Punjabi Essay on “Vidyarthi aur Fashion”, “ਵਿਦਿਆਰਥੀ ਅਤੇ ਫੈਸ਼ਨ”, Punjabi Essay for Class 10, Class 12 ,B.A Students and Competitive Examinations.

ਵਿਦਿਆਰਥੀ ਅਤੇ ਫੈਸ਼ਨ

Vidyarthi aur Fashion

 

ਭੂਮਿਕਾ: ਹਰ ਮਨੁੱਖ ਅੰਦਰ ਸੋਹਣਾ ਬਣਨ ਅਤੇ ਸੋਹਣਾ ਜਾਪਣ ਦੀ ਪ੍ਰਵਿਰਤੀ ਹੁੰਦੀ ਹੈ। ਉਹ ਚਾਹੁੰਦਾ ਹੈ ਕਿ ਉਸ ਵਿਚ ਕੋਈ ਅਜਿਹੀ । ਖਾਸ ਵਿਸ਼ੇਸ਼ਤਾ (ਭਾਵੇਂ ਬਣਾਉਟੀ ਹੀ ਸਹੀ) ਹੋਣੀ ਚਾਹੀਦੀ ਹੈ ਜਿਸ ਵੱਲ ਸਾਰੇ ਆਕਰਸ਼ਤ ਹੋਣ ਅਤੇ ਉਹ ਦੂਜਿਆਂ ਨੂੰ ਪ੍ਰਭਾਵਤ ਵੀ ਕਰ ਸਕੇ।

ਬਦਲ ਰਹੇ ਸਮੇਂ ਨਾਲ ਬਦਲਣਾ ਅਤੇ ਆਪਾ ਸੁਆਰਨਾ ਚੰਗਾ ਗੁਣ ਹੈ, ਜੋ ਸਲੀਕੇ ਨਾਲ ਸੁਆਰਿਆ ਜਾਵੇ ਤਾਂ। ਲੋੜ ਤੋਂ ਵੱਧ ਉਚੇਚ (ਵੇਸ਼ਨ ਦਾ ਅਸਰ ਉਲਟਾ ਵੀ ਹੋ ਸਕਦਾ ਹੈ। ਇਸ ਲਈ ਮਰਯਾਦਾ, ਆਦਰਸ਼ ਤੇ ਸਲੀਕੇ ਨੂੰ ਨਹੀਂ ਭੁੱਲਣਾ ਚਾਹੀਦਾ।

ਫੈਸ਼ਨ ਦਾ ਅਰਥ : ਫੈਸ਼ਨ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ-ਰਿਵਾਜ, ਪ੍ਰਥਾ, ਰੀਤ, ਵਿਹਾਰ ਆਦਿ ਪਰ ਸਾਡਾ ਇਥੇ ਫੇਸ਼ਨ ਤੋਂ ਭਾਵ ਨਵੀਨ ਤੌਰ-ਤਰੀਕੇ ਅਤੇ ਵਰਤ-ਵਿਹਾਰ ਤੋਂ ਹੈ ਜਿਸ ਵਿਚ ਪਹਿਰਾਵਾ, ਖਾਣ-ਪੀਣ, ਬੋਲਚਾਲ ਤੇ ਰਹਿਣ-ਸਹਿਣ ਆਦਿ ਸ਼ਾਮਲ ਹਨ।

