Punjabi Essay on “Vidyarthi ate Rajniti”, “ਵਿਦਿਆਰਥੀ ਅਤੇ ਰਾਜਨੀਤੀ”, for Class 10, Class 12 ,B.A Students and Competitive Examinations.

ਵਿਦਿਆਰਥੀ ਅਤੇ ਰਾਜਨੀਤੀ

Vidyarthi ate Rajniti

ਆਜ਼ਾਦੀ ਦੀ ਲਹਿਰ ਵਿਚ ਵਿਦਿਆਰਥੀਆਂ ਦਾ ਹਿੱਸਾ-ਅੱਜ-ਕਲ ਇਹ ਚਰਚਾ ਆਮ ਹੈ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਵਿਚ ਹਿੱਸਾ ਲੈਣਾ ਚਾਹੀਦਾ ਹੈ ਕਿ ਨਹੀਂ ? ਆਜ਼ਾਦੀ ਦੀ ਲਹਿਰ ਸਮੇਂ ਵਿਦਿਆਰਥੀਆਂ ਨੇ ਰਾਜ ਸਰਗਰਮੀਆਂ ‘ਚ ਇਨਾ ਰਸ ਲਿਆ ਕਿ ਇਹ ਸਮਝਿਆ ਜਾਣ ਲੱਗ ਪਿਆ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਵਿਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ | ਵਿਦਿਆਰਥੀ ਉਂਝ ਵੀ ਜਜ਼ਬਾਤੀ ਤੇ ਤੇਜ਼ ਸਭਾ ਵਾਲੇ ਹੁੰਦੇ ਹਨ ਤੇ ਦੇਸ਼ ਦੀਆਂ ਰਾਜਸੀ ਪਾਰਟੀਆਂ ਉਨ੍ਹਾਂ ਨੂੰ ਹਰ ਸਮੇਂ ਆਪਣੇ ਰਾਜਸੀ ਮਨੋਰਥਾਂ ਦੀ ਪੂਰਤੀ ਲਈ ਵਰਤਣ ਲਈ ਤਿਆਰ ਰਹਿੰਦੀਆਂ ਹਨ ।ਵਿਦਿਆਰਥੀਆਂ ਨੂੰ ਥੋੜਾ ਜਿਹਾ ਉਤਸ਼ਾਹ ਮਿਲਣ ‘ਤੇ ਉਹ ਆਪਣੀ ਪੜ੍ਹਾਈ ਛੱਡ ਕੇ ਰਾਜਸੀ ਅੰਦੋਲਨ ਵਿਚ ਕੁੱਦ ਪੈਂਦੇ ਹਨ ।

ਵਰਤਮਾਨ ਹਾਲਾਤ-ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਸਾਡੇ ਦੇਸ਼ ਵਿਚ ਉਹੋ ਹੀ ਹਾਲਾਤ ਹਨ, ਜੋ ਕਿ ਅੰਗਰੇਜ਼ਾਂ ਦੇ ਸਮੇਂ ਕਾਇਮ ਸਨ, ਜਾਂ ਕੋਈ ਹੋਰ ? ਆਜ਼ਾਦੀ ਪਿੱਛੋਂ ਸਾਡੇ ਦੇਸ਼ ਵਿਚ ਸਾਡੇ ਆਪਣੇ ਚੁਣੇ ਹੋਏ ਪ੍ਰਤੀਨਿਧ ਰਾਜ ਕਰ ਰਹੇ ਹਨ ।