Punjabi Letter “Chacha ji Valo bheji sogat layi dhanyavad patra ”, “ਚਾਚਾ ਜੀ ਵਲੋਂ ਭੇਜੀ ਸੁਗਾਤ ਲਈ ਧੰਨਵਾਦ ਪੱਤਰ“, Punjabi Letter for Class 10, Class 12, PSEB Classes.

ਚਾਚਾ ਜੀ ਵਲੋਂ ਭੇਜੀ ਸੁਗਾਤ ਲਈ ਧੰਨਵਾਦ ਪੱਤਰ

Chacha ji Valo bheji sogat layi dhanyavad patra 

 

122, ਮਾਡਲ ਟਾਊਨ,

ਜਲੰਧਰ |

5 ਸੰਤਬਰ,

ਸਤਿਕਾਰਯੋਗ ਚਾਚਾ ਜੀ,

ਜੈ ਹਿੰਦ ! | ਕੱਲ੍ਹ 4 ਸਤੰਬਰ ਨੂੰ ਜਦੋਂ ਅਸੀਂ ਸਾਰੇ ਪਰਿਵਾਰ ਦੇ ਮੈਂਬਰ ਤੇ ਮੇਰੇ ਕੁਝ ਦੋਸਤ ਮੇਰਾ ਜਨਮ ਦਿਨ ਮਨਾ ਰਹੇ ਸੀ, ਤਾਂ ਡਾਕੀਏ ਨੇ ਮੈਨੂੰ ਇਕ ਪਾਰਸਲ ਲਿਆ ਕੇ ਦਿੱਤਾ ।

ਜਦੋਂ ਮੈਂ ਦਸਖਤ ਕਰਕੇ ਪਾਰਸਲ ਖੋਲ੍ਹਿਆ ਤਾਂ ਉਸ ਵਿਚ ਤੁਹਾਡੇ ਵਲੋਂ ਭੇਜੀ ਗਈ ਵੀਡੀਓ ਗੇਮ ਵੇਖ ਕੇ, ਮੈਂ ਖੁਸ਼ੀ ਨਾਲ ਉੱਛਲ ਹੀ ਪਿਆ ।

ਇਸ ਤੋਹਫ਼ੇ ਲਈ ਮੈਂ ਕਿਨ੍ਹਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ ? ਕੱਲ ਗਈ ਰਾਤ ਤੱਕ | ਆਪਣੇ ਦੋਸਤ ਨਾਲ ਵੀਡੀਓ ਗੇਮ ਹੀ ਖੇਡਦਾ ਰਿਹਾ ।

ਇਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ । ਚਾਚੀ ਜੀ ਨੂੰ ਚਰਨ ਵੰਦਨਾ । ਪਿੰਕੀ, ਰਿੰਕੀ . ਨੂੰ ਬਹੁਤ ਪਿਆਰ ।

ਤੁਹਾਡਾ ਭਤੀਜਾ,

ਗੁਰਪ੍ਰੀਤ ਸਿੰਘ ਵਟਵਾਲ ।

Leave a Reply