Punjabi Essay on “Vidyarthi aur Fashion”, “ਵਿਦਿਆਰਥੀ ਤੇ ਫੈਸ਼ਨ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਵਿਦਿਆਰਥੀ ਤੇ ਫੈਸ਼ਨ

Vidyarthi aur Fashion

ਜਾਣ-ਪਛਾਣ : ਸਮੇਂ ਦਾ ਅੰਤਰ ਅਤੇ ਸੱਚ ਵਕਤ ਦੇ ਤਹਿਤ ਵਾਪਰਦੀਆਂ ਘਟਨਾਵਾਂ 3 ਮਪ ਹੁੰਦਾ ਹੈ। ਸਾਡੇ ਸ਼ਾਸਤਰਾਂ ਵਿਚ ਚਰਚਾ ਹੈ ਕਿ ਵਿਦਿਆਰਥੀਆਂ ਨੂੰ ਕੀ ਲਗੇ ਫੇਸ਼ਨਾ ਨਾਲ ਪੁਰਾਣੇ ਸਮੇਂ ਵਿਚ ਗੁਰੁ ਕੋਲ ਵਿੱਦਿਆ ਲੈਣ ਗਏ ਵਿਦਿਆਰਥੀ ਤਾਂ ਸਿਰ ਵਿਚ ਤੇਲ ਨਹੀਂ ਸੀ ਲਾਉਂਦੇ, ਉਹ ਕੰਘੀ ਨਹੀਂ ਸਨ ਕਰਦੇ, ਪਰ ਅੱਜ ਅੱਜ ਦੇ ਵਿਦਿਆਰਥੀ, ਕੁੜੀਆਂ ਅਤੇ ਮੁੰਡੇ, ਫੈਸ਼ਨ ਦੇ ਪੁਤਲੇ ਨਜ਼ਰ ਆਉਂਦੇ ਹਨ। ਮੁੰਡੇ ਕੁੜੀਆਂ ਦਾ ਇੰਨਾ ਧਿਆਨ ਪੜਨ ਵਿੱਚ ਨਹੀਂ ਹੁੰਦਾ ਜਿੰਨਾ ਆਪਣੇ ਆਪ ਨੂੰ ਸਜਾਉਣ ਅਤੇ ਸੰਵਾਰਨ ਵਿਚ ਹੁੰਦਾ ਹੈ। ਉਹ ਕੱਪੜੇ ਇਉਂ ਪਾ ਕੇ ਆਉਂਦੇ ਹਨ ਜਿਵੇਂ ਹੁਣੇ ਬਰਾਤ ਵਿਚ ਸ਼ਾਮਲ ਹੋਣਾ ਹੋਵੇ। ਫੈਸ਼ਨ ਵਿਚ ਵੀ ਸਮੇਂ-ਸਮੇਂ ਸਿਰ ਅੰਤਰ ਆਉਂਦਾ ਰਹਿੰਦਾ ਹੈ।

ਕੁਦਰਤ ਦਾ ਸੁਹੱਪਣ : ਕਿਹਾ ਜਾਂਦਾ ਹੈ ਕਿ ਕੁਦਰਤ ਬਦਸੂਰਤੀ ਨੂੰ ਪਸੰਦ ਨਹੀਂ ਕਰਦੀ। ਉਹ ਪੁਰਾਤਨਤਾ ਅਤੇ ਬੇਹੇਪਣ ਨੂੰ ਨਫਰਤ ਕਰਦੀ ਹੈ। ਉਹ ਆਪ ਸਦਾ ਸੁੰਦਰ ਅਤੇ ਨਵੀਂ ਨਰੋਈ ਰਹਿੰਦੀ ਹੈ। ਇਸ ਲਈ ਉਹ ਆਪ ਵੀ ਸੁੰਦਰਤਾ ਨੂੰ ਪਸੰਦ ਕਰਦੀ ਹੈ। ਉਦਾਹਰਨ ਵਜੋਂ ਬਾਗ ਲੈ ਲਵੋ, ਵਰਖਾ ਲੈ ਲਵੋ, ਖਿੜੇ ਹੋਏ ਫੁੱਲ ਅਤੇ ਗਾਉਂਦੇ ਪੰਛੀ ਲੈ ਲਵੋ, ਸੁੰਦਰ ਪਹਾੜ ਲੈ ਲਵੋ। ਗੱਲ ਕੀ ਹਰ ਸ਼ੈਅ ’ਤੇ ਸੁੰਦਰਤਾ ਹੀ ਛਾਈ ਹੁੰਦੀ ਹੈ।

