Punjabi Essay on “Yadi me ek Pustak Hota”, “ਜੇ ਮੈਂ ਇਕ ਪੁਸਤਕ ਹੁੰਦਾ”, Punjabi Essay for Class 10, Class 12 ,B.A Students and Competitive Examinations.

ਜੇ ਮੈਂ ਇਕ ਪੁਸਤਕ ਹੁੰਦਾ

Yadi me ek Pustak Hota

ਜਾਣ-ਪਛਾਣ : ਜੇ ਮੈਂ ਇਕ ਪੁਸਤਕ ਹੁੰਦਾ ਤਾਂ ਆਪਣੇ ਦੇਸ਼ ਦੇ ਨੌਜਵਾਨਾਂ ਦੀ ਠੀਕ ਅਗਵਾਈ ਕਰਦਾ ਮੈਂ ਉਨਾਂ ਨੂੰ ਠੀਕ ਜੀਵਨ ਰਾਹ ਵਿਖਾ ਕੇ ਉਨ੍ਹਾਂ ਦਾ ਸੁਧਾਰ ਕਰਦਾ।

ਅੱਜ ਦਾ ਭਾਰਤਪੁਸਤਕ ਬਣਨ ਦੀ ਇੱਛਾ : ਮੈਨੂੰ ਇਹ ਵੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਦੇਸ਼ ਦੇ ਨੌਜਵਾਨ ਵਧੇਰੇ ਕਰਕੇ ਕਾਮ ਨੂੰ ਉਤਸ਼ਾਹਿਤ ਕਰਨ ਵਾਲੀਆਂ ਜਾਂ ਅਜਿਹੀਆਂ ਪੁਸਤਕਾਂ ਪੜ੍ਹਦੇ ਹਨ, ਜਿਹੜੀਆਂ ਚੋਰੀ, ਡਾਕੇ, ਕਤਲ ਮਾਰ-ਕੁਟਾਈ ਦੀਆਂ ਘਟਨਾਵਾਂ ਨਾਲ ਭਰਪੂਰ ਹੁੰਦੀਆਂ ਹਨ। ਉਹ ਸਭ ਪੁਸਤਕਾਂ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਕੁਰਾਹੇ ਪਾਂਦੀਆਂ ਹਨ। ਮੈਂ ਤਾਂ ਇਕ ਅਜਿਹੀ ਪੁਸਤਕ ਬਣਨਾ ਚਾਹੁੰਦਾ ਹਾਂ ਜਿਹੜੀ ਦੇਸ਼ ਭਗਤੀ ਦੀ ਸਿੱਖਿਆ ਨਾਲ ਭਰਪੂਰ ਹੋਵੇ ਅਤੇ ਨੌਜਵਾਨਾਂ ਅੰਦਰ ਦੇਸ਼ ਪਿਆਰ ਦੀ ਭਾਵਨਾ ਪੈਦਾ ਕਰੇ। ਕਿੰਨਾ ਚੰਗਾ ਹੋਵੇ ਕਿ ਮੈਂ (ਅਜੋਕਾ ਭਾਰਤ” ਨਾਂ ਦੀ ਪੁਸਤਕ ਬਣ ਜਾਵਾਂ।

ਪੁਸਤਕ ਬਣ ਕੇ ਮਾਣ ਹੁੰਦਾ : ‘ਅਜੋਕਾ ਭਾਰਤ’ ਪੁਸਤਕ ਬਣ ਕੇ ਮੈਨੂੰ ਇਸ ਗੱਲ ਦਾ ਮਾਣ ਹੁੰਦਾ ਕਿ ਮੈਂ ਆਪਣੇ ਦੇਸ਼ ਦਾ ਠੀਕ ਰੂਪ ਸਭ ਲੋਕਾਂ ਤੱਕ ਪਹੁੰਚਾਉਣ ਵਾਲੀ ਪੁਸਤਕ ਬਣ ਗਿਆ ਹਾਂ। ਇਹ ਠੀਕ ਹੈ ਕਿ ਭਾਰਤ ਬਾਰੇ ਇਸ ਦੇਸ਼ ਦੇ ਲੇਖਕਾਂ ਅਤੇ ਵਿਦੇਸ਼ੀ ਲੇਖਕਾਂ ਵਲੋਂ ਕਈ ਪੁਸਤਕਾਂ ਲਿਖੀਆਂ ਹੋਈਆਂ ਹਨ, ਪਰ ਉਨ੍ਹਾਂ ਵਿਚ ਇਹ ਦੋਸ਼ ਰਹਿ ਗਿਆ ਹੈ। ਕਿ ਉਹ ਭਾਰਤ ਦਾ ਠੀਕ ਰੂਪ ਲੋਕਾਂ ਸਾਹਮਣੇ ਪੇਸ਼ ਨਹੀਂ ਕਰਦੀਆਂ। ਭਾਰਤੀ ਲੇਖਕਾਂ ਵਲੋਂ ਲਿਖੀਆਂ ਹੋਈਆਂ ਪੁਸਤਕਾਂ ਵਿਚ ਇਸ ਦੇਸ਼ ਦੀ ਨਿਰੋਲ ਪ੍ਰਸ਼ੰਸਾ ਕੀਤੀ ਹੁੰਦੀ ਹੈ ਅਤੇ ਇਸ ਦੀਆਂ ਦੋਸ਼ ਭਰੀਆਂ ਗੱਲਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ। ਇਸ ਦੇ ਉਲਟ, ਵਿਦੇਸ਼ੀ ਲਿਖਾਰੀਆਂ ਵੱਲੋਂ ਲਿਖੀਆਂ ਹੋਈਆਂ ਪੁਸਤਕਾਂ ਵਿਚ ਸਾਡੇ ਦੇਸ਼ ਦੀ ਰੱਜ ਕੇ ਨਿੰਦਾ ਕੀਤੀ ਹੁੰਦੀ ਹੈ ਅਤੇ ਇਸ ਦੀਆਂ ਚੰਗੀਆਂ ਗੱਲਾਂ ਨੂੰ ਅੱਖੋਂ ਓਹਲੇ ਕਰਨ ਦਾ ਯਤਨ ਕੀਤਾ ਗਿਆ ਹੁੰਦਾ ਹੈ। ਇਹੋ ਜਿਹੀਆਂ ਸਭ ਪੁਸਤਕਾਂ ਭਰੋਸੇਯੋਗ ਨਹੀਂ ਹੁੰਦੀਆਂ ਕਿਉਂਕਿ ਉਹ ਲੇਖਕ ਦਾ ਨਿਜੀ-ਦ੍ਰਿਸ਼ਟੀਕੋਣ ਪੇਸ਼ ਕਰਦੀਆਂ ਹਨ ਅਤੇ ਸੱਚਾਈ ਤੋਂ ਦੂਰ ਰਹਿੰਦੀਆਂ ਹਨ। ਮੈਂ ਤਾਂ ਇਕ ਅਜਿਹੀ ਪੁਸਤਕ ਬਣਨਾ ਚਾਹੁੰਦਾ ਹਾਂ, ਜਿਹੜੀ ਸਭ ਪਾਠਕਾਂ ਨੂੰ ਭਾਰਤ ਦੇਸ਼ ਦਾ ਬਿਲਕੁਲ ਸੱਚਾ ਰੁਪ ਵਿਖਾਏ।ਉਹ ਸਭ ਨੂੰ ਜਿੱਥੇ ਦੇਸ਼ ਦੀਆਂ ਚੰਗੀਆਂ ਗੱਲਾਂ ਤੋਂ ਜਾਣੂ ਕਰਾਏ, ਉੱਥੇ ਇਸ ਦੀਆਂ ਬੁਰੀਆਂ ਗੱਲਾਂ ਵੀ ਪਾਠਕਾਂ ਤੋਂ ਲੁਕਾ ਕੇ ਨਾ ਰੱਖੋ। ਇਸੇ ਲਈ ਮੈਂ ਆਪਣੀ ਇਹ ਇੱਛਾ ਪ੍ਰਗਟਾਈ ਹੈ ਕਿ ਮੈਂ ‘ਅਜੋਕਾ ਭਾਰਤ’ ਪੁਸਤਕ ਬਣਨਾ ਚਾਹੁੰਦਾ  ਹਾਂ।

