ਵਿਗਿਆਨ ਦੇ ਚਮਤਕਾਰ
Vigyan De Chamatkar
ਭੂਮਿਕਾ : ਵੀਹਵੀਂ ਸਦੀ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ ਅਤੇ 21ਵੀਂ ਸਦੀ ਦਾ ਯੁੱਗ ਹੋਰ ਵੱਧ ਪ੍ਰਾਪਤੀਆਂ ਦਾ ਸਮਾਂ ਹੈ। ਇਸ ਦੀਆਂ ਇਹ ਪ੍ਰਾਪਤੀਆਂ ਕੰਪਿਊਟਰ ਤੋਂ ਲੈ ਕੇ ਨੈਨੋਤਕਨਾਲੋਜੀ ਤੱਕ ਪਹੁੰਚ ਗਈਆਂ ਹਨ। ਧਰਤੀ ਤੋਂ ਵੱਖਰੇ ਹਿਆਂ ਬਾਰੇ ਤਾਂ ਸਿਰਫ਼ ਖਿਆਲੀ ਕਲਪਨਾਵਾਂ ਹੀ ਸਨ ਪਰ ਹੁਣ ਅਸੀਂ ਚੰਦਰਮਾ ’ਤੇ ਅਬਾਦੀ ਵਸਾਉਣ ਦੀ ਗੱਲ ਕਰ ਰਹੇ ਹਾਂ, ਮੰਗਲ ਗ੍ਰਹਿ ‘ਤੇ ਪਹੁੰਚ ਗਏ ਹਾਂ। ਇਹ ਕਮਾਲ ਵਿਗਿਆਨੀਆਂ ਦਾ ਹੀ ਹੈ। ਸਾਇੰਸ ਦੀ ਮਿਹਰ ਸਦਕਾ ਅਸੀਂ ਬਹੁਤ ਸਾਰੀਆਂ ਸੁਖ-ਸੁਵਿਧਾਵਾਂ ਦਾ ਅਨੰਦ ਮਾਣ ਰਹੇ ਹਨ, ਜਿਵੇਂ :
ਬਿਜਲੀ ਅਤੇ ਉਰਜਾ : ਇਸ ਦੀ ਮਿਸਾਲ ਅਸੀਂ ਆਪਣੇ ਘਰਾਂ ਵਿਚੋਂ ਹੀ ਲੈ ਸਕਦੇ ਹਾਂ | ਘਰਾਂ ਨੂੰ ਰੁਸ਼ਨਾਉਣ ਤੋਂ ਲੈ ਕੇ ਟੀ.ਵੀ., ਫਰਿਜ, । ਪੱਸ, ਪੱਖੇ, ਕੂਲਰ, ਏ ਸੀ,, ਵਾਸ਼ਿੰਗ ਮਸ਼ੀਨਾਂ, ਮਿਕਸਰ, ਗਰਾਈਂਡਰ, ਦੁੱਧ ਰਿੜਕਣ ਵਾਲੀਆਂ ਮਸ਼ੀਨਾਂ ਅਤੇ ਹੋਰ ਬੇਅੰਤ ਵਸਤਾਂ ਬਿਜਲਈ ਹਨ, ਮਨੁੱਖ ਇਨ੍ਹਾਂ ‘ਤੇ ਹੀ ਨਿਰਭਰ ਹੋ ਗਿਆ ਹੈ। ਹੋਰ ਵੀ ਕਮਾਲ ਹੈ ਕਿ ਬਿਜਲੀ ਬੰਦ ਹੋ ਜਾਣ ‘ਤੇ ਜਨਰੇਟਰ ਅਤੇ ਇਨਵਰਟਰ ਵੀ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ।