ਵਿਦਿਆਰਥੀਆਂ ਤੇ ਫੈਸ਼ਨ ਦਾ ਪ੍ਰਭਾਵ : ਵਿਦਿਆਰਥੀ-ਵਰਗ ਵਿਚ ਇਕ ਬਹੁਤ ਵੱਡੀ ਗਲਤਫਹਿਮੀ ਘਰ ਕਰ ਚੁੱਕੀ ਹੈ ਕਿ ਸਕੂਲ ਜਾਂ ਕਾਲਜ ਦਾ ਵਿਦਿਆਰਥੀ ਫੈਸ਼ਨ ਤੋਂ ਬਗੈਰ ਰਹਿ ਹੀ ਨਹੀਂ ਸਕਦਾ। ਇਸ ਦਾ ਮੁੱਖ ਕਾਰਨ ਹੈ ਪੱਛਮੀ ਸੱਭਿਅਤਾ ਅਤੇ ਟੀ ਵੀ ਦਾ। ਅਸਰ | ਪੰਛਮੀ ਸੱਭਿਅਤਾ ਖਾਸ ਕਰਕੇ ਸਾਡੇ ਵਿਦਿਆਰਥੀ ਵਰਗ ਤੇ ਇਸ ਕਦਰ ਹਾਵੀ ਹੋ ਗਈ ਹੈ ਕਿ ਉਸ ਦਾ ਧਿਆਨ ਪੜਾਈ ਵੱਲ ਘੱਟ। ਤੇ ਓਸ਼ਨ ਵਲ ਵਧੇਰੇ ਹੋ ਗਿਆ ਹੈ। ਵਿਦਿਆਰਥੀ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਦਾ ਜੀਵਨ ਤੇ ਉੱਚ ਵਿਚਾਰ ( Simple living and high thinking) ਹੀ ਸਫਲਤਾ ਦੀ ਕੁੰਜੀ ਹਨ ਪਰ ਉਹ ਬਣਾਉਟੀ ਸੁਹਜ ਵੱਲ ਰੁਚਿਤ ਹੋ ਗਿਆ ਹੈ।ਨਕਲ ਤੇ ਵਿਖਾਵੇ ਵਿਚ ਜ਼ਿਆਦਾ ਯਕੀਨ ਕਰਨ ਲੱਗ ਪਿਆ ਹੈ। ਇਨ੍ਹਾਂ ਦੇ ਫੈਸ਼ਨ ਸਿਰਫ ਕੱਪੜਿਆਂ ਦੇ ਨਮੂਨਿਆਂ ਤੱਕ ਹੀ ਸੀਮਤ ਨਹੀਂ, ਇਹ ਇਨ੍ਹਾਂ ਦੇ ਖਾਣ-ਪੀਣ, ਬੋਲਣਚਲਣ, ਪੜ੍ਹਨ-ਲਿਖਣ ਤੇ ਰਹਿਣੀ-ਬਹਿਣੀ ਵਿਚ ਵੀ ਜ਼ਾਹਰ ਹੋ ਰਹੇ ਹਨ, ਜਿਵੇਂ :

ਪਹਿਰਾਵਾ : ਸਕੁਲਾਂ ਜਾਂ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਨਿਸ਼ਚਿਤ ਵਰਦੀ ਪਾਉਣ ਲਈ ਕਿਹਾ ਜਾਂਦਾ ਸੀ ਤਾਂ ਜੋ ਹਰ ਵਿਦਿਆਰਥੀਆਂ ਵਿਚ ਇਕਸਾਰਤਾ ਬਣੀ ਰਹੇ, ਕੋਈ ਵੀ ਆਪਣੇ-ਆਪ ਨੂੰ ਅਮੀਰ ਜਾਂ ਗਰੀਬ ਨਾ ਸਮਝੇ | ਵਰਦੀ ਦੀ ਸਿਲਾਈ ਵੀ ਸਧਾਰਨ ਕਿਸਮ ਦੀ ਹੁੰਦੀ। ਸੀ ਤੇ ਕਿਸੇ ਕਿਸਮ ਦੇ ਚੱਲ ਰਹੇ ਫੈਸ਼ਨ ਤੋਂ ਰਹਿਤ ਪਰ ਅੱਜ ਦੇ ਵਿਦਿਆਰਥੀ ਵਰਦੀ ਪਾ ਕੇ ਸਕੂਲ/ਕਾਲਜ ਜਾਣਾ ਸ਼ਾਨ ਦੇ ਖ਼ਿਲਾਫ਼ ਸਮਝ ਰਹੇ ਹਨ। ਇਨ੍ਹਾਂ ਦੇ ਕੱਪੜੇ ਨਵੀਨ ਤੋਂ ਨਵੀਨਤਮ ਕਿਸਮ ਦੇ ਅਤੇ ਫੈਸ਼ਨਪ੍ਰਸਤ ਹੁੰਦੇ ਹਨ। ਫੈਸ਼ਨ ਦੀ ਦੌੜ ਵਿਚ ਲੜਕੇ ਅਤੇ ਲੜਕੀਆਂ ਦੋਵੇਂ ਇਕ-ਦੂਜੇ ਨਾਲੋਂ ਵੱਧ ਹਨ।

