ ਗਤੀ ਬਹੁਤ ਹੀ ਹੌਲੀ/ਧੀਮੀ ਹੋ ਜਾਂਦੀ ਹੈ। ਸੋ ਇਸ ਸੰਬੰਧੀ ਸਾਡੀ ਸਨਿਮਰ ਬੇਨਤੀ ਹੈ ਕਿ ਕਿਸੇ ਤਜਰਬੇਕਾਰ ਮਕੈਨਿਕ ਨੂੰ ਭੇਜ ਕੇ ਇਸ ਕੰਪਿਊਟਰ ਵਿਚਲੀਆਂ ਸਾਰੀਆਂ ਖ਼ਰਾਬੀਆਂ ਨੂੰ ਜਲਦੀ ਠੀਕ ਕਰਵਾਇਆ ਜਾਵੇ। ਜੇਕਰ ਇਹ ਕੰਪਿਊਟਰ ਠੀਕ ਨਹੀਂ ਹੋ ਸਕਦਾ ਤਾਂ ਇਸ ਨੂੰ ਬਦਲ ਕੇ ਨਵਾਂ ਕੰਪਿਊਟਰ ਦੇਣ ਦੀ ਕਰਪਾਲਤਾ ਕੀਤੀ ਜਾਵੇ। ਇਸ ਲਈ ਮੈਂ ਆਪ ਜੀ ਦਾ ਸ਼ੁਕਰਗੁਜ਼ਾਰ ਹੋਵਾਂਗਾ।

ਧੰਨਵਾਦ ਸਹਿਤ,

ਤੁਹਾਡਾ ਹਿੱਤੂ,

ਕਰਨ ਕੁਮਾਰ।                                                

 

*ਪੱਤਰ ਨਾਲ ਕੰਪਿਊਟਰ ਦੇ ਬਿੱਲ ਦੀ ਫੋਟੋਕਾਪੀ ਨੱਥੀ ਹੈ।

 

Leave a Reply