Punjabi Letter “Chote Bhai nu Padhai vich dhiyan dain layi patra ”, “ਛੋਟੇ ਭਰਾ ਨੂੰ ਪੜ੍ਹਾਈ ਵਿੱਚ ਧਿਆਨ ਦੇਣ ਲਈ ਪੱਤਰ “, Punjabi Letter for Class 10, Class 12, PSEB Classes.

ਛੋਟੇ ਭਰਾ ਨੂੰ ਪੜ੍ਹਾਈ ਵਿੱਚ ਧਿਆਨ ਦੇਣ ਲਈ ਪੱਤਰ 

Chote Bhai nu Padhai vich dhiyan dain layi patra 

ਪ੍ਰੀਖਿਆ ਭਵਨ,

ਕੇਂਦਰ,

…………. ਸ਼ਹਿਰ 

19 ਦਸੰਬਰ, ..

ਪਿਆਰੇ ਇੰਦਰਬੀਰ ਨੂੰ ਬਹੁਤ ਬਹੁਤ ਪਿਆਰ !

ਅੱਜ ਹੀ ਤੇਰੇ ਸਕੂਲ ਤੋਂ ਨੌਮਾਹੀ ਪੇਪਰਾਂ ਦੀ ਰਿਪੋਰਟ ਡਾਕ ਰਾਹੀਂ ਘਰ ਪੁੱਜੀ ਹੈ । ਪੜ ਕੇ ਮਨ ਨੂੰ ਦੁੱਖ ਹੋਇਆ ਕਿ ਹਰ ਪਰਚੇ ਵਿਚੋਂ ਤੇਰੇ ਨੰਬਰ ਬੜੇ ਘੱਟ ਆਏ ਹਨ । ਛਿਮਾਈ ਪੇਪਰਾਂ ਵਿਚ ਤੂੰ ਅੰਗਰੇਜੀ ਤੇ ਹਿਸਾਬ ਵਿਚੋਂ ਪਾਸ ਸੀ, ਪਰ ਐਤਕੀਂ ਇਨ੍ਹਾਂ ਵਿਚੋਂ ਵੀ ਰਹਿ ਗਿਆ ਏਂ।

ਇੰਦਰਬੀਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਤਾ ਜੀ ਗਰੀਬੀ ਕਾਰਨ ਤੈਨੂੰ ਬਹੁਤ ਮੁਸ਼ਕਿਲ ਨਾਲ ਪੜਾ ਰਹੇ ਹਨ | ਪਰ ਤੇਰੇ ਅਧਿਆਪਕ ਅਨੁਸਾਰ ਨੂੰ ਸ਼ਰਾਰਤੀ ਬੱਚਿਆਂ ਨਾਲ ਰਲਕੇ ਸ਼ਰਾਰਤਾਂ ਕਰਦਾ ਰਹਿੰਦਾ ਏਂ । ਜੇ ਇਸ ਪ੍ਰਕਾਰ ਹੀ ਤੂੰ ਕਰਦਾ ਰਿਹਾ, ਤਾਂ ਹਾਰ ਕੇ ਸਾਨੂੰ ਫਿਰ ਇਥੇ ਪਿੰਡ ਵਿਚ ਹੀ ਤੈਨੂੰ ਬੁਲਾਉਣਾ ਪਵੇਗਾ । ਹੋਸਟਲ ਦਾ ਖਰਚਾ ਅਸੀਂ ਬਹੁਤ ਔਖੇ ਹੋ ਕੇ ਭਰ ਰਹੇ ਹਾਂ ।

ਇਸ ਲਈ ਹੁਣ ਤੂੰ ਹੋਸ਼ ਸੰਭਾਲ ਤੇ ਸਾਲਾਨਾ ਪ੍ਰੀਖਿਆ ਵਿਚ ਚੰਗੇ ਨੰਬਰ ਲੈ ਕੇ ਆਪਣੀ ਪਹਿਲੀ ਕਮਜ਼ੋਰੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ। ਇਕ ਵਾਰ ਜੇ ਸਮਾਂ ਲੰਘ ਗਿਆ ਤਾਂ ਫੇਰ ਹੱਥ ਨਹੀਂ ਆਉਣਾ।

ਤੇਰਾ ਵੱਡਾ ਵੀਰ,

ਮਾਨਿਸ਼

3 Comments

  1. Supriya October 2, 2021
  2. Jaskirat Chahal January 19, 2022
  3. Divya gupta October 10, 2022

Leave a Reply