ਫੈਸ਼ਨ ਨਵੀਨਤਾ ਦਾ ਨਾਂ : ਫੈਸ਼ਨ ਤਾਂ ਰਹਿਣ-ਸਹਿਣ ਵਿਚ ਨਵੇਂਪਨ ਅਤੇ ਪਹਿਰਾਵੇ ਵਿਚ ਬਾਹਰੀ ਖਿੱਚ ਨੂੰ ਕਹਿੰਦੇ ਹਨ। ਫੈਸ਼ਨ ਭਾਵੇਂ ਥੋੜਾ ਸਮਾਂ ਹੀ ਰਹੇ ਵਿਦਿਆਰਥੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ। ਅਜੋਕਾ ਫੈਸ਼ਨ ਲੋਕਾਂ ਦੀਆਂ ਅੱਖਾਂ ਵਿਚ ਇਸ ਲਈ ਚੁੱਭਣ ਲੱਗ ਪਿਆ ਹੈ, ਕਿਉਂਕਿ ਵਿਦਿਆਰਥੀ ਫੈਸ਼ਨ ਵਿਚ ਮਗਨ ਹੋ ਕੇ ਆਪਣੇ ਕੰਮਕਾਰ ਅਤੇ ਆਪਣੀਆਂ ਜ਼ਿੰਮੇਵਾਰੀਆਂ ਭੁੱਲਦੇ ਜਾ ਰਹੇ ਹਨ। ਫੈਸ਼ਨ ਉਹਨਾਂ ਲਈ ਪਹਿਲੀ ਥਾਂ `ਤੇ ਆ ਗਿਆ ਹੈ ਅਤੇ ਪੜਾਈ ਦੂਜੀ ਥਾਂ ’ਤੇ। ਹੁਣ ਤਾਂ ਫੈਸ਼ਨ ਅੱਧੇ ਨੰਗੇਪਨ ਨੂੰ ਜਨਮ ਦੇ ਰਿਹਾ ਹੈ। ਇਸ ਵਿਚ ਸਿਨੇਮਾ ਅਤੇ ਅਖ਼ਬਾਰਾਂ ਮੈਗਜ਼ੀਨ ਆਦਿ ਵਾਧਾ ਕਰਦੇ ਹਨ। ਅਜੋਕੇ ਮੁੰਡੇ ਕੁੜੀਆਂ ਤਾਂ ਫੈਸ਼ਨ ਦੇ ਨਾਂ ਤੇ ਜਿਵੇਂ ਹਿੱਪੀ ਬਣਦੇ ਜਾ ਰਹੇ ਹਨ। ਫੈਸ਼ਨ ਤਾਂ ਉੱਨਤੀ, ਸਾਊਪੁਣੇ ਅਤੇ ਸ਼ਾਲੀਨਤਾ ਨੂੰ ਜ਼ਾਹਰ ਕਰਦਾ ਹੈ, ਪਰ ਇੱਥੇ ਤਾਂ ਫੈਸ਼ਨ ਸਾਡੀ ਸ਼ਾਲੀਨਤਾ ਦਾ ਕਾਰਨ ਬਣਦਾ ਜਾ ਰਿਹਾ ਹੈ। ਸਮਾਜ ਦੇ ਸੁੱਥਰੇ ਢਾਂਚੇ ਨੂੰ ਇਹ ਢਾਅ ਲਾ ਰਿਹਾ ਹੈ।