ਆਵਾਜਾਈ ਦੇ ਖੇਤਰ ਵਿਚ : ਆਵਾਜਾਈ ਦੇ ਖੇਤਰ ਵਿਚਲੀਆਂ ਖੋਜਾਂ ਨੇ ਯਾਤਰਾ ਦਾ ਰਸਤਾ ਸੁਖਾਲਾ ਬਣਾ ਦਿੱਤਾ ਹੈ। ਦੇਸ਼ਾਂਪਰਦੇਸਾਂ ਦੀ ਲੰਮੀ ਯਾਤਰਾ ਲਈ ਬੱਸਾਂ, ਰੇਲ-ਗੱਡੀਆਂ, ਹਵਾਈ ਜਹਾਜ਼ ਤੇ ਸਮੁੰਦਰੀ ਜਹਾਜ਼ ਆਦਿ ਦਾ ਸਹਾਰਾ ਲਿਆ ਜਾਂਦਾ ਹੈ ਤੇ ਨਿੱਜੀ ਵਾਹਨਾਂ ਦਾ ਤਾਂ ਕੋਈ ਅੰਤ ਹੀ ਨਹੀਂ। ਅੱਜ-ਕੱਲ ਹਰ ਇਕ ਸਵੈ-ਨਿਰਭਰ ਹੈ, ਵਿਹਲ ਦੀ ਘਾਟ ਹੈ, ਕੌਣ ਬੱਸਾਂ-ਗੱਡੀਆਂ ਉਡੀਕੇ, ਇਸ ਲਈ ਆਪਣੇ ਸਾਈਕਲ, ਸਕੂਟਰ, ਮੋਟਰ-ਸਾਈਕਲ ਤੇ ਕਾਰਾਂ ਵਰਗੇ ਵਾਹਨ ਹਰ ਇਕ ਕੋਲ ਹਨ।
ਖੇਤੀਬਾੜੀ ਦੇ ਸਾਧਨ : ਖੇਤੀਬਾੜੀ ਦੇ ਸਾਧਨਾਂ ਵਿਚ ਸਾਇੰਸ ਨੇ ਜਿਵੇਂ ਇਨਕਲਾਬ ਲੈ ਆਂਦਾ ਹੈ, ਹਲ ਦੀ ਥਾਂ ਟੈਕਟਰ ਦੁਆਰਾ ਵਾਹੀ, ਟਿਉਬਵੈੱਲ ਦੁਆਰਾ ਸਿੰਚਾਈ ਤੇ ਵੱਖ-ਵੱਖ ਮਸ਼ੀਨਾਂ ਦੁਆਰਾ ਫ਼ਸਲਾਂ ਦੀ ਬਿਜਾਈ, ਗੁਡਾਈ, ਕਟਾਈ, ਛੰਟਾਈ ਕੀਤੀ ਜਾਂਦੀ ਹੈ । ਪਰ, ਕੰਬਾਈਨ ਤੋਂ ਬਾਅਦ ਝੋਨਾ ਬੀਜਣ ਵਾਲੀ ਮਸ਼ੀਨ ਵੀ ਕਿਸਾਨਾਂ ਦੀ ਸਹੂਲਤ ਲਈ ਉਪਲਬਧ ਹੋ ਗਈ ਹੈ।
ਮੈਡੀਕਲ ਖੇਤਰ ਵਿਚ : ਮਨੁੱਖੀ ਸਰੀਰ ਦੇ ਅੰਦਰੂਨੀ ਹਿੱਸਿਆਂ ਦੀ ਜਾਂਚ-ਪੜਤਾਲ ਕਰਨ ਲਈ ਅਲਟਰਾਸਾਉਂਡ ਸਕੈਨਿੰਗ, ਖੂਨ ਟੈਸਟ ਅਤੇ ਹੋਰ ਕਈ ਤਰ੍ਹਾਂ ਦੇ ਟੈਸਟ ਕਰਕੇ ਰੋਗਾਂ ਦਾ ਪਤਾ ਲਾਇਆ ਜਾਂਦਾ ਹੈ ਤਾਂ ਜੋ ਸਮੇਂ ਸਿਰ ਸਹੀ ਇਲਾਜ ਹੋ ਸਕੇ । ਡੀ ਐੱਨ ਏ ਤੇ 6 ਟੈਸਟਾਂ ਤੇ ਕਈ ਭੇਤ ਖੁੱਲ ਰਹੇ ਹਨ। ਆਪਰੇਸ਼ਨਾਂ (ਦੂਰਬੀਨ ਨਾਲ ਤੇ ਸਧਾਰਨ ਆਪਸ਼ਨ) ਨਾਲ ਮਨੁੱਖੀ ਸਰੀਰ ਦਾ ਕੋਈ ਵੀ ਰੋ ਹਿੱਸਾ ਬਦਲਿਆ ਜਾ ਰਿਹਾ ਹੈ। ਵਿਗਿਆਨ ਦੀ ਮਿਹਰ ਸਦਕਾ ਅੱਜ ਕਿਸੇ ਨੂੰ ਬਅਲਾਦ ਹੋਣ ਦਾ ਸੰਤਾਪ ਨਹੀਂ ਹੰਢਾਉਣਾ ਪੈਂਦਾ।