ਇਸ ਤਬਦੀਲੀ ਦੇ ਕਾਰਨ ਸਾਨੂੰ ਦੂਰ-ਦ੍ਰਿਸ਼ਟੀ ਨਾਲ ਸੋਚਣਾ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਅੱਗੇ ਵਾਂਗ ਰਾਜਨੀਤੀ ਵਿਚ ਹਿੱਸਾ ਲੈਣਾ ਚਾਹੀਦਾ ਹੈ ਕਿ ਨਹੀਂ ? ਇਸ ਬਾਰੇ ਭਾਰਤ ਦੇ ਸਵਰਗਵਾਸੀ ਨੇਤਾ ਸਰਦਾਰ ਪਟੇਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ, ਆਜ਼ਾਦੀ ਦਾ ਸੰਗਰਾਮ, ਜਿਸ ਵਿਚ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਸੀ, ਜਿੱਤਿਆ ਜਾ ਚੁੱਕਾ ਹੈ, ਹੁਣ ਤੁਹਾਨੂੰ ਆਪਣਾ ਧਿਆਨ ਵਿੱਦਿਆ ਸੰਪੂਰਨ ਕਰਨ ਵਲ ਦੇਣਾ ਚਾਹੀਦਾ ਹੈ । ਜਦ ਹਕੂਮਤ ਦੀ ਵਾਗ-ਡੋਰ ਤੁਹਾਡੇ ਆਪਣੇ ਆਦਮੀਆਂ ਦੇ ਹੱਥ ਹੈ, ਤਾਂ ਤੁਹਾਨੂੰ ਰਾਜਨੀਤੀ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ । ਇਸੇ ਤਰ੍ਹਾਂ ਸਾਡੇ ਦੇਸ਼ ਦੇ ਹੋਰ ਵਿਚਾਰਵਾਨਾਂ, ਨੀਤੀਵਾਨਾਂ ਤੇ ਵਿੱਦਿਆ-ਵੇਤਾਵਾਂ ਦਾ ਇਹੋ ਵਿਚਾਰ ਹੈ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ ।

ਵਿੱਦਿਆਰਥੀਆਂ ਦਾ ਮੁੱਖ ਕਰਤੱਵ-ਇਹ ਗੱਲ ਬਹੁਤ ਹੱਦ ਤਕ ਠੀਕ ਹੈ ਕਿ ਵਿਦਿਆਰਥੀ ਦਾ ਮੁੱਖ ਕਰਤੱਵ ਵਿੱਦਿਆ ਪ੍ਰਾਪਤ ਕਰਨਾ ਤੇ ਕੁੱਝ ਸਿੱਖਣਾ ਹੈ । ਇਹ ਹੀ ਉਮਰ ਸਿੱਖਣ ਦੀ ਹੁੰਦੀ ਹੈ । ਉਨ੍ਹਾਂ ਨੂੰ ਆਪਣਾ ਕੀਮਤੀ ਸਮਾਂ ਫ਼ਜੂਲ ਕੰਮਾਂ ਵਿਚ ਲਾ ਕੇ ਨਸ਼ਟ ਨਹੀਂ ਕਰਨਾ ਚਾਹੀਦਾ । ਪੜ੍ਹਾਈ ਵਲ ਧਿਆਨ ਨਾ ਦੇਣਾ ਕੋਈ ਸਿਆਣਪ ਨਹੀਂ ਆਖੀ ਜਾਂਦੀ । ਗੁਲਾਮੀ ਸਮੇਂ ਦੇਸ਼ ਵਿਚੋਂ ਵਿਦੇਸ਼ੀ ਹਾਕਮਾਂ ਨੂੰ ਕੱਢਣ ਤੇ ਆਜ਼ਾਦੀ ਪ੍ਰਾਪਤ ਕਰਨ ਲਈ ਜ਼ਰੂਰੀ ਕੰਮਾਂ ਨੂੰ ਪਿੱਛੇ ਪਾਇਆ ਜਾ ਸਕਦਾ ਸੀ ਕਿਉਂਕਿ | ਉਸ ਵੇਲੇ ਸਾਡਾ ਉਦੇਸ਼ ਆਜ਼ਾਦੀ ਪ੍ਰਾਪਤ ਕਰਨਾ ਸੀ । ਗੁਲਾਮੀ ਦੀ ਪੰਜਾਲੀ ਲਾਹੁਣ ਲਈ ਅਸੀਂ ਛੋਟੇ-ਛੋਟੇ ਲਾਭਾਂ ਨੂੰ ਕੁਰਬਾਨ ਕਰ ਸਕਦੇ ਸਾਂ ਪਰ ਹੁਣ ਸਮਾਂ ਹੋਰ ਹੈ । ਇਸ ਵੇਲੇ ਸਾਡੇ ਉੱਤੇ ਕੋਈ ਅਜਿਹਾ ਸੰਕਟ ਨਹੀਂ, ਜਿਸ ਦੇ ਕਾਰਨ ਵਿਦਿਆਰਥੀ ਆਪਣੀ ਪੜਾਈ ਨੂੰ ਨਸ਼ਟ ਕਰ ਕੇ ਰਾਜਸੀ ਅੰਦੋਲਨਾਂ ਵਿਚ ਹਿੱਸਾ ਲੈਣ ਲਈ ਮਜ਼ਬੂਰ ਹੋਣ। ਹੁਣ ਰਾਜਨੀਤਿਕ ਕੰਮਾਂ ਵਿਚ ਭਾਗ ਲੈਣ ਦਾ ਮਤਲਬ ਕੇਵਲ ਇਹ ਹੈ ਕਿ ਪਾਰਟੀ ਦੀ ਹਕੂਮਤ ਬਦਲ ਕੇ ਦੂਜੇ ਧੜੇ ਨੂੰ ਕਾਇਮ ਕੀਤਾ ਜਾਵੇ ਜਾਂ ਦੇਸ਼ ਦੇ ‘ ਆਰਥਿਕ, ਸਮਾਜਿਕ ਤੇ ਰਾਜਨੀਤਿਕ ਢਾਂਚੇ ਵਿਚ ਤਬਦੀਲੀਆਂ ਕਰ ਕੇ ਨਵੇਂ ਕਾਨੂੰਨ ਬਣਾਏ ਜਾਣ । ਦੇਸ਼ ਦੇ ਨਾਗਰਿਕ ਇਹ ਕੰਮ ਚੰਗੀ ਤਰਾਂ ਕਰ ਸਕਦੇ ਹਨ | ਅਜਿਹੇ ਸੁਧਾਰਾਂ ਲਈ ਵਿਦਿਆਰਥੀ ਉਦੋਂ ਤਕ ਸਹਿਜੇ ਹੀ ਉਡੀਕ ਸਕਦੇ ਹਨ, ਜਦ ਤਕ ਉਹ ਆਪਣੀ ਪੜਾਈ ਖ਼ਤਮ ਨਹੀਂ ਕਰ ਲੈਂਦੇ ।ਉਸੇ ਵੇਲੇ ਪੜ੍ਹੇ-ਲਿਖੇ ਹੋਣ ਦੇ ਕਾਰਨ ਰਾਜਨੀਤੀ ਵਿਚ ਹਿੱਸਾ ਲੈਣਾ ਕੇਵਲ ਉਨਾਂ ਦਾ ਜ਼ਰੂਰੀ ਫ਼ਰਜ਼ ਹੀ ਨਹੀਂ ਹੋਵੇਗਾ, ਸਗੋਂ ਉਹ ਪੂਰੀ ਸਿਆਣਪ ਤੇ ਜ਼ਿੰਮੇਵਾਰੀ ਨਾਲ ਇਹ ਕਰਤੱਵ ਨਿਭਾ ਸਕਣਗੇ ।

