Punjabi Letter “Sampdak nu apne ghar de pate ute patrika mangaun layi patar”, “ਸੰਪਦਾਕ  ਨੂੰ  ਆਪਣੇ  ਘਰ  ਦੇ  ਪਤੇ ਉਤੇ  ਪਤ੍ਰਿਕਾ  ਮੰਗਾਉਂ  ਲਈ  ਪੱਤਰ  ਲਿਖੋ ” for Class 6, 7, 8, 9, 10 and 12, PSEB Classes.

ਤੁਹਾਨੂੰ ਕੋਈ ਪੱਤ੍ਰਿਕਾ ਚੰਗੀ ਲੱਗੀ ਹੈ। ਤੁਸੀਂ ਪੱਤ੍ਰਿਕਾ ਦੀਆਂ ਸਿਫਤਾਂ ਦਸਦਿਆਂ, ਉਸ ਦੇ ਸੰਪਾਦਕ ਨੂੰ ਚਿੱਠੀ ਲਿਖੋ ਕਿ ਤੁਸੀਂ ਉਸ ਪੱਤ੍ਰਿਕਾ ਦਾ ਚੰਦਾ ਭੇਜ ਦਿੱਤਾ ਹੈ, ਪੱਤ੍ਰਿਕਾ ਘਰ ਦੇ ਪਤੇ ਉੱਤੇ ਭੇਜਣੀ ਸ਼ੁਰੂ ਕਰ ਦਿੱਤੀ ਜਾਵੇ।

ਸੇਵਾ ਵਿਖੇ

ਸੰਪਾਦਕ ਜੀ,

ਪੰਖੜੀਆਂ,

ਪੰਜਾਬ ਸਕੂਲ ਸਿੱਖਿਆ ਬੋਰਡ ,

ਸਾਹਿਬਜ਼ਾਦਾ ਅਜੀਤ ਸਿੰਘ ਨਗਰ-160055,

 

ਵਿਸ਼ਾ-ਪੰਖੜੀਆਂਪੱਤ੍ਰਿਕਾ ਦੇ ਗਾਹਕ ਬਣਨ ਬਾਰੇ।

 

ਸ੍ਰੀਮਾਨ ਜੀ,

ਮੇਰਾ ਇਕ ਮਿੱਤਰ ਆਪ ਦੁਆਰਾ ਪ੍ਰਕਾਸ਼ਿਤ ਕੀਤੀ ਮਾਸਿਕ ਪੱਤ੍ਰਿਕਾ ‘ਪੰਖੜੀਆਂ ਮੰਗਵਾਉਂਦਾ ਹੈ। ਉਸਨੇ ਇਸ ਵਿਚ ਛਪਦੀਆਂ ਕਹਾਣੀਆਂ, ਕਵਿਤਾਵਾਂ ਅਤੇ ਲੇਖਾਂ ਬਾਰੇ ਬੜੀ ਪ੍ਰਸ਼ੰਸਾ ਕੀਤੀ ਹੈ।

ਇਸ ਲਈ ਇਸ ਮਹੀਨੇ ਦੀ ਪੱਤ੍ਰਿਕਾ ਮੈਂ ਉਸ ਤੋਂ ਪੜਨ ਲਈ ਮੰਗਵਾ ਲਈ ਹੈ। ਇਸ ਦੀਆਂ ਰਚਨਾਵਾਂ ਮੈਂ ਬੜੇ ਸ਼ੌਕ ਨਾਲ ਪੜੀਆਂ ਹਨ। ਇਸ ਵਿਚਲੀਆਂ ਰਚਨਾਵਾਂ ਬਹੁਤ ਹੀ ਰੌਚਕ ਅਤੇ ਸਿੱਖਿਆਦਾਇਕ ਹਨ। ਚੁਟਕਲੇ ਪੜ ਕੇ ਵੀ ਦਿਲ ਬਹੁਤ ਪ੍ਰਸੰਨ ਹੋਇਆ।

ਮੈਂ ਇਸ ਪੱਤ੍ਰਿਕਾ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਹਾਂ। ਹੁਣ ਮੈਂ ਇਹ ਪੱਕਾ ਨਿਸ਼ਚਾ ਕਰ ਲਿਆ ਹੈ ਕਿ ਇਹ ਪਤ੍ਰਿਕਾ ਹਰ ਮਹੀਨੇ ਪੜਿਆ ਕਰਾਂਗਾ। ਇਸ ਲਈ ਆਪ ਨੂੰ ਇਕ ਸਾਲ ਦਾ ਚੰਦਾ ਭੇਜ ਦਿੱਤਾ ਹੈ।

ਕਿਰਪਾ ਕਰਕੇ ਇਹ ਪੱਤ੍ਰਿਕਾ ਮੇਰੇ ਹੇਠ ਲਿਖੇ ਪਤੇ ਉੱਤੇ ਭੇਜਣੀ ਸ਼ੁਰੂ ਕਰ ਦਿਉ। ਧੰਨਵਾਦ ਸਹਿਤ।

ਆਪ ਦਾ ਸ਼ੁਭਚਿੰਤਕ,

ਰਾਮ ਪ੍ਰਕਾਸ਼, 55, ਹਰਦਿਆਲ,

ਪ੍ਰਕਾਸ਼ ਰੋਡ,

ਪਟਿਆਲਾ।

Leave a Reply