ਪੜਾਈ : ਵਿਦਿਆਰਥੀਆਂ ਦਾ ਮੁੱਖ ਮਕਸਦ ਹੈ ਪੜਾਈ ਵੱਲ ਧਿਆਨ ਦੇਣਾ, ਕਲਾਸਾਂ ਲਾਉਣੀਆਂ, ਰੋਜ਼ਾਨਾ ਹਾਜ਼ਰ ਹੋਣਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਆਦਿ, ਪਰ ਅੱਜ ਪੜ੍ਹਾਈ ਸਬੰਧੀ ਵੀ ਫੈਸ਼ਨ ਪ੍ਰਚਲਤ ਹੋ ਗਏ ਹਨ। ਪਾਠ-ਪੁਸਤਕਾਂ ਦੀ ਥਾਂ ਗਾਈਡਾਂ ਪੜ੍ਹਨੀਆਂ, ਸਕੂਲ/ਕਾਲਜ ਸਿਰਫ਼ ਇਕ ਕਾਪੀ ਤੇ ਪੈਂਨ ਜਾਂ ਫ਼ਾਈਲ ਆਦਿ ਹੀ ਲੈ ਕੇ ਜਾਣਾ, ਸਕੂਲ/ਕਾਲਜ ਵਿਚ ਹਾਜ਼ਰ ਹੋ ਕੇ ਵੀ ਕਲਾਸਾਂ ਵਿਚੋਂ ਗੈਰ-ਹਾਜ਼ਰ ਰਹਿਣਾ, ਲਾਇਬ੍ਰੇਰੀ ਦੀ ਥਾਂ ਕੰਟੀਨਾਂ ਵਿਚ ਸਾਰਾ-ਸਾਰਾ ਦਿਨ ਗੱਪਾਂ ਮਾਰਨੀਆਂ ਤੇ ਚਟਪਟੀਆਂ ਚੀਜ਼ਾਂ ਖਾਣੀਆਂ, ਪੜਨਾ ਛੱਡ ਕੇ ਅਵਾਰਾਗਰਦੀ ਕਰਨੀ, ਇਮਤਿਹਾਨਾਂ ਵਿਚ ਨਕਲਾਂ ਮਾਰਨੀਆਂ ਤੇ ਇੱਥੋਂ ਤੱਕ ਕਿ ਅਧਿਆਪਕਾਂ ਨਾਲ ਵੀ ਗੁਸਤਾਖੀ ਕਰਨ ਤੋਂ ਪਿੱਛੇ ਨਹੀਂ ਰਹਿੰਦੇ।

ਅਨੁਸ਼ਾਸਨਹੀਣਤਾ : ਸਕੂਲਾਂ/ਕਾਲਜਾਂ ਵੱਲੋਂ ਨਿਸਚਿਤ ਕੀਤੀਆਂ ਗਈਆਂ ਹਦਾਇਤਾਂ (Code of Conduct) ਦੀ ਪਾਲਣਾ ਨਾ ਕਰਨੀ ਵੀ ਇਨਾਂ ਦਾ ਇਕ ਫੈਸ਼ਨ ਬਣ ਗਿਆ ਹੈ। ਇਨ੍ਹਾਂ ਨੂੰ ਸੰਸਥਾਵਾਂ ਵੱਲੋਂ ਜਾਰੀ ਕੀਤਾ ਗਿਆ ਜੁਰਮਾਨਾ ਅਦਾ ਕਰਨਾ ਮਨਜ਼ਰ ਹੈ ਪਰ ਹੁਕਮ-ਅਦੂਲੀ ਤੋਂ ਬਾਜ਼ ਨਹੀਂ ਆਉਣਾ।