ਗੁਲਾਮੀ ਖ਼ਤਮ ਕਰਨ ਲਈ ਹਰ ਢੰਗ ਜਾਇਜ਼ ਸੀ-ਗੁਲਾਮੀ ਦੇ ਸਮੇਂ ਸਾਡੇ ਸਾਹਮਣੇ ਇੱਕੋ ਇਕ ਕੰਮ ਸੀ. ਗਲਾ ਹੈ ਮਲੇ ਨੂੰ ਲਾਹਣਾ ਤੇ ਅੰਗਰੇਜ਼ ਨੂੰ ਜਿਸ ਤਰਾਂ ਹੋ ਸਕੇ ਬਾਹਰ ਕੱਢਣਾ ਇਸ ਕੰਮ ਲਈ ਕੋਈ ਵਿਸ਼ੇਸ਼ ਸਿਆਣਪ ਦੀ ਲੋੜ ਨਹੀਂ ਸੀ | ਕੋਈ ਵੀ ਨਜਾਇਜ਼ ਜਾਂ ਜਾਇਜ਼ ਢੰਗ ਵਰਤਿਆ ਜਾ ਸਕਦਾ ਸੀ । ਹੜਤਾਲਾਂ, ਜਲਸੇ, ਇਨਕਲਾਬੀ ਨਾਅਰੇ ਆਦਿ ਕੰਮ ਦਲ ਦੀ ਰਾਜਨੀਤੀ ਸੀ, ਪਰ ਅੱਜ-ਕਲ ਦੀ ਰਾਜਨੀਤੀ ਉਹ ਨਹੀਂ ਹੈ । ਅੱਜ-ਕਲ੍ਹ ਦੀ ਰਾਜਨੀਤੀ ਉਸਾਰੂ ਹੋਣੀ ਚਾਹੀਦੀ ਹੈ। ਹੁਣ ਸਾਨੂੰ ਆਪਣੇ ਦੇਸ਼ ਦੇ ਲਈ ਕੁੱਝ ਕਰਨਾ ਚਾਹੀਦਾ ਹੈ ਤੇ ਦੇਸ਼ ਲਈ ਕੁੱਝ ਕਰਨ ਵਿਚ ਜੋ ਹਿੱਸਾ ਇਕ ਚੰਗਾ ਲਿਖਿਆ ਆਦਮੀ ਪਾ ਸਕਦਾ ਹੈ, ਉਹ ਇਕ ਅਨਪੜ੍ਹ ਜਾਂ ਅੱਧ-ਪੜਿਆ ਨਹੀਂ ਪਾ ਸਕਦਾ । ਜਿਸ ਆਦਮੀ ਵਿਚ ਸ਼ਾm ਸਿਆਣਪ, ਗੰਭੀਰਤਾ ਤੇ ਤਜਰਬਾ ਨਹੀਂ ਹੁੰਦਾ, ਉਹ ਰਾਜਨੀਤੀ ਵਿਚ ਕਿਸ ਤਰ੍ਹਾਂ ਸਫਲਤਾ ਨਾਲ ਹਿੱਸਾ ਲੈ ਸਕਦਾ ਹੈ ਕਿ ਲਈ ਉਨ੍ਹਾਂ ਪੜ੍ਹਿਆਂ-ਲਿਖਿਆਂ ਨੂੰ ਵੀ ਅੱਧ-ਪੜੇ ਤੇ ਕੱਚਘਰੜ ਹੀ ਸਮਝਣਾ ਚਾਹੀਦਾ ਹੈ, ਜੋ ਵਿਦਿਆਰਥੀ ਜੀਵਨ ਵਿਚ ਰਾਜਨੀਤਿਕ ਅੰਦੋਲਨਾਂ ਵਿਚ ਹਿੱਸਾ ਲੈਂਦੇ ਹਨ । ਉਨ੍ਹਾਂ ਦੀ ਗੱਲ ਨੀਮ ਹਕੀਮ ਖ਼ਤਰਾ ਜਾਨ’ ਵਾਲੀ ਹੀ ਹੁੰਦੀ ਹੈ । ਚਲਾ ਰਾਜਨੀਤਿਕ ਲੀਡਰ ਉਨ੍ਹਾਂ ਦੀ ਗਰਮ ਜੋਸ਼ੀ ਤੇ ਜਜ਼ਬਾਤਾਂ ਨੂੰ ਆਪਣੇ ਮੰਤਵਾਂ ਦੀ ਸਿੱਧੀ ਲਈ ਵਰਤਣ ਲਈ ਮੈਦਾਨ ਵਿਚ ਆ ਜਾਂਦੇ ਹਨ ਤੇ ਵਿਦਿਆਰਥੀਆਂ ਨੂੰ ਇਸ ਖੇਡ ਵਿਚੋਂ ਕੁੱਝ ਵੀ ਹੱਥ ਨਹੀਂ ਆਉਂਦਾ ।