ਭਾਰਤ ਦਾ ਅਸਲ ਰੂਪ ਪੇਸ਼ ਕਰਨ ਦੇ ਸਮਰੱਥ : ਅਜੋਕਾ ਭਾਰਤ’ ਹੀ ਮੈਨੂੰ ਇਕ ਅਜਿਹੀ ਪੁਸਤਕ ਨਜ਼ਰ ਆਉਂਦੀ ਹੈ, ਜਿਹੜੀ ਇਸ ਦੇਸ਼ ਦੀਆਂ ਚੰਗੀਆਂ ਅਤੇ ਬੁਰੀਆਂ ਦੋਹਾਂ ਗੱਲਾਂ ਦਰਸਾ ਕੇ ਇਸ ਦਾ ਅਸਲੀ ਰੂਪ ਪੇਸ਼ ਕਰਦੀ ਹੈ। ਫਿਰ ਕਮਾਲ ਦੀ ਗੱਲ ਇਹ ਹੈ ਕਿ ਇਹ ਪੁਸਤਕ ਭਾਰਤ ਦੇਸ਼ ਦੇ ਗੁਣ ਅਤੇ ਦੋਸ਼ ਅਜਿਹੇ ਢੰਗ ਨਾਲ ਦਰਸਾਉਂਦੀ ਹੈ ਕਿ ਪਾਠਕਾਂ ਦੇ ਮਨਾਂ ਅੰਦਰ ਦੋਹਾਂ ਹਾਲਤਾਂ ਵਿਚ ਦੇਸ਼-ਪ੍ਰੇਮ ਦੀ ਭਾਵਨਾ ਵਿਚ ਵਾਧਾ ਕਰਦੀ ਹੈ। ਇਹ ਪੁਸਤਕ ਪੜ ਕੇ ਪਾਠਕਾਂ ਦੇ ਦਿਲਾਂ ਵਿਚ ਇਹ ਇੱਛਾ ਪੈਦਾ ਹੁੰਦੀ ਹੈ ਕਿ ਇਸ ਦੇਸ਼ ਦੇ ਗੁਣਾਂ ਵਿਚ ਹੋਰ ਵਾਧਾ ਕੀਤਾ ਜਾਏ ਅਤੇ ਇਸ ਦੇ ਦੋਸ਼ਾਂ ਦਾ ਸੁਧਾਰ ਕੀਤਾ ਜਾਏ ।

ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਵਿਚ ਖੁਸ਼-ਕਿਸਮਤੀ: ਮੇਰੀ ਇਸ ਤੋਂ ਵੱਧ ਖੁਸ਼ਕਿਸਮਤੀ ਕੀ ਹੋ ਸਕਦੀ ਹੈ ਕਿ ਮੈਂ ਇਕ ਚੰਗੀ ਪਸਤਕ ਬਣ ਕੇ ਵਧੀਆ ਲਾਇਬੇਰੀਆਂ ਅਤੇ ਸੁਸ਼ੀਲ ਘਰਾਂ ਦਾ ਸ਼ਿੰਗਾਰ ਬਣਾਂ। ਮੈਨੂੰ ਕਿੰਨੀ ਖੁਸ਼ੀ ਹੋਵੇਗੀ ਜਦ ਕਈ ਵਿਦਿਆਰਥੀ ਆਪਣੇ ਸਕੂਲ ਜਾਂ ਕਾਲਜ ਲਾਇਬ੍ਰੇਰੀ ਦੀ ਪੁਸਤਕ-ਸੂਚੀ ਵੇਖ ਕੇ ਮੈਨੂੰ ਪੜ੍ਹਨ ਲਈ ਚੁਣਨਗੇ ਅਤੇ ਬੜੇ ਚਾਅ ਨਾਲ ਆਪਣੇ ਘਰ ਲੈ ਕੇ ਜਾਣਗੇ। ਉਹ ਆਪ ਮੈਨੂੰ ਪੜ੍ਹ ਕੇ ਆਪਣੇ ਦੇਸ਼ ਦਾ ਠੀਕ ਰੂਪ ਪਛਾਣਨਗੇ ਅਤੇ ਆਪਣੇ ਮਿੱਤਰਾਂ ਨੂੰ ਵੀ ਮੈਥੋਂ ਲਾਭ ਉਠਾਉਣ ਦਾ ਮੌਕਾ ਦੇਣਗੇ ।