ਫੈਸ਼ਨ ਪਤੀ ਦੀਵਾਨਗੀ : ਅੱਜ ਦੇ ਵਿਦਿਆਰਥੀ ਵੱਖ-ਵੱਖ ਤਰ੍ਹਾਂ ਦੇ ਫੈਸ਼ਨ ਦੇ ਦੀਵਾਨੇ ਹੁੰਦੇ ਜਾ ਰਹੇ ਹਨ। ਫੈਸ਼ਨ ਦੀ ਸ਼ੁਰੁਆਤ ਚੰਗੇ, ਸੋਹਣੇ ਅਤੇ ਫੱਬਦੇ ਕੱਪੜੇ ਪਾਉਣ ਤੋਂ ਸ਼ੁਰੂ ਹੁੰਦੀ ਹੈ। ਪਰ ਕੱਪੜੇ ਪਾਉਣ ਦਾ ਢੰਗ ਕੁਝ ਅਜਿਹਾ ਹੋ ਗਿਆ ਹੈ ਕਿ ਕੁੜੀ ਮੁੰਡੇ ਦੀ ਪਛਾਣ ਕਰਨੀ ਵੀ ਔਖੀ ਹੋ ਗਈ ਹੈ। ਫੈਸ਼ਨ ਦੀ ਹਨੇਰੀ ਨੇ ਸ਼ਰਮ ਲਾਜ ਦੀ ਚੁੰਨੀ ਨੂੰ ਤਾਰ-ਤਾਰ ਕਰ ਦਿੱਤਾ ਹੈ। ਜਿਵੇਂ ਅੱਜ ਵਿਗਿਆਨ ਦਾ ਜ਼ਮਾਨਾ ਹੈ ਤਿਵੇਂ ਹੀ ਇਹ ਅੱਜ ਕਲ ਫੈਸ਼ਨ ਦਾ ਵੀ ਯੁੱਗ ਹੈ। ਅੱਖ ਦੇ ਝਪਕੇ ਨਾਲ ਹੀ ਪੁਰਾਣਾ ਫੈਸ਼ਨ ਬਦਲ ਜਾਂਦਾ ਹੈ ਅਤੇ ਨਵਾਂ ਆ ਜਾਂਦਾ ਹੈ। ਫੈਸ਼ਨ ਦਾ ਤਾਂ ਢੰਗ ਹੀ ਬੜਾ ਅਜੀਬ ਹੈ ਅੱਜ ਨਵਾਂ ਹੈ, ਪਿਆਰਾ ਹੈ ਅਤੇ ਸੁੰਦਰ ਹੈ, ਉਹੀ ਕੱਲ ਨੂੰ ਪੁਰਾਣਾ, ਭੈੜਾ ਅਤੇ ਬੇਹਾ ਲੱਗਣ ਲੱਗ ਜਾਂਦਾ ਹੈ ਅਤੇ ਉਸ ਨੂੰ ਕੋਈ ਪਸੰਦ ਵੀ ਨਹੀਂ ਕਰਦਾ। ਹਿੰਦੂ ਮੁੰਡਿਆਂ ਨੇ ਦਾੜੀ ਦੇ ਨਾਲ-ਨਾਲ ਮੁੱਛਾਂ ਵੀ ਮਨਾ ਲਈਆਂ ਹਨ।