ਕੰਪਿਉਟਰ : ਕੰਪਿਉਟਰ ਦੇ ਖੇਤਰ ਵਿਚ ਕੀਤੀ ਗਈ ਖੋਜ ਨੇ ਪੂਰੀ ਦੁਨੀਆ ਦੀ ਨੁਹਾਰ ਹੀ ਬਦਲ ਦਿੱਤੀ ਹੈ। ਇਸ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਕਰ ਦਿੱਤਾ ਹੈ। ਹਰ ਹਿਸਾਬ-ਕਿਤਾਬ, ਜਾਣਕਾਰੀ, ਵੇਰਵੇ ਆਦਿ ਕੰਪਿਊਟਰ ਵਿਚ ਸਾਂਭੇ ਜਾ ਰਹੇ ਹਨ, ਪਿੰਟਰ ਤੋਂ ਉਨਾਂ ਵੇਰਵਿਆਂ। er ਕੀਤਾ ਸਕਦਾ ਹੈ। ਕੰਪਿਊਟਰ ਦਾ ਵਧੇਰੇ ਕੰਮ ਇਟਰਨੈੱਟ ਰਾਹੀਂ ਕੀਤਾ ਜਾਂਦਾ ਹੈ। ਦੁਨੀਆ ਭਰ ਦੇ ਕੰਪਿਉਟਰ ਇਕ-ਦੂਜੇ ਨਾਲ ਜੁੜੇ ਹੋਣ ਨੂੰ ਇੰਟਰਨੈੱਟ ਕਿਹਾ ਜਾਂਦਾ ਹੈ। ਨੈੱਟਵਰਕ ਰਾਹੀ, ਵੈੱਬਸਾਈਟਾਂ ਖੋਲ੍ਹ ਕੇ ਤੁਸੀਂ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਸਾਧਨ ਰਾਹੀਂ ਸਾਰੀ ਦੁਨੀਆ ਤੁਹਾਡੀ ਮੇਜ਼ ਤੇ ਜਾਪਦੀ ਹੈ।
ਮੋਬਾਈਲ ਫੋਨ: ਮੋਬਾਈਲ ਫੋਨ ਇਨਾਂ ਸਾਰਿਆਂ ਨਾਲੋਂ ਵੱਧ ਕ੍ਰਿਸ਼ਮਿਆਂ ਨਾਲ ਭਰਪੂਰ ਹੈ। ਸੰਚਾਰ ਦੇ ਹੋਰ ਸਾਧਨਾਂ ਵਿਚ ਵੀ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ ਜਿਵੇਂ ਟੈਲੀਫ਼ੋਨ, ਡਾਕ-ਤਾਰ ਵਿਭਾਗ ਆਦਿ ਪਰ ਜੋ ਕ੍ਰਿਸ਼ਮਾ ਮੋਬਾਈਲ ਨੇ ਕੀਤਾ ਹੈ, ਉਹ ਕਿਸੇ ਹੋਰ ਸਾਧਨ ਨੇ ਨਹੀਂ ਕਰ ਵਿਖਾਇਆ | ਇਸ ਨਿੱਕੇ ਜਿਹੇ ਯੰਤਰ ਨਾਲ ਸਿਰਫ਼ ਅਸੀਂ ਦੂਸਰਿਆਂ ਨਾਲ ਗੱਲ-ਬਾਤ ਹੀ ਨਹੀਂ ਕਰ ਸਕਦੇ ਬਲਕਿ ਉਨ੍ਹਾਂ ਦੀ ਫੋਟੋ ਵੀ ਬਕਦੇ ਹਾਂ। ਇਸੇ ਵਿਚ ਹੀ ਬੇਸ਼ੁਮਾਰ ਫੋਕਸ਼ਨ ਹਨ ਜਿਵੇਂ ਕੋਲਕੂਲੇਟਰ, ਮੇਸੇਜ, ਗੇਮਾਂ, ਗੀਤ-ਸੰਗੀਤ ਤੇ ਰਿਕਾਰਡਿੰਗ ਆਦਿ। ਇਸੇ । ਤਰਾਂ ਈ-ਮੇਲ ਦੀ ਸਹੂਲਤ ਨੂੰ ਮਨੁੱਖ ਨੂੰ ਬਹੁਤ ਜ਼ਿਆਦਾ ਲਾਭ ਪਹੁੰਚਾਇਆ ਹੈ।
ਸਾਇਸ ਇਕ ਸਰਾਪ ਵਜੋਂ : ਇਹ ਸਰਾਪ ਵੀ ਹੈ ਜਿਸ ਨੇ ਅਜਿਹੀਆਂ ਚੀਜ਼ਾਂ ਤੋਂ ਮਾਰ-ਹਥਿਆਰ ਬਣਾ ਦਿੱਤੇ ਹਨ, ਜਿਨਾਂ ਨਾਲ ਸਾਰਾ ਸੰਸਾਰ ਮਿੰਟਾਂ-ਸਕਿੰਟਾਂ ਵਿਚ ਹੀ ਨਸ਼ਟ ਹੋ ਸਕਦਾ ਹੈ। ਹਰ ਦੇਸ ਆਪਣੇ-ਆਪ ਨੂੰ ਪ੍ਰਮਾਣੂ ਤੌਰ ਤੇ ਸ਼ਕਤੀਸ਼ਾਲੀ ਸਿੱਧ ਕਰਨ ਲਈ ਬੇਅੰਤ ਪਰਮਾਣ ਮਿਜ਼ਾਈਲਾਂ ਆਦਿ ਬਣਾ ਰਿਹਾ ਹੈ।
ਇਸ ਤੋਂ ਇਲਾਵਾ ਵਿਗਿਆਨ ਦੀਆਂ ਕਾਢਾਂ ਨੇ ਬੇਰੁਜ਼ਗਾਰੀ ਵਧਾ ਦਿੱਤੀ ਹੈ। ਭਰੂਣ-ਹੱਤਿਆ ਵਧਾ ਦਿੱਤੀ, ਮੋਬਾਈਲ ਤੇ ਇੰਟਰਨੈੱਟ ਦੀ ਦੁਰਵਰਤੋਂ ਹੋਣ ਲੱਗ ਪਈ, ਅਪਰਾਧ ਵਧ ਗਏ ਹਨ ਤੇ ਵਾਤਾਵਰਨ ਵੀ ਪ੍ਰਦੂਸ਼ਤ ਹੋ ਰਿਹਾ ਹੈ। ਕੰਪਿਊਟਰ, ਇੰਟਰਨੈੱਟ ਦੀ ਵਰਤੋਂ ਵੀ ਵਧੇਰੇ ਹੈ ਤੇ ਦੁਰਵਰਤੋਂ ਉਸ ਤੋਂ ਵੱਧ ਕੀਤੀ ਜਾ ਰਹੀ ਹੈ।
ਸੋ, ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਾਇੰਸੀ ਸ਼ਕਤੀ ਜਿੱਥੇ ਸੁਖਦਾਈ ਤੇ ਉਸਾਰੂ ਹੈ, ਉੱਥੇ ਦੁਖਦਾਈ ਤੇ ਮਾਰੂ ਵੀ ਹੈ ਪਰ ਕੰਟਰੋਲ ਇਨਸਾਨ ਦੇ ਹੱਥ ਵਿਚ ਹੈ। ਉਹ ਇਸ ਦੀ ਸਹੀ ਤਰੀਕੇ ਨਾਲ ਵਰਤੋਂ ਕਰੋ। ਜੇ ਉਹ ਚਾਹੇ ਤਾਂ ਇਸ ਨੂੰ ਮੰਦਹਾਲੀ ਲਈ ਵੀ ਵਰਤ ਸਕਦਾ ਹੈ ਤੇ ਖੁਸ਼ਹਾਲੀ ਲਈ ਵੀ।
Thanks for your help