ਖ਼ੁਰਾਕ : ਵਿਦਿਆਰਥੀਆਂ ਵਿਚ ਖੁਰਾਕ ਸਬੰਧੀ ਫੈਸ਼ਨ ਵੀ ਪ੍ਰਚਲਤ ਹੋ ਗਿਆ ਹੈ। ਉਹ ਸਵੇਰ ਦੇ ਵੇਲੇ ਘਰੋਂ ਕੁਝ ਵੀ ਨਹੀਂ ਖਾ ਕੇ ਜਾਂਦੇ । ਤੇ ਨਾ ਹੀ ਉਨਾਂ ਨੇ ਆਪਣੇ ਨਾਲ ਘਰੋਂ ਰੋਟੀ ਵਾਲਾ ਟਿਫ਼ਨ ਲੈ ਕੇ ਜਾਣਾ ਹੈ ਬਲਕਿ ਉਹ ਤਾਂ ਕੰਟੀਨਾਂ ਵਿਚ ਬਹਿ ਕੇ ਚਾਹ, ਕਾਫੀ ਚਟਪਟੀਆਂ, ਤਲੀਆਂ ਹੋਈਆਂ ਚੀਜ਼ਾਂ, ਜੰਕ-ਫੂਡ, ਪੇਸਟਰੀਆਂ, ਬਰਗਰ, ਕੋਲਡ-ਡਰਿਕਸ ਲੈ ਕੇ ਆਪਣਾ ਰੋਹਬ ਜਿਹਾ ਜਮਾਉਂਦੇ ਹਨ। ਅਜਿਹੀਆਂ ਚੀਜ਼ਾਂ ਨਾਲ ਸਿਹਤ ਖ਼ਰਾਬ ਹੋ ਜਾਵੇ ਪਰ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ।

ਬੋਲਚਾਲ : ਵਿਦਿਆਰਥੀ ਪੰਜਾਬੀ ਮਾਂ-ਬੋਲੀ ਨੂੰ ਛੱਡ ਚੁੱਕਾ ਹੈ ਤੇ ਹਿੰਦੀ ਤੇ ਅੰਗਰੇਜ਼ੀ ਵਿਚ ਬੋਲਣਾ ਆਪਣੀ ਸ਼ਾਨ ਸਮਝ ਰਿਹਾ ਹੈ।ਉਂਝ ਗੱਲ ਭਾਵੇਂ ਪੰਜਾਬੀ ਵਿਚ ਹੀ ਕਰੇ ਪਰ ਹਿੰਦੀਨੁਮਾ ਪੰਜਾਬੀ ਤੇ ਅੰਗਰੇਜ਼ੀ ਦੀ ਭਰਪੂਰ ਸ਼ਬਦਾਵਲੀ ਪ੍ਰਯੋਗ ਕਰਨੀ ਤੇ ਗੱਲ-ਗੱਲ ਤੇ ਅੰਰ , ਐਕਚੂਲੀ, ਆਦਿ ਕਹਿਣਾ ਤਾਂ ਇਨ੍ਹਾਂ ਦਾ ਫੈਸ਼ਨ ਬਣ ਗਿਆ ਹੈ।

