Punjabi Essay on “Television ”, “ਟੈਲੀਵੀਜ਼ਨ”, Punjabi Essay for Class 10, Class 12 ,B.A Students and Competitive Examinations.

ਟੈਲੀਵੀਜ਼ਨ

Television 

ਵਿਗਿਆਨ ਦੀ ਇਕ ਮਹੱਤਵਪੂਰਣ ਕਾਢ ਟੈਲੀਵੀਜ਼ਨ ਦੀ ਕਾਢ ਹੈ । ਮਨੋਰੰਜਨ ਦੇ | ਸਾਧਨਾਂ ਵਿਚ ਟੈਲੀਵੀਜ਼ਨ ਦੀ ਆਪਣੀ ਇਕ ਵਿਸ਼ੇਸ਼ ਥਾਂ ਹੈ । ਵੀਹਵੀਂ ਸਦੀ ਵਿਚ ਰੇਡੀਉ ਨੇ । ਬਹੁਤ ਸਾਲਾਂ ਤੱਕ ਆਪਣੀ ਧਾਂਕ ਜਮਾ ਕੇ ਰੱਖੀ ਸੀ। ਸਿਨੇਮੇ ਦੀ ਆਪਣੀ ਥਾਂ ਰਹੀ ਹੈ । ਰੇਡੀਉ ਘਰ ਵਿਚ ਤੇ ਸਿਨਮਾ ਘਰ ਤੋਂ ਬਾਹਰ ਮਨੋਰੰਜਨ ਦਾ ਕੇਂਦਰ ਰਿਹਾ ਹੈ । ਟੈਲੀਵੀਜ਼ਨ ਨੂੰ ਇਨ੍ਹਾਂ ਦੋਹਾਂ । ਕਾਢਾਂ ਦਾ ਸੁਮੇਲ ਕਿਹਾ ਜਾ ਸਕਦਾ ਹੈ ।

ਦੇ ਟੈਲੀਵੀਜ਼ਨ ਵਿਚ ਵੀ ਉਸੇ ਪ੍ਰਕਾਰ ਦੀ ਅਵਾਜ਼ ਪੈਦਾ ਹੁੰਦੀ ਹੈ, ਜਿਵੇਂ ਰੇਡੀਉ ਵਿਚ ਹੁੰਦੀ ਹੈ । ਪਰ ਇਸ ਦੇ ਲਈ ਇਕ ਉੱਚੀ ਪਾਈਪ ਦੇ ਨਾਲ ਐਂਟੀਨਾ ਲਾਉਣਾ ਪੈਂਦਾ ਹੈ । ਪਹਿਲਾ ਟੈਲੀਵੀਜ਼ਨ ਕੇਂਦਰ ਭਾਰਤ ਵਿਚ 1959 ਵਿਚ ਬਣਿਆ ਸੀ। ਹੌਲੀ-ਹੌਲੀ ਇਸ ਦੇ ਕਈ ਕੇਂਦਰ ਬਣਦੇ ਗਏ ।

ਟੈਲੀਵੀਜ਼ਨ ਰਾਹੀਂ ਅਸੀਂ ਘਰ ਬੈਠੇ ਹੀ ਦੇਸ਼ ਵਿਦੇਸ਼ ਦੀਆਂ ਖਬਰਾਂ ਨਾ ਸਿਰਫ ਸੁਣ ਸਕਦੇ ਹਾਂ ਸਗੋਂ ਵੇਖ ਵੀ ਸਕਦੇ ਹਾਂ । ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਸਮਾਗਮ ਅਸੀਂ ਆਪਣੇ ਕਮਰਿਆਂ ਵਿਚ ਬੈਠੇ ਹੀ ਵੇਖ ਸਕਦੇ ਹਾਂ । ਘਰ ਬੈਠੇ ਹੀ ਅਸੀਂ ਫਿਲਮਾਂ, ਨਾਟਕ, ਮੈਚਾਂ ਦਾ ਅਨੰਦ ਲੈ ਸਕਦੇ ਹਾਂ । ਹੁਣ ਸਾਨੂੰ ਘਰ ਤੋਂ ਬਾਹਰ, ਘਰ ਸੁੰਨਾ ਛੱਡ ਕੇ ਘੱਟ ਹੀ ਜਾਣਾ ਪੈਂਦਾ ਹੈ।

