Punjabi Story, Moral Story “Chor ki Dadhi me Tinka”, “ਚੋਰ ਦੀ ਦਾੜ੍ਹੀ ਵਿਚ ਤਿਣਕਾ” for Class 9, Class 10 and Class 12 PSEB.

ਚੋਰ ਦੀ ਦਾੜ੍ਹੀ ਵਿਚ ਤਿਣਕਾ

Chor ki Dadhi me Tinka

ਇਕ ਵਾਰ ਦੀ ਗੱਲ ਹੈ ਕਿ ਇਕ ਰਾਜੇ ਦਾ ਕੀਮਤੀ ਹਾਰ ਚੋਰੀ ਹੋ ਗਿਆ। ਰਾਜੇ ਨੇ ਉਸ ਚੋਰ ਦੀ ਬਹੁਤ ਤਲਾਸ਼ ਕੀਤੀ ਪਰ ਉਸਦਾ ਕੋਈ ਪਤਾ ਨਾ ਲੱਗਾ। ਆਖਿਰ ਸੋਚਦਿਆਂਸੋਚਦਿਆਂ ਰਾਜੇ ਨੂੰ ਇਕ ਗੱਲ ਸੁਝੀ। ਉਸ ਨੇ ਸ਼ਹਿਰ ਦੇ ਸਾਰੇ ਲੋਕ ਆਪਣੇ ਦਰਬਾਰ ਵਿਚ ਇਕੱਠੇ ਕਰ ਲਏ। ਹਰ ਇਕ ਨੂੰ ਇਕੋ ਜਿੰਨੀ ਲੰਮੀ ਇਕ-ਇਕ ਸੋਟੀ ਦੇ ਕੇ ਕਿਹਾ, “ਕਲ ਨੂੰ ਸਾਰੇ ਜਣੇ ਸੋਟੀਆਂ ਲੈ ਕੇ ਦਰਬਾਰ ਵਿਚ ਹਾਜ਼ਰ ਹੋਣ। ਨਾਲ ਹੀ ਇਹ ਵੀ ਆਖ ਦਿੱਤਾ ਕਿ ਇਸ ਸੋਟੀ ਦੀ ਇਕ ਖ਼ਾਸ ਗੱਲ ਇਹ ਹੈ ਕਿ ਜਿਹੜਾ ਚੋਰ ਹੋਵੇਗਾ, ਉਸ ਦੀ ਸੋਟੀ ਇਹ ਰਾਤੋ-ਰਾਤ ਇਕ ਸੈਂਟੀਮੀਟਰ ਵੱਧ ਜਾਂਦੀ ਹੈ।

ਸਾਰੇ ਸੋਟੀਆਂ ਲੈ ਕੇ ਆਪਣੇ-ਆਪਣੇ ਘਰ ਚਲੇ ਗਏ। ਚੋਰ ਨੇ ਸੋਚਿਆ ਕਿ ਜੇ ਮੈਂ ਆਪਣੀ ਸੋਟੀ ਕੱਟ ਕੇ ਇਕ ਸੈਂਟੀਮੀਟਰ ਛੋਟੀ ਕਰ ਲਵਾਂ ਤਾਂ ਮੈਂ ਬੱਚ ਸਕਦਾ ਹਾਂ। ਉਸ ਨੇ ਇਸੇ ਤਰ੍ਹਾਂ ਹੀ ਕੀਤਾ।

ਦੂਜੇ ਦਿਨ ਸਾਰੇ ਲੋਕ ਆਪੋ ਆਪਣੀਆਂ ਸੋਟੀਆਂ ਲੈ ਕੇ ਰਾਜੇ ਦੇ ਦਰਬਾਰ ਵਿਚ ਹਾਜ਼ਰ ਹੋਏ। ਸਾਰਿਆਂ ਦੀ ਸੋਟੀਆਂ ਦੀ ਲੰਬਾਈ ਵੇਖੀ ਗਈ ਪਰ ਚੋਰ ਦੀ ਸੋਟੀ ਸਾਰਿਆਂ ਦੀਆਂ ਸੋਟੀਆਂ ਵਿਚੋਂ ਛੋਟੀ ਸੀ। ਰਾਜੇ ਨੇ ਭਰੇ ਦਰਬਾਰ ਵਿਚ ਉਸ ਚੋਰ ਨੂੰ ਫੜ ਲਿਆ। ਉਸ ਕੋਲੋਂ ਹਾਂਰ ਬਰਾਮਦ ਕਰਕੇ ਉਸ ਨੂੰ ਕੈਦ ਕਰ ਲਿਆ। ਉਸਨੂੰ ਹੋਰ ਸਜ਼ਾ ਵੀ ਦਿੱਤੀ ਗਈ।

ਸਿੱਖਿਆ-ਚੋਰ ਦੀ ਦਾੜ੍ਹੀ ਵਿਚ ਤਿਣਕਾ।

One Response

  1. Anu Bhardwaj December 18, 2021

Leave a Reply