ਪੋਸਟ ਮਾਸਟਰ ਨੂੰ ਡਾਕੀਏ ਦੀ ਸ਼ਿਕਾਇਤ ਲਈ ਬਿਨੈ-ਪੱਤਰ ਲਿਖੋ ।
Dakiye di shikayat layi Post Master Nu Patra
ਸੇਵਾ ਵਿਖੇ
ਪੋਸਟ ਮਾਸਟਰ ਸਾਹਿਬ,
ਜਨਰਲ ਪੋਸਟ ਆਫਿਸ,
ਜਲੰਧਰ |
ਸ੍ਰੀਮਾਨ ਜੀ,
ਮੈਂ ਸਰਾਭਾ ਨਗਰ ਵਿੱਚ ‘ਡੀ’ ਬਲਾਕ ਦਾ ਰਹਿਣ ਵਾਲਾ ਹਾਂ । ਇਸ ਮੁੱਹਲੇ ਦੇ ਡਾਕੀਏ ਦਾ ਨਾਂ ਸੋਹਨ ਲਾਲ ਹੈ । ਉਹ ਆਪਣੀ ਜ਼ਿੰਮੇਵਾਰੀ ਨੂੰ ਠੀਕ ਤਰ੍ਹਾਂ ਨਾਲ ਨਹੀਂ ਨਿਭਾ ਰਿਹਾ । ਉਹ ਡਾਕ ਕਦੀ ਵੀ ਸਮੇਂ ਸਿਰ ਨਹੀਂ ਵੰਡਦਾ | ਕਈ ਵਾਰ ਤਾਂ ਉਹ ਚਿੱਠੀਆਂ ਗਲੀ ਵਿੱਚ ਖੇਡਦੇ ਬੱਚਿਆਂ ਨੂੰ ਹੀ ਫੜਾ ਜਾਂਦਾ ਹੈ । ਬੱਚੇ ਉਹਨਾਂ ਚਿੱਠੀਆਂ ਨੂੰ ਪਾੜ ਵੀ ਦੇਂਦੇ ਹਨ । ਉਹ ਲੋਕਾਂ ਨੂੰ ਮਨੀਆਰਡਰ ਵੀ ਕਈ ਕਈ ਦਿਨ ਬਾਅਦ ਦੇਂਦਾ ਹੈ ਕਈ ਵਾਰ ਉਹ ਘਰ ਵਾਲਿਆਂ ਨੂੰ ਦੱਸੇ ਬਿਨ੍ਹਾਂ ਦਰਵਾਜ਼ੇ ਵਿੱਚੋਂ ਹੀ ਚਿੱਠੀਆਂ ਅੰਦਰ ਸੁੱਟ ਜਾਂਦਾ ਹੈ, ਜਿਸ ਨਾਲ ਕਈ ਵਾਰ ਚਿੱਠੀਆਂ ਗੁੰਮ ਹੋ ਜਾਂਦੀਆਂ ਹਨ ।
ਕਿਰਪਾ ਕਰਕੇ ਇਸ ਡਾਕੀਏ ਨੂੰ ਤਾੜਨਾ ਕੀਤੀ ਜਾਵੇ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਰੀਕੇ ਨਾਲ ਨਿਭਾਵੇ । ਧੰਨਵਾਦ ਸਹਿਤ
ਆਪ ਦਾ ਸ਼ੁਭਚਿੰਤਕ,
ਪਰਮਜੋਤ ਸਿੰਘ ਸੋਖੀ,
ਤਾਰੀਕ-10 ਸਤੰਬਰ, ………..
ਸਰਾਭਾ ਨਗਰ,
ਜਲੰਧਰ ।
Gooooooooooooooooodd