ਗੁਰੂ ਗੋਬਿੰਦ ਸਿੰਘ ਨੇ ਮਹਾਨ ਚੇਤਨਾ ਭਰੀ : ਗੁਰ ਗੋਬਿੰਦ ਸਿੰਘ ਨੇ ਪੰਜਾਬੀਆਂ ਅੰਦਰ ਮਹਾਨ ਚੇਤਨਾ ਭਰੀ ਸੀ। ਉਹਨਾਂ ਨੇ ਸਿੰਘ ਸਜਾਏ ਸਨ ਜਿਨ੍ਹਾਂ ਦੀ ਪਛਾਣ ਦੂਰੋਂ ਹੀ ਹੋ ਜਾਂਦੀ ਸੀ, ਪਰ ਅੱਜ ਸਿੱਖ ਮੁੰਡੇ ਵੀ ਗੁਰੂ ਜੀ ਦੇ ਮਹਾਨ ਤਿਆਗ ਅਤੇ ਆਸ਼ੇ ਨੂੰ ਭੁੱਲ ਗਏ ਹਨ। ਉਹ ਵੀ ਹੋਰਨਾਂ ਦੀ ਵੇਖਾ-ਵੇਖੀ ਦਾੜੀ ਮੁੱਛਾਂ ਨੂੰ ਕੁਤਰਾਉਂਦੇ ਹਨ, ਇਹ ਬਹੁਤ ਮਾੜੀ ਗੱਲ ਹੈ।

ਸਿਨੇਮਾ ਅਤੇ ਫ਼ਿਲਮੀ ਸਿਤਾਰਿਆਂ ਦਾ ਵੱਡਾ ਹੱਥ : ਸਮਾਜ ਵਿਚ ਫੈਸ਼ਨ ਨੂੰ ਜਨਮ ਦੇਣ, ਉਸ ਨੂੰ ਪਾਲਣ ਅਤੇ ਪ੍ਰਫੁੱਲਤ ਕਰਨ ਵਿਚ ਸਿਨੇਮਾ ਅਤੇ ਫਿਲਮੀ ਸਿਤਾਰਿਆਂ ਦਾ ਬੜਾ ਵੱਡਾ ਹੱਥ ਹੁੰਦਾ ਹੈ। ਵਿਦਿਆਰਥੀ ਇਹਨਾਂ ਸਿਤਾਰਿਆਂ ਨੂੰ ਆਪਣੇ ਜੀਵਨ ਦਾ ਆਦਰਸ਼ ਮੰਨਦੇ ਹਨ। ਇਸ ਲਈ ਉਹ ਉਹਨਾਂ ਵਲੋਂ ਕੀਤੇ ਗਏ ਹਰ ਪਕਾਰ ਦੇ ਚੰਗੇ ਮੰਦੇ ਕੰਮ ਨੂੰ ਅਪਨਾ ਲੈਂਦੇ ਹਨ। ਕਦੇ ਜ਼ਮਾਨਾ ਸੀ ਕਿ ਨਾਈ ਵਾਲ ਕੱਟਣ ਤੋਂ ਪਹਿਲਾਂ ਪੁੱਛਿਆ ਕਰਦਾ ਸੀ, “ਬਾਉ ਜੀ, ਵਾਲ ਦੇਵਾਨੰਦ ਕੱਟ ਬਣਾਵਾਂ ਜਾਂ ਦਲੀਪ ਕੁਮਾਰ ਕੱਟ ! ਫਿਲਮਾਂ ਵਿਚ ਇਕ ਸਾਧਨਾ ਨਾਂ ਦੀ ਸਟਾਰ ਆਈ ਸੀ। ਉਸ ਦੇ ਵਾਲਾਂ ਦੇ ਕੱਟ ਤੋਂ ਪ੍ਰਭਾਵਿਤ ਹੋ ਕੇ ਕੁੜੀਆਂ ਉਸ ਦੇ ਨਾਂ ਤੇ ਸਾਧਨਾ ਕੱਟ ਵਾਲ ਕਰਵਾਉਣ ਲੱਗ ਪਈਆਂ ਸਨ। ਅੱਖਾਂ ਦੇ ਭਰਵੱਟੇ ਮੁੰਨਣੇ, ਦੰਦਾਸਾ ਮਲਣਾ, ਕੁਆਰੀਆਂ ਕੁੜੀਆਂ ਦਾ ਗਲਾਂ ਤੇ ਰੋਜ਼ ਲਾਉਣਾ ਅਤੇ ਬਲਾਂ ’ਤੇ ਲਿਪਸਟਿਕ ਲਾਉਣਾ ਇਹ ਸਭ ਸਿਨੇਮਾ ਦੀ ਹੀ ਦੇਣ ਹਨ।

