Punjabi Letter “Safai adhikari nu Muhale di safai bare binati patra”, “ਅਰੋਗਤਾ ਅਧਿਕਾਰੀ ਨੂੰ ਮੁਹੱਲੇ ਦੀ ਸਫ਼ਾਈ ਬਾਰੇ ਬਿਨੈ-ਪੱਤਰ“, Letter for Class 10, Class 12, PSEB Classes.

ਸ਼ਹਿਰ ਦੇ ਅਰੋਗਤਾ ਅਧਿਕਾਰੀ ਨੂੰ ਮੁਹੱਲੇ ਦੀ ਸਫ਼ਾਈ ਬਾਰੇ ਬਿਨੈ-ਪੱਤਰ ਲਿਖੋ ।

Safai adhikari nu Muhale di safai bare binati patra 

ਸੇਵਾ ਵਿਖੇ

ਅਰੋਗਤਾ ਅਫ਼ਸਰ ਸਾਹਿਬ,

ਨਗਰ ਨਿਗਮ,

5 ਪਟਿਆਲਾ ।

 

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਮੁਹੱਲਾ ਗੁਰਦੇਵ ਨਗਰ ਦੀ ਵਾਸੀ ਹਾਂ । ਮੈਂ ਆਪ ਦਾ ਧਿਆਨ ਇਸ ਮੁਹੱਲੇ ਦੀ ਸਫ਼ਾਈ ਵੱਲ ਦਿਵਾਉਣਾ ਚਾਹੁੰਦੀ ਹਾਂ ।

ਮੁਹੱਲੇ ਦੇ ਹਰ ਪਾਸੇ ਕੂੜੇ ਦੇ ਢੇਰ ਹਨ । ਨਾਲੀਆਂ ਨੂੰ ਹਰ ਰੋਜ਼ ਸਾਫ਼ ਨਹੀਂ ਕੀਤਾ ਜਾਂਦਾ, ਜਿਸ ਕਰਕੇ ਉਨ੍ਹਾਂ ਦਾ ਪਾਣੀ ਗਲੀਆਂ ਵਿਚ ਖੜ੍ਹਾ ਹੋ ਜਾਂਦਾ ਹੈ । ਇਸ ਖੜ੍ਹੇ ਪਾਣੀ ਵਿਚ ਮੱਛਰ ਪੈਦਾ ਹੋ ਰਿਹਾ ਹੈ।

ਜਿਸ ਕਾਰਨ ਮਲੇਰੀਏ ਦੇ ਫੈਲਣ ਦਾ ਵੀ ਡਰ ਹੈ । ਇਸ ਲਈ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਕਰਮਚਾਰੀ ਭੇਜ ਕੇ ਸਫ਼ਾਈ ਦਾ ਯੋਗ ਪ੍ਰਬੰਧ ਕਰਵਾ ਦਿਉ ।

 

ਧੰਨਵਾਦ ਸਹਿਤ।

ਆਪ ਦੀ ਸ਼ੁਭਚਿੰਤਕ,

ਪ੍ਰੇਮਲਤਾ,

ਤਾਰੀਕ- 30 ਦਸੰਬਰ,

ਮੁਹੱਲਾ ਗੁਰਦੇਵ ਨਗਰ, 

ਪਟਿਆਲਾ ।

5 Comments

  1. Gurkeerat Singh February 18, 2020
    • Avatar photo Absolute-Study February 22, 2020
  2. Amrinder singh December 4, 2020
  3. Manjinder kaur June 16, 2021
  4. Manjinder kaur June 16, 2021

Leave a Reply