ਮੋਬਾਇਲ ਬੈਂਕਿੰਗ, ਨੈੱਟ-ਬੈਂਕਿੰਗ ਤੇ ਐੱਸ. ਐੱਮ. ਐੱਸ. ਅਲਰਟ ਸੇਵਾ ਸ਼ੁਰੂ ਕਰਵਾਉਣ ਲਈ ਪੱਤਰ|

ਤੁਹਾਡੀ ਹੁਸ਼ਿਆਰਪੁਰ ਵਿਖੇ ਆੜ੍ਹਤ ਦੀ ਦੁਕਾਨ ਹੈ। ਸਮੇਂ ਤੇ ਊਰਜਾ ਦੀ ਬੱਚਤ ਲਈ ਨੇੜਲੇ ਬੈਂਕ ਮੈਨੇਜਰ ਨੂੰ ਮੋਬਾਇਲ ਬੈਂਕਿੰਗ, ਨੈੱਟ-ਬੈਂਕਿੰਗ ਤੇ ਐੱਸ. ਐੱਮ. ਐੱਸ. ਅਲਰਟ ਸੇਵਾ ਸ਼ੁਰੂ ਕਰਨ ਲਈ ਪੱਤਰ ਲਿਖੋ|

 

ਗੁਪਤਾ ਐਂਡ ਸੰਨਜ਼,

ਅਨਾਜ ਮੰਡੀ,

ਗੁਰਦਾਸਪੁਰ।

ਹਵਾਲਾ ਨੰ. 1608-ਬੀ

ਮਿਤੀ :  16-06-20…..

ਸੇਵਾ ਵਿਖੇ,

ਮੈਨੇਜਰ ਸਾਹਿਬ,

ਕੇਨਰਾ ਬੈਂਕ,

ਕੰਪਨੀ ਬਾਗ਼, ਗੁਰਦਾਸਪੁਰ।

ਵਿਸ਼ਾ : ਮੋਬਾਇਲ ਬੈਂਕਿੰਗ, ਨੈੱਟ-ਬੈਂਕਿੰਗ ਤੇ ਐੱਸ. ਐੱਮ. ਐੱਸ. ਅਲਰਟ ਸੇਵਾ ਸ਼ੁਰੂ ਕਰਵਾਉਣ ਸੰਬੰਧੀ।

ਸ਼੍ਰੀਮਾਨ ਜੀ,

ਬੇਨਤੀ ਹੈ ਕਿ ਮੇਰਾ ਬੱਚਤ ਖ਼ਾਤਾ ਨੰ. 125101. ਵੀ ਤੁਹਾਡੇ ਬੈਂਕ ਵਿੱਚ ਹੈ। ਮੇਰੀ ਅਨਾਜ ਮੰਡੀ ਵਿੱਚ ਹੀ ਆੜ੍ਹਤ ਦੀ ਦੁਕਾਨ ਹੈ। ਮੇਰਾ ਕਰੰਟ ਅਕਾਊਂਟ ਨੰ. 125101…. ਵੀ ਤੁਹਾਡੇ ਬੈਂਕ ‘ਚ ਹੈ। ਇਸ ਕਾਰੋਬਾਰ ਵਿੱਚ ਬੈਂਕ ਨਾਲ ਲੈਣ-ਦੇਣ ਬਹੁਤ ਕਰਨਾ ਪੈਂਦਾ ਹੈ। ਇਸ ਲਈ ਬੈਂਕ ਵਿੱਚ ਵਾਰ-ਵਾਰ ਜਾਇਆਂ ਸਮਾਂ ਵੀ ਖ਼ਰਾਬ ਹੁੰਦਾ ਹੈ ਤੇ ਬਜ਼ਾਰ ‘ਚ ਭੀੜ ਹੋਣ ਕਾਰਨ ਵਾਧੂ ਪੈਟਰੋਲ ਵੀ ਲੱਗਦਾ ਹੈ। ਅੱਜ ਦੇ ਜ਼ਮਾਨੇ ਵਿੱਚ ਬੈਂਕਾਂ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਇਸੇ ਸੰਬੰਧੀ ਮੇਰੀ ਬੇਨਤੀ ਹੈ ਕਿ ਮੈਨੂੰ ਮੋਬਾਇਲ ਬੈਂਕਿੰਗ, ਨੈੱਟ-ਬੈਂਕਿੰਗ ਤੇ ਐੱਸ. ਐੱਮ. ਐੱਸ. ਅਲਰਟ ਸੇਵਾ ਮੇਰੇ ਦੋਵੇਂ ਖ਼ਾਤਿਆਂ ਉੱਪਰ ਦਿੱਤੀ ਜਾਵੇ। ਇਸ ਨਾਲ ਸਮੇਂ ’ਤੇ ਊਰਜਾ ਦੀ ਬੱਚਤ ਹੋਣ ਦੇ ਨਾਲ ਮੈਨੂੰ ਆਪਣੇ ਖ਼ਾਤੇ ਬਾਰੇ ਵੀ ਪੂਰੀ ਜਾਣਕਾਰੀ ਬਿਨਾਂ ਬੈਂਕ ‘ਚ ਜਾਇਆਂ ਮਿਲ ਜਾਇਆ ਕਰੇਗੀ। ਸੋ ਬੇਨਤੀ ਹੈ ਕਿ ਇਹ ਸੇਵਾਵਾਂ ਛੇਤੀ ਚਾਲੂ ਕੀਤੀਆਂ ਜਾਣ ਤੇ ਇਸ ਸੰਬੰਧੀ ਬਣਦੀ ਦਫ਼ਤਰੀ ਕਾਰਵਾਈ ਲਈ ਮੈਨੂੰ ਦੱਸਿਆ ਜਾਵੇ। ਇਸ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸਪਾਤਰ,

ਰਮਨ ਗੁਪਤਾ।

Leave a Reply