ਬੱਚੇ ਜਿਹੜੇ ਅੱਗੇ ਹਮੇਸ਼ਾਂ ਸਕੂਲੋਂ ਆ ਕੇ ਘੁੰਮਣ ਫਿਰਨ ਵਿਚ ਸਮਾਂ ਅਜਾਈਂ ਗੁਆ ਦੇਂਦੇ | ਸਨ, ਹੁਣ ਟੈਲੀਵੀਜ਼ਨ ਨਾਲ ਜੁੜ ਕੇ ਬੈਠੇ ਰਹਿੰਦੇ ਹਨ । ਇਉਂ, ਉਹ ਸ਼ਰਾਰਤਾਂ ਵੀ ਘੱਟ ਕਰਦੇ ਹਨ ਅਤੇ ਉਨ੍ਹਾਂ ਦੇ ਗਿਆਨ ਵਿਚ ਵੀ ਵਾਧਾ ਹੋ ਜਾਂਦਾ ਹੈ ।

ਟੈਲੀਵੀਜ਼ਨ ਰਾਹੀਂ ਵਪਾਰੀ ਵੀ ਬਹੁਤ ਲਾਭ ਉਠਾਉਂਦੇ ਹਨ । ਆਪਣੀਆਂ ਬਣਾਈਆਂ ਵਸਤਾਂ ਦੀ ਮਸ਼ਹੂਰੀ ਦੇ ਕੇ ਉਹ ਆਪਣੇ ਖੇਤਰ ਵਿਚ ਲਾਭ ਪ੍ਰਾਪਤ ਕਰਦੇ ਹਨ।

ਟੈਲੀਵੀਜ਼ਨ ਰਾਹੀਂ ਹਰ ਵਿਅਕਤੀ ਨੂੰ ਸੇਧ ਮਿਲਦੀ ਹੈ । ਕੁਝ ਪ੍ਰੋਗਰਾਮਾਂ ਰਾਹੀਂ ਇਸ ਸਮਾਜ ਵਿਚ ਰਹਿਣ ਦਾ ਢੰਗ, ਮਿਲਵਰਤਨ ਦਾ ਤਰੀਕਾ ਆਦਿ ਦੱਸਿਆ ਜਾਂਦਾ ਹੈ । ਕਈ ਮਨੋਵਿਗਿਆਨਕ ਵਿਸ਼ਿਆਂ ਤੇ ਪੇਸ਼ ਕੀਤੇ ਨਾਟਕ, ਇਕ ਸ਼ਰਾਬੀ ਨੂੰ ਸ਼ਰਾਬ ਤੋਂ, ਜੁਆਰੀ ਨੂੰ ਜੂਏ ਤੋਂ ਪਰੇ ਧਕੇਲ ਦੇਂਦੇ ਹਨ ।

ਏਨੇ ਲਾਭ ਹੋਣ ਦੇ ਬਾਵਜੂਦ ਇਸ ਦੀਆਂ ਕੁਝ ਹਾਨੀਆਂ ਵੀ ਹਨ । ਇਸ ਦੀ ਤੇਜ਼ ਰੌਸ਼ਨੀ ਅੱਖਾਂ ਖਰਾਬ ਕਰਦੀ ਹੈ । ਟੈਲੀਵੀਜ਼ਨ ਵਿਚ ਹੀ ਸਾਰੇ ਰੁਝੇ ਹੋਏ ਹੁੰਦੇ ਹਨ, ਇਸ ਕਰਕੇ ਆਪਸੀ ਮੇਲ ਮਿਲਾਪ ਬਹੁਤ ਘੱਟ ਗਿਆ ਹੈ । ਇਸ ਕਾਰਨ ਹੁਣ ਭਾਰਤੀਆਂ ਦਾ ਖਾਸ ਗੁਣ, ਮੇਲ-ਮਿਲਾਪ ਘੱਟ ਰਿਹਾ ਹੈ | ਕਈ ਪ੍ਰਕਾਰ ਦੀਆਂ ਗਲਤ ਫਿਲਮਾਂ ਦਾ ਬੱਚਿਆਂ ਤੇ ਗਲਤ ਅਸਰ ਪੈਂਦਾ ਹੈ।

ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਟੈਲੀਵੀਜ਼ਨ ਆਧੁਨਿਕ ਜੀਵਨ ਦੀ ਇਕ ਖਾਸ । ਕਾਢ ਹੈ । ਫਾਇਦੇ ਹੁੰਦੇ ਹੋਇਆਂ ਵੀ ਇਸ ਵਿਚ ਕੁਝ ਹਾਨੀਆਂ ਵੀ ਹਨ ।

Leave a Reply