ਸਿਗਰਟ, ਸ਼ਰਾਬ ਜਾਂ ਨਸ਼ੇ ਦੀਆਂ ਗੋਲੀਆਂ ਵੀ ਫੈਸ਼ਨ : ਅੱਜ ਸਿਗਰਟ ਅਤੇ ਸ਼ਰਾਬ ਪੀਣਾ ਜਾਂ ਨਸ਼ੇ ਦੀਆਂ ਗੋਲੀਆਂ ਖਾਣੀਆਂ ਵੀ ਫੈਸ਼ਨ ਵਿਚ ਸ਼ਾਮਿਲ ਹੋ ਗਿਆ ਹੈ। ਮੁੰਡੇ ਕੁੜੀਆਂ ਇੱਕਠਿਆਂ ਕਿਤੇ ਪਿਕਨਿਕ ’ਤੇ ਜਾਂਦੇ ਹਨ ਜਾਂ ਹੋਰ ਕਿਸੇ ਕਿਸਮ ਦਾ ਸਮਾਰੋਹ ਮਨਾਉਣ ਗਏ ਹੋਣ ਤਾਂ ਉੱਥੇ ਚੋਰੀ ਛਿਪੇ ਸ਼ਰਾਬ ਦੇ ਹਲਕੇ-ਹਲਕੇ ਦੌਰ ਚੱਲਦੇ ਰਹਿੰਦੇ ਹਨ। ਹੁਣ ਤਾਂ ਇਹ ਸਭ ਕੁਝ ਉੱਚੀ ਸੁਸਾਇਟੀ ਦੀ ਨਿਸ਼ਾਨੀ ਬਣ ਗਿਆ ਹੈ। ਔਰਤਾਂ ਵੀ ਆਪਣੇ ਮਰਦਾਂ ਦੀ ਦੇਖਾ-ਦੇਖੀ ਸ਼ਰਾਬ ਪੀਣ ਲੱਗ ਪੈਂਦੀਆਂ ਹਨ। ਇਸ ਦਾ ਅਸਰ ਕਾਲਜਾਂ ਵਿਚ ਪੜਦੇ ਬੱਚਿਆਂ ‘ਤੇ ਵੀ ਪੈਂਦਾ ਹੈ। ਭਾਵੇਂ ਫੈਸ਼ਨ ਕਰ ਕੇ ਕਰੂਪਤਾ ਅਤੇ ਭੈੜੇਪਨ ਨੂੰ ਛੁਪਾਇਆ ਜਾ ਸਕਦਾ ਹੈ, ਫਿਰ ਵੀ ਕੁੱਲ ਮਿਲਾ ਕੇ ਫੈਸ਼ਨ ਸਾਡੇ ਵਿਦਿਆਰਥੀਆਂ ਉੱਪਰ ਚੰਗਾ ਪ੍ਰਭਾਵ ਨਹੀਂ ਪਾ ਰਿਹਾ। ਸਾਨੂੰ ਆਪਣੇ ਬੱਚਿਆਂ ਨੂੰ ਸਾਦਾ ਜੀਵਨ ਤੇ ਉੱਚ ਵਿਚਾਰ ਦਾ ਗਿਆਨ ਦੇਣਾ ਚਾਹੀਦਾ ਹੈ। ਇਸੇ ਵਿਚ ਸਾਡੇ ਬੱਚਿਆਂ ਦਾ ਅਤੇ ਸਾਡਾ ਭਲਾ ਹੈ, ਨਾਲ ਹੀ ਸਾਡੇ ਸਮਾਜ ਅਤੇ ਦੇਸ਼ ਦੀ ਵੀ ਭਲਾਈ ਹੈ।

Leave a Reply