Punjabi Letter “Mitra nu Apni Bahan de viyah te aaun layi sada patra ”, “ਆਪਣੇ ਮਿੱਤਰ ਨੂੰ ਆਪਣੀ ਭੈਣ ਦੇ ਵਿਆਹ ਤੇ ਆਉਣ ਲਈ ਸੱਦਾ-ਪੱਤਰ“, Letter for Class 10, Class 12, PSEB Classes.

ਆਪਣੇ ਮਿੱਤਰ ਨੂੰ ਆਪਣੀ ਭੈਣ ਦੇ ਵਿਆਹ ਤੇ ਆਉਣ ਲਈ ਸੱਦਾ-ਪੱਤਰ ਲਿਖੋ ।

Mitra nu Apni Bahan de viyah te aaun layi sada patra 

ਮਕਾਨ ਨੰ: 25,

ਪ੍ਰੀਤ ਨਗਰ, ਅੰਮ੍ਰਿਤਸਰ ।

2 ਨਵੰਬਰ, …

ਪਿਆਰੇ ਰਮਨ,

ਸਤਿ ਸ੍ਰੀ ਅਕਾਲ !

ਤੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੀ ਵੱਡੀ ਭੈਣ ਦਾ ਸ਼ੁਭ ਅਨੰਦ ਕਾਰਜ 15 ਨਵੰਬਰ ………….. ਦਿਨ ਐਤਵਾਰ ਨੂੰ ਹੋਣਾ ਨਿਸ਼ਚਿਤ ਹੋਇਆ ਹੈ ।

ਮਿਲਣੀ ਦਾ ਸਮਾਂ ਸਵੇਰੇ ਅੱਠ ਵਜੇ ਹੈ । ਨੌ ਵਜੇ ਅਨੰਦ ਕਾਰਜ ਤੇ ਫੇਰ 4 ਵਜੇ ਡੋਲੀ ਦਾ ਸਮਾਂ ਹੈ। ਪਿਆਰੇ ਦੋਸਤ ! ਤੂੰ ਘਟ ਤੋਂ ਘਟ ਦੋ ਦਿਨ ਪਹਿਲਾਂ ਜ਼ਰੂਰ ਪਹੁੰਚ ਜਾਈਂ, ਕਿਉਂਕਿ ਪ੍ਰਬੰਧ ਵਿਚ ਤੁਸੀਂ ਦੋਸਤਾਂ ਨੇ  ਹੀ ਮੇਰਾ ਹੱਥ ਵਟਾਉਣਾ ਹੈ । ਆਪਣੇ ਮਾਤਾ ਜੀ ਤੇ ਭੈਣ ਜੀ ਨੂੰ ਵੀ ਲਿਆਉਣਾ । ਪਿਤਾ ਜੀ, ਮਾਤਾ ਜੀ ਅਤੇ ਭੈਣ ਜੀ ਨੂੰ ਨਮਸਕਾਰ, ਰਿੰਕੂ ਨੂੰ ਪਿਆਰ ।

ਤੇਰਾ ਮਿੱਤਰ,

ਗੁਰਵਿੰਦਰ ਸਿੰਘ।

Leave a Reply