Punjabi Story, Moral Story “Nakalchi Bandar”, “ਨਕਲਚੀ ਬਾਂਦਰ” for Class 9, Class 10 and Class 12 PSEB.

ਨਕਲਚੀ ਬਾਂਦਰ

Nakalchi Bandar

 

ਇਕ ਬਾਂਦਰ ਇਕ ਡਾਕੀਏ ਨੂੰ ਹਰ ਰੋਜ਼ ਉਸਤਰੇ ਨਾਲ ਆਪਣੀ ਦਾੜੀ ਬਣਾਉਂਦਿਆਂ ਵੇਖਦਾ ਸੀ। ਬਾਂਦਰ ਨੂੰ ਡਾਕੀਏ ਦੀ ਦਾੜੀ ਬਣਾਉਣਾ ਬੜਾ ਚੰਗਾ ਲੱਗਦਾ ਸੀ। ਉਹ ਰੱਮ ਤੇ ਬੇਠਾ ਝੂਠੀ ਮੂਠੀ ਦੇ ਬਰਸ਼ ਨਾਲ ਆਪਣੇ ਮੂੰਹ ਤੇ ਸਾਥਣ ਮਲਦਾ। ਫਿਰ ਉਂਗਲੀ  ਨੂੰ ਤਲੀ ਤੇ ਇਸ ਤਰ੍ਹਾਂ ਘਸਾਉਂਦਾ ਜਿਵੇਂ ਉਸਤਰਾ ਤੇਜ਼ ਕਰ ਰਿਹਾ ਹੋਵੇ ਅਤੇ ਫਿਰ ਉਸ ਉਂਗਲ ਨਾਲ ਉਹ ਆਪਣੀ ਹਜਾਮਤ ਬਣਾਇਆ ਕਰਦਾ ਸੀ।

ਇਕ ਦਿਨ ਡਾਕੀਏ ਨੇ ਆਪਣੀ ਦਾੜੀ ਬਣਾਈ ਪਰ ਗਲਤੀ ਨਾਲ ਉਹ ਬੁਰਸ਼ ਧੋਣਾ ਅਤੇ ਉਸਤਰੇ ਨੂੰ ਬੰਦ ਕਰਨਾ ਭੁੱਲ ਗਿਆ। ਡਾਕੀਆ ਨਹਾ ਧੋ ਕੇ ਡਾਕਖਾਨੇ ਚਲਾ ਗਿਆ। ਬਾਂਦਰ ਨੇ ਦਾੜੀ ਦਾ ਸਮਾਨ ਖੁੱਲਾ ਵੇਖਿਆ। ਉਸ ਦੇ ਮਨ ਵਿਚ ਆਪਣੀ ਦਾੜੀ ਬਣਾਉਣ ਦਾ ਵਿਚਾਰ ਆਇਆ।

ਬਾਂਦਰ ਰੁੱਖ ਤੋਂ ਥੱਲੇ ਉਤਰਿਆ। ਉਸਨੇ ਬੁਰਸ਼ ਉੱਪਰ ਲੱਗੇ ਥੋੜੇ ਬਹੁਤ ਸਾਬਣ ਨੂੰ ਆਪਣੇ ਮੂੰਹ ਤੇ ਮੱਲਿਆ। ਸ਼ੀਸ਼ੇ ਵਿਚ ਆਪਣਾ ਮੂੰਹ ਵੇਖ ਕੇ ਬਾਂਦਰ ਨੇ ਚੀਖ ਮਾਰੀ। ਫਿਰ ਉਸਨੇ ਉਸਤਰੇ ਨਾਲ ਆਪਣੀ ਦਾੜੀ ਬਣਾਉਣੀ ਚਾਹੀ। ਬਾਂਦਰ ਨੂੰ ਦਾੜੀ ਬਣਾਉਣ ਦੀ ਜਾਚ ਤਾਂ ਆਉਂਦੀ ਨਹੀਂ ਸੀ। ਉਸਤਰੇ ਨਾਲ ਉਸ ਦੀਆਂ ਗਲਾਂ ਲਹੂ-ਲੁਹਾਨ ਹੋ ਗਈਆਂ। ਦਰਦ ਨਾਲ ਚੀਕਦਾ ਬਾਂਦਰ, ਬਾਹਰ ਨੂੰ ਭੱਜ ਗਿਆ।

ਸਿੱਖਿਆ-ਨਕਲ ਕਰਨ ਲਈ ਵੀ ਅਕਲ ਚਾਹੀਦੀ ਹੈ।

Leave a Reply