ਵਿਦਿਆਰਥੀ ਨੂੰ ਕਿਤਾਬੀ ਕੀੜਾ ਹੀ ਨਹੀਂ ਬਣਨਾ ਚਾਹੀਦਾ-ਅਸੀਂ ਇੱਥੇ ਇਹ ਗੱਲ ਸਪੱਸ਼ਟ ਕਰ ਦੇਣੀ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਦੇ ਰਾਜਨੀਤੀ ਵਿਚ ਭਾਗ ਲੈਣ ਸੰਬੰਧੀ ਉਪਰੋਕਤ ਵਿਚਾਰਾਂ ਤੋਂ ਸਾਨੂੰ ਇਹ ਮਤਲਬ ਕਦੇ ਨਹੀਂ ਕੱਢਣਾ ਚਾਹੀਦਾ ਕਿ ਵਿਦਿਆਰਥੀ ਇਕ ਪਾਠ-ਪੁਸਤਕਾਂ ਪੜ੍ਹਨ ਵਾਲਾ ਕਿਤਾਬੀ-ਕੀੜਾ ਹੀ ਹੋਵੇ । ਅਸਲ ਵਿਚ ਆਪਣੀਆਂ ਪਾਠਪੁਸਤਕਾਂ ਤੋਂ ਬਿਨਾਂ ਹੋਰ ਪੁਸਤਕਾਂ ਤੇ ਅਖ਼ਬਾਰਾਂ ਰਸਾਲਿਆਂ ਨੂੰ ਪੜ੍ਹ ਕੇ ਵਿਦਿਆਰਥੀ ਨੂੰ ਰਾਜਨੀਤੀ, ਅਰਥ-ਵਿਗਿਆਨ ਤੇ ਵਿਗਿਆਨ ਦੀਆਂ ਨਵੀਨ ਕਾਢਾਂ ਸੰਬੰਧੀ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ, ਪਰ ਉਸ ਨੂੰ ਸਰਗਰਮ ਹੋ ਕੇ ਰਾਜਨੀਤੀ ਵਿਚ ਨਹੀਂ ਕੁੱਦਣਾ ਚਾਹੀਦਾ ਤੇ ਆਪਣੇ ਜੀਵਨ ਦੇ ਇਸ ਕੀਮਤੀ ਸਮੇਂ ਨੂੰ ਰਾਜਨੀਤੀ ਦੇ ਸਿਧਾਂਤਾਂ ਨੂੰ ਪੜ੍ਹਨ, ਵੱਖਵੱਖ ਲਹਿਰਾਂ, ਰਾਜਸੀ ਪਾਰਟੀਆਂ ਤੇ ਸੰਸਾਰ ਰਾਜਨੀਤੀ ਬਾਰੇ ਡੂੰਘਾ ਗਿਆਨ ਪ੍ਰਾਪਤ ਕਰਨ ਵਿਚ ਲਾਉਣਾ ਚਾਹੀਦਾ ਹੈ, ਤਾਂ ਜੋ ਜਦੋਂ ਉਹ ਆਪਣੀ ਪੜ੍ਹਾਈ ਸਮਾਪਤ ਕਰ ਕੇ ਸਕੂਲ ਜਾਂ ਕਾਲਜ ਵਿਚੋਂ ਬਾਹਰ ਆਵੇ, ਤਾਂ ਉਹ ਆਪਣੀਆਂ ਰਾਜਨੀਤਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਪੂਰੀ ਤਰ੍ਹਾਂ ਯੋਗ ਹੋਵੇ । ਅਜਿਹੇ ਰਾਜਨੀਤੀਵੇਤਾ ਦਾ ਰਾਜਸੀ ਘੋਲ, ਸੰਘਰਸ਼ ਤੇ ਅਗੁਵਾਈ ਲੋਕਾਂ ਲਈ ਤੇ ਦੇਸ਼ ਲਈ ਕਲਿਆਣਕਾਰੀ ਸਾਬਤ ਹੋ ਸਕਦੀ ਹੈ ।