ਰੰਗਾਂ ਦੀ ਇਕਸਾਰਤਾ : ਵਿਦਿਆਰਥੀਆਂ ਵਿਚ ਆਮ ਤੌਰ ਤੇ ਵੇਖਣ ਵਿਚ ਆਉਂਦਾ ਹੈ ਕਿ ਉਹ ਜੁੱਤੀਆਂ, ਐਨਕਾਂ, ਪਰਸ, ਨੇਲਪਾਲਿਸ਼, ਪੈੱਨ, ਬਸਤੇ, ਕਾਪੀਆਂ ਆਦਿ ਦੇ ਰੰਗ ਆਪਣੇ ਕੱਪੜਿਆਂ ਨਾਲ ਮੈਚ ਕਰਕੇ ਲਿਆਉਂਦੇ ਹਨ। ਵਿਦਿਆਰਥੀ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਖ਼ਰੀਦਣੀਆਂ ਵੀ ਫੈਸ਼ਨ ਸਮਝਦਾ ਹੈ ਤਾਂ ਜੋ ਉਹ ਦੂਜਿਆਂ ਵਿਚ ਆਪਣਾ ਟਹੁ ਜਿਹਾ ਬਣਾ ਸਕੇ ।ਇਸ ਤੋਂ ਇਲਾਵਾ ਨਿੱਤ ਨਵੀਆਂ ਫ਼ਿਲਮਾਂ ਵੇਖਣੀਆਂ, ਫਿਲਮੀ ਐਕਟਰਾਂ ਦੀਆਂ ਤਸਵੀਰਾਂ ਕੋਲ ਰੱਖਣੀਆਂ, ਆਪਣੇ-ਆਪ ਨੂੰ ਕਿਸੇ ਫ਼ਿਲਮੀ ਹੀਰੋ ਵਾਂਗ ਪੇਸ਼ ਕਰਨਾ, ਮਿੱਤਰਾਂ-ਸਹੇਲੀਆਂ ਦੇ ਜਨਮ-ਦਿਨ ਤੇ ਮਹਿੰਗੇ-ਮਹਿੰਗੇ ਤੋਹਫ਼ੇ ਦੇਣੇ, ਪਾਰਟੀਆਂ ਕਰਨੀਆਂ ਆਦਿ ਫ਼ਜ਼ੂਲ-ਖ਼ਰਚੀ ਇਨ੍ਹਾਂ ਦਾ ਫੈਸ਼ਨ ਤੇ ਮਨਪ੍ਰਚਾਵਾ ਬਣ ਗਿਆ ਹੈ। |

ਫੇਸ਼ਨ-ਪ੍ਰਚਾਰ ਲਈ ਜ਼ਿੰਮੇਵਾਰ : ਫੈਸ਼ਨ ਨੂੰ ਹਵਾ ਦੇਣ ਲਈ ਵੱਡੇ-ਵੱਡੇ ਸਟੋਰ ਤੇ ਸ਼ੋਅ-ਰੂਮਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ। ਉਨ੍ਹਾਂ ਨੂੰ ਆਪਣ ਸਟੋਰਾਂ ਦੇ ਸਾਹਮਣੇ ਆਦਮ-ਕੱਦ ਬੁੱਤ ਨਵੇਂ ਡਿਜ਼ਾਈਨਾਂ ਤੇ ਨਵੇਂ ਸਟਾਈਲਾਂ ਨਾਲ ਸ਼ਿੰਗਾਰ ਕੇ ਰੱਖੇ ਹੁੰਦੇ ਹਨ, ਵਿਦਿਆਰਥੀ ਇਨ ਤੋਂ ਸਹਿਜੇ ਹੀ ਪ੍ਰਭਾਵਤ ਹੋ ਜਾਂਦਾ ਹੈ । ਫੈਸ਼ਨ ਮੁਕਾਬਲੇ ਵੀ ਫੈਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਵਧਾ ਰਹੇ ਹਨ। ਬਿਊਟੀ ਪਾਰਲਰਾਂ ਤੇ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ।