ਜੇ ਮੈਂ ਕਿਸੇ ਪੁਸਤਕ-ਪੇਮੀ ਦੇ ਘਰ ਉਸਦੀ ਬੈਠਕ ਜਾਂ ਨਿਜੀ ਲਾਇਬ੍ਰੇਰੀ ਵਿਚ ਥਾਂ ਪਾਪਤ ਕਰਾਂਗਾ ਤਾਂ ਉਹ ਕਈ ਵਾਰ ਮੈਨੂੰ ਪੜ੍ਹਨ ਦਾ ਯਤਨ ਕਰੇਗਾ । ਮੈਂ ਕੇਵਲ ਆਪਣੇ ਦੇਸ਼ ਵਿਚ ਹੀ ਨਹੀਂ, ਸਗੋਂ ਬਾਹਰਲੇ ਦੇਸ਼ਾਂ ਵਿਚ ਵੀ ਇਕ ਲੋਕਪ੍ਰਿਯ ਪੁਸਤਕ ਗਿਣੀ ਜਾਵਾਂਗੀਜਦ ਮੈਂ ਆਪਣੇ ਦੇਸ਼ ਅਤੇ ਬਾਹਰਲੇ ਦੇਸ਼ਾਂ ਦੇ ਬੁਕ-ਸਟਾਲਾਂ ਉੱਤੇ ਰੱਖੀ ਜਾਵਾਂਗੀ ਤਾਂ ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਸਭ ਥਾਵਾਂ ਤੇ ਸਾਹਿਤ-ਪ੍ਰੇਮੀ ਮੈਨੂੰ ਖ਼ਰੀਦ ਕੇ ਜ਼ਰੂਰ ਪੜਨਗੇ । ਮੈਨੂੰ ਇਸ ਗੱਲ ਦਾ ਵੀ ਪੂਰਾ ਵਿਸ਼ਵਾਸ ਹੈ ਕਿ ਜਿਹੜਾ ਵੀ ਪਾਠਕ ਮੈਨੂੰ ਇਕ ਵਾਰ ਪੜ ਲਏਗਾ, ਉਹ ਫਿਰ ਦੁਬਾਰਾ ਮੈਨੂੰ ਪੜ੍ਹਨ ਦੀ ਕੋਸ਼ਿਸ਼ ਕਰੇਗਾ। ਮੈਂ ਆਪਣੇ ਦੇਸ਼ ਦੇ ਉੱਚੇ ਪਹਾੜਾਂ, ਸ਼ਾਨਦਾਰ ਦਰਿਆਵਾਂ, ਆਲੀਸ਼ਾਨ ਇਤਿਹਾਸਕ ਇਮਾਰਤਾਂ ਦੀਆਂ ਸੁੰਦਰ ਤਸਵੀਰਾਂ ਨਾਲ ਭਰਪੂਰ ਹੋਵਾਂਗੀ। ਇਸੇ ਤਰ੍ਹਾਂ ਮੇਰੇ ਅੰਦਰ ਜਿਹੜੇ ਦੇਸ਼-ਪਿਆਰ ਦੇ ਗੀਤ ਹੋਣਗੇ, ਉਹ ਵੀ ਪਾਠਕਾਂ ਨੂੰ ਬਾਰ-ਬਾਰ ਆਪਣੇ ਵੱਲ ਖਿੱਚਣ ਦਾ ਕਾਰਨ ਬਣਨਗੇ। ਮੈਨੂੰ ਜਿਸ ਉਮਰ ਦਾ ਵੀ ਕੋਈ ਪਾਠਕ ਪੜ੍ਹੇਗਾ, ਮੇਰੀ ਖੁਸ਼ੀ ਵਿਚ ਵਾਧਾ ਕਰੇਗਾ, ਪਰ ਮੈਨੂੰ ਸਭ ਤੋਂ ਵੱਧ ਖੁਸ਼ੀ ਉਦੋਂ ਹੋਵੇਗੀ ਜਦੋਂ ਮੇਰੇ ਦੇਸ਼ ਦਾ ਕੋਈ ਨੌਜਵਾਨ ਪਾਠਕ ਮੈਨੂੰ ਪਤੇ ਮੈਨੂੰ ਵਿਸ਼ਵਾਸ ਹੈ ਕਿ ਮੈਂ ਉਸ ਦੀ ਠੀਕ ਅਗਵਾਈ ਕਰ ਕੇ ਉਸ ਦਾ ਜੀਵਨ ਸੰਵਾਰਣ ਦਾ ਪਰਉਪਕਾਰ ਕਮਾਵਾਂਗੀ। ਰੱਬਾ ! ਮੇਰੀ ਪੁਸਤਕ ਬਣਨ ਦੀ ਇੱਛਾ ਜ਼ਰੂਰ ਪੂਰੀ ਕਰੀਂ।

Leave a Reply