ਵਿਦਿਆਰਥੀਆਂ ਦਾ ਨਾ ਚੰਗੇ ਵਿਦਿਆਰਥੀ ਬਣਨਾ ਤੇ ਨਾ ਹੀ ਚੰਗੇ ਲੀਡਰ-ਪਰ ਜੇਕਰ ਇਸ ਦੇ ਉਲਟ ਵਿਦਿਆਰਥੀ ਪੜੇ ਕੁੱਝ ਵੀ ਨਾ, ਤੇ ਸਾਰਾ ਸਮਾਂ ਹੜਤਾਲਾਂ ਤੇ ਅੰਦੋਲਨਾਂ ਵਿਚ ਗੁਜ਼ਾਰੇ, ਤਾਂ ਨਾ ਉਹ ਚੰਗਾ ਵਿਦਿਆਰਥੀ ਬਣ ਸਕਦਾ ਹੈ ਤੇ ਨਾ ਹੀ ਚੰਗਾ ਲੀਡਰ । ਆਮ ਤੌਰ ‘ਤੇ ਇਹੋ ਜਿਹੀ ਸਥਿਤੀ ਹੀ ਸਕੂਲਾਂ-ਕਾਲਜਾਂ ਵਿਚ ਵੇਖਣ ਵਿਚ ਆਉਂਦੀ ਹੈ । ਕਈ ਵਿਦਿਆਰਥੀ ਜਿਹੜੇ ਕਿ ਰਾਜਨੀਤੀ ਵਿਚ ਭਾਗ ਲੈਣ ਤੋਂ ਪਹਿਲਾਂ ਸਕੂਲ-ਕਾਲਜ ਵਿਚ ਬੜੇ ਲਾਇਕ ਸਮਝੇ ਜਾਂਦੇ ਹਨ, ਰਾਜਨੀਤੀ ਵਿਚ ਭਾਗ ਲੈਣ ਪਿੱਛੋਂ ਉਨ੍ਹਾਂ ਦੀ ਪੜ੍ਹਾਈ ਬਿਲਕੁਲ ਇਕ ਪਾਸੇ ਰਹਿ ਜਾਂਦੀ ਹੈ ਤੇ ਉਹ ਹਰ ਸਾਲ ਫੇਲ ਹੋਣ ਲਗਦੇ ਹਨ ।

ਸਾਰ-ਅੰਸ਼-ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਰਾਜਸੀ ਅੰਦੋਲਨਾਂ ਤੇ ਹੜਤਾਲਾਂ ਆਦਿ ਤੋਂ ਇਕ ਪਾਸੇ ਰਹਿ ਕੇ ਆਪਣੇ ਜੀਵਨ ਦਾ ਇਹ ਸਮਾਂ ਆਪਣੇ ਆਪ ਨੂੰ ਵਧੇਰੇ ਗਿਆਨਵਾਨ ਬਣਾਉਣ, ਆਪਣੀ ਸਿਹਤ ਨੂੰ ਚੰਗਾ ਬਣਾਉਣ, ਸਮਾਜ ਸੇਵਾ ਕਰਨ, ਅਨਪੜ੍ਹਤਾ ਨੂੰ ਦੂਰ ਕਰਨ ਤੇ ਵੱਧ ਤੋਂ ਵੱਧ ਪੜ੍ਹਾਈ ਕਰਨ ਵਿਚ ਗੁਜ਼ਾਰਨ ਤੇ ਆਪਣੇ ਆਪ ਨੂੰ ਭਵਿੱਖ ਵਿਚ ਜ਼ਿੰਮੇਵਾਰ ਰਾਜਸੀ ਆਗੂ ਬਣਾਉਣ ਲਈ ਤਿਆਰ ਕਰਨ ਕਿਉਂਕਿ ਇਸ ਵਿਚ ਹੀ ਵਿਦਿਆਰਥੀ ਜਮਾਤ ਸੁਮੱਚੀ ਨੌਜਵਾਨ ਪੀੜੀ ਤੇ ਦੇਸ਼ ਦਾ ਭਲਾ ਹੈ ।

Leave a Reply