ਨੁਕਸਾਨ  : ਦਿਨ-ਦਿਨ ਵਧ ਰਹੇ ਫੈਸ਼ਨ ਵਿਦਿਆਰਥੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਹਨ। ਉਹ ਪੜਾਈ ਤੇ ਹੋਰ ਜੁਮੇਵਾਰੀਆਂ ਨੂੰ ਭੁੱਲ ਗਏ ਹਨ, ਪਸਾ ਬਰਬਾਦ ਕਰ ਰਹੇ ਹਨ। ਘਰੋਂ ਵਧੇਰੇ ਪੈਸਾ ਪਾਪਤ ਕਰਨ ਲਈ ਝਨ ਬੋਲਦੇ ਠੱਗੀਆਂ ਮਾਰਦੇ ਤੇ ਚੋਰੀਆਂ ਵੀ ਕਰਦਾ । ਹਨ ਜੀਆ ਖੇਡਣਾ, ਸ਼ਰਾਬਾ ਪੀਣੀਆਂ, ਨਸ਼ਾ ਕਰਨਾ ਤੇ ਹੱਲੜਬਾਜ਼ੀ ਕਰਨੀ ਇਨਾਂ ਦਾ ਮੁਢਲਾ ਕੰਮ ਹੋ ਗਿਆ ਹੈ। ਸਰੀਰ ਰੋਗੀ ਹੋ ਗਏ ਹਨ। ਮਾਨਸਿਕਤਾ ਵੀ ਰੋਗੀ ਹੋ ਰਹੀ ਹੈ। ਭਾਰਤ ਦਾ ਭਵਿੱਖ ਵਿਦਿਆਰਥੀ-ਜਗਤ ਢਹਿੰਦੀ ਕਲਾ ਵੱਲ ਜਾ ਰਿਹਾ ਹੈ।

ਸਾਰੰਸ਼ : ਅਖ਼ੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀਆਂ ਨੂੰ ਆਪਣੇ ਅਸਲ ਮਕਸਦ ਪੜਾਈ, ਅਨੁਸ਼ਾਸਨ, ਮਰਯਾਦਾ ਤੇ ਚ ਬਲੀਕਾ ਨਹੀਂ ਭੁੱਲਣਾ ਚਾਹੀਦਾ। ਉਸ ਨੂੰ ਫ਼ੈਸ਼ਨਾਂ ਤੋਂ ਦੂਰ ਰਹਿ ਕੇ ਸਾਦਗੀ ਵਾਲਾ ਜੀਵਨ ਬਤੀਤ ਕਰਨਾ ਚਾਹੀਦਾ ਹੈ । ਸਾਦਗੀ ਜੀਵਨ ਨੂੰ ਘਮੰਡ-ਹਤ ਬਣਾ ਦਿੰਦੀ ਹੈ ਤੇ ਫੇਸ਼ਨ ਨਾਲ ਧਨ, ਸਮਾਂ ਤੇ ਸਿਹਤ ਦੀ ਬਰਬਾਦੀ ਤਾਂ ਹੁੰਦੀ ਹੀ ਹੈ, ਨਾਲ ਦੀ ਨਾਲ ਕਈ ਬੁਰਾਈਆ ਪੇਰਦੀਆਂ ਹਨ। ਵਿਦਿਆਰਥੀ ਆਪਣੇ ਫ਼ਰਜ਼ਾਂ ਨੂੰ ਸਮਝਣ, ਫੋਕੀ ਟੌਹਰ ਨੂੰ ਤਿਆਗਣ, ਸਾਦਾ ਜੀਵਨ ਤੇ ਉੱਚੇ-ਸੁੱਚੇ ਵਿਚਾਰ ਅਪਣਾਉਣ ਤੇ ਸਮੇਂ ਦਾ ਪੂਰਾ-ਪੂਰਾ ਲਾਭ ਉਠਾਉਣ ਤਾਂ ਹੀ ਵਿਦਿਆਰਥੀ, ਵਿਦਿਆਰਥੀ ਨਜ਼ਰ ਆਏਗਾ, ਨਹੀਂ ਤਾਂ ਫੈਸ਼ਨ ਸ਼ੋਅ ਦੀ ਪੁਤਲੀ ਹੀ ਜਾਪੇਗਾ।

Leave a Reply